ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਣ ਰੋਲਆਊਟ ਬਾਰੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 JAN 2021 8:02PM by PIB Chandigarh

ਕੋਰੋਨਾ ਦੀ ਮੇਡ ਇੰਨ ਇੰਡੀਆ ਵੈਕਸੀਨ ਅਤੇ ਦਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਇਸ ਵਿਸ਼ੇ ਵਿੱਚ ਹੁਣੇ ਵਿਸਤਾਰ ਨਾਲ ਸਾਡੀ ਚਰਚਾ ਹੋਈ ਹੈ, Presentation ਵਿੱਚ ਵੀ ਕਾਫੀ ਚੀਜ਼ਾਂ details ਵਿੱਚ ਦੱਸੀਆਂ ਗਈਆਂ ਹਨ ਅਤੇ ਸਾਡੇ ਰਾਜਾਂ ਦੇ district level ਦੇ ਅਧਿਕਾਰੀਆਂ ਤੱਕ ਬਹੁਤ ਵਿਸਤਾਰ ਨਾਲ ਇਸ ਦੀ ਚਰਚਾ ਹੋਈ ਹੈ ਅਤੇ ਇਸ ਦਰਮਿਆਨ ਕੁੱਝ ਰਾਜਾਂ ਤੋਂ ਚੰਗੇ ਸੁਝਾਅ ਵੀ ਮਿਲੇ ਹਨ। ਕੇਂਦਰ ਅਤੇ ਰਾਜਾਂ ਦੇ ਦਰਮਿਆਨ ਇਸ ਸੰਵਾਦ ਅਤੇ ਸਹਿਯੋਗ ਨੇ ਕੋਰੋਨਾ ਨਾਲ ਲੜਾਈ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇੱਕ ਪ੍ਰਕਾਰ ਨਾਲ federalism ਦਾ ਉੱਤਮ ਉਦਾਹਰਣ, ਇਸ ਸਾਰੀ ਲੜਾਈ ਵਿੱਚ ਅਸੀਂ ਲੋਕਾਂ ਨੇ ਪੇਸ਼ ਕੀਤਾ ਹੈ।

 

ਸਾਥੀਓ,

 

ਅੱਜ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਪੁਨਯਤਿਥੀ ਵੀ ਹੈ। ਮੈਂ ਉਨ੍ਹਾਂ ਨੂੰ ਆਪਣੀ ਭਾਵਭੀਨੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਸਾਲ 1965 ਵਿੱਚ ਸ਼ਾਸਤਰੀ ਜੀ ਨੇ Administrative Services ਦੀ ਇੱਕ ਕਾਨਫਰੰਸ ਵਿੱਚ ਇੱਕ ਮਹੱਤਵਪੂਰਨ ਗੱਲ ਕਹੀ ਸੀ ਜਿਸ ਦਾ ਜ਼ਿਕਰ ਮੈਂ ਅੱਜ ਇੱਥੇ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ- The Basic Idea of Governance, as I see it, is to hold the society together so that it can develop and march towards certain goals. The task of the government is to facilitate this evolution, this process. ਮੈਨੂੰ ਤਸੱਲੀ ਹੈ ਕਿ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਅਸੀਂ ਸਭ ਨੇ ਇਕਜੁੱਟ ਹੋ ਕੇ ਕੰਮ ਕੀਤਾ, ਜੋ ਸਿੱਖਿਆ ਸਾਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਦਿੱਤੀ ਸੀ, ਉਸੇ ‘ਤੇ ਚਲਣ ਦਾ ਅਸੀਂ ਸਭ ਨੇ ਯਤਨ ਕੀਤਾ ਅਤੇ ਇਸ ਦਰਮਿਆਨ ਸੰਵੇਦਨਸ਼ੀਲਤਾ ਦੇ ਨਾਲ ਤੀਬਰ ਫੈਸਲੇ ਵੀ ਕੀਤੇ ਗਏ, ਜ਼ਰੂਰੀ ਸੰਸਾਧਨ ਜੁਟਾਏ ਵੀ ਗਏ ਅਤੇ ਦੇਸ਼ ਦੀ ਜਨਤਾ ਨੂੰ ਨਿਰੰਤਰ ਅਸੀਂ ਲਗਾਤਾਰ ਜਾਗਰੂਕ ਵੀ ਕਰਦੇ ਰਹੇ ਅਤੇ ਅੱਜ ਇਸੇ ਦਾ ਨਤੀਜਾ ਹੈ ਕਿ ਭਾਰਤ ਵਿੱਚ ਕੋਰੋਨਾ ਦਾ ਸੰਕ੍ਰਮਣ ਉਵੇਂ ਨਹੀਂ ਹੈ ਅਤੇ ਨਾ ਹੀ ਉਵੇਂ ਫੈਲਿਆ ਹੈ ਜਿਵੇਂ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਅਸੀਂ ਦੇਖਿਆ ਹੈ। ਜਿੰਨੀ ਘਬਰਾਹਟ ਅਤੇ ਚਿੰਤਾ 7-8 ਮਹੀਨੇ ਪਹਿਲਾਂ ਦੇਸ਼ਵਾਸੀਆਂ ਵਿੱਚ ਸੀ, ਹੁਣ ਲੋਕ ਉਸ ਤੋਂ ਬਾਹਰ ਨਿਕਲ ਚੁੱਕੇ ਹਨ। ਇਹ ਚੰਗੀ ਸਥਿਤੀ ਹੈ ਲੇਕਿਨ careless ਨਾ ਹੋ ਜਾਣ, ਇਹ ਵੀ ਸਾਨੂੰ ਚਿੰਤਾ ਕਰਨੀ ਹੈ। ਦੇਸ਼ਵਾਸੀਆਂ ਵਿੱਚ ਵਧਦੇ ਵਿਸ਼ਵਾਸ ਦਾ ਪ੍ਰਭਾਵ ਆਰਥਿਕ ਗਤੀਵਿਧੀਆਂ ‘ਤੇ ਵੀ ਸਕਾਰਾਤਮਕ ਰੂਪ ਨਾਲ ਦਿਖਾਈ ਦੇ ਰਿਹਾ ਹੈ। ਮੈਂ ਤੁਹਾਡੇ ਰਾਜ ਪ੍ਰਸ਼ਾਸਨ ਦੀ ਵੀ ਦਿਨ ਰਾਤ ਜੁਟੇ ਰਹਿਣ ਲਈ, ਪ੍ਰਸ਼ੰਸਾ ਕਰਦਾ ਹਾਂ।

 

ਸਾਥੀਓ,

 

ਹੁਣ ਸਾਡਾ ਦੇਸ਼ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਨਿਰਣਾਇਕ ਚਰਨ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਹ ਚਰਨ ਹੈ- ਵੈਕਸੀਨੇਸ਼ਨ ਦਾ। ਜਿਵੇਂ ਇੱਥੇ ਜ਼ਿਕਰ ਹੋਇਆ, 16 ਜਨਵਰੀ ਤੋਂ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਸ਼ੁਰੂ ਕਰ ਰਹੇ ਹਨ। ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਜਿਨ੍ਹਾਂ ਦੋ ਵੈਕਸੀਨਸ ਨੂੰ Emergency Use Authorization ਦਿੱਤਾ ਗਿਆ ਹੈ, ਉਹ ਦੋਵੇਂ ਹੀ ਮੇਡ ਇਨ ਇੰਡੀਆ ਹਨ। ਇੰਨਾ ਹੀ ਨਹੀਂ, 4 ਹੋਰ ਵੈਕਸੀਨਸ, progress ਵਿੱਚ ਹਨ। ਅਤੇ ਇਹ ਜੋ ਮੈਂ ਕਰੀਬ 60-70 ਪ੍ਰਤੀਸ਼ਤ ਕੰਮ ਪਹਿਲੇ ਰਾਊਂਡ ਦਾ ਹੋਣ ਤੋਂ ਬਾਅਦ ਬੈਠਣ ਦੀ ਚਰਚਾ ਇਸ ਲਈ ਕਰਦਾ ਹਾਂ ਕਿ ਉਸ ਦੇ ਬਾਅਦ ਹੋਰ ਵੈਕਸੀਨ ਵੀ ਆ ਜਾਵੇਗੀ ਅਤੇ ਜਦੋਂ ਹੋਰ ਵੈਕਸੀਨ ਆ ਜਾਵੇਗੀ ਤਾਂ ਸਾਨੂੰ ਫਿਊਚਰ ਦੇ ਪਲਾਨ ਕਰਨ ਵਿੱਚ ਉਹ ਵੀ ਬਹੁਤ ਵੱਡੀ ਸੁਵਿਧਾ ਰਹੇਗੀ ਅਤੇ ਇਸ ਲਈ second part ਜੋ ਹੈ, ਉਸ ਵਿੱਚ 50 ਤੋਂ ਉੱਪਰ ਵਾਲਿਆਂ ਲਈ ਜਾਣ ਵਾਲੇ ਹਨ, ਤਦ ਤੱਕ ਸ਼ਾਇਦ ਸਾਡੇ ਪਾਸ ਹੋਰ ਵੀ ਵੈਕਸੀਨ ਆਉਣ ਦੀਆਂ ਸੰਭਾਵਨਾਵਾਂ ਹਨ।                                                                                                                                         

 

ਸਾਥੀਓ,

 

ਦੇਸ਼ਵਾਸੀਆਂ ਨੂੰ ਇੱਕ ਪ੍ਰਭਾਵੀ ਵੈਕਸੀਨ ਦੇਣ ਲਈ ਸਾਡੇ Experts ਨੇ ਹਰ ਪ੍ਰਕਾਰ ਦੀਆਂ ਸਾਵਧਾਨੀਆਂ ਵਰਤੀਆਂ ਹਨ। ਅਤੇ ਹੁਣੇ scientific community ਦੀ ਤਰਫ ਤੋਂ ਵਿਸਤਾਰ ਨਾਲ ਸਾਨੂੰ ਦੱਸਿਆ ਵੀ ਗਿਆ ਹੈ। ਅਤੇ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਇਸ ਵਿਸ਼ੇ ਵਿੱਚ ਜਦੋਂ ਵੀ ਮੁੱਖ ਮੰਤਰੀਆਂ ਨਾਲ ਗੱਲ ਕੀਤੀ। ਮੈਂ ਹਮੇਸ਼ਾ ਇੱਕ ਹੀ ਜਵਾਬ ਦਿੱਤਾ ਸੀ ਕਿ ਇਸ ਵਿਸ਼ੇ ਵਿੱਚ ਸਾਨੂੰ ਜੋ ਵੀ ਨਿਰਣਾ ਕਰਨਾ ਹੋਵੇਗਾ, ਉਹ scientific community ਜੋ ਕਹੇਗੀ, ਉਹੀ ਅਸੀਂ ਕਰਾਂਗੇ। scientific community ਨੂੰ ਹੀ ਅਸੀਂ final word ਮੰਨਾਂਗੇ ਅਤੇ ਅਸੀਂ ਉਸੇ ਪ੍ਰਕਾਰ ਚਲਦੇ ਰਹੇ ਹਨ। ਕਈ ਲੋਕ ਕਹਿੰਦੇ ਸਨ ਦੇਖੋ ਦੁਨੀਆ ਵਿੱਚ ਵੈਕਸੀਨ ਆ ਗਈ ਹੈ। ਭਾਰਤ ਕੀ ਕਰ ਰਿਹਾ ਹੈ, ਭਾਰਤ ਸੋ ਰਿਹਾ ਹੈ, ਇੰਨੇ ਲੱਖ ਹੋ ਗਿਆ, ਇੰਨਾ ਹੋ ਗਿਆ, ਅਜਿਹੀ ਵੀ ਚਿਲਾਹਟ ਹੋਈ। ਲੇਕਿਨ ਫਿਰ ਵੀ ਸਾਡਾ ਮਤ ਸੀ ਕਿ scientific community  ਵਿੱਚ ਦੇਸ਼ ਲਈ ਜ਼ਿੰਮੇਵਾਰ ਲੋਕ ਹਨ। ਉਨ੍ਹਾਂ ਦੀ ਤਰਫੋਂ ਜਦੋਂ ਆਵੇਗਾ ਤਦ ਸਾਡੇ ਲਈ ਉਚਿਤ ਹੋਵੇਗਾ ਅਤੇ ਅਸੀਂ ਉਸੇ ਦਿਸ਼ਾ ਵਿੱਚ ਚਲੇ ਹਨ। ਵੱਡੀ ਗੱਲ, ਜੋ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਦੋਵੇਂ Vaccines ਦੁਨੀਆ ਦੀਆਂ ਦੂਸਰੀਆਂ Vaccines ਤੋਂ ਜ਼ਿਆਦਾ cost-effective ਹਨ। ਅਸੀਂ ਕਲਪਨਾ ਕਰ ਸਕਦੇ ਹਾਂ ਜੇਕਰ ਭਾਰਤ ਨੂੰ ਕੋਰੋਨਾ ਟੀਕਾਕਰਣ ਲਈ ਵਿਦੇਸ਼ੀ ਵੈਕਸੀਨਸ ‘ਤੇ ਪੂਰੀ ਤਰ੍ਹਾਂ ਨਿਰਭਰ ਰਹਿਣਾ ਪੈਂਦਾ ਤਾਂ ਸਾਡੇ ਕੀ ਹਾਲਾਤ ਹੁੰਦੇ, ਕਿੰਨੀ ਵੱਡੀ ਮੁਸ਼ਕਿਲ ਹੁੰਦੀ, ਅਸੀਂ ਉਸ ਦਾ ਅੰਦਾਜ਼ਾ ਲਗਾ ਸਕਦੇ ਹਨ। ਇਹ Vaccines ਭਾਰਤ ਦੀਆਂ ਸਥਿਤੀਆਂ ਅਤੇ ਪਰਸਥਿਤੀਆਂ ਨੂੰ ਦੇਖਦੇ ਹੋਏ ਨਿਰਮਿਤ ਕੀਤੀ ਗਈ ਹੈ। ਭਾਰਤ ਨੂੰ ਟੀਕਾਕਰਣ ਦਾ ਜੋ ਅਨੁਭਵ ਹੈ, ਜੋ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚਣ ਦੀਆਂ ਵਿਵਸਥਾਵਾਂ ਹਨ, ਉਹ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਬਹੁਤ ਉਪਯੋਗੀ ਸਿੱਧ ਹੋਣ ਵਾਲੀ ਹੈ। 

 

ਸਾਥੀਓ,

 

ਆਪ ਸਾਰੇ ਰਾਜਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਇਹ ਤੈਅ ਕੀਤਾ ਗਿਆ ਹੈ ਕਿ ਟੀਕਾਕਰਣ ਅਭਿਯਾਨ ਦੀ ਸ਼ੁਰੂਆਤ ਵਿੱਚ ਕਿਸ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਸਾਡੀ ਕੋਸ਼ਿਸ਼ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਦੀ ਹੈ ਜੋ ਦੇਸ਼ਵਾਸੀਆਂ ਦੀ ਸਿਹਤ ਸੁਰੱਖਿਆ ਵਿੱਚ ਦਿਨ-ਰਾਤ ਜੁਟੇ ਹਨ। ਜੋ ਸਾਡੇ Health Workers ਹਨ, ਸਰਕਾਰੀ ਹੋਣ ਜਾਂ ਪ੍ਰਾਈਵੇਟ, ਪਹਿਲਾਂ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਦੇ ਨਾਲ-ਨਾਲ ਸਾਡੇ ਜੋ ਸਫਾਈ ਕਰਮਚਾਰੀ ਹਨ, ਦੂਸਰੇ Front Line Workers ਹਨ, ਸੈਨਿਕ ਬਲ ਹੈ, ਪੁਲਿਸ ਅਤੇ ਕੇਂਦਰੀ ਬਲ ਹੈ, ਹੋਮ ਗਾਰਡ ਹਨ, Disaster management volunteers ਸਮੇਤ ਤਮਾਮ ਸਿਵਿਲ ਡਿਫੇਂਸ ਦੇ ਜਵਾਨ ਹਨ, Containment ਅਤੇ surveillance ਨਾਲ ਜੁੜੇ ਰਿਵੈਨਿਊ ਕਰਮਚਾਰੀ ਹਨ, ਅਜਿਹੇ ਸਾਥੀਆਂ ਨੂੰ ਵੀ ਪਹਿਲਾ ਪੜਾਵਾਂ ਵਿੱਚ ਟੀਕਾ ਲਗਾਇਆ ਜਾ ਰਿਹਾ ਹੈ। ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਹੇਲਥ ਵਰਕਰਸ, ਫ੍ਰੰਟ ਲਾਈਨ ਵਰਕਸ ਦੀ ਸੰਖਿਆ ਦੇਖੀਏ ਤਾਂ ਇਹ ਕਰੀਬ-ਕਰੀਬ 3 ਕਰੋੜ ਹੁੰਦੀ ਹੈ। ਇਹ ਤੈਅ ਕੀਤਾ ਗਿਆ ਹੈ ਕਿ ਪਹਿਲੇ ਚਰਨ ਵਿੱਚ ਇਨ੍ਹਾਂ 3 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਲਈ ਜੋ ਖਰਚ ਹੋਵੇਗਾ, ਉਹ ਰਾਜ ਸਰਕਾਰਾਂ ਨੂੰ ਵਹਨ ਨਹੀਂ ਕਰਨਾ ਹੈ, ਭਾਰਤ ਸਰਕਾਰ ਇਸ ਨੂੰ ਵਹਨ ਕਰੇਗੀ।

 

ਸਾਥੀਓ,

 

ਵੈਕਸੀਨੇਸ਼ਨ ਦੇ ਦੂਸਰੇ ਚਰਨ ਵਿੱਚ ਉਵੇਂ ਇੱਕ ਪ੍ਰਕਾਰ ਨਾਲ ਉਹ ਤੀਸਰਾ ਚਰਨ ਹੋ ਜਾਵੇਗਾ ਲੇਕਿਨ ਅਗਰ ਅਸੀਂ ਇਨ੍ਹਾਂ ਤਿੰਨ ਕਰੋੜ ਨੂੰ ਇੱਕ ਮੰਨੀਆਂ ਤਾਂ ਦੂਸਰਾ ਚਰਨ। 50 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਅਤੇ 50 ਸਾਲ ਤੋਂ ਨੀਚੇ ਦੇ ਉਨ੍ਹਾਂ ਬਿਮਾਰ ਲੋਕਾਂ ਨੂੰ ਜਿਨ੍ਹਾਂ ਨੂੰ ਸੰਕ੍ਰਮਣ ਦਾ ਸਭ ਤੋਂ ਜ਼ਿਆਦਾ ਖਤਰਾ ਹੈ, ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ। ਤੁਸੀਂ ਸਾਰੇ ਜਾਣੂ ਹੋ ਕਿ ਬੀਤੇ ਕੁਝ ਹਫਤਿਆਂ ਵਿੱਚ ਜ਼ਰੂਰੀ ਇਨਫ੍ਰਾਸਟ੍ਰਕਚਰ ਤੋਂ ਲੈ ਕੇ Logistics ਤੱਕ ਦੀਆਂ ਤਿਆਰੀਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਚਾਰ-ਵਟਾਂਦਰਾ ਕਰਕੇ ਲਗਾਤਾਰ ਮੀਟਿੰਗ ਕਰਕੇ modules ਬਣਾ ਕੇ ਇਸ ਨੂੰ ਪੂਰਾ ਕੀਤਾ ਗਿਆ ਹੈ। ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ Dry Runs ਵੀ ਪੂਰੇ ਹੋ ਚੁੱਕੇ ਹਨ। ਇੰਨੇ ਵੱਡੇ ਦੇਸ਼ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ dry runs ਹੋ ਜਾਣਾ ਇਹ ਵੀ ਆਪਣੇ-ਆਪ ਵਿੱਚ ਸਾਡੀ ਕਾਫੀ ਵੱਡੀ capability ਨੂੰ ਦਿਖਾਉਂਦਾ ਹੈ। ਸਾਡੀਆਂ ਜੋ ਨਵੀਆਂ ਤਿਆਰੀਆਂ ਹਨ, ਜੋ COVID ਦੇ SOPs ਹਨ, ਉਨ੍ਹਾਂ ਨੂੰ ਹੁਣ ਸਾਨੂੰ ਪੁਰਾਣੇ ਅਨੁਭਵਾਂ ਦੇ ਨਾਲ ਜੋੜਨਾ ਹੈ। ਭਾਰਤ ਵਿੱਚ ਪਹਿਲਾਂ ਤੋਂ ਹੀ ਅਨੇਕ  universal immunization programmes already ਚਲ ਰਹੇ ਹਨ, ਸਾਡੇ ਲੋਕ ਵੱਡੀ ਸਫਲਤਾਪੂਰਵਕ ਕਰ ਵੀ ਰਹੇ ਹਨ। ਮੀਸਲਸ – ਰੂਬੇਲਾ ਜਿਹੀਆਂ ਬਿਮਾਰੀਆਂ ਦੇ ਖ਼ਿਲਾਫ਼ ਵੀ ਵਿਆਪਕ ਕੈਂਪੇਨ ਅਸੀਂ ਲੋਕ ਚਲਾ ਚੁੱਕੇ ਹਨ। ਦੁਨੀਆ ਦੀ ਸਭ ਤੋਂ ਵੱਡੀ ਚੋਣ ਅਤੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਕੇ ਮਤਦਾਨ ਦੀ ਸੁਵਿਧਾ ਦੇਣ ਦਾ ਵੀ ਸਾਡੇ ਪਾਸ ਬਹੁਤ ਚੰਗਾ ਅਨੁਭਵ ਹੈ। ਇਸ ਲਈ ਜੋ ਬੂਥ ਪੱਧਰ ਦੀ ਰਣਨੀਤੀ ਅਸੀਂ ਬਣਾਉਂਦੇ ਹਨ, ਉਸੇ ਨੂੰ ਸਾਨੂੰ ਇੱਥੇ ਵੀ ਪ੍ਰਯੋਗ ਵਿੱਚ ਲਿਆਉਣਾ ਹੈ।  

 

ਸਾਥੀਓ,

 

ਇਸ ਟੀਕਾਕਰਣ ਅਭਿਯਾਨ ਵਿੱਚ ਸਭ ਤੋਂ ਅਹਿਮ, ਉਨ੍ਹਾਂ ਦੀ ਪਹਿਚਾਣ ਅਤੇ ਮੌਨੀਟਰਿੰਗ ਦਾ ਹੈ ਜਿਨ੍ਹਾਂ ਨੂੰ ਟੀਕਾ ਲਗਾਉਣਾ ਹੈ। ਇਸ ਲਈ ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ, Co-WIN ਨਾਮ ਦਾ ਇੱਕ ਡਿਜੀਟਲ ਪਲੈਟਫਾਰਮ ਵੀ ਬਣਾਇਆ ਗਿਆ ਹੈ। ਅਧਾਰ ਦੀ ਮਦਦ ਨਾਲ ਲਾਭਾਰਥੀਆਂ ਦੀ ਪਹਿਚਾਣ ਵੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਦੂਸਰੀ ਡੋਜ਼ ਸਮੇਂ ‘ਤੇ ਮਿਲੇ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ। ਮੇਰੀ ਤੁਹਾਨੂੰ ਸਭ ਨੂੰ ਵਿਸ਼ੇਸ਼ ਤਾਕੀਦ ਰਹੇਗੀ ਕਿ ਟੀਕਾਕਰਣ ਨਾਲ ਜੁੜਿਆ ਰਿਅਲ ਟਾਈਮ ਡੇਟਾ Co-Win ‘ਤੇ ਅੱਪਲੋਡ ਹੋਵੇ, ਇਹ ਸੁਨਿਸ਼ਚਿਤ ਕਰਨਾ ਹੈ। ਇਸ ਵਿੱਚ ਜ਼ਰਾ ਜਿੰਨੀ ਚੂਕ ਵੀ ਇਸ ਮਿਸ਼ਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। Co-Win ਪਹਿਲੇ ਟੀਕੇ ਦੇ ਬਾਅਦ ਇੱਕ ਡਿਜੀਟਲ Vaccination Certificate generate ਕਰੇਗਾ। ਲਾਭਾਰਥੀ ਨੂੰ ਇਹ ਸਰਟੀਫਿਕੇਟ ਟੀਕਾ ਲਗਾਉਣ ਦੇ ਬਾਅਦ ਡਿਜੀਟਲੀ ਤੁਰੰਤ ਦੇਣਾ ਜ਼ਰੂਰੀ ਹੈ, ਤਾਕਿ ਉਸ ਨੂੰ ਸਰਟੀਫਿਕੇਟ ਲੈਣ ਲਈ ਫਿਰ ਨਾ ਆਉਣਾ ਪਵੇ। ਕਿਸ ਨੂੰ ਟੀਕਾ ਲਗ ਚੁੱਕਿਆ ਹੈ, ਇਹ ਤਾਂ ਇਸ ਸਰਟੀਫਿਕੇਟ ਤੋਂ ਪਤਾ ਚਲੇਗਾ ਹੀ, ਨਾਲ ਹੀ ਦੂਸਰੀ ਡੋਜ਼ ਉਸ ਨੂੰ ਕਦੋਂ ਲਗੇਗੀ ਇਸ ਦੇ Reminder ਦੇ ਰੂਪ ਵਿੱਚ ਵੀ ਇਹ ਕੰਮ ਕਰੇਗਾ। ਦੂਸਰੀ ਡੋਜ਼ ਦੇ ਬਾਅਦ ਫਾਈਨਲ ਸਰਟੀਫਿਕੇਟ ਦਿੱਤਾ ਜਾਵੇਗਾ।

 

ਸਾਥੀਓ,

 

ਭਾਰਤ ਜੋ ਕਰਨ ਵਾਲਾ ਹੈ, ਉਸ ਨੂੰ ਦੁਨੀਆ ਦੇ ਅਨੇਕ ਦੇਸ਼ ਫਿਰ Follow ਕਰਨਗੇ, ਇਸ ਲਈ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ। ਇੱਕ ਹੋਰ ਅਹਿਮ ਤੱਥ ਹੈ ਜਿਸ ਦਾ ਸਾਨੂੰ ਧਿਆਨ ਰੱਖਣਾ ਹੈ। ਦੁਨੀਆ ਦੇ 50 ਦੇਸ਼ਾਂ ਵਿੱਚ 3-4 ਹਫਤੇ ਤੋਂ ਵੈਕਸੀਨੇਸ਼ਨ ਦਾ ਕੰਮ ਚਲ ਰਿਹਾ ਹੈ, ਕਰੀਬ-ਕਰੀਬ ਇੱਕ ਮਹੀਨਾ ਹੋਇਆ ਲੇਕਿਨ ਹੁਣ ਵੀ ਕਰੀਬ-ਕਰੀਬ ਢਾਈ ਕਰੋੜ ਲੋਕ ਹੀ Vaccinate ਹੋ ਸਕੇ ਹਨ ਪੂਰੀ ਦੁਨੀਆ ਵਿੱਚ। ਉਨ੍ਹਾਂ ਦੀਆਂ ਆਪਣੀਆਂ ਤਿਆਰੀਆਂ ਹਨ, ਉਨ੍ਹਾਂ ਦਾ ਆਪਣਾ ਅਨੁਭਵ ਹੈ, ਆਪਣੀ ਸਮਰੱਥਾ ਹੈ, ਉਹ ਆਪਣੇ ਤਰੀਕੇ ਨਾਲ ਕਰ ਰਹੇ ਹਨ। ਲੇਕਿਨ ਹੁਣ ਭਾਰਤ ਵਿੱਚ ਸਾਨੂੰ ਅਗਲੇ ਕੁਝ ਮਹੀਨਿਆਂ ਵਿੱਚ ਹੀ ਲਗਭਗ 30 ਕਰੋੜ ਅਬਾਦੀ ਦੇ ਟੀਕਾਕਰਣ ਦਾ ਟੀਚਾ ਹਾਸਲ ਕਰਨਾ ਹੈ। ਇਸ ਚੁਣੌਤੀ ਦਾ ਪੂਰਵਅਨੁਮਾਨ ਲਗਾਉਂਦੇ ਹੋਏ ਹੀ ਬੀਤੇ ਮਹੀਨਿਆਂ ਵਿੱਚ ਭਾਰਤ ਨੇ ਬਹੁਤ ਵਿਆਪਕ ਤਿਆਰੀਆਂ ਕੀਤੀਆਂ ਹਨ। ਕੋਰੋਨਾ ਦੀ ਵੈਕਸੀਨ ਨਾਲ ਜੇਕਰ ਕਿਸੇ ਨੂੰ ਕੁਝ ਅਸਹਿਜਤਾ ਹੁੰਦੀ ਹੈ, ਤਾਂ ਉਸ ਦੇ ਲਈ ਵੀ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। Universal Immunization Programme ਵਿੱਚ ਪਹਿਲਾਂ ਤੋਂ ਹੀ ਇਸ ਦੇ ਲਈ ਇੱਕ ਮੈਕੇਨਿਜ਼ਮ ਸਾਡੇ ਪਾਸ ਰਹਿੰਦਾ ਹੈ। ਕੋਰੋਨਾ ਟੀਕਾਕਰਣ ਦੇ ਲਈ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

 

ਸਾਥੀਓ,

 

ਵੈਕਸੀਨ ਅਤੇ ਟੀਕਾਕਰਣ ਦੀਆਂ ਇਨ੍ਹਾਂ ਗੱਲਾਂ ਦੇ ਦਰਮਿਆਨ, ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਕੋਵਿਡ ਨਾਲ ਜੁੜੇ ਜੋ Protocols ਅਸੀਂ Follow ਕਰਦੇ ਆ ਰਹੇ ਹਨ ਉਨ੍ਹਾਂ ਨੂੰ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਵੀ ਬਣਾਈ ਰੱਖਣਾ ਹੈ। ਥੋੜ੍ਹਾ ਜਿਹਾ ਵੀ ਲੁਜਨੈੱਸ ਨੁਕਸਾਨ ਕਰ ਸਕਦਾ ਹੈ ਅਤੇ ਇਹੀ ਨਹੀਂ ਜਿਨ੍ਹਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਉਹ ਵੀ ਸੰਕ੍ਰਮਣ ਨੂੰ ਰੋਕਣ ਲਈ ਜੋ ਸਾਵਧਾਨੀਆਂ ਅਸੀਂ ਲੈਂਦੇ ਰਹੇ ਹਨ, ਉਨ੍ਹਾਂ ਨੂੰ Follow ਕਰਦੇ ਰਹੋ, ਇਹ ਸੁਨਿਸ਼ਚਿਤ ਕਰਨਾ ਹੀ ਹੋਵੇਗਾ। ਇੱਕ ਹੋਰ ਗੱਲ ਹੈ ਜਿਸ ‘ਤੇ ਸਾਨੂੰ ਬਹੁਤ ਗੰਭੀਰਤਾ ਨਾਲ ਕੰਮ ਕਰਨਾ ਹੈ। ਹਰ ਰਾਜ, ਹਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਫਵਾਹਾਂ ‘ਤੇ, ਵੈਕਸੀਨ ਨਾਲ ਜੁੜੇ ਅਪਪ੍ਰਚਾਰ ਨੂੰ ਕੋਈ ਹਵਾ ਨਾ ਮਿਲੇ। ifs and buts ਨਾਲ ਗੱਲ ਨਹੀਂ ਹੋਣੀ ਚਾਹੀਦੀ। ਦੇਸ਼ ਅਤੇ ਦੁਨੀਆ ਦੇ ਅਨੇਕ ਸੁਆਰਥੀ ਤੱਤ ਸਾਡੇ ਇਸ ਅਭਿਯਾਨ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਕਾਰਪੋਰੇਟ ਕੰਪੀਟਿਸ਼ਨ ਵੀ ਇਸ ਵਿੱਚ ਆ ਸਕਦੀ ਹੈ, ਕੰਟ੍ਰੀ ਦੇ ਪ੍ਰਾਇਡ ਦੇ ਨਾਮ ‘ਤੇ ਵੀ ਆ ਸਕਦੀ ਹੈ। ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ। ਅਜਿਹੀ ਹਰ ਕੋਸ਼ਿਸ਼ ਨੂੰ ਦੇਸ਼ ਦੇ ਹਰ ਨਾਗਰਿਕ ਤੱਕ ਸਹੀ ਜਾਣਕਾਰੀ ਪਹੁੰਚਾ ਕੇ ਸਾਨੂੰ ਨਾਕਾਮ ਕਰਨਾ ਹੈ। ਇਸ ਦੇ ਲਈ ਸਾਨੂੰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, NYK, NSS, self-help groups, professional bodies, Rotary Lions Clubs ਅਤੇ Red Cross ਜਿਹੀਆਂ ਸੰਸਥਾਵਾਂ ਇਨ੍ਹਾਂ ਨੂੰ ਸਾਨੂੰ ਨਾਲ ਜੋੜਨਾ ਹੈ। ਜੋ ਸਾਡੀ ਰੂਟੀਨ ਸਿਹਤ ਸੇਵਾਵਾਂ ਹਨ, ਜੋ ਦੂਸਰੇ ਟੀਕਾਕਰਣ ਅਭਿਯਾਨ ਹਨ ਉਹ ਵੀ ਠੀਕ ਚਲਦਾ ਰਹਿਣ, ਇਸ ਦਾ ਵੀ ਸਾਨੂੰ ਧਿਆਨ ਰੱਖਣਾ ਹੈ। ਕਿਉਂਕਿ ਸਾਨੂੰ ਪਤਾ ਹੈ, ਅਸੀਂ 16 ਨੂੰ ਸ਼ੁਰੂ ਕਰ ਰਹੇ ਹਾਂ ਲੇਕਿਨ ਅਸੀਂ 17 ਨੂੰ ਵੀ ਰੂਟੀਨ ਵੈਕਸੀਨ ਦੀ ਵੀ ਡੇਟ ਹੈ ਇਸ ਲਈ ਸਾਡਾ ਜੋ ਰੂਟੀਨ ਵੈਕਸੀਨ ਦਾ ਕੰਮ ਚਲਦਾ ਹੈ ਉਹ ਵੀ ਕੀਤੇ damage ਨਹੀਂ ਹੋਣਾ ਚਾਹੀਦਾ।

 

ਆਖਿਰ ਵਿੱਚ ਇੱਕ ਹੋਰ ਗੰਭੀਰ ਵਿਸ਼ੇ ਦੇ ਬਾਰੇ, ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨਾ ਚਾਹੁੰਦਾ ਹਾਂ। ਦੇਸ਼ ਦੇ 9 ਰਾਜਾਂ ਵਿੱਚ ਵਰ਼ਡ ਫਲੂ ਦੀ ਪੁਸ਼ਟੀ ਹੋਈ ਹੈ। ਇਹ ਰਾਜ ਹਨ- ਕੇਰਲ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ ਅਤੇ ਮਹਾਰਾਸ਼ਟਰ। ਵਰਡ ਫਲੂ ਨਾਲ ਨਜਿੱਠਣ ਲਈ ਪਸ਼ੂ ਪਾਲਣ ਮੰਤਰਾਲਾ ਦੁਆਰਾ ਕਾਰਜਯੋਜਨਾ ਬਣਾਈ ਗਈ ਹੈ ਜਿਸ ਦਾ ਤਤਪਰਤਾ ਨਾਲ ਪਾਲਣ ਜ਼ਰੂਰੀ ਹੈ। ਇਸ ਵਿੱਚ ਡਿਸਟ੍ਰਿਕਟ ਮਜਿਸਟ੍ਰੇਟਸ ਦੀ ਵੀ ਵੱਡੀ ਭੂਮਿਕਾ ਹੈ। ਮੇਰੀ ਤਾਕੀਦ ਹੈ ਕਿ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀ ਸਾਥੀ ਵੀ ਮੁੱਖ ਸਕੱਤਰਾਂ ਦੇ ਮਾਧਿਅਮ ਨਾਲ ਸਾਰੇ ਡਿਸਟ੍ਰਿਕਟ ਮਜਿਸਟ੍ਰੇਟ ਦਾ ਮਾਰਗਦਰਸ਼ਨ ਕਰਨ। ਜਿਨ੍ਹਾਂ ਵਿੱਚ ਹਾਲੇ ਵਰਡ ਫਲੂ ਨਹੀਂ ਪਹੁੰਚਿਆ ਹੈ, ਉੱਥੇ ਦੀ ਰਾਜ ਸਰਕਾਰਾਂ ਨੂੰ ਵੀ ਪੂਰੀ ਤਰ੍ਹਾਂ ਸਤਰਕ ਰਹਿਣਾ ਹੋਵੇਗਾ। ਸਾਨੂੰ ਸਾਰੇ ਰਾਜਾਂ-ਸਥਾਨਕ ਪ੍ਰਸ਼ਾਸਨ ਨੂੰ ਵਾਟਰ ਬਾਡੀਜ ਦੇ ਆਸ-ਪਾਸ, ਪੰਛੀ ਬਜ਼ਾਰਾਂ ਵਿੱਚ, Zoo ਵਿੱਚ, Poultry Farm ਆਦਿ ‘ਤੇ ਨਿਰੰਤਰ ਨਿਗਰਾਨੀ ਰੱਖਣੀ ਹੈ ਤਾਕਿ ਪੰਛੀਆਂ ਦੇ ਬਿਮਾਰ ਹੋਣ ਦੀ ਜਾਣਕਾਰੀ ਪ੍ਰਾਥਮਿਕਤਾ ‘ਤੇ ਮਿਲੇ। ਵਰਡ ਫਲੂ ਦੀ ਜਾਂਚ ਲਈ ਜੋ ਲੈਬੋਰੇਟਰੀਜ਼ ਹਨ, ਉੱਥੇ ਸਮੇਂ ‘ਤੇ ਸੈਂਪਲ ਭੇਜਣ ਨਾਲ ਸਹੀ ਸਥਿਤੀ ਦਾ ਜਲਦੀ ਪਤਾ ਲਗੇਗਾ ਅਤੇ ਸਥਾਨਕ ਪ੍ਰਸ਼ਾਸਨ ਵੀ ਉਤਨੀ ਹੀ ਤੇਜ਼ੀ ਨਾਲ ਕਾਰਵਾਈ ਕਰ ਸਕੇਗਾ। ਵਣ ਵਿਭਾਗ, ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਦੇ ਦਰਮਿਆਨ ਜਿੰਨਾ ਅਧਿਕ ਕੁਆਰਡੀਨੇਸ਼ਨ ਹੋਵੇਗਾ, ਉਤਨੀ ਹੀ ਤੇਜ਼ੀ ਨਾਲ ਅਸੀਂ ਵਰਡ ਫਲੂ ਦੇ ਨਿਯੰਤਰਣ ਵਿੱਚ ਸਫਲ ਹੋਵਾਂਗੇ। ਵਰਡ ਫਲੂ ਨੂੰ ਲੈ ਕੇ ਲੋਕਾਂ ਵਿੱਚ ਅਫਵਾਹਾਂ ਨਾ ਫੈਲਣ, ਇਸ ਨੂੰ ਵੀ ਸਾਨੂੰ ਦੇਖਣਾ ਹੋਵੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਇਕਜੁੱਟ ਯਤਨ, ਹਰ ਚੁਣੌਤੀ ਤੋਂ ਦੇਸ਼ ਨੂੰ ਬਾਹਰ ਕਢਾਂਗੇ।

 

ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ ਆਭਾਰੀ ਹਾਂ ਅਤੇ 60 ਪ੍ਰਤੀਸ਼ਤ ਕੰਮ ਹੋਣ ਦੇ ਬਾਅਦ ਅਸੀਂ ਦੁਬਾਰਾ ਇੱਕ ਵਾਰ ਬੈਠ ਕੇ ਰਿਵਿਊ ਕਰਾਂਗੇ। ਉਸ ਸਮੇਂ ਜ਼ਰਾ ਵਿਸਤਾਰ ਨਾਲ ਵੀ ਗੱਲ ਕਰਾਂਗੇ ਅਤੇ ਤਦ ਤੱਕ ਕੁਝ ਨਵੀਂ ਵੈਕਸੀਨ ਆ ਜਾਵੇ ਤਾਂ ਉਸ ਨੂੰ ਵੀ ਅਸੀਂ ਸੰਗਿਆਨ ਵਿੱਚ ਲੈ ਕੇ ਅੱਗੇ ਦੀ ਆਪਣੀ ਰਣਨੀਤੀ ਬਣਾਵਾਂਗੇ।

 

ਬਹੁਤ-ਬਹੁਤ ਧੰਨਵਾਦ ਆਪ ਸਭ ਦਾ।

 

*****

 

 

ਡੀਐੱਸ/ਐੱਸਐੱਚ/ਬੀਐੱਮ



(Release ID: 1687831) Visitor Counter : 220