ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 9 ਧਾਤੂ ਪੈਮਾਨਿਆਂ ਨੂੰ ਟਰੇਸ ਕਰਨ ਲਈ 145 ਵਾਤਾਵਰਣ ਲੈਬਾਰਟਰੀਆਂ ਲਈ ਵਿਸ਼ਲੇਸ਼ਣਾਤਮਕ ਗੁਣਵਤਾ ਕੰਟਰੋਲ ਅਭਿਆਸ ਦਾ ਆਯੋਜਨ ਕੀਤਾ

Posted On: 07 JAN 2021 3:33PM by PIB Chandigarh

ਇੰਸਟੁਮੈਂਟੇਸ਼ਨ ਲੈਬਾਰਟਰੀ ਆਫ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦਿੱਲੀ ਨੇ ਕੇਂਦਰ ਅਤੇ ਸੂਬਾ ਕੰਟਰੋਲ ਬੋਰਡ , ਪ੍ਰਦੂਸ਼ਣ ਕੰਟਰੋਲ ਕਮੇਟੀਆਂ ਅਤੇ ਈ ਪੀ ਏ ਮਾਣਤਾ ਪ੍ਰਾਪਤ ਨਿਜੀ ਲੈਬਾਰਟਰੀਆਂ ਲਈ ਧਾਤੂ ਪੈਮਾਨੇ ਲੱਭਣ ਲਈ 33ਵੇਂ ਵਿਸ਼ਲੇਸ਼ਣਾਤਮਕ ਗੁਣਵਤਾ ਕੰਟਰੋਲ ਅਭਿਆਸ ਦਾ ਆਯੋਜਨ ਕੀਤਾ ਹੈ । ਏ ਕਿਉ ਸੀ ਪ੍ਰੋਗਰਾਮ ਦਾ ਮੁੱਖ ਆਦੇਸ਼ ਇਹਨਾਂ ਲੈਬਾਰਟੀਆਂ ਵੱਲੋਂ ਜਨਰੇਟ ਕੀਤੇ ਵਿਸ਼ਲੇਸ਼ਣਾਤਮਕ ਡਾਟਾ ਦੀ ਭਰੋਸੇਯੋਗਤਾ ਅਤੇ ਸ਼ੁੱਧਤਾ ਦੀ ਲਗਾਤਾਰ ਨਿਗਰਾਨੀ ਕਰਨਾ ਹੈ ਤਾਂ ਜੋ ਲੈਬਾਰਟਰੀਆਂ ਦੇ ਬੁਨਿਆਦੀ ਢਾਂਚੇ ਅਤੇ ਡਾਟਾ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਲਈ ਮਦਦ ਕੀਤੀ ਜਾ ਸਕੇ ।
ਏ ਕਿਉ ਸੀ ਅਭਿਆਸ ਇਸ ਵਿੱਚ ਹਿੱਸਾ ਲੈਣ ਵਾਲੀਆਂ ਲੈਬਾਰਟਰੀਆਂ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੀਆਂ ਵਿਸ਼ਲੇਸ਼ਣਾਤਮਕ ਗਤੀਵਿਧੀਆਂ ਅਤੇ ਲੈਬਾਰਟਰੀ ਵਿੱਚ ਵਰਤੀ ਜਾ ਰਹੀ ਮਨੁੱਖੀ ਸ਼ਕਤੀ ਦੀ ਮਹਾਰਤ ਅਤੇ ਨਮੂਨਿਆਂ ਦੇ ਵਿਸ਼ਲੇਸ਼ਣ ਲਈ ਵਰਤੇ ਜਾ ਰਹੇ ਸਾਧਨਾਂ ਦੀ ਮਜ਼ਬੂਤੀ ਦਾ ਜਾਇਜ਼ਾ ਲੈਣ ਵਿੱਚ ਮਦਦ ਕਰੇਗਾ । ਇਹ ਪ੍ਰਦੂਸ਼ਣ ਤੇ ਕਾਬੂ ਪਾਉਣ ਅਤੇ ਰੋਕਣ ਲਈ ਵਿਆਪਕ ਫੈਸਲੇ ਲੈਣ ਅਤੇ ਵਿਸ਼ਲੇਸ਼ਣਾਤਮਕ ਡਾਟੇ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ । ਸਾਰੇ ਕੇਂਦਰੀ ਅਤੇ ਸੂਬਾ ਬੋਰਡ ਦੀਆਂ ਲੈਬਾਰਟਰੀਆਂ , ਪ੍ਰਦੂਸ਼ਣ ਕੰਟਰੋਲ ਕਮੇਟੀਆਂ ਅਤੇ ਈ ਪੀ ਏ ਮਨਜ਼ੂਰਸ਼ੁਦਾ ਲੈਬਾਰਟਰੀਆਂ ਸਮੇਤ 145 ਲੈਬਾਰਟਰੀਆਂ 33ਵੇਂ ਏ ਕਿਉ ਸੀ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੀਆਂ ਹਨ । ਇਹ ਅਭਿਆਸ ਘਰੇਲੂ ਮਹਾਰਤ ਨਾਲ ਅਤੇ ਪੂਰੇ ਧਿਆਨ ਨਾਲ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਦਿਆਂ ਕੀਤਾ ਜਾ ਰਿਹਾ ਹੈ । ਲੈਬਾਰਟਰੀਆਂ ਏ ਕਿਉ ਸੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨਗੀਆਂ ਅਤੇ ਮਿਥੀ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਟੈਸਟਾਂ ਦੇ ਨਤੀਜੇ ਦੇ ਦੇਣਗੀਆਂ । ਹਰੇਕ ਲੈਬਾਰਟਰੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਸਕੋਰ ਦੇ ਅਧਾਰ ਤੇ ਹੋਵੇਗਾ ਅਤੇ ਸਕੋਰ ਕਾਰਡ 31 ਮਾਰਚ 2021 ਦੇ ਅੰਤ ਤੱਕ ਭੇਜੇ ਜਾਣਗੇ ।
33ਵੇਂ ਏ ਕਿਉ ਸੀ ਅਭਿਆਸ ਵਿੱਚ ਜਿਹੜੀਆਂ ਧਾਤੂ ਸ਼ਾਮਲ ਹਨ ਉਹ ਹਨ , ਕੁੱਲ ਅਰਸਨਿਕ (ਏ ਐੱਸ) , ਕੈਡਮੀਅਮ (ਸੀ ਡੀ) , ਕੁੱਲ ਕ੍ਰੋਨੀਅਮ (ਸੀ ਆਰ) , ਤਾਂਬਾ , ਸੀ ਯੂ , ਲੋਹਾ (ਐੱਫ ਈ ) ਮੈਗਨੀਜ਼ (ਐੱਮ ਐੱਨ) , ਨਿਕਲ (ਐੱਨ ਆਈ) , ਸਿੱਕਾ (ਪੀ ਬੀ) ਅਤੇ ਜਿੰਕ ਤੇ ਜ਼ੈੱਡ ਐੱਮ । ਇਹਨਾਂ ਧਾਤਾਂ ਦਾ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਲਈ ਜਾਇਜ਼ਾ ਲਿਆ ਜਾਵੇਗਾ ।

 

ਜੀ ਕੇ



(Release ID: 1686857) Visitor Counter : 137