ਰੱਖਿਆ ਮੰਤਰਾਲਾ

ਭਾਰਤੀ ਫ਼ੌਜ ਨੇ ਫ਼ੌਜ ਦਿਵਸ ਪਰੇਡ ਦੌਰਾਨ ਡਰੋਨ ਝੁੰਡ ਪ੍ਰਦਰਸਿ਼ਤ ਕੀਤੇ ਹਨ

Posted On: 15 JAN 2021 4:10PM by PIB Chandigarh

ਭਾਰਤੀ ਫ਼ੌਜ ਨੇ 15 ਜਨਵਰੀ 2021 ਨੂੰ ਦਿੱਲੀ ਛਾਉਣੀ ਵਿਖੇ ਫ਼ੌਜ ਦਿਵਸ ਪਰੇਡ ਦੌਰਾਨ ਸਵਦੇਸ਼ ਵਿੱਚ ਡਿਜ਼ਾਈਨ ਅਤੇ ਵਿਕਸਿਤ ਕੀਤੇ 75 ਡਰੋਨ ਝੁੰਡ ਸਮਰੱਥਾ ਦਾ ਜੀਵੰਤ ਪ੍ਰਦਰਸ਼ਨ ਕੀਤਾ ਹੈ । ਇਹਨਾਂ ਡਰੋਨਾਂ ਨੇ ਨਕਲੀ ਅਪਰਾਧੀ ਮਿਸ਼ਨਾਂ ਅਤੇ ਨਜ਼ਦੀਕੀ ਸਹਾਇਤ ਕਾਰਜਾਂ ਨੂੰ ਚਲਾਇਆ । ਇਹ ਪ੍ਰਦਰਸ਼ਨ ਭਾਰਤੀ ਫ਼ੌਜ ਵੱਲੋਂ ਉੱਭਰ ਰਹੀਆਂ ਅਤੇ ਵਿਘਨਕਾਰੀ ਤਕਨਾਲੋਜੀਆਂ ਨੂੰ ਬਦਲਣ ਲਈ ਮਾਨਤਾ ਦਿੰਦਾ ਹੈ । ਇਸ ਨਾਲ ਭਵਿੱਖ ਦੀਆਂ ਸੁਰੱਖਿਅਤ ਚੁਣੌਤੀਆਂ ਨਾਲ ਨਜਿੱਠਣ ਲਈ ਮਨੁੱਖੀ ਸ਼ਕਤੀ ਤੋਂ ਤਕਨਾਲੋਜੀ ਸ਼ਕਤੀ ਮਿਲੇਗੀ । ਭਾਰਤੀ ਫ਼ੌਜ ਵੱਡੇ ਪੱਧਰ ਤੇ ਆਰਟੀਫਿਸਿ਼ਅਲ ਇੰਟੈਲੀਜੈਂਸ , ਅਟਾਨੋਮਸ ਵੈਪਨ ਸਿਸਟਮ , ਕੁਆਂਟਟਮ ਤਕਨਾਲੋਜੀਆਂ , ਰੋਬੈਟਿਕਸ , ਕਲਾਉਡ ਕੰਪਿਊਟਿੰਗ ਅਤੇ ਐਲਗੋਰਿਦਮ ਵਾਰਫੇਅਰ ਵਿੱਚ ਨਿਵੇਸ਼ ਕਰ ਰਹੀ ਹੈ ਤਾਂ ਜੋ ਫ਼ੌਜ ਦੀ ਜੰਗੀ ਲੜਾਈ ਦੇ ਦਰਸ਼ਨ ਅਤੇ ਇਹਨਾਂ ਤਕਨਾਲੋਜੀਆਂ ਦੇ ਮਿਲਟ੍ਰੀ ਗੁਣਾ ਦਾ ਸੁਮੇਲ ਪ੍ਰਾਪਤ ਕੀਤਾ ਜਾ ਸਕੇ । ਭਾਰਤੀ ਫ਼ੌਜ ਨੇ ਡਰੀਮਰਸ , ਸਟਾਰਟਅੱਪਸ , ਐੱਮ ਐੱਸ ਐੱਮ ਈਜ਼ , ਨਿਜੀ  ਖੇਤਰ , ਵਿਦਵਾਨਾਂ , ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਅਤੇ ਰੱਖਿਆ ਜਨਤਕ ਖੇਤਰ ਅੰਡਰਟੇਕਿੰਗ (ਡੀ ਪੀ ਐੱਸ ਯੂਜ਼) ਨਾਲ ਤਾਲਮੇਲ ਕਰਕੇ ਵੱਡੀ ਪੱਧਰ ਤੇ ਤਕਨਾਲੋਜੀ ਪਹਿਲਕਦਮੀਆਂ ਕੀਤੀਆਂ ਹਨ । ਅਜਿਹਾ ਇੱਕ ਪ੍ਰਾਜੈਕਟ ਆਰਟੀਫਿਸਿ਼ਅਲ ਇੰਟੈਲੀਜੈਂਸ ਅਫੈਂਸਿਵ ਡਰੋਨ ਸਿਸਟਮ ਹੈ , ਜੋ ਭਾਰਤੀ ਸਟਾਰਟਅੱਪ ਨਾਲ ਪ੍ਰਫੁੱਲਤ ਹੈ । ਇਹ ਪ੍ਰਾਜੈਕਟ ਭਾਰਤੀ ਫ਼ੌਜ ਦੀ ਹਥਿਆਰ ਪਲੇਟਫਾਰਮਾਂ ਤੇ ਖੁੱਦਮੁਖਤਿਆਰੀ ਨਾਲ ਇੱਕ ਕੋਸਿ਼ਸ਼ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਭਾਰਤੀ ਫ਼ੌਜ ਦੀ ਡਿਜੀਟਲ ਤਕਨਾਲੋਜੀ ਨਾਲ ਮਨੁੱਖੀ ਸਰੋਤਾਂ ਦੇ ਸੁਮੇਲ ਲਈ ਵਚਨਬੱਧਤਾ ਹੈ ।

 

https://ci3.googleusercontent.com/proxy/MPSSuZX6o0oTiM-aOxGxzDVloiIiQCRoV97MdY1klqbhqE2VVhpGUdA2qaSLayUlXjWxkGfD1GyzkrJqaLVXSE8shthMeAnI5LC9AKOLaEKMaYna2YbnhEWmuw=s0-d-e1-ft#https://static.pib.gov.in/WriteReadData/userfiles/image/NKSL01140SVZ.JPG

https://ci4.googleusercontent.com/proxy/70bjkJeIA4KzDa1kOMgVbnVm80L0jx9tqTanz6MvDWa5g65rvKG7I9UoHzJaE_y2mX1FZKH6heEvS8Tk_E4A2uQqO_vIctK2eX8Wm_6UEvDmjyXLiwfk83Qz9w=s0-d-e1-ft#https://static.pib.gov.in/WriteReadData/userfiles/image/GDM_0730R3SL.JPG


ਏ ਏ / ਬੀ ਐੱਸ / ਬੀ ਬੀ ਵਾਈ


(Release ID: 1688881) Visitor Counter : 204