ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਗੋਆ ਦੇ ਪੋਂਡਾ ਵਿੱਚ ਮਤਰੁਛਾਯਾ ਕੰਨਿਆ ਅਨਾਥ ਘਰ ਦਾ ਦੌਰਾ ਕੀਤਾ ਅਤੇ ਉੱਥੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ
ਉਪ ਰਾਸ਼ਟਰਪਤੀ ਨੇ ਐੱਨਜੀਓ ਦੀ ਉਸ ਦੇ ਸਮਾਜਿਕ ਕਾਰਜਾਂ ਲਈ ਸਮਰਪਣ ਕਾਰਨ ਸ਼ਲਾਘਾ ਕੀਤੀ
ਉਪ ਰਾਸ਼ਟਰਪਤੀ ਨੇ ਕਾਰਪੋਰੇਟ ਸੈਕਟਰ ਨੂੰ ਸੀਐੱਸਆਰ ਰਾਹੀਂ ਐੱਨਜੀਓ ਦੇ ਸਮਰਥਨ ਲਈ ਕਿਹਾ
ਸ਼੍ਰੀ ਨਾਇਡੂ ਨੇ ਕੋਵਿਡ ਜੋਧਿਆਂ ਦੀ ਨਿਰਸੁਆਰਥ ਸੇਵਾ ਲਈ ਅਤੇ ਵਿਗਿਆਨੀਆਂ ਦੀ ਵੈਕਸੀਨ ਤਿਆਰ ਕਰਨ ਲਈ ਸ਼ਲਾਘਾ ਕੀਤੀ
Posted On:
16 JAN 2021 6:23PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਅਤੇ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਊਸ਼ਾ ਨਾਇਡੂ ਅੱਜ ਗੋਆ ਦੀ ਰਾਜਧਾਨੀ ਪਣਜੀ ਤੋਂ ਤਕਰੀਬਨ 40 ਕਿਲੋਮੀਟਰ ਦੂਰ ਪੋਂਡਾ ਵਿਖੇ ਮਤਰੁਛਾਯਾ ਕੰਨਿਆ ਅਨਾਥ ਘਰ ਦਾ ਦੌਰਾ ਕੀਤਾ ਅਤੇ ਲਕੜੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਦੀਪਾ ਵੈਂਕਟ, ਸਵਰਣ ਭਾਰਤ ਟਰੱਸਟ ਦੀ ਮੈਨਜਿੰਗ ਟ੍ਰਸਟੀ ਅਤੇ ਹੋਰ ਪਰਿਵਾਰ ਦੇ ਮੈਂਬਰ ਵੀ ਸਨ।
ਸ਼੍ਰੀ ਨਾਇਡੂ ਅਤੇ ਸ਼੍ਰੀਮਤੀ ਊਸ਼ਾ ਨਾਇਡੂ ਨੂੰ ਸੰਸਥਾਨ ਘੁਮਾਇਆ ਗਿਆ ਅਤੇ ਅਨਾਥ ਅਤੇ ਬੇਸਹਾਰਾ ਬੱਚਿਆਂ ਦੇ ਸਿਹਤਮੰਦ ਵਾਧੇ ਅਤੇ ਵਿਕਾਸ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਮਤਰੁਛਾਯਾ ਟਰੱਸਟ ਦੇ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਸਮਰਪਿਤ ਕੰਮ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਭਾਰਤ ਦੀ ਸਦੀਆਂ ਪੁਰਾਣੀ ‘ਵੰਡ ਅਤੇ ਸੰਭਾਲ’ ਦੇ ਅਸਲ ਭਾਵ ਨਾਲ ਸਮਾਜ ਸੇਵਾ ਦੀ ਪ੍ਰਸ਼ੰਸਾ ਕੀਤੀ। ਸਵਰਣ ਭਾਰਤ ਟਰੱਸਟ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਦੋਂ ਉੱਥੇ ਬੱਚਿਆਂ ਨਾਲ ਮਿਲੇ ਤਾਂ ਊਰਜਾਵਾਨ ਮਹਿਸੂਸ ਕੀਤਾ।
ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ 800 ਤੋਂ ਜ਼ਿਆਦਾ ਬੱਚੀਆਂ ਨੂੰ ਗੋਦ ਲਿਆ ਜਾ ਚੁੱਕਿਆ ਹੈ ਅਤੇ 30 ਲਕੜੀਆਂ ਦੇ ਵਿਆਹ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਜਾਣ ਕੇ ਖੁਸ਼ ਹਨ ਕਿ ਕਈ ਬੱਚੀਆਂ ਸਿੱਖਿਆ ਅਤੇ ਖੇਡਾਂ ਅੰਦਰ ਸ਼ਾਨਦਾਰ ਰਹੀਆਂ ਹਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਈ ਲੜਕੀਆਂ ਐੱਨਜੀਓ ਕੇਡਰ ਅਤੇ ਰਾਜਾਂ ਦਾ ਅਜਿਹੀਆਂ ਗਤੀਵਿਧੀਆਂ ਵਿੱਚ ਸਮਰਥਨ ਕਰਨ ਵਿੱਚ ਕੋਸ਼ਿਸ਼ ਕਰ ਰਹੀਆਂ ਹਨ। ਮੈਂ ਕਾਰਪੋਰੇਟ ਸੈਕਟਰ ਨੂੰ ਸੀਐੱਸਆਰ ਤਹਿਤ ਇਨ੍ਹਾਂ ਸੰਸਥਾਵਾਂ ਜੋ ਸਮਾਜ ਸੇਵਾ ਵਿੱਚ ਲਗੀਆਂ ਹਨ, ਨੂੰ ਸਮਰਥਨ ਦੇਣ ਲਈ ਅਪੀਲ ਕਰਦਾ ਹਾਂ।
ਉਪ ਰਾਸ਼ਟਰਪਤੀ ਨੇ ਮਤਰੁਛਾਯਾ ਟਰੱਸਟ ਦੁਆਰਾ ਜਾਰੀ ਹੋਰ ਸਮਾਜਿਕ ਪ੍ਰੋਜੈਕਟਾਂ ਜਿਵੇਂ ਤਲਾਉਲੀ ਵਿੱਚ ਮੁੰਡਿਆਂ ਲਈ ਬਾਲ ਕਲਿਆਣ ਆਸ਼ਰਮ, ਮਡਗਾਓਂ ਵਿੱਚ ਲਕੜੀਆਂ ਲਈ ਘਰ, ਰੁਗਣਾਸ਼ਰਯ (Rugnashray) ਵਿੱਚ ਜ਼ਰੂਰਤਮੰਦ ਮਰੀਜ਼ਾਂ ਲਈ ਸਟੇ ਹੋਮ ਬਾਰੇ ਵੀ ਦੱਸਿਆ। ਇਹ ਯਾਦ ਕੀਤਾ ਜਾ ਸਕਦਾ ਹੈ ਕਿ 1976 ਵਿੱਚ ਕੁਝ ਸਮਾਜਿਕ ਕਾਰਕੁਨਾਂ ਨੇ ਇਕੱਠੇ ਹੋ ਕੇ ਮਤਰੁਛਾਯਾ ਐੱਨਜੀਓ ਸ਼ੁਰੂ ਕੀਤੀ ਸੀ।
ਅੱਜ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਆਨ ਦੀ ਸ਼ੁਰੂਆਤ ਦੀ ਵਡਿਆਈ ਕਰਦੇ ਹੋ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਸਾਡੇ ਦੇਸ਼ ਦੇ ਵਧਦੀ ਹੋਈ ਆਤਮਨਿਰਭਰਤਾ ਦਾ ਵੀ ਮੁੱਖ ਚਿੰਨ੍ਹ ਹੈ। ਉਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਨਿਰਸੁਆਰਥ ਅਤੇ ਅਣਥੱਕ ਕੰਮ ਕਰਨ ਲਈ ਵਿਗਿਆਨੀਆਂ ਅਤੇ ਪਹਿਲੀਆਂ ਸਫ਼ਾਂ ਵਿੱਚ ਕੰਮ ਕਰਨ ਵਾਲੇ ਕੋਵਿਡ ਜੋਧਿਆਂ ਦੀ ਸ਼ਲਾਘਾ ਕੀਤੀ।
*****
ਐੱਮਐੱਸ/ ਆਰਕੇ/ ਡੀਪੀ
(Release ID: 1689231)
Visitor Counter : 82