ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੰਗੋਲੀਆ ਦੇ ਮੰਤਰੀਆਂ ਦੇ ਨਾਲ ਬੈਠਕ ਕੀਤੀ


ਹਾਇਡ੍ਰੋਕਾਰਬਨ ਅਤੇ ਇਸਪਾਤ ਖੇਤਰ ਵਿੱਚ ਦੋਵੱਲੇ ਸਹਿਯੋਗ ਦੀ ਸਮੀਖਿਆ ਕੀਤੀ

Posted On: 08 JAN 2021 6:52PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੀਡਿਓ ਕਾਨਫ਼ਰੰਸ ਦੇ ਜ਼ਰੀਏ ਮੰਗੋਲੀਆ ਦੇ ਸਾਂਸਦ, ਮੰਤਰੀ ਅਤੇ ਮੁੱਖ ਕੈਬਨਿਟ ਸਕੱਤਰ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਸਹਿਯੋਗ ਦੇ ਲਈ ਬਣੀ ਭਾਰਤ ਮੰਗੋਲੀਆ ਸੰਯੁਕਤ ਕਮੇਟੀ ਦੇ ਸਹਿ ਪ੍ਰਧਾਨ ਸ਼੍ਰੀਮਾਨ ਐੱਲ ਓਯੂਨ-ਏਡ੍ਰੀਨ ਅਤੇ ਖਨਨ ਅਤੇ ਭਾਰੀ ਉਦਯੋਗ ਮੰਤਰੀ ਸ਼੍ਰੀ ਜੀ. ਯੋਂਡਨ ਨਾਲ ਗੱਲਬਾਤ ਕੀਤੀ| ਇਸ ਬੈਠਕ ਵਿੱਚ ਹਾਇਡ੍ਰੋਕਾਰਬਨ ਅਤੇ ਇਸਪਾਤ ਖੇਤਰਾਂ ਵਿੱਚ ਦੋਵੱਲੇ ਸਹਿਯੋਗ ਦੀ ਵਿਆਪਕ ਵਿਆਖਿਆ ਕੀਤੀ ਗਈ।

ਸ਼੍ਰੀ ਪ੍ਰਧਾਨ ਨੇ ਭਾਰਤ ਸਰਕਾਰ ਦੁਆਰਾ ਕ੍ਰੇਡਿਟ ਲਾਈਨ ਦੇ ਤਹਿਤ ਬਣਾਏ ਗਏ ਗ੍ਰੀਨਫੀਲਡ ਮੰਗੋਲ ਰਿਫਾਇਨਰੀ ਪ੍ਰੋਜੈਕਟ ਨੂੰ ਜਲਦੀ ਲਾਗੂ ਕਰਨ ਦੇ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਸਮਰਥਨ ਦੇਣ ਅਤੇ ਸਹਿਯੋਗ ਕਰਨ ਅਤੇ ਰਿਫਾਇਨਰੀ ਤੱਕ ਕੱਚੇ ਤੇਲ ਦੇ ਜਾਣ ਲਈ ਇੱਕ ਪਾਈਪਲਾਈਨ ਸਥਾਪਤ ਕਰਨ ਵਿੱਚ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਚਲਦੇ ਮਾਣਯੋਗ ਸ਼੍ਰੀ ਐੱਲ ਓਯੂਨ-ਏਡ੍ਰੀਨ ਅਤੇ ਸ਼੍ਰੀ ਜੀ. ਯੋਂਡਨ ਦੀ ਸ਼ਲਾਘਾ ਕੀਤੀ। ਇਸਦਾ ਨਿਰਮਾਣ ਸੈਨਸ਼ੰਡ ਵਿੱਚ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਰਿਫਾਇਨਰੀ ਪ੍ਰੋਜੈਕਟ ਦੇ ਚਾਲੂ ਹੋਣ ਤੋਂ ਪਹਿਲਾਂ ਇਸ ਪਾਈਪਲਾਈਨ ਦਾ ਕੰਮ ਚੰਗੀ ਤਰ੍ਹਾਂ ਨਾਲ ਪੂਰਾ ਕਰਨ ਦੇ ਲਈ ਸਹਿਯੋਗ ਦੀ ਵੀ ਮੰਗ ਕੀਤੀ|

ਸ਼੍ਰੀ ਪ੍ਰਧਾਨ ਨੇ ਭਾਰਤੀ ਇਸਪਾਤ ਉਦਯੋਗ ਦੇ ਲਈ ਕੋਕਿੰਗ ਕੋਲੇ ਦੀ ਸਪਲਾਈ ਵਿੱਚ ਮੰਗੋਲੀਆਈ ਕੰਪਨੀਆਂ ਦੀ ਦਿਲਚਸਪੀ ਦਾ ਵੀ ਸਵਾਗਤ ਕੀਤਾ ਅਤੇ ਆਪਸੀ ਲਾਭ ਦੇ ਲਈ ਅੱਗਿਓਂ ਸਹਿਯੋਗ ਕਰਨ ’ਤੇ ਆਪਣੀ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ, “ਅਸੀਂ ਖਣਿਜ, ਕੋਲਾ ਅਤੇ ਇਸਪਾਤ ਦੇ ਖੇਤਰ ਵਿੱਚ ਮੰਗੋਲੀਆਈ ਕੰਪਨੀਆਂ ਦੇ ਨਾਲ ਲੋੜੀਂਦੀ ਭਾਗੀਦਾਰੀ ਦੇ ਲਈ ਤਤਪਰ ਹਾਂ।”

ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਮੰਗੋਲੀਆ ਦੀ ਪਹਿਲੀ ਤੇਲ ਰਿਫਾਇਨਰੀ, ਮੰਗੋਲੀਆਈ ਰਿਫਾਇਨਰੀ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਮੰਗੋਲੀਆ ਦੀਆਂ ਵਿਕਾਸ ਦੀਆਂ ਤਰਜੀਹਾਂ ਦੇ ਅਨੁਸਾਰ ਸਮਰੱਥਾ ਨਿਰਮਾਣ ਸਮੇਤ ਤੇਲ ਅਤੇ ਗੈਸ ਖੇਤਰ ਵਿੱਚ ਭਾਰਤ ਦੀ ਮੁਹਾਰਤ ਨੂੰ ਅੱਗੇ ਸਾਂਝਾ ਕਰਨ ਦੀ ਵੀ ਇੱਛਾ ਜਤਾਈ।

***

ਵਾਈਬੀ/ ਐੱਸਕੇ



(Release ID: 1687242) Visitor Counter : 95