ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ 5 ਸਾਲ ਮੁਕੰਮਲ ਹੋਣ ਤੇ ਹਿੱਸੇਦਾਰਾਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ


ਚੁਣੌਤੀਆਂ ਅਤੇ ਸੂਬਾ ਸਰਕਾਰਾਂ , ਬੈਂਕਾਂ ਅਤੇ ਬੀਮਾ ਕੰਪਨੀਆਂ ਨਾਲ ਸਕੀਮ ਬਾਰੇ ਅੱਗੇ ਦੇ ਰਸਤੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਸਿਕਿਓਰਿਟੀ ਕਵਰ ਹੈ : ਨਰੇਂਦਰ ਸਿੰਘ ਤੋਮਰ

Posted On: 13 JAN 2021 5:50PM by PIB Chandigarh



https://ci6.googleusercontent.com/proxy/G6zTtKJhsaTHsN3D_Z2O9PmwmqkymuecyzsANv_NSoi6FRu5O6mLwucGcr89ZsV3W3rVJH10kzH40dv6b643SOGpordrBfSNeAyRLUbi5M32jYxk1x3tfUwKbw=s0-d-e1-ft#http://static.pib.gov.in//WriteReadData/userfiles/image/image0018HQ2.jpg  

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਦੇਸ਼ ਭਰ ਦੇ ਹਿੱਸੇਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਫਸਲ ਬੀਮਾ ਯੋਜਨਾ ਦੇ ਪੰਜ ਸਾਲ ਮੁਕੰਮਲ ਹੋਣ ਤੇ ਦੇਸ਼ਭਰ ਦੇ ਸਟੇਕ ਹੋਲਡਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਹੈ ਤਾਂ ਜੋ ਹੋਰ ਕਈ ਕਿਸਾਨ ਵੀ ਇਸ ਸਕੀਮ ਦਾ ਲਾਭ ਲੈ ਸਕਣ ।
ਇਹ ਸਕੀਮ ਕਿਸਾਨਾਂ ਲਈ ਦੇਸ਼ ਭਰ ਵਿੱਚ ਘੱਟੋ ਘੱਟ ਇੱਕ ਸਾਰ ਪ੍ਰੀਮੀਅਮ ਉੱਪਰ ਵਿਆਪਕ ਜੋਖਿਮ ਹੱਲ ਮੁਹੱਈਆ ਕਰਨ ਲਈ ਇੱਕ ਮੁੱਖ ਕਦਮ ਵਜੋਂ ਸ਼ੁਰੂ ਕੀਤੀ ਗਈ ਸੀ , ਜਿਸ ਨੂੰ 13 ਜਨਵਰੀ 2016 ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀ ।
ਖੇਤੀਬਾੜੀ ਮੰਤਰੀ ਨੇ ਸੂਬਾ ਸਰਕਾਰਾਂ , ਬੈਂਕਾਂ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਦੇਸ਼ ਭਰ ਵਿੱਚ ਸਫਲਤਾਪੂਰਵਕ ਸਕੀਮ ਲਾਗੂ ਕਰਨ ਲਈ ਮੁਬਾਰਕਾਂ ਵੀ ਦਿੱਤੀਆਂ । ਉਹਨਾਂ ਨੇ ਕੁਝ ਵਰਣਨ ਯੋਗ ਉਦਾਹਰਣਾਂ ਵੀ ਦਿੱਤੀਆਂ , ਜਿੱਥੇ ਇਸ ਸਕੀਮ ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਗਈ ਹੈ , ਜਿਵੇਂ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦੇ ਸੋਕੇ ਦੌਰਾਨ ਦਾਅਵਿਆਂ ਦੀ ਵੰਡ , ਹਰਿਆਣਾ ਵਿੱਚ ਗੜ੍ਹੇਮਾਰ ਲਈ ਅਤੇ 2019 ਵਿੱਚ ਰਾਜਸਥਾਨ ਵਿੱਚ ਟਿੱਡੀ ਦਲ ਲਈ ਦਿੱਤੇ ਗਏ ਦਾਅਵੇ ।
ਸ਼੍ਰੀ ਤੋਮਰ ਨੇ ਕਿਹਾ,"ਇਹ ਸਕੀਮ ਫਸਲ ਦੇ ਪੂਰੇ ਚੱਕਰ ਨੂੰ ਕਵਰ ਕਰਨ ਵਾਲੀ ਇੱਕ ਮੀਲ ਪੱਥਰ ਫਸਲ ਬੀਮਾ ਸਕੀਮ ਹੈ , ਜੋ ਨਾ ਰੋਕੇ ਜਾਣ ਵਾਲੇ ਕੁਦਰਤੀ ਜੋਖਿਮਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਦੀ ਹੈ । ਹੁਣ ਤੱਕ ਕਿਸਾਨਾਂ ਨੂੰ 90,000 ਕਰੋੜ ਰੁਪਏ ਦਾਅਵਿਆਂ ਦੇ ਭੁਗਤਾਨ ਵਜੋਂ ਦਿੱਤੇ ਜਾ ਚੁੱਕੇ ਹਨ । ਅਸਲ ਵਿੱਚ ਕੋਵਿਡ 19 ਦੌਰਾਨ ਇਹ ਸਕੀਮ ਪੂਰੀ ਤਰ੍ਹਾਂ ਸੰਚਾਲਿਤ ਰਹੀ ਸੀ ਅਤੇ ਦੇਸ਼ ਭਰ ਵਿੱਚ 69.70 ਲੱਖ ਕਿਸਾਨਾਂ ਨੂੰ 8,741.3 ਤੋਂ ਵਧੇਰੇ ਕਰੋੜ ਰੁਪਏ ਦਾਅਵਿਆਂ ਵਜੋਂ ਵੰਡੇ ਗਏ ਸਨ , ਜੋ ਕਾਫੀ  ਪ੍ਰਸ਼ੰਸਾ ਯੋਗ ਹੈ"। ਇਸ ਮੀਟਿੰਗ ਵਿੱਚ 150 ਤੋਂ ਵੱਧ ਪ੍ਰਤੀਨਿੱਧ ਜਿਹਨਾਂ ਵਿੱਚ ਸੂਬਾ ਸਰਕਾਰਾਂ , ਬੈਂਕਾਂ ਅਤੇ ਬੀਮਾ ਕੰਪਨੀਆਂ ਦੇ ਅਧਿਕਾਰੀ ਸ਼ਾਮਲ ਸਨ , ਹਾਜ਼ਰ ਹੋਏ । ਸਾਰੇ ਹਿੱਸੇਦਾਰਾਂ ਨੇ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ , ਜਿਹਨਾਂ ਵਿੱਚ ਪੀ ਐੱਮ ਐੱਫ ਬੀ ਵਾਈ ਪੋਰਟਲ ਉੱਤੇ ਭੂਮੀ ਰਿਕਾਰਡਾਂ ਦਾ ਏਕੀਕਰਨ , ਫਸਲ ਬੀਮਾ ਮੋਬਾਈਲ ਐਪ , ਸੈਟੇਲਾਈਟ ਤਸਵੀਰਾਂ , ਦੇਸ਼ ਭਰ ਵਿੱਚ ਮਜ਼ਬੂਤ ਕਵਰੇਜ ਲਈ ਰਿਮੋਟ ਸੈਂਸਿੰਗ ਤਕਨਾਲੋਜੀ ਆਦਿ ਸ਼ਾਮਲ ਹਨ ।
ਨਿਰੰਤਰ ਸੁਧਾਰ ਲਿਆਉਣ ਦੀਆਂ ਕੋਸਿ਼ਸ਼ਾਂ ਵਜੋਂ ਇਹ ਸਕੀਮ, ਫਰਵਰੀ 2020 ਵਿੱਚ ਨਵੀਨੀਕਰਨ ਤੋਂ ਬਾਅਦ ਕਿਸਾਨਾਂ ਲਈ ਸਵੈ ਇੱਛਿਤ ਬਣਾਈ ਗਈ ਸੀ । ਸਾਲ ਦਰ ਸਾਲ ਬੇਸਿਸ ਦੇ ਅਧਾਰ ਤੇ 5.5 ਕਰੋੜ ਤੋਂ ਵੱਧ ਕਿਸਾਨਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ , ਜਿਸ ਨਾਲ ਪਿਛਲੇ 5 ਸਾਲਾਂ ਵਿੱਚ ਕੁਲ ਕਿਸਾਨਾਂ ਦੀਆਂ ਅਰਜ਼ੀਆਂ 28 ਕਰੋੜ ਤੋਂ ਵੱਧ ਹੋ ਗਈਆਂ ਹਨ ।
ਖੇਤੀਬਾੜੀ ਸਕੱਤਰ ਸ਼੍ਰੀ ਸੰਜੇ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀ ਐੱਮ ਐੱਫ ਬੀ ਵਾਈ ਵਿਸ਼ਵ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਬੀਮਾ ਸਕੀਮ ਹੈ ਅਤੇ ਖੇਤੀਬਾੜੀ ਖੇਤਰ ਵਿੱਚ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਦੀ ਇੱਕ ਉਦਾਹਰਣ ਹੈ ।
ਇਸੇ ਤਰ੍ਹਾਂ ਗੱਲਬਾਤ ਦੌਰਾਨ ਡਾਕਟਰ ਭੂਟਾਨੀ ਸੀ ਈ ਓ ਪੀ ਐੱਮ ਐੱਫ ਬੀ ਵਾਈ ਨੇ ਪੀ ਐੱਮ ਐੱਫ ਬੀ ਵਾਈ ਦੇ 5 ਸਾਲ ਮੁਕੰਮਲ ਹੋਣ ਤੇ ਇੱਕ ਪੇਸ਼ਕਾਰੀ ਦਿੱਤੀ  (Click here for the Presentation)  
ਸ਼੍ਰੀ ਤੋਮਰ , ਕੇਂਦਰੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਤੇ ਸ਼੍ਰੀ ਕੈਲਾਸ਼ ਚੌਧਰੀ ਨੇ ਸਾਂਝੇ ਤੌਰ ਤੇ ਭਾਰਤ ਦੇ ਕਿਸਾਨਾਂ ਨੂੰ ਇਸ ਸਕੀਮ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਣ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਸਕੀਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ । 

ਏ ਪੀ ਐੱਸ


(Release ID: 1688367) Visitor Counter : 228