ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਉੱਤਰ ਪੂਰਬੀ ਵੈਂਚਰ ਫੰਡ (ਐਨਈਵੀਐਫ) ਸਟਾਰਟ ਅੱਪਸ ਅਤੇ ਯੁਵਾ ਉੱਦਮੀਆਂ ਵਿਚ ਲੋਕਪ੍ਰਿਯਤਾ ਹਾਸਲ ਕਰ ਰਿਹਾ ਹੈ: ਡਾ. ਜਿਤੇਂਦਰ ਸਿੰਘ
Posted On:
11 JAN 2021 5:47PM by PIB Chandigarh
ਉੱਤਰ ਪੂਰਬੀ ਵੈਂਚਰ ਫੰਡ (ਐਨਈਵੀਐਫ) ਜੋ ਉੱਤਰ ਪੂਰਬੀ ਖੇਤਰ ਲਈ ਪਹਿਲਾ ਅਤੇ ਇਕੋ ਇਕ ਸਮਰਪਤ ਵੈਂਚਰ ਫੰਡ ਹੈ ਅਤੇ ਮੋਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ, ਸਟਾਰਟ ਅੱਪਸ ਅਤੇ ਯੁਵਾ ਉੱਦਮੀਆਂ ਵਿਚ ਹਰਮਨ ਪਿਆਰਾ ਹੋ ਰਿਹਾ ਹੈ। ਵੈਂਚਰ ਫੰਡ ਸਕੀਮ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ (ਡੋਨਰ) ਵਲੋਂ ਖੇਤਰ ਵਿਚ ਕਾਰੋਬਾਰੀ ਅਦਾਰਿਆਂ ਦੀ ਤਰੱਕੀ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੀ ਗਈ ਸੀ।
ਇਸ ਸਕੀਮ ਤੇ ਅੱਪਡੇਟ ਦੇਂਦਿਆਂ ਉੱਤਰ ਪੂਰਬੀ ਖੇਤਰ (ਡੋਨਰ) ਦੇ ਵਿਕਾਸ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਜਨ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾਡ਼ ਦੇ ਮੰਤਰਾਲਿਆਂ ਵਿਚ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਡੋਨਰ ਮੰਤਰਾਲਾ ਨੇ ਉੱਤਰ ਪੂਰਬੀ ਵਿਕਾਸ ਵਿੱਤ ਨਿਗਮ ਲਿਮਟਿਡ (ਐਨਈਡੀਐਫਆਈ) ਨਾਲ ਮਿਲ ਕੇ ਨਾਰਥ ਈਸਟ ਵੈਂਚਰ ਫੰਡ ਸਥਾਪਤ ਕੀਤਾ ਹੈ ਜੋ 100 ਕਰੋਡ਼ ਰੁਪਏ ਦੀ ਇਕ ਸ਼ੁਰੂਆਤੀ ਰਾਸ਼ੀ ਨਾਲ ਉੱਤਰ ਪੂਰਬ ਦਾ ਪਹਿਲਾ ਅਤੇ ਇਕੋ ਇਕ ਵੈਂਚਰ ਫੰਡ ਹੈ। ਫੰਡ ਦਾ ਉਦੇਸ਼ ਨਵੇਂ ਉੱਦਮੀਆਂ ਲਈ ਸਟਾਰਟ ਅੱਪਸ ਅਤੇ ਨਿਵੇਕਲੇ ਕਾਰੋਬਾਰੀ ਮੌਕਿਆਂ ਲਈ ਸਰੋਤ ਉਪਲਬਧ ਕਰਵਾਉਣਾ ਹੈ । ਨਾਰਥ ਈਸਟ ਵੈਂਚਰ ਫੰਡ (ਐਨਈਵੀਐਫ) ਦਾ ਮੁੱਖ ਧਿਆਨ ਫੂਡ ਪ੍ਰੋਸੈਸਿੰਗ, ਸਿਹਤ ਸੰਭਾਲ, ਸੈਰ ਸਪਾਟੇ, ਸੇਵਾਵਾਂ ਦੀ ਵੰਡ, ਸੂਚਨਾ ਤਕਨਾਲੋਜੀ ਆਦਿ ਤੇ ਕੇਂਦ੍ਰਿਤ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵੈਂਚਰ ਫੰਡ ਸਕੀਮ ਬਾਰੇ ਇਹ ਦੱਸਣਯੋਗ ਹੋਵੇਗਾ ਕਿ ਇਹ ਸਕੀਮ ਉੱਤਰ ਪੂਰਬੀ ਖੇਤਰ ਦੇ ਨੌਜਵਾਨਾਂ ਨੂੰ ਆਜੀਵਿਕਾ ਉਪਲਬਧ ਕਰਵਾਉਣ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਇਸ ਨੇ ਉੱਤਰ ਪੂਰਬੀ ਖੇਤਰ ਦੇ ਵੱਖ-ਵੱਖ ਪਿਛੋਕੜ ਅਤੇ ਭਿੰਨਤਾ ਵਾਲੇ ਨੌਜਵਾਨਾਂ ਦੇ ਗਰੁੱਪਾਂ ਨੂੰ ਆਕਰਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਉਨ੍ਹਾਂ ਸੰਭਾਵਨਾਵਾਂ ਰਾਹੀਂ ਆਪਣੀ ਕਿਸਮਤ ਅਜਮਾਉਣ ਦੇ ਇੱਛੁਕ ਹਨ ਜਿਨ੍ਹਾਂ ਦਾ ਪਹਿਲਾਂ ਕੋਈ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਵੈਂਚਰ ਫੰਡ ਸਕੀਮ ਦੇ ਨਿਵੇਸ਼ ਦਾ ਆਕਾਰ 25 ਲੱਖ ਰੁਪਏ ਤੋਂ ਲੈ ਕੇ 10 ਕਰੋਡ਼ ਦਰਮਿਆਨ ਹੋਵੇਗਾ, ਜੋ 5 ਤੋਂ 10 ਸਾਲਾਂ ਦੀ ਲੰਬੀ ਅਵਧੀ ਦਾ ਹੋਵੇਗਾ।
ਡਾਂ. ਸਿੰਘ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉੱਤਰ ਪੂਰਬੀ ਖੇਤਰ ਦੇ ਮੰਤਰਾਲਾ ਨੇ "ਡੈਸਟੀਨੇਸ਼ਨ ਨਾਰਥ ਈਸਟ ਲਡ਼ੀ" ਸ਼ੁਰੂ ਕੀਤੀ ਹੈ ਇਸ ਨਾਲ ਦੇਸ਼ ਭਰ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਉੱਦਮੀਆਂ ਨਾਲ ਜੁੜੀਆਂ ਸੰਭਾਵਨਾਂ ਸਮੇਤ ਉੱਤਰ ਪੂਰਬ ਦੇ ਵੱਖ ਵੱਖ ਪਹਿਲੂਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਨ੍ਹਾਂ ਆਯੋਜਨਾਂ ਦੇ ਦੌਰਾਨ ਵੀ ਸੰਭਾਵਤ ਉੱਦਮੀਆਂ ਅਤੇ ਕਾਰੋਬਾਰੀ ਸਟਾਰਟ ਅੱਪਸ ਨੂੰ ਸਲਾਹ ਅਤੇ ਸਹਾਇਤਾ ਦੇਣ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾਂਦੇ ਹਨ।
------------------------------
ਐਸਐਨਸੀ
(Release ID: 1687794)