ਰੇਲ ਮੰਤਰਾਲਾ

ਸ਼੍ਰੀ ਅਮਰੇਸ਼ ਕੁਮਾਰ ਚੌਧਰੀ ਨੂੰ ਪ੍ਰਤਿਸ਼ਠਾਵਾਨ “ਚੀਫ਼ ਆਫ਼ ਆਰਮੀ ਸਟਾਫ਼ ਕੰਮੈਂਡੇਸ਼ਨ” ਨਾਲ ਸਨਮਾਨਿਤ ਕੀਤਾ ਗਿਆ


ਇਹ ਪੁਰਸਕਾਰ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਨਾਜ਼ੁਕ ਸਮੇਂ ਦੌਰਾਨ ਹਥਿਆਰਬੰਦ ਸੈਨਾਵਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਵੱਖ-ਵੱਖ ਕਾਰਜਾਂ ਲਈ ਦਿੱਤਾ ਗਿਆ ਹੈ

Posted On: 15 JAN 2021 8:01PM by PIB Chandigarh

ਮੌਜੂਦਾ ਚੀਫ਼ ਕੰਟਰੋਲਰ, ਸ਼੍ਰੀ ਅਮਰੇਸ਼ ਕੁਮਾਰ ਚੌਧਰੀ ਨੂੰ ਕੋਵਿਡ-19 ਮਹਾਮਾਰੀ ਦੇ ਨਾਜ਼ੁਕ ਸਮੇਂ ਦੌਰਾਨ ਹਥਿਆਰਬੰਦ ਸੈਨਾਵਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਵੱਖ-ਵੱਖ ਕਾਰਜਾਂ ਲਈ ਉਨ੍ਹਾਂ ਨੂੰ ਪ੍ਰਤਿਸ਼ਠਾਵਾਨ “ਚੀਫ਼ ਆਫ਼ ਆਰਮੀ ਸਟਾਫ਼ ਕੰਮੈਂਡੇਸ਼ਨ” ਨਾਲ ਸਨਮਾਨਿਤ ਕੀਤਾ ਗਿਆ ਹੈ|

ਸ਼੍ਰੀ ਅਮਰੇਸ਼ ਕੁਮਾਰ ਚੌਧਰੀ ਇਸ ਸਮੇਂ ਮਿਲ ਰੇਲ ਵਿੱਚ ਚੀਫ਼ ਕੰਟਰੋਲਰ ਵਜੋਂ ਕੰਮ ਕਰ ਰਹੇ ਹਨ।

ਸ਼੍ਰੀ ਅਮਰੇਸ਼ ਕੁਮਾਰ ਚੌਧਰੀ ਇੱਕ ਬਹੁਤ ਹੀ ਸੁਹਿਰਦ, ਮਿਹਨਤੀ, ਸਰਗਰਮ ਅਤੇ ਨਤੀਜਾ ਮੁਖੀ ਇੱਕ ਉੱਚਤਾ ਪ੍ਰਾਪਤ ਇਮਾਨਦਾਰ ਅਧਿਕਾਰੀ ਹਨ|

ਮਿਲ ਰੇਲ ਬਾਰੇ

ਮਿਲ ਰੇਲ ਰੇਲਵੇ ਮੰਤਰਾਲੇ ਦੇ ਟ੍ਰੈਫਿਕ ਡਾਇਰੈਕਟੋਰੇਟ ਦਾ ਇੱਕ ਵਿਸਥਾਰ ਹੈ, ਜਿਸ ਦੀ ਅਗਵਾਈ ਕਾਰਜਕਾਰੀ ਡਾਇਰੈਕਟਰ (ਈਡੀ) ਪੱਧਰ ਦਾ ਅਫ਼ਸਰ ਕਰਦਾ ਹੈ, ਜਿਸ ਦਾ ਦਫ਼ਤਰ ਫੌਜ ਹੈਡਕੁਆਟਰ ਵਿੱਚ ਹੁੰਦਾ ਹੈ|

ਸ਼ਾਂਤੀ ਅਤੇ ਆਪਾਤਕਾਲ ਸਥਿਤੀਆਂ ਦੌਰਾਨ ਰੱਖਿਆ ਬਲਾਂ ਨੂੰ ਰੇਲਵੇ ਲੌਜਿਸਟਿਕਸ ਸਹਾਇਤਾ ਦੇਣ ਲਈ ਮਿਲ ਰੇਲ ਸਮੁੱਚੇ ਤਾਲਮੇਲ, ਰਣਨੀਤਕ ਯੋਜਨਾਬੰਦੀ ਅਤੇ ਇਸਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ|

ਮਿਲ ਰੇਲ ਰੱਖਿਆ ਮੰਤਰਾਲੇ ਦੀਆਂ ਜ਼ਰੂਰਤਾਂ ਦੇ ਨਾਲ ਜੁੜੇ ਰੇਲਵੇ ਕਾਰਜਾਂ ਲਈ ਰੱਖਿਆ ਮੰਤਰਾਲੇ ਦੀ ਨੇੜਤਾ ਵਿੱਚ ਕੰਮ ਕਰਦਾ ਹੈ| ਇੱਕ ਵੱਖਰਾ ਕੰਟਰੋਲ ਰੂਮ ਇਨ੍ਹਾਂ ਸਾਰੇ ਰੇਲਵੇ ਓਪਰੇਸ਼ਨਾਂ ਦੀ ਨਿਗਰਾਨੀ ਕਰਦਾ ਹੈ ਜਿਸਦਾ ਮੁਖੀ ਇੱਕ ਚੀਫ਼ ਕੰਟਰੋਲਰ ਹੁੰਦਾ ਹੈ|

*****

ਡੀਜੇਐੱਨ / ਐੱਮਕੇਵੀ


(Release ID: 1688975) Visitor Counter : 154