ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਗੋਲਡਨ ਕੁਆਡੀਲੇਟਰਲ ਅਤੇ ਗੋਲਡਨ ਡਾਇਗਨਲ ਸੈਕਸ਼ਨਾਂ ਵਿੱਚ ਸਪੀਡ ਨੂੰ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਦਿੱਤਾ

ਹੁਣ ਦੱਖਣੀ ਕੇਂਦਰੀ ਰੇਲਵੇ ਜ਼ੋਨ ਵਿਚਲੇ ਕੁੱਲ 2824 ਕਿਲੋਮੀਟਰ (ਆਉਣ ਜਾਣ ਦੀਆਂ ਲਾਈਨਾਂ ਸਮੇਤ) ’ਤੇ ਟ੍ਰੇਨਾਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਲਈ ਤਿਆਰ ਹਨ

Posted On: 09 JAN 2021 5:53PM by PIB Chandigarh

ਭਾਰਤੀ ਰੇਲਵੇ ਨੇ ਗੋਲਡਨ ਕੁਆਡੀਲੇਟਰਲ - ਗੋਲਡਨ ਡਾਇਗਨਲ (ਜੀਕਿਯੂ - ਜੀਡੀ) ਰੂਟ ਦੇ 1,612 ਕਿਲੋਮੀਟਰ ਦੀ ਦੂਰੀ ਵਿੱਚੋਂ 1,280 ਕਿਲੋਮੀਟਰ ਲੰਬਾਈ ਲਈ ਵੱਧ ਤੋਂ ਵੱਧ ਰਫ਼ਤਾਰ ਨੂੰ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਕੇ ਨਵੇਂ ਸਾਲ ਦੀ ਸ਼ੁਰੂਆਤ ਇੱਕ ਮਹੱਤਵਪੂਰਣ ਪ੍ਰਾਪਤੀ ਦੇ ਨਾਲ ਕੀਤੀ ਹੈ| ਇਹ ਵਿਜੇਵਾੜਾ - ਦੁਵਾੜਾ ਸੈਕਸ਼ਨ ਨੂੰ ਛੱਡ ਕੇ ਦੱਖਣੀ ਕੇਂਦਰੀ ਰੇਲਵੇ ਦੇ ਸਾਰੇ ਜੀਕਿਯੂ - ਜੀਡੀ ਰਸਤੇ ਨੂੰ ਕਵਰ ਕਰਦਾ ਹੈ| ਵਿਜੇਵਾੜਾ - ਦੁਵਾੜਾ ਸੈਕਸ਼ਨ ਉੱਤੇ ਸਿਗਨਲਿੰਗ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ|

ਇਨ੍ਹਾਂ ਸੈਕਸ਼ਨਾਂ ਦੀਆਂ ਰੁਕਾਵਟਾਂ ਨੂੰ ਤੇਜ਼ੀ ਨਾਲ ਦੂਰ ਕੀਤਾ ਗਿਆ ਅਤੇ ਇਸੇ ਕਰਕੇ ਹੀ ਟਰੈਕ ਦੇ ਬੁਨਿਆਦੀ ਢਾਂਚੇ ਨੂੰ ਢਾਂਚਾਗਤ ਅਤੇ ਯੋਜਨਾਬੱਧ ਮਜ਼ਬੂਤੀ ਦਿੱਤੀ ਗਈ ਜਿਸ ਕਰਕੇ ਹੁਣ ਵੱਧ ਰਫ਼ਤਾਰ ਸੰਭਵ ਹੋ ਪਾਈ ਹੈ| ਇਨ੍ਹਾਂ ਸੁਧਾਰਾਂ ਵਿੱਚ ਭਾਰੀ ਪੱਟੀਆਂ ਪਾਉਣਾ, 260 ਮੀਟਰ ਲੰਬੇ ਵੇਲਡ ਕੀਤੇ ਰੇਲ ਪੈਨਲ ਰੱਖਣੇ, ਮੋੜਾਂ ਉੱਤੇ ਸੁਧਾਰ ਕਰਨਾ ਅਤੇ ਢਲਾਨ ਦਾ ਮਾਪ ਕਰਨਾ ਆਦਿ ਸ਼ਾਮਲ ਹੈ|

ਰੇਲਵੇ ਨੇ ਬੁਨਿਆਦੀ ਢਾਂਚੇ ਦੇ ਅਪਗ੍ਰੇਡਿੰਗ ਦੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਪਿਛਲੇ ਸਾਲ ਲੌਕਡਾਊਨ ਅਵਧੀ ਅਤੇ ਘੱਟ ਰੇਲ ਆਵਾਜਾਈ (ਕੋਵਿਡ-19 ਮਹਾਂਮਾਰੀ ਕਾਰਨ) ਦੇ ਮੌਕਿਆਂ ਦੀ ਵਰਤੋਂ ਕੀਤੀ| ਜ਼ੋਨ ਦੁਆਰਾ ਕੀਤੇ ਗਏ ਇਨ੍ਹਾਂ ਸੁਧਾਰਾਂ ਦੇ ਅਧਾਰ ’ਤੇ, ਆਰਡੀਐੱਸਓ/ ਲਖਨਊ ਨੇ ਪਿਛਲੇ ਸਾਲ ਜੁਲਾਈ ਅਤੇ ਅਕਤੂਬਰ ਦੇ ਮਹੀਨੇ ਵਿੱਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਰੇ ਵਰਗਾਂ ਦੇ ਗੇੜ ਵਾਲੇ ਕੋਚਾਂ ਦੀ ਕਨਫਰਮੇਟ੍ਰੀ ਓਸੀਲੋਗ੍ਰਾਫ਼ ਕਾਰ ਰਨ (ਸੀਓਸੀਆਰ) ਦੁਆਰਾ ਓਸੀਲੇਸ਼ਨ ਟ੍ਰਾਇਲ ਕੀਤੇ ਸਨ| ਇਸ ਚੈਕ ਦੌਰਾਨ, ਟਰੈਕ ਪੈਰਾਮੀਟਰਾਂ ਤੋਂ ਇਲਾਵਾ, ਹੋਰ ਖੇਤਰਾਂ ਜਿਵੇਂ ਕਿ ਸਿਗਨਲਿੰਗ ਪਹਿਲੂ, ਟ੍ਰੈਕਾਂ ਦੇ ਵੰਡ ਉਪਕਰਣ, ਲੋਕੋਮੋਟਿਵ ਅਤੇ ਕੋਚ ਫਿਟਨੈੱਸ ਨੂੰ ਵੀ ਚੈੱਕ ਕੀਤਾ ਗਿਆ ਅਤੇ ਦਰਜ ਕੀਤਾ ਗਿਆ|

ਇਸ ਵਿਸ਼ਲੇਸ਼ਣ ਦੇ ਅਨੁਸਾਰ, ਦੱਖਣੀ ਕੇਂਦਰੀ ਰੇਲਵੇ ਜ਼ੋਨ ਨੂੰ ਹੇਠਾਂ ਦਿੱਤੇ ਰੂਟਾਂ ’ਤੇ ਵੱਧ ਤੋਂ ਵੱਧ ਰਫ਼ਤਾਰ ਦੀ ਸੀਮਾ ਨੂੰ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ ਦੀ ਪ੍ਰਵਾਨਗੀ ਮਿਲੀ ਹੈ:

1. ਗੋਲਡਨ ਡਾਇਗਨਲ (ਗ੍ਰੈਂਡ ਟਰੰਕ) ਰੂਟ: 744 ਰੂਟ ਕਿਲੋਮੀਟਰ

i. ਬੱਲਾਰਸ਼ਾਹ ਤੋਂ ਕਾਜ਼ੀਪੇਟ - 234 ਰੂਟ ਕਿਲੋਮੀਟਰ

ii. ਕਾਜ਼ੀਪੇਟ - ਵਿਜੇਵਾੜਾ - ਗੁਦੂਰ - 510 ਰੂਟ ਕਿਲੋਮੀਟਰ 

2. ਗੋਲਡਨ ਕੋਆਡੀਲੇਟਰਲ ਰੂਟ (ਚੇਨਈ-ਮੁੰਬਾਈ ਸੈਕਸ਼ਨ): 536 ਰੂਟ ਕਿਲੋਮੀਟਰ

i. ਰੇਨੀਗੁੰਟਾ ਤੋਂ ਗੁਟੀ - 281 ਰੂਟ ਕਿਲੋਮੀਟਰ

ii. ਗੁਟੀ ਤੋਂ ਵਾਡੀ - 255 ਰੂਟ ਕਿਲੋਮੀਟਰ

ਪਹਿਲਾਂ ਹੀ, ਸਿਕੰਦਰਾਬਾਦ – ਕਾਜ਼ੀਪੇਟ (132 ਕਿਲੋਮੀਟਰ ਦੀ ਦੂਰੀ) ਦੇ ਵਿਚਕਾਰ ਹਾਈ-ਡੈਨਸਿਟੀ ਨੈੱਟਵਰਕ (ਐੱਚਡੀਐੱਨ) ਵਿੱਚ ਅਧਿਕਤਮ ਗਤੀ ਸੀਮਾ ਨੂੰ ਵਧਾ ਕੇ 130 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਗਿਆ ਸੀ|

ਜਿਵੇਂ ਕਿ, ਇਨ੍ਹਾਂ ਸੈਕਸ਼ਨਾਂ ਵਿੱਚ ਦੋਵੇਂ ਅੱਪ ਅਤੇ ਡਾਉਨ ਲਾਈਨਾਂ ਨੂੰ ਸ਼ਾਮਲ ਕਰਦੇ ਹੋਏ, ਕੁੱਲ 2824 ਕਿਲੋਮੀਟਰ (1412 ਰੂਟ ਕਿਲੋਮੀਟਰ) ਨੂੰ ਹੁਣ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਣ ਲਈ ਢੁੱਕਵਾਂ ਬਣਾਇਆ ਗਿਆ ਹੈ| ਇਹ ਵਿਜੇਵਾੜਾ - ਦੁਵਾੜਾ ਸੈਕਸ਼ਨ ਨੂੰ ਛੱਡ ਕੇ ਦੱਖਣੀ ਕੇਂਦਰੀ ਰੇਲਵੇ ਦੇ ਸਾਰੇ ਜੀਕਿਯੂ - ਜੀਡੀ ਰਸਤੇ ਨੂੰ ਕਵਰ ਕਰਦਾ ਹੈ| ਵਿਜੇਵਾੜਾ - ਦੁਵਾੜਾ ਸੈਕਸ਼ਨ ਉੱਤੇ ਸਿਗਨਲਿੰਗ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ|

ਇਹ ਵਰਣਨਯੋਗ ਹੈ ਕਿ ਕੋਵਿਡ ਮਹਾਮਾਰੀ ਦੇ ਬਾਵਜੂਦ, ਭਾਰਤੀ ਰੇਲਵੇ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ, ਨੈੱਟਵਰਕ ਦੇ ਸਮਰੱਥਾ ਨਿਰਮਾਣ, ਮਾਲ ਵਿਭਿੰਨਤਾ ਵਿੱਚ ਬੇਮਿਸਾਲ ਵਾਧਾ ਦੇਖਿਆ ਹੈ| ਰੇਲਵੇ ਨੇ ਕੋਵਿਡ ਚੁਣੌਤੀ ਦੀ ਵਰਤੋਂ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਅਤੇ ਮੁਸਾਫ਼ਰਾਂ ਨੂੰ ਯਾਤਰਾ ਦੇ ਨਵੇਂ ਤਜ਼ੁਰਬੇ ਦੇਣ ਵਜੋਂ ਕੀਤੀ ਹੈ|

*****

ਡੀਜੇਐੱਨ/ ਐੱਮਕੇਵੀ(Release ID: 1687367) Visitor Counter : 37