ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਿਦੇਸ਼ਾਂ ਦੀ ਯਾਤਰਾ ਦੌਰਾਨ ਅੰਤਰਰਾਸ਼ਟਰੀ ਡਰਾਇਵਿੰਗ ਲਾਇਸੈਂਸ ਦੀ ਮੁੜ ਬਹਾਲੀ ਦੀ ਸਹੂਲਤ ਲਈ ਨਿਯਮਾਂ ਨੂੰ ਨੋਟੀਫ਼ਾਈ ਕੀਤਾ

Posted On: 10 JAN 2021 3:49PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 7 ਜਨਵਰੀ 2021 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ (ਆਈਡੀਪੀ) ਜਾਰੀ ਕੀਤਾ ਜਾ ਸਕੇ ਜਿਨ੍ਹਾਂ ਦੀ ਵਿਦੇਸ਼ਾਂ ਵਿੱਚ ਰਹਿੰਦਿਆਂ ਦੀ ਆਈਡੀਪੀ ਦੀ ਮਿਆਦ ਖ਼ਤਮ ਹੋ ਗਈ ਹੈ।

ਜਦੋਂ ਨਾਗਰਿਕ ਵਿਦੇਸ਼ ਵਿੱਚ ਰਹਿੰਦੇ ਸਨ ਅਤੇ ਅਤੇ ਉਨ੍ਹਾਂ ਦੀ ਆਈਡੀਪੀ ਦੀ ਮਿਆਦ ਖ਼ਤਮ ਹੋ ਗਈ ਸੀ ਤਾਂ ਪਹਿਲਾਂ ਇਸਦੀ ਮੁੜ ਬਹਾਲੀ ਲਈ ਕੋਈ ਵਿਧੀ ਨਹੀਂ ਸੀ| ਹੁਣ, ਇਸ ਸੋਧ ਦੇ ਨਾਲ, ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਭਾਰਤੀ ਨਾਗਰਿਕ ਵਿਦੇਸ਼ਾਂ ਵਿਚਲੇ ਭਾਰਤੀ ਦੂਤਾਵਾਸਾਂ/ ਮਿਸ਼ਨਾਂ ਦੁਆਰਾ ਮੁੜ ਬਹਾਲੀ ਲਈ ਅਰਜ਼ੀ ਦੇ ਸਕਦੇ ਹਨ, ਜਿੱਥੋਂ ਇਹ ਅਰਜ਼ੀਆਂ ਸੰਬੰਧਤ ਆਰਟੀਓ ਦੇ ਵਿਚਾਰੇ ਜਾਣ ਲਈ, ਭਾਰਤ ਵਿਚਲੇ ਵਾਹਨ ਪੋਰਟਲ ’ਤੇ ਆ ਜਾਣਗੀਆਂ| ਸੰਬੰਧਤ ਆਰਟੀਓ ਦੁਆਰਾ ਆਈਡੀਪੀ ਨੂੰ ਵਿਦੇਸ਼ ਵਿੱਚ ਰਹਿੰਦੇ ਨਾਗਰਿਕ ਦੇ ਪਤੇ ’ਤੇ ਪਹੁੰਚਾਇਆ ਜਾਵੇਗਾ|

ਇਹ ਨੋਟੀਫਿਕੇਸ਼ਨ ਭਾਰਤ ਵਿੱਚ ਆਈਡੀਪੀ ਲਈ ਬੇਨਤੀ ਕਰਨ ਵੇਲੇ ਕਿਸੇ ਮੈਡੀਕਲ ਸਰਟੀਫਿਕੇਟ ਅਤੇ ਇੱਕ ਯੋਗ ਵੀਜ਼ਾ ਦੀਆਂ ਸ਼ਰਤਾਂ ਨੂੰ ਵੀ ਦੂਰ ਕਰਦਾ ਹੈ| ਵਿਚਾਰ ਇਹ ਹੈ ਕਿ ਜੇ ਕਿਸੇ ਨਾਗਰਿਕ ਕੋਲ ਜਾਇਜ਼ ਡਰਾਈਵਿੰਗ ਲਾਇਸੈਂਸ ਹੈ ਤਾਂ ਉਸ ਤੋਂ ਹੋਰ ਮੈਡੀਕਲ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ| ਇਸ ਤੋਂ ਇਲਾਵਾ, ਕੁਝ ਦੇਸ਼ ਅਜਿਹੇ ਹਨ ਜਿੱਥੇ ਵੀਜ਼ਾ ਉੱਥੇ ਪਹੁੰਚਣ ’ਤੇ ਜਾਰੀ ਕੀਤਾ ਜਾਂਦਾ ਹੈ ਜਾਂ ਵੀਜ਼ਾ ਆਖਰੀ ਪਲ ’ਤੇ ਜਾਰੀ ਕੀਤਾ ਜਾਂਦਾ ਹੈ: ਅਜਿਹੇ ਮਾਮਲਿਆਂ ਵਿੱਚ, ਯਾਤਰਾ ਤੋਂ ਪਹਿਲਾਂ ਭਾਰਤ ਵਿੱਚ ਆਈਡੀਪੀ ਲਈ ਬਿਨੈ ਕਰਨ ਵੇਲੇ ਵੀਜ਼ਾ ਉਪਲਬਧ ਨਹੀਂ ਹੁੰਦਾ| ਇਸ ਲਈ, ਆਈਡੀਪੀ ਅਰਜ਼ੀ ਨੂੰ ਹੁਣ ਵੀਜ਼ਾ ਤੋਂ ਬਿਨਾਂ ਦਿੱਤਾ ਜਾ ਸਕਦਾ ਹੈ|

****

ਬੀਐੱਨ/ ਐੱਮਐੱਸ/ ਜੇਕੇ



(Release ID: 1687530) Visitor Counter : 201