ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ ਲਈ ਕੰਟਰੋਲ ਰੂਮ

Posted On: 06 JAN 2021 6:16PM by PIB Chandigarh

  ਦੇਸ਼ ਦੇ ਕੁਝ ਰਾਜਾਂ ਵਿੱਚ ਪ੍ਰਵਾਸੀ ਪੰਛੀਆਂ, ਜੰਗਲੀ ਅਤੇ ਘਰੇਲੂ ਕਾਵਾਂ ਅਤੇ ਪੋਲਟਰੀ ਵਿੱਚ ਏਵੀਅਨ ਇਨਫਲੂਐਂਜ਼ਾ ਦੇ ਪ੍ਰਕੋਪ ਦੇ ਮੱਦੇਨਜ਼ਰ, ਪਸ਼ੂ ਪਾਲਣ ਵਿਭਾਗ ਅਤੇ ਡੇਅਰੀ, ਨਵੀਂ ਦਿੱਲੀ ਵਿੱਚ ਕ੍ਰਿਸ਼ੀਭਵਨ (ਟੋਲ ਨੰਬਰ 011-23382354) ਦੇ ਕਮਰਾ ਨੰਬਰ 190 ਏ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਤਾਂ ਜੋ ਏਵੀਅਨ ਇਨਫਲੂਐਨਜ਼ਾ ਦੇ ਫੈਲਣ, ਇਸਦੇ ਪ੍ਰਬੰਧਨ, ਰੋਗ ਕੰਟਰੋਲ ਅਤੇ ਕੰਟੇਂਨਮੈਂਟ ਦੀ ਤਿਆਰੀ,ਦੀ ਕਾਰਜ ਯੋਜਨਾ ਏਵਿਅਨ ਇੰਫਲੂਐਂਜਾ 2015 ਅਨੁਸਾਰ ਰਾਜ ਸਰਕਾਰ ਨਾਲ ਰਣਨੀਤਿਕ ਤਾਲਮੇਲ ਅਤੇ ਸੁਵਿਧਾ ਨਾਲ ਤਿਆਰ ਕੀਤੀ ਜਾ ਸਕੇ।  

 ਏਵੀਅਨ ਇਨਫਲੂਐਨਜ਼ਾ (ਏ.ਆਈ.) ਦੇ ਵਾਇਰਸ ਸਦੀਆਂ ਤੋਂ ਦੁਨੀਆ ਭਰ ਵਿਚ ਘੁੰਮ ਰਹੇ ਹਨ ਜੋ ਪਿਛਲੀ ਸਦੀ ਵਿਚ ਦਰਜ ਚਾਰ ਜਾਣੇ-ਪਛਾਣੇ ਵੱਡੇ ਪ੍ਰਕੋਪਾਂ ਦੇ ਨਾਲ ਹਨ।  ਭਾਰਤ ਨੇ ਏਵੀਅਨ ਇਨਫਲੂਐਨਜ਼ਾ ਦੇ ਪਹਿਲੇ ਪ੍ਰਕੋਪ ਨੂੰ 2006 ਵਿਚ ਸੂਚਿਤ ਕੀਤਾ ਸੀ। ਅਜੇ ਤੱਕ ਭਾਰਤ ਵਿਚ ਇਨਸਾਨਾਂ ਵਿਚ ਇਨਫੈਕਸ਼ਨ ਦੀ ਕੋਈ ਖ਼ਬਰ ਨਹੀਂ ਹੈ ਹਾਲਾਂਕਿ ਇਹ ਬਿਮਾਰੀ ਜ਼ੂਨੋਟਿਕ ਹੈ। ਇਸ ਗੱਲ ਦਾ ਕੋਈ ਸਿੱਧਾ ਪ੍ਰਮਾਣ ਨਹੀਂ ਹੈ ਕਿ ਏਆਈ ਵਾਇਰਸ ਦੂਸ਼ਿਤ ਪੋਲਟਰੀ ਉਤਪਾਦਾਂ ਦੀ ਖਪਤ ਦੁਆਰਾ ਮਨੁੱਖਾਂ ਵਿੱਚ ਫੈਲ ਸਕਦੇ ਹਨ। ਪ੍ਰਬੰਧਨ ਅਭਿਆਸਾਂ ਨੂੰ ਲਾਗੂ ਕਰਨਾ ਜਿਨ੍ਹਾਂ ਵਿੱਚ ਬਾਇਓ ਸੁਰੱਖਿਆ ਦੇ ਸਿਧਾਂਤ, ਨਿੱਜੀ ਸਫਾਈ, ਸਵੱਛਤਾ ਅਤੇ ਕੀਟਾਣੂ-ਰਹਿਤ ਪ੍ਰੋਟੋਕੋਲ, ਅਤੇ ਨਾਲ ਹੀ ਖਾਣਾ ਪਕਾਉਣ ਅਤੇ ਪ੍ਰੋਸੈਸਿੰਗ ਦੇ ਮਾਪਦੰਡ ਸ਼ਾਮਲ ਹਨ, ਏਆਈ ਵਿਸ਼ਾਣੂਆਂ ਦੇ ਫੈਲਣ ਤੋਂ ਰੋਕਣ ਦੇ ਪ੍ਰਭਾਵਸ਼ਾਲੀ ਸਾਧਨ ਹਨ।  

ਭਾਰਤ ਵਿਚ, ਇਹ ਬਿਮਾਰੀ ਮੁੱਖ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਸਤੰਬਰ - ਅਕਤੂਬਰ ਤੋਂ ਫਰਵਰੀ - ਮਾਰਚ ਦੇ ਮਹੀਨੇ ਵਿਚ ਪਰਵਾਸੀ ਪੰਛੀਆਂ ਕਾਰਨ ਫੈਲਦੀ ਹੈ। ਮਨੁੱਖੀ ਹੈਂਡਲਿੰਗ (ਫੋਮਾਈਟਸ ਰਾਹੀਂ) ਰਾਹੀਂ ਸੈਕੰਡਰੀ ਸਪਰੇਡ ਨੂੰ ਨਕਾਰਿਆ ਨਹੀਂ ਜਾ ਸਕਦਾ। 

---------------------- 

ਏਪੀਐਸ / ਐਮਜੀ



(Release ID: 1686714) Visitor Counter : 173