ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ "ਈਸਬਗੋਲ (ਸਾਈਲੀਅਮ) ਦੇ ਚੰਗੇ ਅਭਿਆਸ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਤੇ ਵੈਬੀਨਾਰ ਆਯੋਜਿਤ ਕੀਤਾ
Posted On:
14 JAN 2021 4:47PM by PIB Chandigarh
ਅਪੀਡਾ ਨੇ ਸਾਊਥ ਏਸ਼ੀਆ ਬਾਇਓਟੈਕਨੋਲੋਜੀ ਸੈਂਟਰ ਅਤੇ ਖੇਤੀ ਵਿਭਾਗ ਦੇ ਆਈਸੀਏਆਰ - ਡੀਐਮਏਪੀਆਰ ਦੇ ਬਾਇਓ ਟੈਕਨੋਲੋਜੀ ਵਿਭਾਗ ਦੀ ਡੀਬੀਟੀ-ਐਸਏਬੀਸੀ ਬਾਇਓਟੈੱਕ ਕਿਸਾਨ ਹੱਬ ਅਤੇ ਰਾਜਸਥਾਨ ਸਰਕਾਰ ਦੇ ਆਰਐਸਏਐਮਬੀ ਦੇ ਸਹਿਯੋਗ ਨਾਲ ਰਾਜਸਥਾਨ ਤੋਂ ਈਸਬਗੋਲ ਦੀ ਬਰਾਮਦ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਈਸਬਗੋਲ (ਸਿਲੀਅਮ) ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਚੰਗੇ ਖੇਤੀਬਾਡ਼ੀ ਅਭਿਆਸ (ਜੀਏਪੀ), ਪ੍ਰੋਸੈਸਿੰਗ ਅਤੇ ਮੁੱਲ ਵਾਧੇ ਤੇ ਇਕ ਵੈਬੀਨਾਰ ਆਯੋਜਿਤ ਕੀਤਾ।
ਅਪੀਡਾ ਦੇ ਚੇਅਰਮੈਨ ਡਾ. ਅੰਗਾਮੁਥੂ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਕਿਹਾ ਕਿ ਈਸਬਗੋਲ (ਸਿਲੀਅਮ) ਇਕ ਬਹੁ-ਪੱਖੀ ਸਿਹਤ ਲਾਭ ਵਾਲਾ ਵਿਲੱਖਣ ਉਤਪਾਦ ਹੈ। ਇਸ ਉਤਪਾਦ ਦੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਚੀਨ ਵਰਗੇ ਵਿਕਸਤ ਦੇਸ਼ਾਂ ਵਿਚ ਬਹੁਤ ਭਾਰੀ ਮੰਗ ਹੈ। ਉਨ੍ਹਾਂ ਸਿਲੀਅਮ ਉਤਪਾਦਾਂ ਅਤੇ ਬਰਾਮਦ ਦੇ ਵਿਕਾਸ ਤੇ ਜ਼ੋਰ ਦਿੱਤਾ। ਰਾਜਸਥਾਨ ਸਰਕਾਰ ਦੇ ਖੇਤੀਬਾਡ਼ੀ ਅਤੇ ਬਾਗ਼ਬਾਨੀ ਬਾਰੇ ਕਮਿਸ਼ਨਰ ਡਾ. ਓਮ ਪ੍ਰਕਾਸ਼ ਨੇ ਕਿਹਾ ਕਿ ਈਸਬਗੋਲ ਇਕ ਬਹੁਤ ਹੀ ਸੰਵੇਦਕ ਫਸਲ ਹੈ ਅਤੇ ਵਾਢੀ ਦੀ ਅਵਧੀ ਦੌਰਾਨ ਤਰੇਲ ਜਾਂ ਬਾਰਿਸ਼ ਨਾਲ ਨੁਕਸਾਨੀ ਜਾਂਦੀ ਹੈ। ਉਨ੍ਹਾਂ ਉੱਚ ਉਤਪਾਦਕ ਝਾਡ਼ ਨਾਲ ਈਸਬਗੋਲ ਦੀਆਂ ਮਾਡ਼ੇ ਮੌਸਮ ਦੌਰਾਨ ਵੀ ਟਿਕਾਊ ਕਿਸਮਾਂ ਵਿਕਸਤ ਕਰਨ ਦੀ ਲੋਡ਼ ਦੱਸੀ ਤਾਕਿ ਉਦਯੋਗ ਨੂੰ ਜ਼ਿਆਦਾ ਪ੍ਰੋਸੈਸਡ ਉਤਪਾਦ ਹਾਸਿਲ ਹੋ ਸਕਣ।
ਅਪੀਡਾ ਅਤੇ ਆਰਐਸਏਐਮਬੀ ਨੇ ਇਸ ਦੀਆਂ ਗਤੀਵਿਧੀਆਂ ਤੇ ਇਕ ਵਿਸਥਾਰਤ ਪੇਸ਼ਕਾਰੀ ਕੀਤੀ ਜਿਸ ਵਿਚ ਇਸਦੇ ਅੰਤਰਰਾਸ਼ਟਰੀ ਵਪਾਰ, ਘਰੇਲੂ ਉਤਪਾਦਨ ਅਤੇ ਈਸਬਗੋਲ ਦੇ ਉਤਪਾਦਨ ਵਿਚ ਰਾਜਸਥਾਨ ਦੇ ਹਿੱਸੇ ਨੂੰ ਵਿਖਾਇਆ ਗਿਆ ਸੀ। ਇਸ ਤੋਂ ਇਲਾਵਾ ਰਾਜਸਥਾਨ ਵਿਚ ਐਗਰੋ ਪ੍ਰੋਸੈਸਿੰਗ ਉਦਯੋਗਾਂ ਅਤੇ ਬਰਾਮਦ ਲਈ ਵਿੱਤੀ ਸਹਾਇਤਾ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ।
ਪ੍ਰੋਗਰਾਮ ਨੂੰ ਗੁਜਰਾਤ ਦੇ ਅਨੰਦ ਵਿਖੇ ਸਥਿਤ ਮੈਡੀਸਨਲ ਐਰੋਮੈਟਿਕ ਪਲਾਂਟਸ ਰਿਸਰਚ (ਡੀਐਮਏਪੀਆਰ) ਦੇ ਆਈਸੀਏਆਰ- ਦੇ ਡਾਇਰੈਕਟਰ ਡਾ. ਸੱਤਯਜੀਤ ਰਾਏ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਤੋਂ ਇਲਾਵਾ ਸਾਊਥ ਏਸ਼ੀਆ ਬਾਇਓ ਟੈਕਨੋਲੋਜੀ ਸੈਂਟਰ ਅਤੇ ਪੱਛਮੀ ਸੁੱਕੇ ਖੇਤਰ ਲਈ ਡੀਬੀਟੀ-ਐਸਏਬੀਸੀ ਬਾਇਓ ਟੈੱਕ ਕਿਸਾਨ ਹੱਬ (ਸਾਊਥ ਏਸ਼ੀਆ ਬਾਇਓ ਟੈਕਨੋਲੋਜੀ ਸੈਂਟਰ) ਅਤੇ ਪੱਛਮੀ ਸੁੱਕੇ ਖੇਤਰ ਲਈ ਡੀਬੀਟੀ-ਐਸਏਬੀਸੀ ਦੇ ਪ੍ਰਧਾਨ ਡਾ. ਸੀਡੀ ਮੇਈ, ਜੋਧਪੁਰ ਵਿਖੇ ਸਥਿਤ ਆਈਸੀਏਆਰ-ਡੀਐਮਏਪੀਆਰ ਦੇ ਵਿਗਿਆਨੀ ਡਾ. ਆਰ ਨਾਗਾਰਾਜਾ ਰੈਡੀ, ਜੋਧਪੁਰ ਵਿਖੇ ਸਥਿਤ ਸਾਊਥ ਏਸ਼ੀਆ ਬਾਇਓ ਟੈਕਨੋਲੋਜੀ ਸੈਂਟਰ ਦੀ ਡੀਬੀਟੀ-ਐਸਏਬੀਸੀ ਬਾਇਓ ਟੈੱਕ ਕਿਸਾਨ ਹੱਬ ਦੇ ਸ਼੍ਰੀ ਭਾਗੀਰਥ ਚੌਧਰੀ ਅਤੇ ਅਪੀਡਾ ਦੇ ਬੋਰਡ ਮੈਂਬਰ ਸ਼੍ਰੀ ਜੈਦ੍ਵੀਪ ਸ਼੍ਰੀਵਾਸਤਵ, ਨਾਬਾਰਡ ਜੈਪੁਰ ਦੇ ਚੀਫ ਜਨਰਲ ਮੈਂਬਰ ਵਲੋਂ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਗਿਆ।
ਵੈਬੀਨਾਰ ਦੌਰਾਨ ਜੋ ਮੁੱਖ ਮੁੱਦੇ ਉੱਭਰ ਕੇ ਸਾਹਮਣੇ ਆਏ ਉਹ ਹਨ -
1. ਰਾਜਸਥਾਨ ਵਿਚ ਈਸਬਗੋਲ ਦੇ ਪ੍ਰਬੰਧਨ ਅਤੇ ਬੀਜ ਉਤਪਾਦਨ ਲਈ ਕਿਸਾਨਾਂ ਅਤੇ ਐਫਪੀਓਜ਼ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਆਯੋਜਿਤ ਕਰਨਾ ਅਤੇ ਕਿਸਾਨਾਂ ਵਲੋਂ ਚੰਗੇ ਖੇਤੀ ਅਰਥਚਾਰੇ ਦੇ ਅਭਿਆਸਾਂ ਦਾ ਪਾਲਣ ਕਰਨਾ।
2. ਈਸਬਗੋਲ ਇਕ ਸੰਵੇਦਨਸ਼ੀਲ ਫਸਲ ਹੈ ਅਤੇ ਤ੍ਰੇਲ ਦੀਆਂ ਬੂੰਦਾਂ ਜਾਂ ਬਾਰਿਸ਼ ਵਿਚ ਵਾਢੀ ਦੇ ਅਰਸੇ ਦੌਰਾਨ ਨੁਕਸਾਨੀ ਜਾਂਦੀ ਹੈ। ਈਸਬਗੋਲ ਦੀਆਂ ਮਾਡ਼ੇ ਮੌਸਮ ਹਾਲਾਤ ਵਿਚ ਟਿਕਾਊ ਕਿਸਮਾਂ ਦੇ ਵਿਕਾਸ ਦੀ ਲੋਡ਼ ਹੈ ਤਾਕਿ ਇਸਦਾ ਉੱਚਾ ਝਾਡ਼ ਮਿਲ ਸਕੇ ਅਤੇ ਉਦਯੋਗ ਹੋਰ ਵਧੇਰੇ ਪ੍ਰੋਸੈਸਡ ਉਤਪਾਦ ਹਾਸਿਲ ਕਰ ਸਕੇ।
3. ਫਸਲ ਦਾ ਬਿਹਤਰ ਝਾਡ਼ ਲੈਣ ਲਈ ਕਿਸਾਨਾਂ ਨੂੰ ਤਕਨੀਕੀ ਗਿਆਨ ਦੇਣਾ ਤਾਕਿ ਫਸਲਾਂ ਨੂੰ ਬੀਮਾਰੀ ਤੋਂ ਬਚਾਇਆ ਜਾ ਸਕੇ ਅਤੇ ਇਸਦੇ ਨਾਲ ਹੀ ਮਿਆਰੀ ਬੀਜਾਂ ਦਾ ਉਤਪਾਦਨ ਕਰਨਾ।
4. ਬੀਜ ਦੀ ਕਿਸਮ ਦੇ ਵਿਕਾਸ ਅਤੇ ਉਪਚਾਰ ਦੀ ਜਰੂਰਤ ਅਤੇ ਕੀਡ਼ਿਆਂ, ਫੰਗਸ ਅਤੇ ਪੌਦਿਆਂ ਦੇ ਬਦਲ ਰਾਹੀਂ ਕੀਟਨਾਸ਼ਕਾਂ ਤੋਂ ਫਸਲ ਨੂੰ ਬਚਾਉਣਾ।
5. ਅੰਤਰ ਫਸਲ ਰਾਹੀਂ ਪੈਦਾਵਾਰ ਵਧਾਉਣੀ ਅੰਤਰਰਾਸ਼ਟਰੀ ਸਟੈਂਡਰਡ ਨੂੰ ਪੂਰਾ ਕਰਨ ਲਈ ਕੀਟਨਾਸ਼ਕ ਦੀ ਜਰੂਰਤ ਮੁਤਾਬਕ ਵਰਤੋਂ ਲਈ ਜੀਏਪੀ ਦੀ ਜਰੂਰਤ ।
6. ਭਾਰਤ ਸਰਕਾਰ ਵਲੋਂ ਐਫਪੀਓ ਆਧਾਰਤ ਐਗਰੀਗੇਸ਼ਨ ਦੇ ਨਿਰਧਾਰਤ ਟੀਚੇ ਨਾਲ ਪ੍ਰਮੋਸ਼ਨ ਦੀ ਜਰੂਰਤ ਤਾਕਿ ਭਾਰਤ ਵਿਚ 10,000 ਐਫਪੀਓਜ਼ ਸਥਾਪਤ ਕੀਤੇ ਜਾ ਸਕਣ।
7. ਈਸਬਗੋਲ ਦੇ ਮੁੱਲ ਵਾਧੇ, ਹੈਂਡ ਹੋਲਡਿੰਗ, ਮੰਡੀ ਨਾਲ ਜੋਡ਼ਨ ਅਤੇ ਟੈਕਨਿਕਲ ਸਹਿਯੋਗ ਵਿਚ ਐਫਪੀਓਜ਼ ਦੀ ਜਰੂਰਤ।
8. ਫੂਡ ਪ੍ਰੋਸੈਸਿੰਗ ਇਕਾਈਆਂ ਦੀ ਸਥਾਪਨਾ, ਜੈਵਿਕ ਉਤਪਾਦਨ ਅਤੇ ਬਰਾਮਦ ਲਈ ਨੌਜਵਾਨਾਂ ਨੂੰ ਸ਼ਾਮਿਲ ਕਰਨਾ।
9. ਈਸਬਗੋਲ ਉਤਪਾਦਾਂ ਦੀ ਮੰਗ ਨੂੰ ਵਧਾਉਣ ਅਤੇ ਉਨ੍ਹਾਂ ਦੇ ਮੁੱਲ ਵਾਧੇ ਲਈ ਰਣਨੀਤੀ ਤਿਆਰ ਕਰਨਾ।
ਕੇਂਦਰੀ/ਰਾਜ ਸਰਕਾਰ ਦੇ ਵਿਭਾਗਾਂ, ਡੀਬੀਟੀ-ਐਸਏਬੀਸੀ, ਨਾਬਾਰਡ, ਐਸਐਫਏਸੀ, ਈਸਬਗੋਲ ਪ੍ਰੋਸੈਸਰਜ਼ ਐਸੋਸੀਏਸ਼ਨ, ਉਦਯੋਗਾਂ ਤੇ ਬਰਾਮਦਕਾਰਾਂ ਦੇ 70 ਤੋਂ ਵੱਧ ਭਾਗੀਦਾਰਾਂ ਨੇ ਵੈਬਿਨਾਰ ਵਿੱਚ ਹਿੱਸਾ ਲਿਆ।
----------------------
ਵਾਈਬੀ ਐਸਐਸ
(Release ID: 1688704)
Visitor Counter : 200