ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 13 JAN 2021 4:45PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀ ਪੂਰਵ ਸੰਧਿਆ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂਉਨ੍ਹਾਂ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ-
 

“ਮੈਂ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੇ ਪਾਵਨ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਮਕਰ ਸੰਕ੍ਰਾਂਤੀ ‘ਉੱਤਰਾਯਣ’, ਸੂਰਜ ਦੇ ਉੱਤਰ ਦਿਸ਼ਾ ਵਿੱਚ ਗਮਨ ਦੀ ਸ਼ੁਰੂਆਤ ਦਾ ਪੁਰਬ ਹੈ। ਦੇਸ਼ ਭਰ ਵਿੱਚ ਭਿੰਨ-ਭਿੰਨ ਨਾਮਾਂ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ, ਖੇਤਾਂ ਵਿੱਚ ਤਿਆਰ ਫਸਲਾਂ ਦੀ ਕਟਾਈ ਨਾਲ ਵੀ ਜੁੜਿਆ ਹੈ ਤੇ ਸਾਡੀ ਸਾਂਝੀ ਏਕਤਾ ਦੇ ਉਸ ਸੂਤਰ ਨੂੰ ਦਰਸਾਉਂਦਾ ਹੈ ਜੋ ਸਾਡੇ ਮਿਲੇ-ਜੁਲੇ ਸੱਭਿਆਚਾਰ ਨੂੰ ਬੰਨ੍ਹਦਾ ਹੈ।

 

ਉੱਲਾਸਪੂਰਨ ਅਤੇ ਭਰਪੂਰ ਪ੍ਰਕਿਰਤੀ ਦਾ ਉਤਸਵ ਮਨਾਉਣ ਵਾਲਾ ਇਹ ਖੇਤੀਬਾੜੀ ਉਤਸਵ ਅਸਲ ਵਿੱਚ ਅਦਭੁੱਤ ਹੈ, ਇਹ ਸਾਨੂੰ ਪ੍ਰਕਿਰਤੀ ਦੇ ਨਾਲ ਸਾਡੇ ਸਹਿਜੀਵੀ ਸਬੰਧਾਂ ਦੀ ਯਾਦ ਦਿਵਾਉਂਦਾ ਹੈ। ਇਹ ਤਿਉਹਾਰ ਪ੍ਰਕਿਰਤੀ ਦੇ ਪ੍ਰਤੀ ਸਾਡੀ ਸੱਭਿਆਤਾ ਦੀ ਅਗਾਧ ਸ਼ਰਧਾ ਦਾ ਵੀ ਪ੍ਰਤੀਕ ਹੈ। ਇਹ ਸਾਡੀ ਵਿਰਾਸਤ ਅਤੇ ਸੱਭਿਆਚਾਰ ਦੇ ਪੰਘੂੜੇ, ਸਾਡੇ ਪਿੰਡਾਂ ਵਿੱਚ ਸਾਡੀਆਂ ਜੜ੍ਹਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨਾਲ ਦੁਬਾਰਾ ਜੁੜਨ ਦਾ ਵੀ ਅਵਸਰ ਹੈ।

ਤਿਉਹਾਰਾਂ ਦਾ ਇਹ ਸਮਾਂ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆਵੇ, ਸਾਡੇ ਰਾਸ਼ਟਰ ਵਿੱਚ ਇਕਜੁੱਟਤਾ ਦੀ ਭਾਵਨਾ ਨੂੰ ਦ੍ਰਿੜ੍ਹ ਕਰੇ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਚੰਗੇ ਸਮਿਆਂ ਦੀ ਸ਼ੁਭ ਸ਼ੁਰੂਆਤ ਕਰੇ

 

*****

ਐੱਮਐੱਸ/ਆਰਕੇ/ਡੀਪੀ



(Release ID: 1688485) Visitor Counter : 156