ਰੇਲ ਮੰਤਰਾਲਾ

ਰੇਲ ਅਤੇ ਵਣਜ ਤੇ ਉਦਯੋਗ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਸ੍ਰੀ ਪੀਯੂਸ਼ ਗੋਇਲ ਵੱਲੋਂ ਪੂਰਬ ਤੇ ਪੱਛਮੀ ਲਾਂਘੇ ’ਤੇ ਡੀਐੱਫ਼ਸੀ ਵਿੱਚ ਮੁਕੰਮਲ ਹੋ ਰਹੇ ਵਿਭਿੰਨ ਸੈਕਸ਼ਨਾਂ ਦੀ ਪ੍ਰਗਤੀ ਦੀ ਸਮੀਖਿਆ


ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਰੋਜ਼ਾਨਾ ਆਧਾਰ ’ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ, ਤਾਂ ਜੋ ਜੂਨ 2022 ਤੱਕ ਮੁਕੰਮਲ ਹੋਇਆ ਪ੍ਰੋਜੈਕਟ ਰਾਸ਼ਟਰ ਨੂੰ ਯਕੀਨੀ ਤੌਰ ’ਤੇ ਸੌਂਪਿਆ ਜਾ ਸਕੇ

ਸਾਰੀਆਂ ਸਬੰਧਤ ਧਿਰਾਂ ਦੀਆਂ ਕਾਰੋਬਾਰੀ ਗਤੀਵਿਧੀਆਂ ’ਚ ਵਾਧਾ ਕਰਨ ਲਈ ਲਾਂਘੇ ਦੇ ਨਾਲ ਮਾਲ ਟਰਮੀਨਲਾਂ ਦੇ ਵਿਕਾਸ ’ਤੇ ਜ਼ੋਰ

Posted On: 11 JAN 2021 8:34PM by PIB Chandigarh

‌‌ਰੇਲ ਤੇ ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਅੱਜ ਪੂਰਬੀ ਅਤੇ ਪੱਛਮੀ ਲਾਂਘਿਆਂ ਉੱਤੇ ਡੀਐੱਫ਼ਸੀ ਵਿੱਚ ਮੁਕੰਮਲ ਹੋ ਰਹੇ ਵਿਭਿੰਨ ਸੈਕਸ਼ਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਰੇਲਵੇ ਅਧਿਕਾਰੀਆਂ ਨੇ ਸਾਰੇ ਸੈਕਸ਼ਨਾਂ ਉੱਤੇ ਚੱਲ ਰਹੀ ਪ੍ਰਗਤੀ ਤੇ ਕੁਝ ਸੈਕਸ਼ਨਾਂ ’ਚ ਕੰਮ ਮੁਕੰਮਲ ਕਰਨ ਵਿੱਚ ਰੇਲਵੇ ਨੂੰ ਆ ਰਹੀਆਂ ਕੁਝ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਰੋਜ਼ਾਨਾ ਹੀ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ, ਤਾਂ ਜੋ ਮੁਕੰਮਲ ਹੋਇਆ ਇਹ ਪ੍ਰੋਜੈਕਟ ਜੂਨ 2022 ਤੱਕ ਰਾਸ਼ਟਰ ਨੂੰ ਸੌਂਪਿਆ ਜਾ ਸਕੇ।

ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ ਕਿ ਮੁਕੰਮਲ ਹੋਇਆ ਪ੍ਰੋਜੈਕਟ ਜੂਨ 2022 ਤੱਕ ਰਾਸ਼ਟਰ ਹਵਾਲੇ ਕੀਤਾ ਜਾ ਸਕੇ।

ਮੰਤਰੀ ਨੇ ਕਿਹਾ ਕਿ ਜਿਵੇਂ ਇਹ ਪ੍ਰੋਜੈਕਟ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵਧ ਰਿਹਾ ਹੈ, ਲਾਂਘੇ ਦੇ ਨਾਲ ਮਾਲ ਟਰਮੀਨਲਾਂ ਦੇ ਵਿਕਾਸ ਉੱਤੇ ਵੀ ਜ਼ੋਰ ਦੇਣ ਦੀ ਲੋੜ ਹੈ, ਤਾਂ ਜੋ ਸਾਰੀਆਂ ਸਬੰਧਤ ਧਿਰਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਵਿੱਚ ਵਾਧਾ ਹੋ ਸਕੇ।

ਭਾਰਤੀ ਰੇਲਵੇਜ਼ ਮਾਲ–ਗੱਡੀਆਂ ਲਈ ਤੇਜ਼ ਰਫ਼ਤਾਰ ਨਾਲ ਵਿਆਪਕ ਆਵਾਜਾਈ ਮੁਹੱਈਆ ਕਰਵਾਉਣ ਵਾਸਤੇ ਸਮਰਪਿਤ ਮਾਲ ਲਾਂਘੇ ਬਣਾ ਰਿਹਾ ਹੈ।

ਪਹਿਲੇ ਗੇੜ ’ਚ, DFCCIL ਪੱਛਮੀ DFC (1,504 ਰੂਟ ਕਿਲੋਮੀਟਰ) ਅਤੇ ਪੂਰਬੀ DFC (1856 ਰੂਟ ਕਿਲੋਮੀਟਰ) ਸਮੇਤ ਸੋਨਨਗਰ–ਡੰਕੁਨੀ ਸੈਕਸ਼ਨ ਦੇ PPP ਸੈਕਸ਼ਨ ਸਮੇਤ ਦਾ ਨਿਰਮਾਣ ਕਰ ਰਿਹਾ ਹੈ।

ਲੁਧਿਆਣਾ (ਪੰਜਾਬ) ਨੇੜੇ ਸਾਹਨੇਵਾਲ ਤੋਂ ਸ਼ੁਰੂ ਹੋ ਰਹੀ EDFC; ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਜਿਹੇ ਰਾਜਾਂ ਵਿੱਚੋਂ ਦੀ ਲੰਘਦਾ ਹੋਇਆ ਪੱਛਮੀ ਬੰਗਾਲ ਦੇ ਡੰਕੁਨੀ ’ਚ ਸਮਾਪਤ ਹੋਵੇਗਾ। ਪੱਛਮੀ ਲਾਂਘਾ ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ’ਚ ਜਵਾਹਰਲਾਲ ਨਹਿਰੂ ਬੰਦਰਗਾਹ (JNPT) ਨਾਲ ਜੋੜੇਗਾ ਅਤੇ ਇਹ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਜਿਹੇ ਰਾਜਾਂ ’ਚੋਂ ਲੰਘੇਗਾ – WDFC ਅਤੇ EDFC (ਸੋਨਨਗਰ – ਡੰਕੁਨੀ PPP ਸੈਕਸ਼ਨ ਨੂੰ ਛੱਡ ਕੇ) ਭਾਵ 2,800 ਰੂਟ ਕਿਲੋਮੀਟਰ ਦੀ ਸ਼ੁਰੂਆਤ ਜੂਨ 2022 ਤੱਕ ਹੋ ਜਾਵੇਗੀ।

ਸਮਰਪਿਤ ਮਾਲ ਲਾਂਘੇ ਨੂੰ ਭਾਰਤ ਦੇ ਆਰਥਿਕ ਵਿਕਾਸ ਦੇ ਹਾਲਾਤ ਬਦਲਣ ਵਾਲੇ ਵਜੋਂ ਵੇਖਿਆ ਜਾਵੇਗਾ।

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿੱਛੇ ਜਿਹੇ ਪੂਰਬੀ ਤੇ ਪੱਛਮੀ ਲਾਂਘਿਆਂ ਉੱਤੇ DFCCL ਦੇ ਦੋ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤੇ ਸਨ। ਇਹ ਹਨ ਪੱਛਮੀ ਲਾਂਘੇ ਉੱਤੇ ਰੇਵਾੜੀ – ਮਦਾਰ ਸੈਕਸ਼ਨ ਅਤੇ ਪੂਰਬੀ ਸਮਰਪਿਤ ਮਾਲ ਲਾਂਘੇ ਉੱਤੇ ਨਵਾਂ ਖੁਰਜਾ – ਨਵਾਂ ਭੌਪੁਰ ਸੈਕਸ਼ਨ।

***

ਡੀਜੇਐੱਨ/ਐੱਮਕੇਵੀ



(Release ID: 1687792) Visitor Counter : 83


Read this release in: Hindi , English , Urdu , Manipuri