ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਦੇਸ਼ ਦੇ ਸਭ ਤੋਂ ਵਧੀਆ ਪ੍ਰਬੰਧ ਤੇ ਬਚਾਵ ਵਾਲੇ ਖੇਤਰਾਂ ਨੂੰ ਹਰ ਸਾਲ ਰੈਕਿੰਗ ਦਿੱਤੀ ਜਾਵੇਗੀ ਤੇ ਸਨਮਾਨਿਆ ਜਾਵੇਗਾ: ਸ਼੍ਰੀ ਪ੍ਰਕਾਸ਼ ਜਾਵਡੇਕਰ


ਵਾਤਾਵਰਣ ਮੰਤਰੀ ਨੇ 146 ਕੌਮੀ ਪਾਰਕਾਂ ਤੇ ਜੰਗਲੀ ਜੀਵ ਸੈਂਕਚਰੀਆਂ ਦੇ ਪ੍ਰਬੰਧਕੀ ਪ੍ਰਭਾਵਸ਼ਾਲੀ ਮੁਲਾਂਕਣ ਜਾਰੀ ਕੀਤੇ

ਭਾਰਤੀ ਚਿੜੀਆਘਰਾਂ ਦੇ ਪ੍ਰਬੰਧ ਲਈ ਪ੍ਰਭਾਵਸ਼ਾਲੀ ਮੁਲਾਂਕਣ ਦੀ ਰੂਪ ਰੇਖਾ ਅਤੇ ਸਮੁੰਦਰੀ ਸੁਰੱਖਿਆ ਖੇਤਰਾਂ ਦੀ ਸ਼ੁਰੂਆਤ ਕੀਤੀ ਗਈ ਹੈ


Posted On: 11 JAN 2021 6:51PM by PIB Chandigarh

ਕੇਂਦਰੀ ਵਾਤਾਵਰਣ , ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਦੇਸ਼ ਦੇ 146 ਕੌਮੀ ਪਾਰਕਾਂ ਤੇ ਜੰਗਲੀ ਜੀਵ ਸੈਂਕਚਰੀਸ ਲਈ ਪ੍ਰਬੰਧਕੀ ਪ੍ਰਭਾਵਸ਼ਾਲੀ ਮੁਲਾਂਕਣ (ਐੱਮ ਈ ਈ) ਜਾਰੀ ਕੀਤਾ । ਇਸ ਵੇਲੇ ਭਾਰਤ ਵਿੱਚ 903 ਸੁਰੱਖਿਆ ਖੇਤਰਾਂ ਦਾ ਨੈੱਟਵਰਕ ਹੈ , ਜੋ ਦੇਸ਼ ਦੇ ਕੁਲ ਭੁਗੋਲਿਕ ਖੇਤਰ ਦਾ 5% ਹੈ । ਸੁਰੱਖਿਆ ਖੇਤਰਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪ੍ਰਬੰਧਕੀ ਪ੍ਰਭਾਵਸ਼ਾਲੀ ਦਾ ਮੁਲਾਂਕਣ ਜ਼ਰੂਰੀ ਹੈ ।

WhatsApp Image 2021-01-11 at 16.12.39.jpeg  

ਇਸ ਮੌਕੇ ਬੋਲਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਜੋ ਹੋਰ ਮੁਲਕ ਪ੍ਰਾਪਤ ਨਹੀਂ ਕਰ ਸਕੇ , ਭਾਰਤ ਨੇ ਪ੍ਰਾਪਤ ਕੀਤਾ ਹੈ ਅਤੇ ਅੱਜ ਭਾਰਤ ਜੀਵ ਭਿੰਨਤਾ ਵਾਲਾ ਦੇਸ਼ ਹੈ । ਵਾਤਾਵਰਣ ਮੰਤਰੀ ਨੇ ਕਿਹਾ ,"ਵਿਸ਼ਵ ਦੀ 70% ਟਾਈਗਰ ਵਸੋਂ , ਏਸ਼ੀਆਟਿਕ ਸ਼ੇਰਾਂ ਦੇ 70% ਅਤੇ 60% ਤੋਂ ਵਧੇਰੇ ਲੈਪਰਡਸ ਵਸੋਂ ਭਾਰਤ ਵਿੱਚ ਹੈ ਅਤੇ ਇਹ ਭਾਰਤ ਦੇ ਜੈਵਿਕ ਵਿਭਿੰਨਤਾ ਦਾ ਪ੍ਰਮਾਣ ਹੈ । ਕਿਉਂਕਿ ਇਹ ਵੱਡੀਆਂ ਬਿੱਲੀਆਂ ਫੂਡ ਚੇਨ ਉੱਪਰ ਬੈਠ ਸਕਦੀਆਂ ਹਨ ਅਤੇ ਇਹਨਾਂ ਦੀ ਵੱਧ ਰਹੀ ਗਿਣਤੀ ਸਾਰੇ ਵਾਤਾਵਰਣ ਪ੍ਰਣਾਲੀ ਦੀ ਰਿਸ਼ਟ ਪੁਸ਼ਟਤਾ ਦਰਸਾਉਂਦੀ ਹੈ"।

WhatsApp Image 2021-01-11 at 16.43.20.jpeg  

ਸ਼੍ਰੀ ਜਾਵਡੇਕਰ ਨੇ ਐਲਾਨ ਕੀਤਾ ਕਿ ਇਸ ਸਾਲ ਦੇਸ਼ ਦੇ 10 ਵਧਿਆ ਕੌਮੀ ਪਾਰਕਾਂ , 5 ਤਟੀ ਅਤੇ ਸਮੁੰਦਰੀ ਪਾਰਕਾਂ ਅਤੇ ਉੱਚ ਕੋਟੀ ਦੇ 5 ਚਿੜੀਆਘਰਾਂ ਦੀ ਰੈਕਿੰਗ ਕੀਤੀ ਜਾਵੇਗੀ ਅਤੇ ਹਰੇਕ ਸਾਲ ਪੁਰਸਕਾਰ ਦਿੱਤੇ ਜਾਣਗੇ ।
ਸੁਰੱਖਿਅਤ ਖੇਤਰਾਂ ਦਾ ਪ੍ਰਬੰਧਨ ਪ੍ਰਭਾਵਸ਼ਾਲੀ ਮੁਲਾਂਕਣ ਪੀ ਏ ਮੈਨੇਜਰਾਂ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਉਭਰਿਆ ਹੈ ਅਤੇ ਸਰਕਾਰਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਵਰਤਿਆ ਜਾ ਰਿਹਾ ਹੈ ਤਾਂ ਜੋ ਸੁਰੱਖਿਅਤ ਖੇਤਰ ਪ੍ਰਬੰਧਕ ਪ੍ਰਣਾਲੀਆਂ ਦੀਆ ਮਜ਼ਬੂਤੀਆਂ ਤੇ ਕਮਜ਼ੋਰੀਆਂ ਨੂੰ ਸਮਝਿਆ ਜਾ ਸਕੇ ।
ਮੌਜੂਦਾ ਮੁਲਾਂਕਣ ਦੇ ਨਤੀਜੇ ਉਤਸ਼ਾਹਜਨਕ ਹਨ , ਕਿਉਂਕਿ ਸਮੁੱਚਾ ਐੱਮ ਈ ਈ ਸਕੋਰ 62.01% ਹੈ , ਜੋ ਵਿਸ਼ਵ ਦੇ 56% ਤੋਂ ਵਧੇਰੇ ਹੈ । ਇਸ ਰਾਉਂਡ ਦੇ ਮੁਲਾਂਕਣ ਨਾਲ ਵਾਤਾਵਰਣ , ਵਣ ਅਤੇ ਜਲਵਾਯੂ ਮੰਤਰਾਲੇ ਨੇ 2006 ਤੋਂ 2019 ਤੱਕ ਦੇਸ਼ ਦੀਆਂ ਸਾਰੀਆਂ ਜ਼ਮੀਨੀ ਕੌਮੀ ਪਾਰਕਾਂ ਤੇ ਜੰਗਲੀ ਜੀਵ ਸੈਂਕਚਰੀਆਂ ਦੇ ਮੁਲਾਂਕਣ ਦਾ ਪਹਿਲਾ ਪੂਰਾ ਚੱਕਰ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ । ਐੱਮ ਈ ਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ , ਜੋ ਸਮੁੰਦਰੀ ਸੁਰੱਖਿਆ ਖੇਤਰਾਂ ਦੇ ਸੁਰੱਖਿਅਤ ਖੇਤਰ ਤੇ ਵੱਧ ਰਹੇ ਐੱਮ ਈ ਈ ਅਤੇ ਵਾਈਲਡ ਲਾਈਫ ਦੇ ਵੱਖ ਵੱਖ ਪੱਖਾਂ ਨੂੰ ਕੀਮਤੀ ਸੇਧ ਮੁਹੱਈਆ ਕਰਦਾ ਹੈ । ਸਮੁੰਦਰੀ ਸੁਰੱਖਿਆ ਖੇਤਰਾਂ ਦੇ ਐੱਮ ਈ ਈ ਲਈ ਇੱਕ ਨਵੀਂ ਰੂਪ ਰੇਖਾ ਵੀ ਸਾਂਝੇ ਤੌਰ ਤੇ ਡਬਲਯੂ ਆਈ ਆਈ ਅਤੇ ਐੱਮ ਓ ਈ ਐੱਫ ਤੇ ਸੀ ਸੀ ਨੇ ਸਾਂਝੇ ਤੌਰ ਤੇ ਤਿਆਰ ਕੀਤੀ ਹੈ ਅਤੇ ਇਹ ਲਾਗੂ ਕਰਨ ਲਈ ਬਹੁਤ ਲਾਹੇਵੰਦ ਦਸਤਾਵੇਜ਼ ਹੋਵੇਗੀ ।
ਵਾਤਾਵਰਣ ਮੰਤਰੀ ਨੇ ਭਾਰਤੀ ਚਿੜੀਆਘਰ ਫਰੇਮਵਰਕ ਦੀ ਪ੍ਰਬੰਧਕੀ ਪ੍ਰਭਾਵਸ਼ਾਲੀ ਮੁਲਾਂਕਣ ਦੀ ਵੀ ਸ਼ੁਰੂਆਤ ਕੀਤੀ । ਇਸ ਰੂਪ ਰੇਖਾ ਵਿੱਚ ਦੇਸ਼ ਦੇ ਚਿੜੀਆਘਰਾਂ ਦੇ ਮੁਲਾਂਕਣ ਲਈ ਸੰਕੇਤਾਂ ਤੇ ਢੰਗ ਤੇ ਨਿਰਦੇਸ਼ਾਂ ਦਾ ਪ੍ਰਸਤਾਵ ਹੈ ਅਤੇ ਇਹ ਮੁਲਾਂਕਣ ਸੰਪੂਰਨ ਅਤੇ ਸੁਤੰਤਰ ਹੈ ।
ਮੁਲਾਂਕਣ ਢੰਗ ਤਰੀਕੇ ਤੇ ਸੰਕੇਤ ਰਵਾਇਤੀ ਧਾਰਨਾ ਤੋਂ ਵੱਖਰੇ ਹਨ ਤੇ ਇਹਨਾਂ ਵਿੱਚ ਜਾਨਵਰਾਂ ਦੀ ਭਲਾਈ , ਪਸ਼ੂ ਪਾਲਣ ਅਤੇ ਸਰੋਤਾਂ ਅਤੇ ਵਿੱਤ ਨੂੰ ਟਿਕਾਉਣਯੋਗ ਵਰਗੇ ਮੁੱਦੇ ਸ਼ਾਮਲ ਹਨ । ਐੱਮ ਈ ਈ ਜ਼ੂ ਅਭਿਆਸ ਦੇਸ਼ ਦੇ ਚਿੜੀਆਘਰਾਂ ਵਿੱਚ ਵੱਡੇ ਮਾਣਕੀਕਰਨ ਦੇ ਵਿਕਾਸ ਵੱਲ ਵੱਧ ਰਿਹਾ ਹੈ ਅਤੇ ਜਵਾਬਦੇਹੀ , ਪਾਰਦਰਸ਼ਤਾ , ਨਵੀਨਤਮ ਤਕਨਾਲੋਜੀ ਦੀ ਵਰਤੋਂ , ਸਾਂਝੀਵਾਲਤਾ ਅਤੇ ਖਤਰੇ ਵਿੱਚ ਜੀਵ ਜੰਤੂਆਂ ਦੀ ਸਾਂਭ ਸੰਭਾਲ ਲਈ ਮੈਨਡੇਟ ਪ੍ਰਾਪਤ ਕਰਨ ਵਰਗੀਆਂ ਮੁੱਖ ਕਦਰਾਂ ਕੀਮਤਾਂ ਨਾਲ ਜੁੜਿਆ ਹੈ । 


Report on Management Effectiveness Evaluation(MEE) of 146 National Parks and Wildlife Sanctuaries in India, 2018-19

ਜੀ ਕੇ




(Release ID: 1687752) Visitor Counter : 342