ਰੱਖਿਆ ਮੰਤਰਾਲਾ

13ਵਾਂ ਭਾਰਤ ਵੀਅਤਨਾਮ ਰੱਖਿਆ ਸੁਰੱਖਿਆ ਸੰਵਾਦ

Posted On: 12 JAN 2021 3:28PM by PIB Chandigarh

ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਤੇ ਵੀਅਤਨਾਮ ਦੇ ਐਸ.ਆਰ. ਲੈਫਟੀਨੈਟ ਜਨਰਲ ਨਗੁਇਨ ਚੀ ਵਿਨ, ਡਿਪਟੀ ਰੱਖਿਆ ਮੰਤਰੀ ਤੇ ਸੋਸ਼ਲਿਸਟ ਰਿਪਬਲਿਕ ਆਫ ਵੀਅਤਨਾਮ ਨੇ ਮਿਲ ਕੇ 12 ਜਨਵਰੀ 2021 ਨੂੰ 13ਵੇਂ ਭਾਰਤ ਵੀਅਤਨਾਮ ਰੱਖਿਆ ਸੁਰੱਖਿਆ ਸੰਵਾਂਦ ਦੀ ਸਾਂਝੇ ਤੌਰ ਤੇ ਪ੍ਰਧਾਨਗੀ ਕੀਤੀ। ਉਹਨਾ ਦੀ ਵਰਚੂਅਲ ਗਲਬਾਤ ਦੌਰਾਨ ਰੱਖਿਆ ਸਕੱਤਰ ਅਤੇ ਡਿਪਟੀ ਰੱਖਿਆ ਮੰਤਰੀ ਨੇ ਕੋਵਿਡ-19 ਦੀਆਂ ਰੋਕਾਂ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਾਲੇ ਜਾਰੀ ਰੱਖਿਆ ਸਹਿਯੋਗ ਤੇ ਸੰਤੁਸ਼ਟੀ ਪ੍ਰਗਟ ਕੀਤੀ ।
ਵਰਚੂਅਲ ਗਲਬਾਤ ਦੌਰਾਨ ਰੱਖਿਆ ਸਕੱਤਰ ਅਤੇ ਡਿਪਟੀ ਰੱਖਿਆ ਮੰਤਰੀ ਨੇ ਉਸ ਕਾਰਜ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਸੋਸ਼ਲਿਸਟ ਰਿਪਬਲਿਕ ਆਫ ਵੀਅਤਨਾਮ, ਐਚ.ਈ. ਨਗੁਇਨ ਐਗਜੁਇਨ ਹੁਕ ਵਿਚਾਲੇ ਦਸੰਬਰ 2020 ਵਿੱਚ ਹੋਈ ਗਲਬਾਤ ਤੋਂ ਬਾਦ ਸਾਹਮਣੇ ਆਈ ਸੀ । ਰੱਖਿਆ ਸਹਿਯੋਗ ਦੇ ਨਵੇਂ ਖੇਤਰਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ।
ਦੋਨਾ ਨੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸੰਬੰਧ ਦੀ ਉਨਤੀ ਤੇ ਸੰਤੁਸ਼ਟੀ ਪ੍ਰਗਟ ਕੀਤੀ । ਦੋਨਾ ਧਿਰਾਂ ਨੇ ਵੱਖ ਵੱਖ ਦੁਵੱਲੇ ਰੱਖਿਆ ਸਹਿਯੋਗ ਪਹਿਲਕਦਮੀਆਂ ਦੀ ਤਰੱਕੀ ਦਾ ਜਾਇਜਾ ਲਿਆ ਅਤੇ ਵਿਆਪਕ ਰਣਨੀਤਕ ਭਾਈਵਾਲੀ ਦੇ ਫਰੇਮ ਵਰਕ ਤਹਿਤ ਫੌਜੀ ਸੈਨਾਵਾਂ ਵਿਚਾਲੇ ਹੋਰ ਰੁਝਾਨ ਵਧਾਉਣ ਲਈ ਵਚਨਬਧਤਾ ਪ੍ਰਗਟ ਕੀਤੀ । ਦੋਨੇ ਧਿਰ ਇਸ ਗਲ ਤੇ ਸਹਿਮਤ ਸਨ ਕਿ ਹਾਲ ਹੀ ਦੇ ਪਿਛਲੇ ਕੁਝ ਸਮੇਂ ਵਿੱਚ ਦੋਨਾ ਮੁਲਕਾਂ ਨੇ ਰੱਖਿਆ ਉਦਯੋਗ ਅਤੇ ਤਕਨਾਲੋਜੀ ਸਹਿਯੋਗ ਵਿੱਚ ਵੱਡੀਆਂ ਪੁਲਾਂਘਾ ਭਰੀਆਂ ਹਨ ਅਤੇ ਇਸ ਖੇਤਰ ਵਿਚ ਉਹ ਹੋਰ ਵਧੇਰੇ ਸਹਿਯੋਗ ਦੇ ਇੰਤਜਾਰ ਵਿਚ ਹਨ ।


ਏ.ਬੀ.ਬੀ./ਐਨ.ਏ.ਐਮ.ਪੀ.ਆਈ/ਕੇ.ਏ./ਆਰ.ਏ.ਜੇ.ਆਈ.ਬੀ.


(Release ID: 1688058) Visitor Counter : 161