ਵਣਜ ਤੇ ਉਦਯੋਗ ਮੰਤਰਾਲਾ

ਧਨੀਏ ਉਤਪਾਦਨ ਦੀ ਗੁਣਵਤਾ ਅਤੇ ਧਨੀਆ ਦੀ ਬਰਾਮਦ ਵਧਾਉਣ ਲਈ ਵਰਲਡ ਆਫ ਕੋਰੀਐਂਡਰ ਵੈਬੀਨਾਰ ਆਯੋਜਤ


ਸਪਾਈਸਿਸ ਬੋਰਡ ਆਫ ਇੰਡੀਆ ਅਤੇ ਡੀ.ਬੀ.ਟੀ.-ਐਸ.ਏ.ਬੀ.ਸੀ. ਬਾਇਓਟੈਕ ਕਿਸਾਨ ਹੱਬ ਨੇ ਮੁੱਖ ਭਾਈਵਾਲਾਂ ਨਾਲ ਮਿਲ ਕੇ ਧਨੀਏ ਦੀ ਬਰਾਮਦ ਵਧਾਉਣ ਅਤੇ ਦਰਾਮਦ ਘਟਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਰੂਪ ਰੇਖਾ ਤਿਆਰ ਕੀਤੀ ਹੈ ।

Posted On: 06 JAN 2021 3:08PM by PIB Chandigarh

ਸਪਾਈਸਿਸ ਬੋਰਡ ਆਫ ਇੰਡੀਆ ਅਤੇ ਡੀ.ਬੀ.ਟੀ.-ਐਸ.ਏ.ਬੀ.ਸੀ. ਬਾਇਓਟੈਕ ਕਿਸਾਨ ਹੱਬ ਨੇ ਆਈ.ਸੀ.ਏ.ਆਰ-ਐਨ.ਆਰ.ਸੀ.ਐਸ.ਐਸ., ਆਰ.ਐਸ.ਏ. ਐਮ.ਬੀ. ਅਤੇ ਕੋਟਾ ਖੇਤੀ ਯੂਨੀਵਰਸਿਟੀ ਨਾਲ ਮਿਲ ਕੇ (ਭਾਰਤ ਤੋਂ ਧਨੀਏ ਦੀ ਦਰਾਮਦ ਅਤੇ ਵਾਢੀ ਪਿਛੋ ਵੈਲਿਯੂ ਐਡੀਸ਼ਨ, ਉਤਪਾਦਨ ਗੁਣਵਤਾ ਵਧਾਉਣ) ਬਾਰੇ ਇਕ ਵਿਸ਼ਵ ਪੱਧਰੀ ਕੋਰੀਐਂਡਰ ਵੈਬੀਨਾਰ 4 ਜਨਵਰੀ 2021 ਨੂੰ ਆਯੋਜਤ ਕੀਤਾ ਜਿਸ ਵਿੱਚ ਵੱਖ ਵੱਖ ਸੂਬਿਆਂ ਦੇ 100 ਤੋਂ ਜ਼ਿਆਦਾ ਹਿਸੇਦਾਰਾਂ ਨੇ ਹਿੱਸਾ ਲਿਆ ।
ਦੱਖਣ ਪੂਰਬੀ ਰਾਜਸਥਾਨ ਦੇ ਹਾਦੋਤੀ ਖੇਤਰ ਅਤੇ ਮੱਧ ਪ੍ਰਦੇਸ ਦਾ ਗੁਣਾ ਜ਼ਿਲ਼੍ਹਾ ਧਨੀਏ ਦੇ ਉਤਪਾਦਨ ਅਤੇ ਦੇਸ਼ ਵਿਚੋਂ ਧਨੀਏ ਦੇ ਵੱਡੇ ਹਿੱਸੇ ਦੀ ਦਰਾਮਦ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ ।
ਹਾਦੋਤੀ-ਗੁਣਾ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਹੋਇਆਂ, ਸਪਾਈਸਿਸ ਬੋਰਡ ਆਫ ਇੰਡੀਆ ਦੇ ਚੇਅਰਮੈਨ ਕਮ ਸਕੱਤਰ ਸ੍ਰੀ ਡੀ.ਸਾਥੀਅਨ ਨੇ ਉਦਮੀਆਂ ਅਤੇ ਦਰਾਮਦਕਾਰਾਂ ਨੂੰ ਪੂਰੇ ਧਨੀਏ ਅਤੇ ਹੋਰ ਪ੍ਰੋਸੈਸਡ ਉਤਪਾਦਾਂ ਜਿਵੇਂ ਧਨੀਏ ਦੀ ਦਾਲ, ਪਾਊਡਰ ਤੇ ਜਰੂਰੀ ਤੇਲ ਦੇ ਐਕਸਪੋਰਟ ਦੇ ਬੇਸ਼ੁਮਾਰ ਮੌਕਿਆਂ ਬਾਰੇ ਪਤਾ ਲਾਉਣ ਦੀ ਅਪੀਲ ਕੀਤੀ ਹੈ । ਸ੍ਰੀਮਤੀ ਅਨੁਸ੍ਰੀ ਪੂਨੀਆ,ਮੈਂਬਰ ਸਪਾਈਸ ਬੋਰਡ ਨੇ ਰਾਜਸਥਾਨ ਨੂੰ ਅਗਲੀ ਸਪਾਈਸ ਉਤਪਾਦਨ ਅਤੇ ਦਰਾਮਦ ਹੱਬ ਬਨਾਉਣ ਲਈ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਤੇ ਇਕੱਠੇ ਹੋ ਕੇ ਯਤਨ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ । ਇਸੇ ਸੋਚ ਲਈ ਪ੍ਰੋੜਤਾ ਕਰਦਿਆਂ ਸ੍ਰੀ ਪੀ.ਐਮ.ਸੁਰੇਸ਼ ਕੁਮਾਰ, ਡਾਇਰੈਕਟਰ ਸਪਾਈਸਿਸ ਬੋਰਡ ਨੇ ਇਕ ਸਾਂਝੇ ਸਹੂਲਤ ਕੇਂਦਰ ਜੋ ਸਪਾਈਸਸ ਬੋਰਡ ਵੱਲੋਂ ਜੋਧਪੁਰ,ਰਾਮਗੰਜ ਮੰਡੀ (ਕੋਟਾ) ਅਤੇ ਗੁਨਾ ਵਿੱਚ ਸਪਾਈਸ ਪਾਰਕ ਵਿੱਚ ਸਥਿਤ ਹਨ, ਨੂੰ ਉਜਾਗਰ ਕੀਤਾ ।
ਸ੍ਰੀ ਤਾਰਾ ਚੰਦ ਮੀਨਾ ਪ੍ਰਸ਼ਾਸਕ ਅਤੇ ਐਮ. ਐਮ. ਗੁਪਤਾ, ਡਾਇਰੈਕਟਰ (ਪੀ.ਐਚ.ਐਮ.), ਆਰ.ਐਸ.ਏ.ਐਮ.ਬੀ., ਰਾਜਸਥਾਨ ਨੇ ਪੀ.ਐਮ.-ਐਫ.ਐਮ.ਈ. ਸਕੀਮ, ਐਗਰੀ ਐਕਸਪੋਰਟ ਨੀਤੀ, ਐਫ.ਈ.ਓਜ਼. ਓ.ਡੀ.ਓ.ਪੀ. ਅਤੇ ਆਤਮਨਿਰਭਰ ਭਾਰਤ ਉਪਰਾਲੇ ਸਮੇਤ ਕਈ ਸਕੀਮਾਂ ਦੇ ਹਿੱਸੇ ਵਜੋਂ ਖੇਤੀਬਾੜੀ ਬੁਨਿਆਦੀ ਢਾਂਚਾ, ਪ੍ਰੋਸੈਸਿੰਗ ਅਤੇ ਵੈਲੀਊ ਐਡੀਸ਼ਨ ਨੂੰ ਘੱਟੋ ਘੱਟ ਕੀਮਤ ਤੇ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਕੀਮਾਂ, ਇਨਸੈਟਿਵਜ਼, ਫੰਡ ਮੌਕਿਆਂ ਬਾਰੇ ਬੋਲਿਆ । ਐਫ.ਪੀ.ਓਜ਼ ਦੀ ਸਪਲਾਈ ਚੇਨ ਵਿੱਚ ਭੂਮਿਕਾ ਜਿਵੇਂ ਕੁਲੈਕਸ਼ਨ, ਇਕੱਠਾ ਕਰਨਾ ਅਤੇ ਸਪੁਰਦਗੀ ਬਾਰੇ ਨਾਬਾਰਡ ਦੇ ਜਨਰਲ ਮੈਨੇਜਰ ਸ੍ਰੀ ਟੀ.ਵੈਂਕਟਕ੍ਰਿਸ਼ਨਾ ਨੇ ਵਿਸਥਾਰ ਨਾਲ ਦੱਸਿਆ ।
ਸਪਾਈਸਿਸ ਬੋਰਡ ਦੇ ਡਾਕਟਰ ਸ੍ਰੀ ਸ਼ੈਲ ਕਲੋਲੀ ਨੇ ਤੇਜੀ ਨਾਲ ਪ੍ਰੋਸੈਸਿੰਗ ਵਿਧੀ ਰਾਹੀਂ ਅਤੇ ਧਨੀਆ ਉਤਪਾਦਾਂ ਦੀ ਗੁਣਵਤਾ ਨੂੰ ਸਹੀ ਸਟੋਰੇਜ ਦੀ ਸਹੂਲਤ ਦੇ ਜਰੀਏ ਸਿਰਕੇ ਕਮ ਲਗੂਚਾ, ਧਨੀਆ ਪਾਊਡਰ ਅਤੇ ਜਰੂਰੀ ਤੇਲਾਂ ਜਿਵੇਂ ਧਨੀਏ ਦੇ ਮੁਲ ਵਧਾਉਣ ਵਲ ਧਿਆਨ ਦਿਵਾਇਆ ਹੈ । ਸਪਾਈਸ ਬੋਰਡ ਦੇ ਡਾਕਟਰ ਦਿਨੇਸ਼ ਸਿੰਘ ਬਿਸਟ ਨੇ ਧਨੀਏ ਵਿਚ ਗੁਣਵਤਾ ਦੇ ਮੁੱਦਿਆਂ ਤੇ ਚਾਨਣਾ ਪਾਇਆ ਅਤੇ ਦਰਾਮਦ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਦੇਸ਼ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਗੁਣਵਤਾ ਮਿਆਰਾਂ ਦੀ ਪਾਲਣਾ ਕਰਨ ਅਤੇ ਕੀਟਨਾਸ਼ਕਾ ਦੀ ਰਹਿੰਦ ਖੂੰਦ ਅਤੇ ਸਾਫ ਸਫਾਈ ਤੇ ਫਾਈਟੋ ਸੈਨੇਟਰੀ ਉਪਾਵਾਂ ਵੱਲ ਧਿਆਨ ਦੇਂਦਿਆਂ ਬਰਾਮਦ ਕਰਨ ਵਾਲੇ ਦੇਸ਼ਾਂ ਦੀਆਂ ਮਿਆਰੀ ਜਰੂਰਤਾਂ ਵਿਸ਼ੇਸ਼ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਜਿਵੇਂ ਜਪਾਨ, ਈ ਯੂ ਅਤੇ ਯੂ.ਐਸ.ਏ. ਬਾਰੇ ਧਿਆਨ ਦੇਣ ਲਈ ਕਿਹਾ ।
ਸ੍ਰੀ ਯਸ਼ਵੰਤ ਬਾਫਨਾ ਚੇਅਰਮੈਨ ਏ.ਪੀ.ਐਮ.ਸੀ. ਰਾਮਗੰਜ ਮੰਡੀ ਅਤੇ ਸ੍ਰੀ ਪੀ.ਸੀ.ਕੇ. ਮਹੇਸ਼ਵਰਨ ਧਨੀਆ ਦਰਾਮਦਕਾਰ ਨੇ ਦਰਾਮਦਕਾਰਾਂ ਅਤੇ ਉਦਯੋਗਾਂ ਤੇ ਪ੍ਰੋਸੈਸਰਜ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗਲਬਾਤ ਕੀਤੀ ਅਤੇ ਸਰਕਾਰ ਨੂੰ ਧਨੀਆ ਕੀਮਤ ਦੀ ਹੇਰਾਫੇਰੀ ਤੋਂ ਕਿਸਾਨਾ, ਉਦਯੋਗਾਂ ਅਤੇ ਦਰਾਮਦਕਾਰਾਂ ਨੂੰ ਬਚਾਉਣ ਲਈ ਤੁਰੰਤ ਕਦਮ ਚੁਕਣ ਦੀ ਅਪੀਲ ਕੀਤੀ ।
ਵਿਸ਼ਵ ਧਨੀਆ ਵੈਬੀਨਾਰ ਦਾ ਨਿਚੋੜ ਦਿੰਦੇ ਹੋਏ ਡਾਕਟਰ ਭਾਗੀਰਥ ਚੌਧਰੀ ਬੋਰਡ ਮੈਂਬਰ, ਅਪੀਡਾ ਅਤੇ ਡਾਇਰੈਕਟਰ ਡੀ.ਵੀ.ਟੀ.-ਐਸ.ਏ.ਬੀ.ਸੀ. ਬਾਇਓਟੈਕ ਕਿਸਾਨ ਹੱਬ ਨੇ ਗੁਣਵਤਾ ਉਤਪਾਦਨ ਵਧਾਉਣ, ਐਫ.ਪੀ.ਓ. ਦੁਆਰਾ ਇਕੱਤਰ ਕਰਨ ਅਤੇ ਵਾਢੀ ਤੋਂ ਬਾਦ ਪ੍ਰਬੰਧਨ ਮੁੱਲ ਵਧਾਉਣ ਅਤੇ ਦਰਾਮਦ ਲਈ ਦਰਾਮਦ ਯੋਜਨਾ ਨੂੰ ਲਾਗੂ ਕਰਨ ਦੀ ਅਪੀਲ ਕੀਤੀ । ਸਟੈਮਗਾਲ (ਲੌਂਗੀਆ) ਬੀਮਾਰੀ ਰਹਿਤ ਧਨੀਆ ਬੀਜ ਦੀਆਂ ਕਿਸਮਾਂ ਦਾ ਉਤਪਾਦਨ, ਸੀਡ ਰਿਪਲੇਸਮੈਂਟ ਰੇਟ ਵਧਾਉਣ ਲਈ ਮਿਆਰੀ ਬੀਜਾਂ ਦੀ ਵੰਡ, ਚੰਗੇ ਖੇਤੀ ਅਭਿਆਸ ਅਤੇ ਆਈ.ਪੀ.ਐਮ. ਅਧਾਰਤ ਉਤਪਾਦਨ ਪ੍ਰਣਾਲੀ ਆਦਿ ਦੇ ਪ੍ਰਸਤਾਵ ਪੇਸ਼ ਕੀਤੇ ਗਏ । ਵੈਲੀਯੂ ਐਡਿਡ ਉਤਪਾਦਾਂ ਬਾਰੇ ਭਾਲ ਕਰਦਿਆਂ ਜਿਵੇਂ ਭਾਰਤੀ ਕੜੀ ਪਾਊਡਰ ਅਤੇ ਧਨੀਏ ਨਾਲ ਮਾਊਥ ਰਿਫਰੈਸ਼ਨਰ ਦੇ ਤੌਰ ਤੇ ਧਨੀਏ ਦੀ ਵਰਤੋਂ ਦੋਵੇਂ ਜਗ੍ਹਾ ਘਰੇਲੂ ਅਤੇ ਦਰਾਮਦ ਬਾਜਾਰਾਂ ਵਿੱਚ ਵਧਾਉਣ ਤੇ ਜੋਰ ਦਿੱਤਾ ਗਿਆ ।
ਕੋਟਾ ਜ਼ਿਲ੍ਹਾ ਵਿੱਚ ਸਥਿਤ ਰਾਮਗੰਜ ਏ.ਪੀ.ਐਮ.ਸੀ. ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਧਨੀਆ ਮੰਡੀ ਹੈ ਅਤੇ ਰਾਮਗੰਜ (ਧਨੀਆ ਸ਼ਹਿਰ) ਵਜੋਂ ਜਾਣਿਆ ਜਾਂਦਾ ਹੈ । ਹਾਲ ਹੀ ਵਿੱਚ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ (ਐਮ.ਓ.ਐਫ.ਪੀ.ਆਈ.) ਮੰਤਰਾਲੇ ਨੇ ਇਕੱ ਜ਼ਿਲ੍ਹਾ ਇੱਕ ਉਤਪਾਦ ਤਹਿਤ ਕੋਟਾ ਜ਼ਿਲ੍ਹਾ ਨੂੰ ਧਨੀਆ ਲਈ ਚੁਣਿਆ ਹੈ ।
                                         C:\Users\dell\Desktop\image0022YML.jpg  

 

ਵਾਈ.ਬੀ.


(Release ID: 1686606) Visitor Counter : 276