ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਆਈਆਰਈਡੀਏ 5 ਸਾਲਾਂ ਲਈ ਗ੍ਰੀਨ ਊਰਜਾ ਪ੍ਰੋਜੈਕਟਾਂ ਵਿੱਚ NHPC ਦਾ ਸਮਰਥਨ ਕਰੇਗੀ; ਅੱਜ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ

Posted On: 08 JAN 2021 3:12PM by PIB Chandigarh

 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਇੰਡੀਅਨ ਰੀਨਿਊਏਬਲ ਐੱਨਰਜੀ ਡਿਵੈੱਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਨੇ ਅੱਜ ਬਿਜਲੀ ਮੰਤਰਾਲੇ ਅਧੀਨ ਪਬਲਿਕ ਖੇਤਰ ਦੇ ਅਦਾਰੇ ਐੱਨਐੱਚਪੀਸੀ ਲਿਮਟਿਡ ਨਾਲ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਵਿੱਚ ਆਪਣੀ ਤਕਨੀਕੀ ਮਹਾਰਤ ਪ੍ਰਦਾਨ ਕਰਨ ਲਈ ਇੱਕ ਸਹਿਮਤੀ ਪੱਤਰ (MoU) ‘ਤੇ ਦਸਤਖਤ ਕੀਤੇ

 

ਸਹਿਮਤੀ ਪੱਤਰ (MoU) ਦੇ ਤਹਿਤ, ਆਈਆਰਈਡੀਏ ਵਲੋਂ ਐੱਨਐੱਚਪੀਸੀ ਲਈ ਅਖੁੱਟ ਊਰਜਾ ਅਤੇ ਊਰਜਾ ਦਕਸ਼ ਅਤੇ ਕਨਜ਼ਰਵੇਸ਼ਨ ਪ੍ਰੋਜੈਕਟਾਂ ਦੀ ਤਕਨੀਕੀ-ਵਿੱਤੀ ਯੋਗਤਾ ਦੀ ਦੇਖਭਾਲ ਕੀਤੀ ਜਾਏਗੀ IREDA ਅਗਲੇ 5 ਸਾਲਾਂ ਲਈ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਤਿਆਰ ਕਰਨ ਅਤੇ ਅਕੁਵਾਇਰ ਕਰਨ ਲਈ ਇੱਕ ਕਾਰਜ ਯੋਜਨਾ ਬਣਾਉਣ ਵਿੱਚ NHPC ਦੀ ਸਹਾਇਤਾ ਕਰੇਗੀ

 

ਸ੍ਰੀ ਪ੍ਰਦੀਪ ਕੁਮਾਰ ਦਾਸ, ਸੀਐੱਮਡੀ, ਆਈਆਰਈਡੀਏ ਅਤੇ ਸ਼੍ਰੀ ਅਭੈ ਕੁਮਾਰ ਸਿੰਘ, ਸੀਐੱਮਡੀ, ਐੱਨਐੱਚਪੀਸੀ ਲਿਮਟਿਡ, ਦੁਆਰਾ ਸਮਝੌਤੇ 'ਤੇ ਵਰਚੁਅਲ ਮੋਡ ਰਾਹੀਂ ਦਸਤਖਤ ਕੀਤੇ ਗਏ ਇਸ ਮੌਕੇ ਸ਼੍ਰੀ ਚਿੰਤਨ ਸ਼ਾਹ, ਡਾਇਰੈਕਟਰ (ਟੈਕਨੀਕਲ), IREDA, ਸ੍ਰੀ ਵਾਈ ਕੇ ਚੌਬੇ, ਡਾਇਰੈਕਟਰ (ਟੈਕਨੀਕਲ), ਸ਼੍ਰੀ ਆਰ ਪੀ ਗੋਇਲ, ਡਾਇਰੈਕਟਰ (ਵਿੱਤ) ਅਤੇ ਸ਼੍ਰੀ ਵਿਸ਼ਵਜੀਤ ਬਾਸੂ, ਡਾਇਰੈਕਟਰ (ਪ੍ਰੋਜੈਕਟ), ਸ਼੍ਰੀ ਵੀ ਕੇ ਮੈਣੀ, ਕਾਰਜਕਾਰੀ ਡਾਇਰੈਕਟਰ (ਵਪਾਰ ਵਿਕਾਸ), ਐੱਨਐੱਚਪੀਸੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ

 

MoU ‘ਤੇ ਦਸਤਖਤ ਕਰਦਿਆਂ, ਆਈਆਰਈਡੀਏ ਦੇ ਸੀਐੱਮਡੀ ਨੇ ਕਿਹਾ: "ਇਹ MoU ਆਤਮਨਿਰਭਰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਸੰਕਲਪ ਅਨੁਸਾਰ ਅਖੁੱਟ ਊਰਜਾ ਸੈਕਟਰ ਦੇ ਵਿਕਾਸ ਲਈ IREDA ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕਰਦਾ ਹੈ IREDA ਅਤੇ ਐੱਨਐੱਚਪੀਸੀ ਲਈ ਇਹ ਇੱਕ ਪਰਿਵਰਤਨਕਾਰੀ ਅਵਸਰ ਹੈ ਜਿਸ ਨਾਲ ਦੋਵਾਂ ਸੰਗਠਨਾਂ ਵਿਚਕਾਰ ਇੱਕ ਪੂਰਨ ਤਾਲਮੇਲ ਪ੍ਰਾਪਤ ਹੋਵੇਗਾ ਇਹ ਗਿਆਨ ਅਤੇ ਤਕਨਾਲੋਜੀ ਦੇ ਤਬਾਦਲੇ ਦੀ ਸਹੂਲਤ ਦੇਵੇਗਾ ਅਤੇ ਸਲਾਹ ਅਤੇ ਖੋਜ ਸੇਵਾਵਾਂ ਪ੍ਰਦਾਨ ਕਰੇਗਾ, ਜੋ ਦੇਸ਼ ਦੇ ਸਥਾਈ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣਗੀਆਂ ਪਿਛਲੇ ਇੱਕ ਮਹੀਨੇ ਦੇ ਅੰਦਰ-ਅੰਦਰ NHPC ਨਾਲ ਇਹ ਦੂਜਾ ਸਮਝੌਤਾ ਹੈ ਜੋ IREDA ਦੁਆਰਾ ਦਸਤਖਤ ਕੀਤਾ ਗਿਆ ਹੈ IREDA ਨੇ ਦਸੰਬਰ, 2020 ਵਿੱਚ ਐੱਸਜੇਵੀਐੱਨ ਲਿਮਟਿਡ ਨਾਲ ਇੱਕ ਸਹਿਮਤੀ ਪੱਤਰਤੇ ਦਸਤਖਤ ਕੀਤੇ ਸਨ ਅਖੁੱਟ ਊਰਜਾ ਸੈਕਟਰ ਦੇ ਵਿਕਾਸ ਲਈ ਅਸੀਂ ਆਪਣੀਆਂ ਸਲਾਹ ਮਸ਼ਵਰੇ ਦੀਆਂ ਸੇਵਾਵਾਂ ਹੋਰਨਾਂ PSUs ਦੇ ਨਾਲ ਨਾਲ ਨਿਜੀ ਸੰਸਥਾਵਾਂ ਤੱਕ ਵਧਾਉਣ ਦੀ ਉਮੀਦ ਕਰਦੇ ਹਾਂ

 

*********

ਆਰਕੇਜੇ / ਐੱਮ



(Release ID: 1687126) Visitor Counter : 134