ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲੇ ਨੇ ਪ੍ਰਵਾਸੀ ਬੱਚਿਆਂ ਦੀ ਪਛਾਣ, ਅਡਮਿਸ਼ਨ ਅਤੇ ਨਿਰੰਤਰ ਸਿੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ ।

Posted On: 10 JAN 2021 3:52PM by PIB Chandigarh

ਕੋਵਿਡ-19 ਮਹਾਂਮਾਰੀ ਦੀਆਂ ਚੁਣੌਤੀਆਂ ਕਾਰਣ ਸਕੂਲਾਂ ਤੋਂ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਤੇ ਪਏ ਅਸਰ ਨੂੰ ਘੱਟ ਕਰਨ ਲਈ, ਹਰੇਕ ਸੂਬਾ ਤੇ ਕੇਂਦਰ ਸਾਸ਼ਤ ਪ੍ਰਦੇਸ ਨੇ ਇਹ ਮਹਿਸੂਸ ਕੀਤਾ ਕਿ ਹਾਲਹੀ ਦੇ ਸਾਲਾਂ ਵਿੱਚ ਵਧ ਰਹੇ ਡਰੌਪ ਆਊਟਸ, ਘੱਟ ਗਿਣਤੀ ਅਡਮਿਸ਼ਨ, ਸਿੱਖਿਆ ਦੇ ਨੁਕਸਾਨ ਅਤੇ ਉਹਨਾ ਫਾਇਦਿਆਂ ਦੇ ਘੱਟ ਹੋਣ ਜਿਹਨਾ ਨੂੰ ਵਿਆਪਕ ਪਹੁੰਚ, ਗੁਣਵਤਾ ਅਤੇ ਬਰਾਬਰੀ ਪ੍ਰਦਾਨ ਕੀਤੀ ਗਈ ਸੀ, ਲਈ ਇਕ ਉਚਿਤ ਨੀਤੀ ਬਣਾਈ ਜਾਵੇ ।


ਇਸ ਲਈ ਸਿੱਖਿਆ ਮੰਤਰਾਲੇ ਨੇ ਪ੍ਰਵਾਸੀ ਬੱਚਿਆਂ ਦੀ ਪਛਾਣ, ਅਡਮਿਸ਼ਨ ਅਤੇ ਨਿਰੰਤਰ ਸਿੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ । ਸਕੂਲ ਜਾ ਰਹੇ ਬੱਚਿਆਂ ਨੂੰ ਮਿਆਰੀ ਅਤੇ ਬਰਾਬਰ ਸਿੱਖਿਆ ਦੀ ਪਹੁੰਚ ਮਿਲਣ ਨੂੰ ਯਕੀਨੀ ਬਨਾਉਣ ਅਤੇ ਦੇਸ਼ ਵਿਚ ਸਕੂਲ ਸਿੱਖਿਆ ਦੇ ਮਹਾਂਮਾਰੀ ਦੇ ਅਸਰ ਨੂੰ ਘੱਟ ਕਰਨ ਲਈ ਸਿੱਖਿਆ ਮੰਤਰਾਲੇ ਨੇ ਸੂਬਾ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ ਸਕੂਲ ਬੰਦ ਰਹਿਣ ਸਮੇਂ ਅਤੇ ਫਿਰ ਤੋਂ ਸਕੂਲ ਖੋਲਣ ਸਮੇਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰਤ ਨਿਰਦੇਸ਼ ਤਿਆਰ ਕਰਕੇ ਜਾਰੀ ਕੀਤੇ ਹਨ ।
ਇਹਨਾ ਨਿਰਦੇਸ਼ਾਂ ਦੀਆਂ ਮੁੱਖ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਹਨ:-


1. ਸਕੂਲ ਤੋਂ ਬਾਹਰ ਵਾਲੇ ਬੱਚਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਨਿਰੰਤਰ ਸਿਖਿਆ:-
ਸਕੂਲ ਤੋਂ ਬਾਹਰ ਵਾਲੇ ਬੱਚਿਆਂ ਨੂੰ ਪਛਾਣ ਕੇ ਉਹਨਾ ਲਈ ਗੈਰ ਰਿਹਾਇਸ਼ੀ ਸਿਖਲਾਈ ਨੂੰ ਜਾਰੀ ਰੱਖਣ ਲਈ ਵਲੰਟੀਅਰਾਂ, ਸਥਾਨਿਕ ਅਧਿਆਪਕਾਂ ਅਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਸਕੂਲ ਤੋਂ ਬਾਹਰ ਵਾਲੇ ਬੱਚਿਆਂ ਨੂੰ ਪਛਾਣ ਕੇ ਗੈਰ ਰਿਹਾਇਸ਼ੀ ਸਿਖਲਾਈ ਜਾਰੀ ਰੱਖਣਾ ।
ਵਲੰਟੀਅਰਾਂ/ਵਿਸ਼ੇਸ਼ ਸਿਖਿਆ ਦੇਣ ਵਾਲਿਆਂ ਰਾਹੀਂ ਸੀ.ਡਬਲਿਯੂ.ਐਸ.ਐਨ. ਬੱਚਿਆਂ ਲਈ ਘਰਾਂ ਵਿੱਚ ਸਿਖਿਆ ਜਾਰੀ ਰੱਖਣਾ ।

2. ਸਕੂਲ ਤੋਂ ਬਾਹਰ ਬੱਚਿਆਂ ਦੀ ਪਛਾਣ:-

ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ 6 ਤੋਂ 18 ਸਾਲ ਦੇ ਸਕੂਲ ਤੋਂ ਬਾਹਰ ਬੱਚਿਆਂ ਲਈ ਉਚਿਤ ਪਛਾਣ ਕਰਨੀ ਅਤੇ ਇਹ ਪਛਾਣ ਵਿਆਪਕ ਘਰੋਂ ਘਰੀ ਸਰਵੇ ਅਤੇ ਉਹਨਾ ਦੇ ਨਾਮ ਦਰਜ ਕਰਨ ਲਈ ਕਾਰਜਯੋਜਨਾ ਤਿਆਰ ਕਰਨਾ ।

3. ਇਨਰੋਲਮੈਂਟ ਮੁਹਿਮਾਂ ਅਤੇ ਜਾਗਰੂਕਤਾ:-

ਅਕਾਦਮਿਕ ਸਾਲ ਦੇ ਸ਼ੁਰੂ ਵਿਚ ਇਨਰੋਲਮੈਂਟ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਜਿਵੇਂ ਪ੍ਰਵੇਸ਼ ਉਤਸ਼ਵ, ਸਕੂਲ ਚਲੋਂ ਅਭਿਆਨ ਆਦਿ ।

ਬੱਚਿਆਂ ਦੀ ਇਨਰੋਲਮੈਂਟ ਅਤੇ ਹਾਜਰੀ ਵਾਸਤੇ ਮਾਪਿਆਂ ਅਤੇ ਭਾਈਚਾਰੇ ਵਿੱਚ ਜਾਗਰੂਕ ਪੈਦਾ ਕਰਨਾ ।

ਤਿੰਨ ਕਰੋਨਾ ਉਚਿਤ ਵਿਹਾਰਾਂ ਦੇ ਅਭਿਆਸਾਂ ਬਾਰੇ ਜਾਗਰੂਕਤਾ ਇਹ ਤਿੰਨ ਉਚਿਤ ਵਿਹਾਰ ਹਨ, ਮਾਸਿਕ ਪਾਉਣਾ, ਛੇ ਫੁਟ ਦੀ ਦੂਰੀ ਅਤੇ ਸਾਬਣ ਨਾਲ ਹੱਥ ਸਾਫ ਕਰਨਾ ਜਿਸ ਲਈ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨਾਲ ਆਈ.ਈ.ਸੀ. ਸਮੱਗਰੀ 6/11/2020 ਨੂੰ ਸਾਂਝੀ ਕੀਤੀ ਗਈ ਸੀ ।

4. ਸਕੂਲ ਬੰਦ ਹੋਣ ਸਮੇਂ ਵਿਦਿਆਰਥੀਆਂ ਲਈ ਸਹਿਯੋਗ:-

ਵਿਦਿਆਰਥੀਆਂ ਨੂੰ ਕਾਊਂਸਲਿੰਗ, ਵੱਡੀ ਪਧਰ ਤੇ ਜਾਗਰੂਕ ਕਰਨ ਅਤੇ ਮਿਥੇ ਘਰਾਂ ਵਿੱਚ ਜਾ ਕੇ ਸਹਿਯੋਗ ਪ੍ਰਦਾਨ ਕਰਨਾ ।

ਕਾਊਂਸਲਿੰਗ ਸੇਵਾਵਾਂ ਅਤੇ ਮਾਨਸਿਕ ਸਮਾਜਿਕ ਸਹਾਇਤਾ ਲਈ ਮਾਨੋ ਦਰਪਨ ਵੈਬ ਪੋਰਟਲ ਅਤੇ ਟੈਲੀ ਕਾਊਂਸਲਿੰਗ ਦੀ ਵਰਤੋਂ ।

ਘਰ ਬੈਠੇ ਪੜਾਈ ਕਰਨ ਦੀ ਸਹਾਇਤਾ ਲਈ ਵਿਦਿਅਕ ਸਮੱਗਰੀ ਤੇ ਸਰੋਤ, ਵਾਧੂ ਗਰੇਡਿਡ ਸਮੱਗਰੀ, ਵਰਕਸ਼ਾਪਾਂ, ਵਰਕਸ਼ੀਟਸ ਵੰਡਣਾ ਆਦਿ ।

ਪਿੰਡ ਪੱਧਰ ਤੇ ਛੋਟੇ ਗਰੁੱਪਾਂ ਵਿੱਚ ਕਲਾਸਾਂ ਅਤੇ ਕਲਾਸ ਰੂਮ ਔਨ ਵੀਲਜ਼ ਚੋਣ ਬਾਰੇ ਪਤਾ ਲਾਉਣਾ ।

ਸਿੱਖਿਆ ਦੇ ਨੁਕਸਾਨ ਨੂੰ ਘੱਟ ਕਰਨ ਲਈ ਔਨਲਾਈਨ/ਡਿਜ਼ੀਟਲ ਸਰੋਤਾਂ ਨੂੰ ਬੱਚਿਆਂ ਦੀ ਪਹੁੰਚ ਲਈ ਵਧਾਉਣਾ ।

ਐਮ.ਡੀ.ਐਮ., ਟੈਕਸਟ ਬੁਕਸ, ਵਰਦੀਆਂ ਦੀ ਸਹੂਲਤ ਦੀ ਪਹੁੰਚ ਸੁਖਾਲੀ ਅਤੇ ਸਮੇਂ ਸਿਰ ਨੂੰ ਯਕੀਨੀ ਬਨਾਉਣਾ ।

ਡੀ.ਬੀ.ਟੀ. ਦੁਆਰਾ ਇਨਰੋਲ ਕੀਤੀਆਂ ਸੀ.ਡਬਲਿਯੂ.ਐਸ.ਐਨ. ਲੜਕੀਆਂ ਨੂੰ ਵਕਤ ਸਿਰ ਵਜੀਫੇ ਦੀ ਵੰਡ।
ਸਥਾਨਕ ਪੱਧਰ ਤੇ ਬੱਚਾ ਸੁਰੱਖਿਆ ਵਿਧੀ ਨੂੰ ਮਜਬੂਤ ਕਰਨਾ ।

5. ਮੁੜ ਸਕੂਲ ਖੋਲਣ ਸਮੇਂ ਵਿਦਿਆਰਥੀਆਂ ਲਈ ਸਹਿਯੋਗ:-

ਸਕੂਲਾਂ ਦੇ ਫਿਰ ਤੋਂ ਖੁਲਣ ਬਾਦ ਸ਼ੁਰੂਆਤੀ ਸਮੇਂ ਲਈ ਬ੍ਰਿਜ ਕੋਰਸ/ਸਕੂਲ ਤਿਆਰ ਕਰਨ ਦੇ ਮਡਿਊਲਜ਼ ਅਤੇ ਸਕੂਲ ਚਲਾਉਣ ਲਈ ਤਿਆਰੀ ਕਰਨਾ ਤਾਂ ਜੋ ਬੱਚੇ ਸਕੂਲ ਵਾਤਾਵਰਣ ਨਾਲ ਇਕਮਿਕ ਹੋ ਸਕਣ ਅਤੇ ਉਹ ਦਬਾਅ ਹੇਠ ਤੇ ਆਪਣੇ ਆਪ ਨੂੰ ਛੱਡੇ ਹੋਏ ਨਾ ਮਹਿਸੂਸ ਕਰਨ ।
ਵਿਦਿਆਰਥੀਆਂ ਨੂੰ ਉਹਨਾ ਦੇ ਸਿੱਖਣ ਪੱਧਰ ਦੇ ਅਧਾਰ ਤੇ ਵੱਖ ਵੱਖ ਗਰੇਡਾਂ ਲਈ ਪਹਿਚਾਣ ਕਰਨਾ ।
ਇਸ ਸਾਲ ਬੱਚਿਆਂ ਦੇ ਡਰਾਪ ਆਊਟ ਨੂੰ ਰੋਕਣ ਲਈ ਫੇਲ੍ਹ ਕਰਨ ਦੇ ਤਰੀਕਿਆਂ ਵਿਚ ਨਰਮੀ ਵਰਤਣੀ ।
ਬੱਚਿਆਂ ਨੂੰ ਸਮਝ ਕੇ ਅਤੇ ਅੰਕੜਿਆਂ ਦੇ ਹੁਨਰ ਨਾਲ ਪੜਨ ਲਈ ਉਤਸ਼ਾਹਿਤ ਕਰਨ ਨੂੰ ਯਕੀਨੀ ਬਨਾਉਣ ਲਈ ਸਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜਨ ਅਤੇ ਸਿਰਣਾਤਮਿਕ ਲੇਖਣ ਅਤੇ ਸਵਾਲਾਂ ਨੂੰ ਕੱਢਣਾ ਸਿਖਾਉਣਾ ।


ਸਿੱਖਿਆ ਦੇ ਨੁਕਸਾਨ ਅਤੇ ਨਾਬਰਾਬਰਤਾ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ ਤੇ ਸਿੱਖਿਆ ਇਨਹਾਂਸਮੈਂਟ ਪ੍ਰੋਗਰਾਮ ਚਲਾਉਣਾ ।

6.ਅਧਿਆਪਕ ਸਮਰੱਥਾ ਉਸਾਰਨਾ:-

ਕਰੋਨਾ ਹੁੰਗਾਰਾ ਵਿਹਾਰ ਲਈ ਆਨਲਾਈਨ ਟਰੇਨਿੰਗ ਮਡਿਊਲ ਅਤੇ ਆਨ ਲਾਈਨ ਨਿਸ਼ਠਾ ਟਰੇਨਿੰਗ ਮਡਿਊਲਜ਼ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਦੀਕਸ਼ਾ ਪੋਰਟਲ ਜਲਦੀ ਸ਼ੁਰੂ ਕਰਨਾ ।

ਐਨ.ਸੀ.ਈ.ਆਰ.ਟੀ. ਵੱਲੋਂ ਤਿਆਰ ਕੀਤੇ ਵਿਕਲਪਿਕ ਅਕਾਦਮਿਕ ਕਲੰਡਰ ਦੀ ਬੱਚਿਆਂ ਦੀ ਪੜਾਈ ਅਤੇ ਅਨੰਦਮਈ ਰੁਝਾਨ ਲਈ ਵਰਤੋਂ ।

***

ਐਮ.ਸੀ./ਕੇ.ਪੀ./ਏ.ਕੇ.



(Release ID: 1687524) Visitor Counter : 338