ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਨੇ 6 ਜਨਵਰੀ, 2021 ਨੂੰ ਆਪਣਾ 74ਵਾਂ ਸਥਾਪਨਾ ਦਿਵਸ ਮਨਾਇਆ


ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬੀਆਈਐਸ ਸੈਂਟਰਲ ਲੈਬਾਰਟਰੀ ਵਿਖੇ ਖਿਡੌਣਿਆਂ ਦੀ ਟੈਸਟਿੰਗ ਸਹੂਲਤ ਦਾ ਉਦਘਾਟਨ ਕੀਤਾ ਅਤੇ ਐਸੇਇੰਗ ਅਤੇ ਹਾਲਮਾਰਕਿੰਗ ਅਤੇ ਕੁਆਲਟੀ ਕੰਟਰੋਲ ਪਰਸੋਨਲ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ


ਖਿਡੌਣਿਆਂ ਲਈ ਬੀਆਈਐਸ ਸਰਟੀਫਿਕੇਸ਼ਨ ਅਤੇ ਟੈਸਟ ਸਹੂਲਤਾਂ ਸੂਖਮ ਅਤੇ ਛੋਟੇ ਉੱਦਮਾਂ ਸਮੇਤ ਕੋਈ 5,000 ਤੋਂ ਵੱਧ ਉਦਯੋਗਿਕ ਇਕਾਈਆਂ ਲਈ ਮਾਣਕਾਂ ਨੂੰ ਲਾਗੂ ਕਰਨ ਲਈ ਐਨੇਬਲਰ ਵਜੋਂ ਕੰਮ ਕਰਨਗੀਆਂ - ਸ਼੍ਰੀ ਪੀਯੂਸ਼ ਗੋਇਲ

Posted On: 07 JAN 2021 2:19PM by PIB Chandigarh

ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ, ਵਣਜ ਅਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 6 ਜਨਵਰੀ, 2021 ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਦੇ 74ਵੇਂ ਸਥਾਪਨਾ ਦਿਵਸ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਖਿਡੌਣਾ ਟੈਸਟਿੰਗ ਸਹੂਲਤਾਂ ਦਾ ਉਦਘਾਟਨ ਕੀਤਾ ਜੋ ਬੀਆਈਐਸ ਨੇ ਆਪਣੀਆਂ ਤਿੰਨ ਲੈਬਾਰਟਰੀਆਂ ਵਿਚ ਸਥਾਪਤ ਕੀਤੀਆਂ ਹਨ ਅਤੇ ਐਸੇਇੰਗ ਅਤੇ ਹਾਲਮਾਰਕਿੰਗ ਦੇ ਨਾਲ ਨਾਲ ਕੁਆਲਟੀ ਕੰਟਰੋਲ ਤੇ ਸਰਟੀਫਿਕੇਟ ਕੋਰਸ ਲਾਂਚ ਕਰਨ ਦਾ ਐਲਾਨ ਕੀਤਾ।

C:\Users\dell\Desktop\image0015UAU.jpg 

 

ਆਧੁਨਿਕ ਸਹੂਲਤਾਂ ਲਈ ਬੀਆਈਐਸ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸਹੂਲਤਾਂ ਬਹੁਤ ਹੀ ਢੁਕਵੇਂ ਸਮੇਂ ਤੇ ਸਿਰਜੀਆਂ ਗਈਆਂ ਹਨ ਜਦਕਿ ਸਰਕਾਰ ਨੇ ਹੁਣੇ ਜਿਹੇ ਹੀ ਖਿਡੌਣਿਆਂ ਨੂੰ ਲਾਜ਼ਮੀ ਬੀਆਈਐਸ ਪ੍ਰਮਾਣੀਕਰਨ ਹੇਠ ਲਿਆਂਦਾ ਹੈ। ਟੈਸਟ ਸਹੂਲਤਾਂ ਮਾਣਕਾਂ ਨੂੰ ਲਾਗੂ ਕਰਨ ਲਈ ਸੂਖਮ ਅਤੇ ਛੋਟੇ ਉੱਦਮਾਂ ਸਮੇਤ ਕੋਈ 5,000 ਤੋਂ ਵੱਧ ਉਦਯੋਗਿਕ ਇਕਾਈਆਂ ਲਈ ਇਕ ਐਨੇਬਲਰ ਵਜੋਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਉਦਯੋਗ ਵਿਦੇਸ਼ੀ ਨਿਰਮਾਤਾਵਾਂ ਨਾਲ ਮੁਕਾਬਲਾ ਕਰਨ ਦੇ ਯੋਗ ਹੋਵੇਗਾ ਅਤੇ ਦਰਾਮਦ ਕੀਤੇ ਜਾਣ ਵਾਲੇ ਖਿਡੌਣਿਆਂ ਦੀ ਆਮਦ ਨੂੰ ਰੋਕੇਗਾ ਜੋ ਘਟੀਆ ਕੁਆਲਟੀ ਦੇ ਹਨ। ਇਹ ਕਦਮ ਖਿਡੌਣਿਆਂ ਦੀ ਸੁਰੱਖਿਆ ਨਾਲ ਸੰਬੰਧਤ ਚਿੰਤਾਵਾਂ ਦਾ ਵੀ ਧਿਆਨ ਰੱਖੇਗਾ ਅਤੇ ਬੱਚਿਆਂ ਦੀ ਸਿਹਤ ਤੇ ਪੈਣ ਵਾਲੇ ਸੰਭਾਵਤ ਮਾਡ਼ੇ ਪ੍ਰਭਾਵਾਂ ਨੂੰ ਵੀ ਰੋਕਣ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤੀ ਖਿਡੌਣਾ ਉਦਯੋਗ ਦਾ ਸਮਰਥਨ ਅਤੇ ਮਦਦ ਕਰਨਾ ਚਾਹੁੰਦੀ ਹੈ ਤਾਕਿ ਭਾਰਤੀ ਵਸਤਾਂ ਦਰਾਮਦ ਕੀਤੇ ਜਾਣ ਵਾਲੇ ਵਿਦੇਸ਼ੀ ਖਿਡੌਣਿਆਂ ਦਾ ਮੁਕਾਬਲਾ ਕਰ ਸਕਣ। ਦਰਾਮਦ ਕੀਤੇ ਜਾਣ ਵਾਲੇ ਖਿਡੌਣੇ ਕਈ ਵਾਰ ਥੋਡ਼ੇ ਸਮੇਂ ਲਈ ਸਸਤੇ ਹੁੰਦੇ ਹਨ ਪਰ ਲੰਬੇ ਸਮੇਂ ਲਈ ਸਿਹਤ ਲਈ ਬਹੁਤ ਜ਼ਿਆਦਾ ਮਹਿੰਗੇ ਸਾਬਤ ਹੁੰਦੇ ਹਨ। ਸ਼੍ਰੀ ਗੋਇਲ ਨੇ ਹੈਲਮੈਟਾਂ ਲਈ ਟੈਸਟ ਸਹੂਲਤਾਂ ਦੀ ਸਿਰਜਣਾ ਲਈ ਬੀਆਈਐਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਜੋ ਸਿੱਧੇ ਤੌਰ ਤੇ ਮਨੁੱਖੀ ਜ਼ਿੰਦਗੀਆਂ ਦੀ ਸੁਰੱਖਿਆ ਅਤੇ ਬਚਾਅ ਨਾਲ ਸੰਬੰਧਤ ਮਹੱਤਵਪੂਰਨ ਵਸਤੂ ਹੈ। ਉਨ੍ਹਾਂ ਦੱਸਿਆ ਕਿ ਹੈਲਮਟ ਪਹਿਲਾਂ ਹੀ ਲਾਜ਼ਮੀ ਬੀਆਈਐਸ ਪ੍ਰਮਾਣੀਕਰਨ ਅਧੀਨ ਲਿਆਂਦੇ ਗਏ ਹਨ ਤਾਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਬਾਜ਼ਾਰ ਵਿਚ ਵੇਚੇ ਜਾ ਰਹੇ ਹੈਲਮੈਟ ਲੋਡ਼ੀਂਦੀਆਂ ਮਿਆਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

 C:\Users\dell\Desktop\image002Y7EN.jpg

ਇਸ ਮੌਕੇ ਤੇ ਸ਼੍ਰੀ ਪੀਯੂਸ਼ ਗੋਇਲ ਨੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐਸ) ਵਲੋਂ ਐਸੇਇੰਗ ਐਂਡ ਹਾਲਮਾਰਕਿੰਗ ਅਤੇ ਕੁਆਲਟੀ ਕੰਟਰੋਲ ਤੇ ਸਰਟੀਫਿਕੇਟ ਕੋਰਸ ਲਾਂਚ ਕਰਨ ਦਾ ਐਲਾਨ ਵੀ ਕੀਤਾ। ਇਹ ਕੋਰਸ ਏਐਂਡਐਚ ਕਰਮਚਾਰੀਆਂ ਅਤੇ ਕੁਆਲਟੀ ਕੰਟਰੋਲ ਕਰਮਚਾਰੀਆਂ ਦੋਹਾਂ ਲਈ ਯੋਗਤਾ ਪਾਡ਼ੇ ਨੂੰ ਭਰਨ ਦੇ ਛੋਟੇ ਉਦੇਸ਼ਾਂ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਸਮੁੱਚੇ ਦੇਸ਼ ਵਿਚ ਏਐਂਡਐਚ ਕੇਂਦਰਾਂ ਵਿਚ ਯੋਗ ਮਨੁੱਖੀ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਹੁਨਰਮੰਦ ਟੈਸਟਿੰਗ ਕਰਮਚਾਰੀਆਂ ਦੀ ਉਪਲਬਧਤਾ ਪ੍ਰਮਾਣਤ ਵਸਤਾਂ ਵਿਚ ਗਾਹਕ ਦੇ ਭਰੋਸੇ ਨੂੰ ਬਿਹਤਰ ਬਣਾਏਗੀ ਜਿਸ ਨਾਲ ਗਾਹਕ ਦੀ ਸੁਰੱਖਿਆ ਅਤੇ ਸੰਤੁਸ਼ਟੀ ਵਿਚ ਵਾਧਾ ਹੋਵੇਗਾ। ਇਸ ਨਾਲ ਉਦਯੋਗ ਵਿਸ਼ੇਸ਼ ਤੌਰ ਤੇ ਐਮਐਸਐਮਈਜ਼, "ਆਤਮਨਿਰਭਰ ਭਾਰਤ" ਦੇ ਕੁਆਲਟੀ ਮੁਲਾਂਕਣਾਂ ਅਤੇ ਸਰਕਾਰ ਦੀ  “ਮੇਕ ਇਨ ਇੰਡੀਆ" ਅਤੇ "ਸਕਿੱਲ ਇੰਡੀਆ" ਦੀਆਂ ਪਹਿਲਕਦਮੀਆਂ ਨੂੰ ਹੁਲਾਰਾ ਮਿਲੇਗਾ।

 

ਇਸ ਮੌਕੇ ਤੇ ਸ਼੍ਰੀ ਗੋਇਲ ਨੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐਸ)ਦੇ ਸੰਸਥਾਪਤ ਡਾਇਰੈਕਟਰ ਪਦਮਸ਼੍ਰੀ ਡਾ. ਲਾਲ ਸੀ ਵਰਮਨ ਦੇ ਬੁੱਤ ਤੋਂ ਪਰਦਾ ਵੀ ਹਟਾਇਆ। ਉਨ੍ਹਾਂ ਦੇਸ਼ ਵਿਚ ਮਾਣਕੀਕਰਨ ਅਤੇ ਕੁਆਲਟੀ ਵਾਤਾਵਰਨ ਪ੍ਰਣਾਲੀ ਦੇ ਵਿਕਾਸ ਦੇ ਖੇਤਰਾਂ ਵਿਚ ਡਾ. ਲਾਲ ਸੀ ਵਰਮਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਬੀਆਈਐਸ ਲਈ ਇਸ ਲੋਡ਼ ਤੇ ਜ਼ੋਰ ਦਿੱਤਾ ਕਿ ਕੁਆਲਟੀ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਅਜਿਹਾ ਭਾਰਤ ਬਣਾਇਆ ਜਾਵੇ ਜਿਸ ਨੂੰ ਰਾਸ਼ਟਰੀ ਸਰਹੱਦਾਂ ਤੋਂ ਪਾਰ ਮਾਨਤਾ ਮਿਲ ਸਕੇ।

 

ਇਕ ਇਕੱਠ ਨੂੰ ਸੰਬੋਧਨ ਕਰਦਿਆਂ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਬੀਆਈਐਸ ਦੀ ਖਿਡੌਣਾ ਟੈਸਟਿੰਗ ਸਹੂਲਤ ਅਤੇ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਬੀਆਈਐਸ ਨੇ ਹਾਲ ਵਿਚ ਹੀ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਅਤੇ ਇਹ ਨਵੀਆਂ ਪਹਿਲਕਦਮੀਆਂ ਬੀਆਈਐਸ ਦੀ ਆਪ੍ਰੇਸ਼ਨਲ ਕੁਆਲਟੀ ਅਤੇ ਯੋਗਤਾ ਨੂੰ ਹੋਰ ਵਧਾਉਣਗੀਆਂ।

 

ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸ਼੍ਰੀਮਤੀ ਲੀਨਾ ਨੰਦਨ, ਬਿਊਰੋ ਆਫ ਇੰਡੀਅਨ ਸਟੈਂਡਰਜ਼ ਦੇ ਡੀ ਜੀ ਸ਼੍ਰੀ ਪੀ ਕੇ ਤਿਵਾਰੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।

 

ਪਿਛੋਕਡ਼

 

ਦੇਸ਼ ਵਿਚ ਸੁਰੱਖਿਅਤ ਖਿ਼ਡੌਣਿਆਂ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਬੀਆਈਐਸ ਨੇ ਖਿਡੌਣਿਆਂ ਦੀ ਸੁਰੱਖਿਆ ਨਾਲ ਸੰਬੰਧਤ ਮਾਣਕਾਂ ਦੀ ਇਕ ਲਡ਼ੀ ਲਿਆਂਦੀ ਹੈ ਜੋ ਆਈਐਸ 9873 ਭਾਗ 1 ਤੋਂ 9 ਅਤੇ ਆਈਐਸ 15644, ਜੋ ਖਿਡੌਣਿਆਂ ਦੀ ਬਿਜਲਈ ਸੁਰੱਖਿਆ ਨਾਲ ਸੰਬੰਧਤ ਹੈ (ਮਾਣਕਾਂ ਦੀ ਸੂਚੀ ਨੱਥੀ ਕੀਤੀ ਗਈ ਹੈ)। ਵਣਜ ਅਤੇ ਉਦਯੋਗ ਮੰਤਰਾਲਾ ਵਲੋਂ (ਸਨਅਤ ਅਤੇ ਅੰਦਰੂਨੀ ਵਪਾਰ ਦੀ ਪ੍ਰਮੋਸ਼ਨ ਲਈ ਵਿਭਾਗ ਅਧੀਨ) ਖਿਡੌਣਿਆਂ ਨੂੰ ਬੀਆਈਐਸ ਦੇ ਜ਼ਰੂਰੀ ਪ੍ਰਮਾਣੀਕਰਨ ਅਧੀਨ ਵਸਤਾਂ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ, ਜੋ 1 ਜਨਵਰੀ, 2021 ਤੋਂ ਪ੍ਰਭਾਵੀ ਹੈ।

 

ਕਿਊਸੀਓ ਸਥਾਨਕ ਤੌਰ ਤੇ ਬਣਾਏ ਗਏ ਖਿਡੌਣਿਆਂ ਨੂੰ ਹੁਲਾਰਾ ਦੇਵੇਗਾ ਅਤੇ ਭਾਰਤ ਸਰਕਾਰ ਦੇ ਮੁੱਖ ਪ੍ਰੋਗਰਾਮ "ਮੇਕ ਇਨ ਇੰਡੀਆ" ਨੂੰ ਲਾਗੂ ਕਰਨ ਵਿਚ ਮਦਦ ਕਰੇਗਾ। ਉਦਯੋਗ ਨੂੰ ਸਹਾਇਤਾ ਦੇਣ ਦੇ ਵਿਚਾਰ ਨਾਲ, ਵਿਸ਼ੇਸ਼ ਤੌਰ ਤੇ ਐਮਐਸਐਮਈ ਸੈਕਟਰ ਦੇ ਅਨੁਰੂਪ ਭਾਰਤ ਵਿਚ ਖਿਡੌਣਿਆਂ ਦੇ ਨਿਰਮਾਣ ਦੇ ਮੁਲਾਂਕਣ ਲਈ ਢੁਕਵੇਂ ਭਾਰਤੀ ਮਾਣਕਾਂ ਅਨੁਸਾਰ ਬੀਆਈਐਸ ਨੇ ਖਿਡੌਣਿਆਂ ਦੀ ਟੈਸਟਿੰਗ ਸਹੂਲਤ ਦੀ ਸਿਰਜਣਾ ਲਈ 5 ਬੀਆਆਈਐਸ ਲੈਬਾਰਟਰੀਆਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਖਿਡੌਣਿਆਂ ਲਈ ਟੈਸਟਿੰਗ ਸਹੂਲਤ ਸੈਂਟਰਲ ਲੈਬਾਰਟਰੀ ਵਿਚ ਮੁਕੰਮਲ ਕਰ ਲਈ ਗਈ ਹੈ। ਭਵਿੱਖ ਵਿਚ ਨਮੂਨਿਆਂ ਦੇ ਵੱਡੀ ਗਿਣਤੀ ਵਿਚ ਆਉਣ ਦੀ ਸੰਭਾਵਨਾ ਨੂੰ ਵੇਖਦਿਆਂ ਬੀਆਈਐਸ ਦੀਆਂ ਦੂਜੀਆਂ ਲੈਬਾਰਟਰੀਆਂ ਵਿਚ ਟੈਸਟਿੰਗ ਸਹੂਲਤ ਮੁਕੰਮਲ ਕਰਨ ਦਾ ਕੰਮ ਚੱਲ ਰਿਹਾ ਹੈ।

 ------------------------------ 

ਏਪੀਐਸ ਐਮਐਸ



(Release ID: 1686864) Visitor Counter : 158