ਵਣਜ ਤੇ ਉਦਯੋਗ ਮੰਤਰਾਲਾ
ਸਟਾਰਟ ਅੱਪ ਇੰਡੀਆ ਅੰਤਰਰਾਸ਼ਟਰੀ ਸਿਖਰ ਸੰਮੇਲਨ ਵਿਖੇ ਗਲੋਬਲ ਫੰਡਾਂ ਨਾਲ ਗੋਲਮੇਜ਼ ਸੰਮੇਲਨ ਵਿਚ ਵਿਸ਼ਵ ਦੇ ਕੋਈ 70 ਫੰਡਾਂ ਦੀ ਭਾਗੀਦਾਰੀ ਦੇਖੀ ਗਈ
ਕਈ ਫੰਡਾਂ ਨੇ ਮਹਿਸੂਸ ਕੀਤਾ ਕਿ ਭਾਰਤ ਕੋਲ ਸਭ ਤੋਂ ਵੱਧ ਨਵੀਨਤਾਕਾਰੀ ਦੇਸ਼ ਬਣਨ ਦੀ ਸੰਭਾਵਨਾ ਹੈ
Posted On:
16 JAN 2021 11:01AM by PIB Chandigarh
15 ਜਨਵਰੀ, 2021 ਨੂੰ ਸਟਾਰਟ ਅੱਪ ਇੰਡੀਆ ਅੰਤਰਰਾਸ਼ਟਰੀ ਸਿਖਰ ਸੰਮੇਲਨ "ਪ੍ਰਾਰੰਭ" ਦੇ ਪਹਿਲੇ ਦਿਨ ਵਣਜ ਅਤੇ ਉਦਯੋਗ ਮੰਤਰਾਲਾ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਵਿਭਾਗ (ਡੀਪੀਆਈਆਈਟੀ) ਨੇ ਭਾਰਤੀ ਸਮੇਂ ਅਨੁਸਾਰ 10 ਵਜੇ ਸ਼ਾਮ ਨੂੰ, ਪੀ ਐਸ ਟੀ ਅਨੁਸਾਰ 16 ਜਨਵਰੀ ਨੂੰ ਸਵੇਰੇ 8.30 ਵਜੇ ਐਸਜੀਟੀ ਅਨੁਸਾਰ 16 ਜਨਵਰੀ ਨੂੰ 12.30 ਵਜੇ ਸਵੇਰੇ ਅਤੇ ਜੇ ਐਸ ਟੀ ਅਨੁਸਾਰ 1.30 ਵਜੇ ਸਵੇਰੇ ਗਲੋਬਲ ਫੰਡਾਂ ਦੇ ਗੋਲਮੇਜ਼ ਸੰਮੇਲਨ ਦੀ ਮੇਜ਼ਬਾਨੀ ਕੀਤੀ। ਗੋਲਮੇਜ਼ ਵਿਚ ਅਮਰੀਕਾ, ਜਾਪਾਨ, ਕੋਰੀਆ, ਸਿੰਗਾਪੁਰ ਅਤੇ ਭਾਰਤ ਦੇ ਕੁਝ ਡੋਮੀਸਾਈਲ ਗਲੋਬਲ ਫੰਡਾਂ ਦੇ ਕੋਈ 70 ਵੈਂਚਰ ਕੈਪੀਟਲ (ਵੀਸੀ) ਫੰਡ ਨਿਵੇਸ਼ਕਾਂ ਦੀ ਭਾਗੀਦਾਰੀ ਪ੍ਰਾਪਤ ਹੋਈ। ਇਨ੍ਹਾਂ ਫੰਡਾਂ ਦੀ ਭਾਰਤ ਦੇ ਉੱਤਰੀ ਖੇਤਰ ਵਿਚ ਕੁਲ ਏਸੈਟਸ ਅੰਡਰ ਮੈਨੇਜਮੈਂਟ (ਏਯੂਐਮ) 41 ਬਿਲੀਅਨ ਅਮਰੀਕੀ ਡਾਲਰ ਫੰਡਾਂ ਦੀ ਹੈ ਅਤੇ 143 ਬਿਲੀਅਨ ਡਾਲਰ ਤੋਂ ਵੱਧ ਦੀ ਗਲੋਬਲ ਏਯੂਐਮ ਹੈ।
ਮੀਟਿੰਗ ਦੀ ਪ੍ਰਧਾਨਗੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੀਤੀ ਅਤੇ ਡੀਪੀਆਈਆਈਟੀ ਦੇ ਸਕੱਤਰ ਡਾ. ਗੁਰਪ੍ਰਸਾਦ ਮੋਹਪਾਤਰਾ, ਡੀਪੀਆਈਆਈਟੀ ਦੇ ਸੰਯੁਕਤ ਸਕੱਤਰ ਸ਼੍ਰੀ ਅਨਿਲ ਅਗਰਵਾਲ ਅਤੇ ਮੁੱਖ ਭਾਰਤੀ ਰੈਗੂਲੇਟਰਾਂ, ਨੀਤੀ ਨਿਰਮਾਤਾਵਾਂ ਨੇ ਗਲੋਬਲ ਵੀਸੀ ਫੰਡਾਂ ਨਾਲ ਮੀਟਿੰਗ ਵਿਚ ਹਿੱਸਾ ਲਿਆ।
ਇਸ ਗੋਲਮੇਜ਼ ਦਾ ਇਰਾਦਾ ਗਲੋਬਲ ਫੰਡਾਂ ਦੀਆਂ ਚਿੰਤਾਵਾਂ ਨੂੰ ਸੁਣਨਾ, ਮੌਜੂਦਾ ਭਾਰਤੀ ਸਟਾਰਟਅਪ-ਵੀਸੀ ਈਕੋਸਿਸਟਮ ਦੀ ਪ੍ਰਗਤੀ ਰਿਪੋਰਟ ਸਾਂਝੀ ਕਰਨਾ ਅਤੇ ਭਾਰਤ ਵਿੱਚ ਨਿਵੇਸ਼ ਲਈ ਅਗਾਂਹ ਜਾਣ ਵਾਲੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕਰਨਾ ਸੀ, ਜਿਸਦਾ ਉਦੇਸ਼ ਭਾਰਤੀ ਨਵੀਨਤਾਕਾਰੀਆਂ ਅਤੇ ਗਲੋਬਲ ਵੈਂਚਰ ਫੰਡਾਂ ਲਈ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਪ੍ਰਮੋਟ ਕਰਨਾ ਹੈ।
ਗੋਲਮੇਜ਼ ਵਾਰਤਾ ਵਿਚ ਭਾਰਤੀ ਸਟਾਰਟ ਅੱਪਸ ਦੀ ਤਰੱਕੀ ਦੀ ਸੰਭਾਵਨਾ, ਗਿਫਟ (ਜੀਆਈਐਫਟੀ) ਸਿਟੀ ਵਿਚ ਮੌਕਿਆਂ ਅਤੇ ਵੀਸੀ-ਸਟਾਰਟ ਅੱਪ ਵਾਤਾਵਰਨ ਪ੍ਰਣਾਲੀ ਦੀ ਵਿਆਪਕ ਸਮੀਖਿਆ ਵਰਗੇ ਵਿਸ਼ਿਆਂ ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਇਹ ਦੱਸਿਆ ਗਿਆ ਕਿ ਭਾਰਤ ਵਿਸ਼ਵ ਵਿਚ ਤੀਜਾ ਵਿਸ਼ਾਲ ਸਟਾਰਟ ਅੱਪ ਵਾਤਾਵਰਨ ਸਿਸਟਮ ਹੈ ਅਤੇ ਇਸਨੇ ਪਿਛਲੇ ਇਕ ਦਹਾਕੇ ਤੋਂ ਵੱਧ ਦੇ ਸਮੇਂ ਵਿਚ ਵਰਨਣ ਯੋਗ ਪਰਿਵਰਤਨ ਵੇਖਿਆ ਹੈ। 2020 ਦੇ ਦੂਜੇ ਅੱਧ ਵਿਚ ਸਿੱਖਿਆ, ਸਿਹਤ ਸੰਭਾਲ, ਵਣਜ, ਭੋਜਨ ਸਪੁਰਦਗੀ ਵਰਗੇ ਖੇਤਰਾਂ ਵਿਚ ਕੇ-ਆਕਾਰ ਦੀ ਰਿਕਵਰੀ ਵੇਖੀ ਗਈ ਹੈ ਜਿਸ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ ਜਦਕਿ ਟ੍ਰੈਵਲ ਅਤੇ ਹਾਸਪੀਟੈਲਿਟੀ ਵਰਗੇ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਕੁਝ ਫੰਡਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਭਾਰਤ ਕੋਲ ਅਗਲੇ 10-15 ਸਾਲਾਂ ਵਿਚ ਇਸ ਪਲੈਨੇਟ (ਪ੍ਰਿਥਵੀ) ਤੇ ਨਵੀਨਤਾਕਾਰੀ ਰਾਸ਼ਟਰ ਬਣਨ ਦੀ ਬਹੁਤ ਵੱਡੀ ਸੰਭਾਵਨਾ ਹੈ। ਕੁਝ ਭਾਗੀਦਾਰਾਂ ਨੇ ਦੇਸ਼ ਵਿਚ ਭਾਰਤ ਸਰਕਾਰ ਦੇ ਸਟਾਰਟ ਅੱਪ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਇਸ ਦੇ ਇਰਾਦੇ, ਰਫਤਾਰ, ਸੇਧ, ਕਾਰਜਾਂ ਅਤੇ ਵਧੀਆ ਵਾਤਾਵਰਨ ਉਪਲਬਧ ਕਰਵਾਉਣ ਦੀ ਸ਼ਲਾਘਾ ਕੀਤੀ ਹੈ। ਗੋਲਮੇਜ਼ ਵਿਚ ਉਨ੍ਹਾਂ ਵਲੋਂ ਕਈ ਸੁਝਾਅ ਦਿੱਤੇ ਗਏ ਜਿਨ੍ਹਾਂ ਵਿਚ ਨਿਵੇਸ਼ਕਾਂ ਦੀ ਸਟਾਰਟ- ਅਪ ਸੈਕਟਰ ਨੂੰ ਅੱਗੇ ਵਧਾਉਣ ਦੀ ਭਾਵਨਾ ਵੀ ਮਹਿਸੂਸ ਕੀਤੀ ਗਈ। ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਸਟਾਰਟ ਅੱਪਸ ਦੀ ਸਹਾਇਤਾ ਲਈ ਪਹਿਲਾਂ ਵੀ ਕਈ ਕਦਮ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਕਦਮ ਜਾਰੀ ਰਹਿਣਗੇ। ਉਨ੍ਹਾਂ ਵੀਸੀ'ਜ਼ ਨੂੰ ਸੱਦਾ ਦਿੱਤਾ ਕਿ ਸ਼ੁਰੂਆਤੀ ਪੜਾਅ ਤੋਂ ਹੀ ਸਟਾਰਟ ਅੱਪਸ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇ, ਜੋ ਉਨ੍ਹਾਂ ਨੂੰ ਸਕੇਲ ਅਪ ਅਤੇ ਵਿਭਿੰਨਤਾ ਵਿੱਚ ਉਤਸਾਹਤ ਕਰੇ।
---------------------------
ਵਾਈਬੀ/ਐਸਐਸ
(Release ID: 1689135)
Visitor Counter : 140