ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਛੱਤ ਸੋਲਰ ਯੋਜਨਾ ਸਬੰਧੀ ਐਡਵਾਇਜ਼ਰੀ

Posted On: 15 JAN 2021 5:42PM by PIB Chandigarh

ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਕੇ ਸੌਰ ਊਰਜਾ ਪੈਦਾ ਕਰਨ ਲਈ, ਭਾਰਤ ਸਰਕਾਰ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵਲੋਂ ਗਰਿੱਡ ਨਾਲ ਜੁੜੀ ਛੱਤ ਸੋਲਰ ਯੋਜਨਾ (ਫੇਜ਼ -2) ਲਾਗੂ ਕਰ ਰਿਹਾ ਹੈ। ਇਸ ਯੋਜਨਾ ਤਹਿਤ ਮੰਤਰਾਲਾ ਪਹਿਲੇ 3 ਕਿਲੋਵਾਟ 'ਤੇ 40% ਅਤੇ 3 ਤੋਂ 10 ਕਿਲੋਵਾਟ ਤੱਕ 20% ਸਬਸਿਡੀ ਦੇ ਰਿਹਾ ਹੈ। ਇਹ ਯੋਜਨਾ ਰਾਜਾਂ ਵਿੱਚ ਸਥਾਨਕ ਬਿਜਲੀ ਵੰਡ ਕੰਪਨੀਆਂ (ਡਿਸਕੌਮਜ਼) ਦੁਆਰਾ ਲਾਗੂ ਕੀਤੀ ਜਾ ਰਹੀ ਹੈ।

ਮੰਤਰਾਲੇ ਦੇ ਧਿਆਨ ਆਇਆ ਹੈ ਕਿ ਕੁਝ ਛੱਤ ਸੋਲਰ ਕੰਪਨੀਆਂ/ਵਿਕਰੇਤਾ ਇਹ ਦਾਅਵਾ ਕਰਕੇ ਛੱਤ ਸੋਲਰ ਪਲਾਂਟ ਲਗਾ ਰਹੇ ਹਨ ਕਿ ਉਹ ਮੰਤਰਾਲੇ ਦੁਆਰਾ ਅਧਿਕਾਰਤ ਵਿਕਰੇਤਾ ਹਨ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮੰਤਰਾਲੇ ਦੁਆਰਾ ਕਿਸੇ ਵੀ ਵਿਕਰੇਤਾ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਇਹ ਯੋਜਨਾ ਰਾਜ ਵਿੱਚ ਸਿਰਫ ਡਿਸਕੌਮਜ਼ ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਡਿਸਕੌਮਜ਼ ਨੇ ਬੋਲੀ ਲਗਾਉਣ ਦੀ ਪ੍ਰਕਿਰਿਆ ਰਾਹੀਂ ਵਿਕਰੇਤਾਵਾਂ ਨੂੰ ਚੁਣਿਆ ਹੈ ਅਤੇ ਛੱਤ ਸੋਲਰ ਪਲਾਂਟ ਸਥਾਪਤ ਕਰਨ ਲਈ ਕੀਮਤਾਂ ਬਾਰੇ ਫੈਸਲਾ ਕੀਤਾ ਹੈ। 

ਲਗਭਗ ਸਾਰੇ ਡਿਸਕੌਮਜ਼ ਨੇ ਇਸ ਉਦੇਸ਼ ਲਈ ਔਨਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਹੈ।  ਐਮਐਨਆਰਈ ਸਕੀਮ ਤਹਿਤ ਛੱਤ ਵਾਲੇ ਸੋਲਰ ਪਲਾਂਟ ਲਗਾਉਣ ਲਈ ਤਿਆਰ ਰਿਹਾਇਸ਼ੀ ਗਾਹਕ ਔਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਸੂਚੀਬੱਧ ਵਿਕਰੇਤਾਵਾਂ ਦੁਆਰਾ ਛੱਤ ਵਾਲੇ ਸੋਲਰ ਪਲਾਂਟ ਲਗਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਵਿਕਰੇਤਾ ਨੂੰ ਨਿਰਧਾਰਤ ਦਰ ਅਨੁਸਾਰ ਮੰਤਰਾਲੇ ਦੁਆਰਾ ਦਿੱਤੀ ਜਾਂਦੀ ਸਬਸਿਡੀ ਦੀ ਰਕਮ ਘਟਾ ਕੇ ਛੱਤ ਦੇ ਸੋਲਰ ਪਲਾਂਟ ਦੀ ਕੀਮਤ ਚੁਕਾਉਣੀ ਪਏਗੀ। ਜਿਸਦੀ ਪ੍ਰਕਿਰਿਆ ਡਿਸਕੌਮਜ਼ ਦੇ ਔਨਲਾਈਨ ਪੋਰਟਲ ਤੇ ਦਿੱਤੀ ਗਈ ਹੈ। ਮੰਤਰਾਲੇ ਵੱਲੋਂ ਵਿਕਰੇਤਾਵਾਂ ਨੂੰ ਸਬਸਿਡੀ ਦੀ ਰਾਸ਼ੀ ਡਿਸਕੌਮ ਰਾਹੀਂ ਮੁਹੱਈਆ ਕਰਵਾਈ ਜਾਏਗੀ। ਘਰੇਲੂ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੰਤਰਾਲੇ ਦੀ ਸਕੀਮ ਅਧੀਨ ਸਬਸਿਡੀ ਪ੍ਰਾਪਤ ਕਰਨ ਲਈ, ਉਹ ਸਿਰਫ ਡਿਸਕੋਮਜ਼ ਦੁਆਰਾ ਪ੍ਰਵਾਨਗੀ ਦੀ ਪ੍ਰਕਿਰਿਆ ਦੇ ਬਾਅਦ ਸਿਰਫ ਡਿਸਕੋਮ ਦੇ ਪੱਕੇ ਵਿਕਰੇਤਾਵਾਂ ਕੋਲੋਂ ਛੱਤ ਸੋਲਰ ਪਲਾਂਟ ਲਗਾਉਣੇ ਚਾਹੀਦੇ ਹਨ। 

ਸਾਮਾਨ ਵਾਲੇ ਵਿਕਰੇਤਾਵਾਂ ਦੁਆਰਾ ਸਥਾਪਤ ਕੀਤੇ ਜਾਣ ਵਾਲੇ ਸੋਲਰ ਪੈਨਲ ਅਤੇ ਹੋਰ ਉਪਕਰਣ ਮੰਤਰਾਲੇ ਦੇ ਮਿਆਰ ਅਤੇ ਵਿਸ਼ੇਸ਼ਤਾਵਾਂ ਦੇ ਅਨੁਸਾਰ ਹੋਣਗੇ ਅਤੇ ਵਿਕਰੇਤਾ ਦੁਆਰਾ ਛੱਤ ਵਾਲੇ ਸੋਲਰ ਪਲਾਂਟ ਦੀ 5 ਸਾਲ ਦੀ ਦੇਖਭਾਲ ਵੀ ਸ਼ਾਮਲ ਹੈ।

ਮੰਤਰਾਲੇ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਕੁਝ ਵਿਕਰੇਤਾ ਘਰੇਲੂ ਖਪਤਕਾਰਾਂ ਤੋਂ ਡਿਸਕੌਮਜ਼ ਦੁਆਰਾ ਨਿਰਧਾਰਤ ਕੀਤੀਆਂ ਦਰਾਂ ਨਾਲੋਂ ਵਧੇਰੇ ਕੀਮਤ ਵਸੂਲ ਰਹੇ ਹਨ, ਜੋ ਕਿ ਗਲਤ ਹੈ। ਖਪਤਕਾਰਾਂ ਨੂੰ ਸਿਰਫ ਡਿਸਕੌਮਜ਼ ਦੁਆਰਾ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਭੁਗਤਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਡਿਸਕੌਮਜ਼ ਨੂੰ ਅਜਿਹੇ ਵਿਕਰੇਤਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਵਧੇਰੇ ਜਾਣਕਾਰੀ ਲਈ, ਸਬੰਧਤ ਡਿਸਕੌਮ ਨਾਲ ਸੰਪਰਕ ਕਰੋ ਜਾਂ ਐਮਐਨਆਰਈ ਦਾ ਟੋਲ ਫ੍ਰੀ ਨੰਬਰ 1800-180-3333 ਡਾਇਲ ਕਰੋ। ਆਪਣੇ ਡਿਸਕੌਮ ਦੇ ਔਨਲਾਈਨ ਪੋਰਟਲ ਨੂੰ ਜਾਣਨ ਲਈ https://solarrooftop.gov.in/grid_others/discomPortalLinks 'ਤੇ ਕਲਿੱਕ ਕਰੋ।

****

ਆਰਕੇਜੇ/ਐਮ(Release ID: 1688919) Visitor Counter : 13