ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

NCAVES ਇੰਡੀਆ ਫ਼ੋਰਮ 2021

Posted On: 14 JAN 2021 7:01PM by PIB Chandigarh
  1. 2017 ’ਚ, ਯੂਰੋਪੀਅਨ ਯੂਨੀਅਨ ਨੇ ਵਾਤਾਵਰਣਕ–ਆਰਥਿਕ ਲੇਖਾ–ਜੋਖਾ ਰੱਖਣ, ਖ਼ਾਸ ਕਰਕੇ ਈਕੋਸਿਸਟਮ ਦਾ ਹਿਸਾਬ–ਕਿਤਾਬ ਰੱਖਣ ਵਿੱਚ ਦੇਸ਼ਾਂ ਦੀ ਮਦਦ ਲਈ ‘ਨੈਚੁਰਲ ਕੈਪੀਟਲ ਅਕਾਊਂਟਿੰਗ ਐਂਡ ਵੈਲਿਯੂਏਸ਼ਨ ਆੱਵ੍ ਈਕੋਸਿਸਟਮ ਸਰਵਿਸੇਜ਼’ (NCAVES) ਨਾਂਅ ਦੇ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ, ਜੋ ਟਿਕਾਊ ਆਰਥਿਕ ਵਿਕਾਸ ਯਕੀਨੀ ਬਣਾਉਣ ’ਚ ਸਹਾਇਕ ਹੋ ਸਕੇ। ਸੰਯੁਕਤ ਰਾਸ਼ਟਰ ਦੇ ਅੰਕੜਾ ਡਿਵੀਜ਼ਨ (UNSD), ‘ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ’ (UNEP) ਅਤੇ ‘ਕਨਵੈਨਸ਼ਨ ਆੱਵ੍ ਬਾਇਓਲੌਜੀਕਲ ਡਾਇਵਰਸਿਟੀ’ (CBD) ਦੇ ਸਕੱਤਰੇਤ ਵੱਲੋਂ The NCAVES ਪ੍ਰੋਜੈਕਟ ਪੰਜ ਦੇਸ਼ਾਂ – ਭਾਰਤ, ਬ੍ਰਾਜ਼ੀਲ, ਚੀਨ, ਮੈਕਸੀਕੋ ਅਤੇ ਦੱਖਣੀ ਅਫ਼ਰੀਕਾ ’ਚ ਲਾਗੂ ਕੀਤਾ ਜਾ ਰਿਹਾ ਹੈ।

  2. ਅੰਕੜਾ ਅਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਨੇ ਪਿਛਲੇ ਤਿੰਨ ਸਾਲਾਂ ਦੌਰਾਨ NCAVES ਪ੍ਰੋਜੈਕਟ ਅਧੀਨ ਕਈ ਪਹਿਲਕਦਮੀਆਂ ਕੀਤੀਆਂ ਹਨ। ਇਸ ਪ੍ਰੋਜੈਕਟ ਅਧੀਨ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਪਾਸਾਰ ਕਰਨ ਅਤੇ ਫ਼ੈਸਲਾ ਲੈਣ ਤੇ ਨੀਤੀ ਵਿਸ਼ਲੇਸ਼ਣ ਦੇ ਖੇਤਰਾਂ ’ਚ ਖ਼ਾਸ ਤੌਰ ਉੱਤੇ ਕੁਦਰਤੀ ਪੂੰਜੀ ਖਾਤਿਆਂ ਦੇ ਫ਼ਾਇਦੇ ਉਜਾਗਰ ਕਰਨ ਲਈ ਮੰਤਰਾਲਾ; ‘ਸੰਯੁਕਤ ਰਾਸ਼ਟਰ ਅੰਕੜਾ ਡਿਵੀਜ਼ਨ’ (UNSD), ਯੂਰੋਪੀਅਨ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਦੇ ਤਾਲਮੇਲ ਨਾਲ NCAVES ਇੰਡੀਆ ਫ਼ੋਰਮ (ਇੱਕ ਵਰਚੁਅਲ ਫ਼ਾਰਮੈਟ ’ਚ) ਆਯੋਜਿਤ ਕਰ ਰਿਹਾ ਹੈ।

  1. NCAVES ਇੰਡੀਆ ਫ਼ੋਰਮ 2021 ਦੇ ਤਿੰਨ ਲਾਈਵ ਸੈਸ਼ਨਜ਼ 14, 21 ਅਤੇ 28 ਜਨਵਰੀ, 2021 ਨੂੰ ਹੋਣੇ ਤੈਅ ਹਨ। ਇਸ ਸਮਾਰੋਹ ਦਾ ਅੱਜ ਆਯੋਜਿਤ ਪਹਿਲਾ ਸੈਸ਼ਨ ਕੁਦਰਤੀ ਪੂੰਜੀ ਲੇਖਾ–ਜੋਖਾ ਤੇ ਈਕੋਸਿਸਟਮ ਸੇਵਾਵਾਂ ਦੇ ਮੁੱਲਾਂਕਣ ਦੇ ਖੇਤਰ ’ਚ ਭਾਰਤ ਤੇ ਕੌਮਾਂਤਰੀ ਏਜੰਸੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਬਾਰੇ ਵਿਚਾਰ–ਵਟਾਂਦਰਿਆਂ ਨੂੰ ਸਮਰਪਿਤ ਸੀ। ਇਸ ਸੈਸ਼ਨ ’ਚ ਪੂਰੀ ਦੁਨੀਆ ਦੇ ਪ੍ਰਤੀਨਿਧਾਂ ਦੀ ਵਰਨਣਯੋਗ ਸ਼ਮੂਲੀਅਤ ਵੇਖੀ ਗਈ। ਇਸ ਲਾਈਵ ਸਮਾਰੋਹ ਦੀਆਂ ਰਿਕਾਰਡਿੰਗਜ਼ ਵੈੱਬ–ਪੋਰਟਲ – http://ncavesindiaforum.in ਉੱਤੇ ਉਪਲਬਧ ਹਨ।

  2. ਇਹ ਸਮਾਰੋਹ ਡਾ. ਕਸ਼ੱਤਰਪਤੀ ਸ਼ਿਵਾਜੀ, ਸਕੱਤਰ, ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਵੱਲੋਂ ਇਸ ਤੱਥ ਉੱਤੇ ਜ਼ੋਰ ਦਿੱਤੇ ਜਾਣ ਨਾਲ ਸ਼ੁਰੂ ਹੋਇਆ ਕਿ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਨੂੰ ਰਾਸ਼ਟਰੀ ਅੰਕੜਾ ਪ੍ਰਣਾਲੀ ਲਈ ਫ਼ੋਕਲ ਪੁਆਇੰਟ ਵਜੋਂ ਦੇਸ਼ ਵਿੱਚ ਡਾਟਾ ਸਿਸਟਮਜ਼ ਦੇ ਤਾਲਮੇਲ ਤੇ ਇੱਕਸੁਰਤਾ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਮੰਤਰਾਲਾ ਰਾਸ਼ਟਰੀ ਤਰਜੀਹਾਂ ਮੁਤਾਬਕ ਆਪਣੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਮੁੜ–ਪਰਿਭਾਸ਼ਿਤ ਕਰਨ ਤੇ ਆਮ ਲੋਕਾਂ ਲਈ ਨੀਤੀ ਤੇ ਮਜ਼ਬੂਤ ਪਾਸਾਰ ਅਭਿਆਸਾਂ ਵਾਸਤੇ ਸਮੇਂ–ਸਿਰ ਇਨਪੁਟਸ ਮੁਹੱਈਆ ਕਰਵਾਉਣ ਹਿਤ ਭਾਰਤ ਦੀ ਰਾਸ਼ਟਰੀ ਅੰਕੜਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਉਨ੍ਹਾਂ ਇਹ ਤੱਥ ਵੀ ਉਜਾਗਰ ਕੀਤਾ ਕਿ ‘ਸਿਸਟਮ ਆੱਵ੍ ਇਨਵਾਇਰਨਮੈਂਟਲ ਇਕਨੋਮਿਕ ਅਕਾਊਂਟਿੰਗ’ (SEEA) ਅਪਨਾਉਣਾ ਇਸ ਦ੍ਰਿਸ਼ਟੀ ਦੀ ਤਰਜ਼ ਉੱਤੇ ਮੰਤਰਾਲੇ ਵੱਲੋਂ ਚੁੱਕੀਆਂ ਪਹਿਲਕਦਮੀਆਂ ਵਿੱਚੋਂ ਇੱਕ ਹੈ।

  3. ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਬਾਰੇ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਯੋਜਨਾਬੰਦੀ ਮੰਤਰਾਲਾ, ਰਾਓ ਇੰਦਰਜੀਤ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਜ਼ੋਰ ਦਿੱਤਾ ਕਿ ਮੰਤਰਾਲਾ ਪ੍ਰਮਾਣ–ਆਧਾਰਤ ਨੀਤੀ ਉਲੀਕਣ ਲਈ ਡਾਟਾ ਨੂੰ ਸਮੇਂ–ਸਿਰ ਤਿਆਰ ਕਰਨ ਤੇ ਉਸ ਦਾ ਪਾਸਾਰ ਕਰਨ ਅਤੇ ਵਾਤਾਵਰਣ ਅੰਕੜੇ ਸਹੀ ਸਥਾਨ ’ਤੇ ਫ਼ਿੱਟ ਕਰਨ ਲਈ ਨਵੀਨਤਮ ਢਾਂਚੇ ਅਪਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਬਦਲਦੇ ਨੀਤੀ ਪਰਿਪੇਖ ਦੇ ਅਨੁਕੂਲ ਬਣਾਉਣ ਦੀ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹੈ।

  4. ਭਾਰਤ ’ਚ ਯੂਰੋਪੀਅਨ ਯੂਨੀਅਨ ਦੇ ਰਾਜਦੂਤ ਸ੍ਰੀ ਯੂਗੋ ਐਸਚਿਯੂਟੋ ਨੇ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਨੂੰ ਉਸ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ‘ਕੁਦਰਤੀ ਪੂੰਜੀ ਦਾ ਲੇਖਾ–ਜੋਖਾ’ ਖ਼ਾਸ ਤੌਰ ’ਤੇ ਜਲਵਾਯੂ ਤਬਦੀਲੀ ਤੇ ਜੈਵਿਕ ਵਿਭਿੰਨਤਾ ਜਿਹੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਵਿਗਿਆਨ–ਆਧਾਰਤ ਡਾਟਾ ਸੰਚਾਲਿਤ ਨੀਤੀ ਦੀ ਜ਼ਰੂਰਤ ਦੇ ਮੱਦੇਨਜ਼ਰ ਅਹਿਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਰਾਸ਼ਟਰੀ ਪੂੰਜੀ ਲੇਖਾ–ਜੋਖਾ’ 1980ਵਿਆਂ ਦੇ ਅੰਤ ਤੋਂ ਪ੍ਰਚਲਨ ’ਚ ਹੈ ਅਤੇ ਇਸ ਲਈ ਸਪੱਸ਼ਟ SEEA ਰਣਨੀਤੀ ਉੱਤੇ ਚੱਲਿਆ ਜਾ ਰਿਹਾ ਹੈ, ਬਿਹਤਰੀਨ ਅਭਿਆਸਾਂ ਤੇ ਹਮ–ਉਮਰਾਂ ਦੇ ਸਿੱਖਣ ਨੂੰ ਸਾਂਝਾ ਕਰਨ ਦੀ ਬਹੁਤ ਜ਼ਿਆਦਾ ਗੁੰਜਾਇਸ਼ ਸੀ ਅਤੇ ਯੂਰੋਪੀਅਨ ਯੂਨੀਅਨ ਇਸ ਖੇਤਰ ਵਿੱਚ ਭਾਰਤ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ’ਚ ਵੀ ਮਦਦ ਜਾਰੀ ਰੱਖੇਗਾ।

  5. ਇਸ ਸੈਸ਼ਨ ਦੌਰਾਨ, NCAVES ਪ੍ਰੋਜੈਕਟ ਅਧੀਨ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਦੀਆਂ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ’ਚ ਵਿਭਿੰਨ ਵਾਤਾਵਰਣਕ ਵਸਤਾਂ ਤੇ ਸੇਵਾਵਾਂ ਬਾਰੇ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਵੱਲੋਂ ਕੀਤੇ ਸੰਕਲਨਾਂ ਦਾ ਨਿਚੋੜ ਹੈ, ਜਿਵੇਂ ਕਿ ਮੰਤਰਾਲੇ ਵੱਲੋਂ ਆਪਣੀਆਂ ਪ੍ਰਕਾਸ਼ਨਾਵਾਂ – ‘ਐਨਵੀਸਟੈਟਸ ਇੰਡੀਆ’ ਵਿੱਚ ਜਾਰੀ ਕੀਤਾ ਗਿਆ ਹੈ। ਇਹ ਰਿਪੋਰਟ NCAVES ਪ੍ਰੋਜੈਕਟ ਦੇ ਹਿੱਸੇ ਵਜੋਂ ਮੰਤਰਾਲੇ ਵੱਲੋਂ ਕੀਤੇ ਗਏ ਕੁਝ ਮੁਢਲੇ ਅਭਿਆਸਾਂ ਨੂੰ ਵੀ ਉਜਾਗਰ ਕਰਦੀ ਹੈ।

  6. ਵਾਤਾਵਰਣ ਨੂੰ ਆਰਥਿਕ ਵਿਕਾਸ ਤੇ ਟਿਕਾਊ ਵਿਕਾਸ ਨਾਲ ਜੋੜਨ ਬਾਰੇ ਪੇਸ਼ਕਾਰੀਆਂ ਬਰਟ ਕ੍ਰੋਏਸੇ, ਚੇਅਰ, ਸੰਯੁਕਤ ਰਾਸ਼ਟਰ ਦੀ ਵਾਤਾਵਰਣ ਆਰਥਿਕ ਲੇਖਾ–ਜੋਖਾ ਬਾਰੇ ਮਾਹਿਰਾਂ ਦੀ ਕਮੇਟੀ ਅਤੇ ਜੈਮਾ ਵੈਨ ਹੈਲਡੇਰੇਨ, ਡਾਇਰੈਕਟਰ, UNESCAP ਵੱਲੋਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਦਾ ਧਿਆਨ ਮੁੱਖ ਤੌਰ ਉੱਤੇ ‘ਸਿਸਟਮ ਆੱਵ੍ ਇਨਵਾਇਰਨਮੈਂਟਲ ਇਕਨੋਮਿਕ ਅਕਾਊਂਟਿੰਗ’ (SEEA) ਉੱਤੇ ਕੇਂਦ੍ਰਿਤ ਸੀ। ਉਨ੍ਹਾਂ ਇੱਕ ਧਾਰਨਾਤਮਕ ਢਾਂਚੇ ਦੀ ਵਰਤੋਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜੋ ਵਿਗਿਆਨਕ ਤੇ ਆਰਥਿਕ ਅੰਕੜਿਆਂ  ਰਵਾਇਤੀ ਲੇਖਾ–ਜੋਖਾ ਸਿਧਾਂਤਾਂ ਨਾਲ ਜੋੜਦਾ ਹੈ। ਉਨ੍ਹਾਂ ਇਹ ਮੁੱਦਾ ਵੀ ਉਭਾਰਿਆ ਕਿ SEEA ਕੁਦਰਤੀ ਸਰੋਤਾਂ ਤੇ ਵਾਤਾਵਰਣ ਦੇ ਭੰਡਾਰਾਂ ਤੇ ਪ੍ਰਵਾਹਾਂ ਵਿੱਚ ਤਬਦੀਲੀਆਂ ਦਾ ਹਿਸਾਬ–ਕਿਤਾਬ ਰੱਖ ਕੇ ਆਰਥਿਕ ਵਿਕਾਸ ਦੀ ਟਿਕਾਊਯੋਗਤਾ ਦਾ ਮੁੱਲਾਂਕਣ ਕਰਨ ਵਿੱਚ ਮਦਦ ਕਰ ਸਕਦਾ ਹੈ।

  7. ਪੈਨਲਿਸਟਸ ਵਜੋਂ ਸਟੀਫ਼ਨ ਸ਼ਵੀਨਫ਼ੈਸਟ, ਡਾਇਰੈਕਟਰ, UNSD, ਸੁਜ਼ੈਨ ਗਾਰਡਨਰ, ਡਾਇਰੈਕਟਰ, UNEP, ਕੈਰਿਨ ਐਰਿਕਾ ਕੈਂਪਰ, ਡਾਇਰੈਕਟਰ, ਵਿਸ਼ਵ ਬੈਂਕ ਅਤੇ ਡਾ. ਸ਼ੈਲਜਾ ਸ਼ਰਮਾ, ਡਾਇਰੈਕਟਰ ਜਨਰਲ (ਅੰਕੜਾ) ਦਾ ਪੈਨਲ ਵਿਚਾਰ–ਵਟਾਂਦਰਾ ਅੱਜ ਦੇ ਦਿਨ ਦੀ ਵਿਸ਼ਿਸ਼ਟਤਾ ਸੀ। ਇਸ ਵਿਚਾਰ–ਵਟਾਂਦਰੇ ਦਾ ਸੰਚਾਲਨ ਸ੍ਰੀ ਪ੍ਰਵੀਨ ਸ੍ਰੀਵਾਸਤਵ, ਭਾਰਤ ਦੇ ਸਾਬਕਾ ਮੁੱਖ ਅੰਕੜਾ–ਸ਼ਾਸਤਰੀ ਨੇ ਕੀਤਾ। ਪੈਨਲ ’ਚ ਸ਼ਾਮਲ ਮੈਂਬਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਪਿਛਲੇ ਤਿੰਨ ਸਾਲਾਂ ਦੌਰਾਨ NCAVES ਪ੍ਰੋਜੈਕਟ ਵੱਲੋਂ ਕੀਤੀਆਂ ਪ੍ਰਾਪਤੀਆਂ ਲਈ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਲਈ ਖ਼ਾਸ ਤੌਰ ’ਤੇ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਸਾਰੇ ਆਰਥਿਕ ਫ਼ੈਸਲਿਆਂ ਵਿੱਚ ਵਾਤਾਵਰਣ ਦੇ ਪ੍ਰਣਾਲੀਬੱਧ ਵਿਚਾਰਾਂ ਲਈ ਪ੍ਰਬੰਧ ਸਥਾਪਤ ਕੀਤੇ ਜਾਣ। ਡਾ. ਸ਼ਰਮਾ ਨੇ SEEA ਢਾਂਚੇ ਨੂੰ ਲਾਗੂ ਕਰਨ ਲਈ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਦੀ ਭਵਿੱਖ ਦੀ ਯੋਜਨਾਬੱਧ ਕਾਰਵਾਈ ਯੋਜਨਾ ਬਾਰੇ ਅੰਤਰ–ਦ੍ਰਿਸ਼ਟੀਆਂ ਪੇਸ਼ ਕੀਤੀਆਂ ਅਤੇ ਵਿਸ਼ਵ ਉਦੇਸ਼ਾਂ ਨੂੰ ਸਰਲ ਤੇ ਕਾਰਗਰ ਬਣਾਉਣ ਲਈ ਮੰਤਰਾਲੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਪੈਨਲ ਦੇ ਮਾਹਿਰ ਆਪਣੀਆਂ ਅਜਿਹੀਆਂ ਆਸਾਂ ਦੇ ਮਾਮਲੇ ’ਚ ਸਹਿਮਤ ਸਨ ਕਿ ਅੰਕੜਾ ਤੇ ਲਾਗੂਕਰਣ ਮੰਤਰਾਲਾ ਛੇਤੀ ਹੀ ਵਾਤਾਵਰਣ ਲੇਖਾ–ਜੋਖਾ ਦੇ ਖੇਤਰ ਵਿੱਚ ਮੋਹਰੀ ਬਣ ਸਕਦਾ ਹੈ।

  8.  ਇਸ ਸਮਾਰੋਹ ਦੇ ਦੂਜੇ ਦਿਨ 21 ਜਨਵਰੀ, 2021 ਨੂੰ ਵਾਤਾਵਰਣ, ਵਣ ਤੇ ਜਲਵਾਯੂ ਤਬਦੀਲੀ ਬਾਰੇ ਮਾਣਯੋਗ ਮੰਤਰੀ, ਸ੍ਰੀ ਪ੍ਰਕਾਸ਼ ਜਾਵਡੇਕਰ ‘ਭਾਰਤ ਵਿੱਚ ਵਾਤਾਵਰਣਕ ਸ਼ਾਸਨ ਦੇ ਭਵਿੱਖ’ ਬਾਰੇ ਭਾਸ਼ਣ ਦੇਣਗੇ। ਦੂਜੇ ਦਿਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਸੁਸ਼੍ਰੀ ਇੰਗਰ ਐਂਡਰਸਨ, ਸੰਯੁਕਤ ਰਾਸ਼ਟਰ ਦੀ ਜੈਵਿਕ ਵਿਭਿੱਨਤਾ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੇ ਕਾਰਜਕਾਰੀ ਸਕੱਤਰ ਸੁਸ਼੍ਰੀ ਐਲਿਜ਼ਾਬੈਥ ਮਰੇਮਾ ਅਤੇ ਸੰਯੁਕਤ ਰਾਸ਼ਟਰ ਦੇ ਆਰਥਿਕ ਵਿਕਾਸ ਮਾਮਲਿਆਂ ਦੇ ਸਹਾਇਕ ਸਕੱਤਰ–ਜਨਰਲ ਅਤੇ ਮੁੱਖ ਅਰਥ–ਸ਼ਾਸਤਰੀ ਸ੍ਰੀ ਈਲੀਅਟ ਹੈਰਿਸ ਦੀ ਸ਼ਮੂਲੀਅਤ ਕਰਨਗੇ।

  9.  ਇਸ ਫ਼ੋਰਮ ਰਾਹੀਂ, ਮੰਤਰਾਲੇ ਦਾ ਟੀਚਾ ਸਾਡੇ ਨੀਤੀਗਤ ਸਿਧਾਂਤ ਵਿੱਚ ਵਾਤਾਵਰਣ ਨੂੰ ਇੱਕ ਮੁੱਖ ਪਾਸਾਰ ਬਣਾਉਣ ਲਈ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਦਰਸਾਉਣਾ ਹੈ ਤੇ ਮੰਤਰਾਲਾ NCAVES ਇੰਡੀਆ ਫ਼ੋਰਮ 2021 ਵਿੱਚ ਸਾਰੀਆਂ ਸਬੰਧਤ ਧਿਰਾਂ ਦੀ ਸਰਗਰਮ ਸ਼ਮੂਲੀਅਤ ਦਾ ਸੁਆਗਤ ਕਰਦਾ ਹੈ।

 

***

ਡੀਐੱਸ/ਵੀਜੇ/ਏਕੇ



(Release ID: 1688701) Visitor Counter : 184