ਰੱਖਿਆ ਮੰਤਰਾਲਾ

ਭਾਰਤ ਦੀ ਪਹਿਲੀ ਸਵਦੇਸ਼ੀ 9 ਐੱਮ ਐੱਮ ਮਸ਼ੀਨ ਪਿਸਤੌਲ ਵਿਕਸਿਤ ਕੀਤੀ

Posted On: 14 JAN 2021 4:23PM by PIB Chandigarh

ਭਾਰਤ ਦੀ ਪਹਿਲੀ ਸਵਦੇਸ਼ੀ 9 ਐੱਮ ਐੱਮ ਮਸ਼ੀਨ ਪਿਸਤੌਲ ਡੀ ਆਰ ਡੀ ਓ ਤੇ ਭਾਰਤੀ ਫੌਜ ਦੇ ਨੇ ਸਾਂਝੇ ਤੌਰ ਤੇ ਵਿਕਸਿਤ ਕੀਤੀ ਹੈ । ਇਨਫੈਂਟਰੀ ਸਕੂਲ ਮਹੋ ਅਤੇ ਡੀ ਆਰ ਡੀ ਓ ਦੇ ਆਰਮਾਮੈਂਟ ਰਿਸਰਚ ਤੇ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏ ਆਰ ਡੀ ਈ) , ਪੂਣੇ ਨੇ ਪੂਰਵ ਖੇਤਰਾਂ ਵਿੱਚ ਆਪਣੀ ਮੁਹਾਰਤ ਨੂੰ ਵਰਤਿਆਂ ਇਸ ਹਥਿਆਰ ਦਾ ਡਿਜ਼ਾਈਨ ਅਤੇ ਵਿਕਾਸ ਕੀਤਾ ਹੈ । ਇਹ ਹਥਿਆਰ 4 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਵਿਕਸਿਤ ਕੀਤਾ ਗਿਆ ਹੈ । ਮਸ਼ੀਨ ਪਿਸਤੌਲ ਇਨਸਰਵਿਸ 9 ਐੱਮ ਐੱਮ ਗੋਲਾ ਬਾਰੂਦ ਦਾਗਦੀ ਹੈ ਅਤੇ ਏਅਰ ਕ੍ਰਾਫਟ ਗਰੇਡ ਅਲਮਿਨਿਅਮ ਤੋਂ ਬਣਿਆ ਇੱਕ ਉਪਰਲਾ ਰਿਸੀਵਰ ਤੇ ਹੇਠਲਾ ਰਿਸੀਵਰ ਕਾਰਬਨ ਫਾਈਬਰ ਤੋਂ ਇਸ ਦੀ ਸਹਾਇਤਾ ਕਰਦਾ ਹੈ । 3—ਡੀ ਪ੍ਰਿਟਿੰਗ ਪ੍ਰਕਿਰਿਆ ਇਸ ਦੇ ਡਿਜ਼ਾਈਨ ਅਤੇ ਵੱਖ ਵੱਖ ਭਾਗਾਂ ਦੀ ਪ੍ਰੋਟੋਟਾਈਪਿੰਗ ਲਈ ਵਰਤੀ ਗਈ ਹੈ , ਜਿਸ ਵਿੱਚ ਮੈਟਲ 3—ਡੀ ਪ੍ਰਿਟਿੰਗ ਨਾਲ ਬਣਾਏ ਗਏ ਟ੍ਰਿਗਰ ਕੰਪੋਨੈਂਟ ਵੀ ਸ਼ਾਮਲ ਹਨ । ਇਸ ਹਥਿਆਰ ਦੀਆਂ ਹਥਿਆਰਬੰਦ ਸੈਨਾਵਾਂ ਲਈ ਵੱਡੀਆਂ ਸੰਭਾਵਨਾਵਾਂ ਹਨ । ਇਹਨਾਂ ਸੰਭਾਵਨਾਵਾਂ ਵਿੱਚ ਭਾਰੀ ਹਥਿਆਰ ਡਿਟੈਚਮੈਂਟਸ , ਕਮਾਂਡਰਜ਼ , ਟੈਂਕ ਤੇ ਏਅਰਕ੍ਰਾਫਟ ਕਰਿਊ , ਡਰਾਈਵਰਸ , ਡਿਸਪੈਚ ਰਾਈਡਰਸ , ਰੇਡੀਓ / ਰਡਾਰ ਆਪ੍ਰੇਟਰਸ , ਕਲੋਜ਼ਡ ਕੁਆਟਰ ਬੈਟਲਸ , ਵਿਦਰੋਹ ਵਿਰੋਧੀ ਅਤੇ ਅੱਤਵਾਦ ਵਿਰੋਧੀ ਆਪ੍ਰੇ਼ਸ਼ਨਸ ਲਈ ਵੱਡੀਆਂ ਸੰਭਾਵਨਾਵਾਂ ਹਨ । ਇਸ ਨੂੰ ਕੇਂਦਰ ਤੇ ਸੂਬਾ ਪੁਲਿਸ ਸੰਸਥਾਵਾਂ ਦੇ ਨਾਲ  ਨਾਲ ਵੀ ਆਈ ਪੀ ਸੁਰੱਖਿਆ ਡਿਊਟੀਆਂ ਅਤੇ ਪੁਲਿਸ ਦੀ ਵਰਤੋਂ ਕਰਕੇ ਵੱਡਾ ਰੋਜ਼ਗਾਰ ਮਿਲ ਸਕਦਾ ਹੈ । ਹਰੇਕ ਮਸ਼ੀਨ ਪਿਸਤੌਲ ਦੀ 50,000 ਰੁਪਏ ਤੋਂ ਘੱਟ ਉਤਪਾਦਨ ਕੀਮਤ ਹੋ ਸਕਦੀ ਹੈ ਅਤੇ ਇਸ ਦੀ ਬਰਾਮਦ ਲਈ ਵੱਡੀਆਂ ਸੰਭਾਵਨਾਵਾਂ ਹਨ ।
ਇਸ ਹਥਿਆਰ ਲਈ ਬਹੁਤ ਹੀ ਢੁੱਕਵਾਂ ਨਾਮ "ਅਸਮੀ" ਮਤਲਬ ਹੈ "ਗੌਰਵ" , "ਸਵੈ ਸਨਮਾਨ" ਅਤੇ "ਸਖ਼ਤ ਮੇਹਨਤ" । ਮਾਣਯੋਗ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਇਹ ਛੋਟਾ ਜਿਹਾ ਕਦਮ ਸਵੈ ਨਿਰਭਰਤਾ ਲਈ ਰਸਤਾ ਬਣਾਏਗਾ ਅਤੇ ਇਸ ਦੀ ਸੰਭਾਵਨਾ ਹੈ ਕਿ ਸੇਵਾਵਾਂ ਅਤੇ ਨੀਮ ਫੌਜੀ ਦਲ ਇਸ ਨੂੰ ਜਲਦੀ ਤੋਂ ਜਲਦੀ ਸ਼ਾਮਲ ਕਰਨਗੇ ।

  

ਏ ਬੀ ਬੀ / ਐੱਨ ਏ ਐੱਮ ਪੀ ਆਈ / ਆਰ ਏ ਜੇ ਆਈ ਬੀ



(Release ID: 1688628) Visitor Counter : 282