ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ: ਹਰਸ਼ ਵਰਧਨ ਨੇ ਵਰਚੁਅਲ ਪਲੇਟਫਾਰਮ ਦੇ ਮਾਧਿਅਮ ਰਾਹੀਂ ਡੀਬੀਟੀ - ਟੀਐੱਚਐੱਸਟੀਆਈ ਫ਼ਰੀਦਾਬਾਦ ਵਿਖੇ ਸੀਈਪੀਆਈ ਕੇਂਦਰੀ ਨੈੱਟਵਰਕ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ;


ਡੀਬੀਟੀ-ਟੀਐੱਚਐੱਸਟੀਆਈ ਫ਼ਰੀਦਾਬਾਦ ਵਿਖੇ ਸੀਈਪੀਆਈ ਕੇਂਦਰੀ ਪ੍ਰਯੋਗਸ਼ਾਲਾ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਅਤੇ ਵਿਸ਼ਵ ਦੀਆਂ ਸੱਤ ਅਜਿਹੀਆਂ ਪ੍ਰਯੋਗਸ਼ਾਲਾ ਵਿੱਚੋਂ ਇੱਕ ਹੈ
ਡਾ: ਹਰਸ਼ ਵਰਧਨ ਨੇ ਕੋਵਿਡ-19 ਲਈ ਐੱਸ ਐਂਡ ਟੀ ਸਮਾਧਾਨ ’ਤੇ ਡੀਬੀਟੀ ਦੀ ਈ-ਬੁੱਕ ਵੀ ਲਾਂਚ ਕੀਤੀ; ਡੀਬੀਟੀ ਦੀ ਭਾਈਵਾਲੀ ਵਿੱਚ ਏਐੱਮਟੀਜ਼ੈੱਡ, ਵਿਸ਼ਾਖਾਪਟਨਮ ਦੁਆਰਾ ਇੱਕ ਕਰੋੜ ਡਾਇਗਨੌਸਟਿਕ ਕਿੱਟਾਂ ਦੇ ਸਫ਼ਲ ਨਿਰਮਾਣ ਦਾ ਐਲਾਨ ਕੀਤਾ
ਡੀਬੀਟੀ ਅਤੇ ਬੀਆਈਆਰਏਸੀ ਪਿਛਲੇ ਦਸ ਮਹੀਨਿਆਂ ਤੋਂ ਨਿਰੰਤਰ ਮਿਹਨਤ ਨਾਲ ਕੋਵਿਡ ਮਹਾਮਾਰੀ ਦੇ ਵਿਰੁੱਧ ਲੜਨ ਲਈ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਕਰਨ ਲਈ ਕੰਮ ਕਰ ਰਹੇ ਹਨ: ਡਾ: ਹਰਸ਼ ਵਰਧਨ
ਵਿਸ਼ਵਵਿਆਪੀ ਪੱਧਰ ’ਤੇ ਟੀਕਾਕਰਨ ਅਤੇ ਸਵੀਕਾਰਯੋਗਤਾ ਪ੍ਰਤੀ ਸੇਵਾਵਾਂ ਦੀ ਗੁਣਵਤਾ ਨੂੰ ਵਧਾਉਣ ਲਈ ਸੀਈਪੀਆਈ ਪ੍ਰਯੋਗਸ਼ਾਲਾ ਟੀਐੱਚਐੱਸਟੀਆਈ ਦੀ ਯੋਗਤਾ ਵਿੱਚ ਇੱਕ ਵੱਡਾ ਵਾਧਾ ਹੋਵੇਗੀ: ਡਾ: ਹਰਸ਼ ਵਰਧਨ

Posted On: 05 JAN 2021 5:27PM by PIB Chandigarh

ਵਿਗਿਆਨ ਅਤੇ ਤਕਨਾਲੋਜੀ, ਸਿਹਤ ਅਤੇ ਪਰਿਵਾਰ ਭਲਾਈ ਅਤੇ ਧਰਤੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਫ਼ਰੀਦਾਬਾਦ ਦੇ ਟ੍ਰਾਂਸਲੇਸ਼ਨ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਟੀਊਟ (ਟੀਐੱਚਐੱਸਟੀਆਈ) ਵਿਖੇ ਸਥਾਪਿਤ ਕੀਤੀ ਗਈ ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨਜ਼ (ਸੀਈਪੀਆਈ) ਦੀ ਕੇਂਦਰੀ ਨੈੱਟਵਰਕ ਪ੍ਰਯੋਗਸ਼ਾਲਾ ਵਜੋਂ ਜਾਣੀ ਜਾਂਦੀ ਦੁਨੀਆ ਦੀਆਂ ਸੱਤ ਲੈਬਾਂ ਵਿੱਚੋਂ ਇੱਕ ਦਾ ਅੱਜ ਨਵੀਂ ਦਿੱਲੀ ਵਿੱਚ ਵਰਚੁਅਲ ਪਲੇਟਫਾਰਮ ਦੇ ਜ਼ਰੀਏ ਉਦਘਾਟਨ ਕੀਤਾ। ਟੀਐੱਚਐੱਸਟੀਆਈ ਜੀਵ ਵਿਗਿਆਨ ਵਿਭਾਗ (ਡੀਬੀਟੀ) ਦਾ ਇੱਕ ਸੰਸਥਾਨ ਹੈ| ਇਹ ਭਾਰਤ ਵਿੱਚ ਇਸ ਤਰ੍ਹਾਂ ਦੀ ਇੱਕਲੌਤੀ ਪ੍ਰਯੋਗਸ਼ਾਲਾ ਹੈ ਅਤੇ ਇਸਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰਟ੍ਰੀਜ਼ (ਐੱਨਏਬੀਐੱਲ) (ਆਈਐੱਸਓ 17025: 2017) ਦੁਆਰਾ ਮਾਨਤਾ ਪ੍ਰਾਪਤ ਹੈ|

D:\TRANSLATION WORK 2019\PIB 2019 work\11.jpgD:\TRANSLATION WORK 2019\PIB 2019 work\22.jpgD:\TRANSLATION WORK 2019\PIB 2019 work\33.jpg

ਇਸ ਮੌਕੇ ’ਤੇ ਸਕੱਤਰ, ਡੀਬੀਟੀ, ਡਾ: ਰੇਨੂੰ ਸਵਰੂਪ; ਜੇਐੱਸ, ਡੀਬੀਟੀ ਅਤੇ ਐੱਮਡੀ ਬੀਆਈਬੀਸੀਓਐੱਲ, ਸ਼੍ਰੀ ਚੰਦਰ ਪ੍ਰਕਾਸ਼ ਗੋਇਲ; ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ, ਸ਼੍ਰੀ ਵਿਸ਼ਵਜੀਤ ਸਹਾਏ; ਸਲਾਹਕਾਰ, ਡੀਬੀਟੀ, ਡਾ: ਅਲਕਾ ਸ਼ਰਮਾ; ਕਾਰਜਕਾਰੀ ਨਿਰਦੇਸ਼ਕ (ਅਫ਼ਸਰ ਇਨਚਾਰਜ), ਟੀਐੱਚਐੱਸਟੀਆਈ, ਡਾਇਰੈਕਟਰ, ਐੱਨਆਈਏਬੀ, ਡਾ: ਸੁਬੀਰ ਐੱਸ ਮਜੂਮਦਾਰ; ਆਂਧਰਾ ਮੈਡ ਟੈੱਕ ਜ਼ੋਨ (ਏਐੱਮਟੀਜ਼ੈੱਡ) ਵਿਸਖਾਪਟਨਮ ਦੇ ਮੈਨੇਜਿੰਗ ਡਾਇਰੈਕਟਰ, ਡਾ: ਜਤਿੰਦਰ ਸ਼ਰਮਾ; ਸਾਇੰਟਿਸਟ ‘ਈ’, ਡੀਬੀਟੀ, ਡਾ. ਜੋਤੀ ਐੱਮ ਲੋਗਾਨੀ ਮੌਜੂਦ ਸਨ ਅਤੇ ਡੀਬੀਟੀ ਅਤੇ ਟੀਐੱਚਐੱਸਟੀਆਈ ਦੇ ਕਈ ਵਿਗਿਆਨੀ ਅਤੇ ਅਧਿਕਾਰੀ ਇਸ ਸਮਾਰੋਹ ਵਿੱਚ ਆਨਲਾਈਨ ਤਰੀਕੇ ਨਾਲ ਸ਼ਾਮਲ ਹੋਏ।

ਇਸ ਮੌਕੇ ਬੋਲਦਿਆਂ ਡਾ: ਹਰਸ਼ ਵਰਧਨ ਨੇ ਡੀਬੀਟੀ ਅਤੇ ਬੀਆਈਆਰਏਸੀ ਦੀ ਪ੍ਰਸ਼ੰਸਾ ਕੀਤੀ ਕਿ “ਇਨ੍ਹਾਂ ਦੁਆਰਾ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਕਰਨ ਲਈ ਪਿਛਲੇ ਦਸ ਮਹੀਨਿਆਂ ਵਿੱਚ ਨਿਰੰਤਰ ਮਿਹਨਤ ਕੀਤੀ ਗਈ ਹੈ”। ਉਨ੍ਹਾਂ ਨੇ ਕਿਹਾ, “ਵਿਸ਼ਵਵਿਆਪੀ ਪੱਧਰ ’ਤੇ ਟੀਕਾਕਰਨ ਅਤੇ ਸਵੀਕਾਰਯੋਗਤਾ ਪ੍ਰਤੀ ਸੇਵਾਵਾਂ ਦੀ ਗੁਣਵਤਾ ਨੂੰ ਵਧਾਉਣ ਲਈ ਸੀਈਪੀਆਈ ਪ੍ਰਯੋਗਸ਼ਾਲਾ ਟੀਐੱਚਐੱਸਟੀਆਈ ਦੀ ਯੋਗਤਾ ਵਿੱਚ ਇੱਕ ਵੱਡਾ ਵਾਧਾ ਹੋਵੇਗੀ।”

ਮੰਤਰੀ ਨੇ ਬਹੁਤ ਸ਼ਲਾਘਾ ਕਰਦਿਆਂ ਯਾਦ ਕੀਤਾ ਕਿ ਕਿਵੇਂ ਭਾਰਤੀ ਵਿਗਿਆਨੀਆਂ ਨੇ ਪਿਛਲੇ ਸਾਲ ਦੇ ਮੁਸ਼ਕਲ ਸਮੇਂ ਦੇ ਦੌਰਾਨ ਵਿਸ਼ਵ ਪੱਧਰੀ ਕੋਵਿਡ ਕਿੱਟਾਂ ਅਤੇ ਇਸ ਨਾਲ ਜੁੜੇ ਉਤਪਾਦਾਂ ਦੇ ਆਯਾਤ ਕਰਨ ਵਾਲੇ ਦੇਸ਼ ਨੂੰ ਨਿਰਯਾਤ ਕਰਨ ਵਾਲੇ ਦੇਸ਼ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਯਾਦ ਦਵਾਇਆ ਕਿ ਵਿਗਿਆਨੀ, ਮੋਹਰੀ ਕੋਵਿਡ ਯੋਧੇ ਅਤੇ ਆਮ ਲੋਕ ਇਸ ਮੌਕੇ ’ਤੇ ਡਟੇ ਅਤੇ ਮਹਾਮਾਰੀ ’ਤੇ ਧਿਆਨ ਕੇਂਦਰਤ ਕਰਕੇ ਇਸਦੇ ਖ਼ਿਲਾਫ਼ ਲੜੇ| ਉਨ੍ਹਾਂ ਨੇ ਕਿਹਾ, “ਅੱਜ ਦੇਸ਼ ਕੋਵਿਡ-19 ਖ਼ਿਲਾਫ਼ ਵੈਕਸੀਨ ਬਣਾਉਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ”, ਅਤੇ ਉਨ੍ਹਾਂ ਕਿਹਾ, “ਡਰੱਗ ਕੰਟਰੋਲਰ ਦੁਆਰਾ 30 ਵੈਕਸੀਨਾਂ ਵਿੱਚੋਂ ਦੋ ਨੂੰ ਪਹਿਲਾਂ ਹੀ ਵਰਤਣ ਲਈ ਮਾਨਤਾ ਦਿੱਤੀ ਗਈ ਹੈ” ਅਤੇ ਬਾਕੀ ਅਡਵਾਂਸ ਪੜਾਅ ਵਿੱਚ ਹਨ।

ਸੀਈਪੀਆਈ ਦੀ ਜਨਤਕ, ਪ੍ਰਾਈਵੇਟ, ਪਰਉਪਕਾਰੀ ਅਤੇ ਸਿਵਲ ਸੰਸਥਾਵਾਂ ਨਾਲ ਇੱਕ ਨਵੀਨਤਾਕਾਰੀ ਭਾਈਵਾਲੀ ਹੈ, ਜਿਸ ਨੂੰ ਭਵਿੱਖ ਵਿੱਚ ਮਹਾਮਾਰੀ ਰੋਕਣ ਲਈ ਟੀਕੇ ਵਿਕਸਿਤ ਕਰਨ ਲਈ 2017 ਵਿੱਚ ਦਾਵੋਸ ਵਿਖੇ ਸ਼ੁਰੂ ਕੀਤਾ ਗਿਆ ਸੀ| ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਦੇ ਅਧੀਨ ਜੀਵ ਵਿਗਿਆਨ ਵਿਭਾਗ ਇੰਡੀਆ-ਸੀਈਪੀਆਈ ਮਿਸ਼ਨ ਨੂੰ ਲਾਗੂ ਕਰ ਰਹੀ ਹੈ ਜਿਸਦਾ ਸਿਰਲੇਖ ‘ਤੇਜ਼ੀ ਨਾਲ ਟੀਕੇ ਦੇ ਵਿਕਾਸ ਦੁਆਰਾ ਭਾਰਤ ਕੇਂਦਰਤ ਮਹਾਮਾਰੀ ਪ੍ਰਤੀ ਤਿਆਰੀ ਕਰਨਾ: ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨਜ਼ (ਸੀਈਪੀਆਈ) ਦੀ ਗਲੋਬਲ ਪਹਿਲਕਦਮੀ ਨਾਲ ਜੁੜੇ ਭਾਰਤੀ ਟੀਕੇ ਦੇ ਵਿਕਾਸ ਦਾ ਸਮਰਥਨ ਕਰਨਾ’ ਹੈ| ਇੰਡੀਆ-ਸੀਈਪੀਆਈ ਮਿਸ਼ਨ ਦਾ ਉਦੇਸ਼ ਭਾਰਤ ਵਿੱਚ ਸੰਭਾਵੀ ਮਹਾਮਾਰੀ ਦੀਆਂ ਬਿਮਾਰੀਆਂ ਦੇ ਟੀਕਿਆਂ ਦੇ ਵਿਕਾਸ ਨੂੰ ਮਜ਼ਬੂਤ ਕਰਨਾ ਅਤੇ ਨਾਲ ਹੀ ਭਾਰਤ ਵਿੱਚ ਮੌਜੂਦਾ ਅਤੇ ਸੰਕਟਕਾਲੀਨ ਸੰਕਰਮਿਤ ਖ਼ਤਰੇ ਨੂੰ ਦੂਰ ਕਰਨ ਲਈ ਭਾਰਤੀ ਜਨਤਕ ਸਿਹਤ ਪ੍ਰਣਾਲੀ ਅਤੇ ਟੀਕਾ ਉਦਯੋਗ ਵਿੱਚ ਤਾਲਮੇਲ ਲਈ ਤਿਆਰੀ ਕਰਨਾ ਹੈ| ਇਸ ਵੇਲੇ ਸਭ ਤੋਂ ਵੱਡਾ ਕੰਮ ਹੈ ਨਵੇਂ ਕੋਵਿਡ-19 ਟੀਕਿਆਂ ਦੇ ਮੁਲਾਂਕਣ ਵਿੱਚ ਸਹਾਇਤਾ ਕਰਨਾ, ਸਾਰੀਆਂ ਪ੍ਰਯੋਗਸ਼ਾਲਾਵਾਂ ਵਿੱਚ ਸਟੈਂਡਰਡ ਵਿਸ਼ਲੇਸ਼ਣ ਕਰਨਾ ਅਤੇ ਇੱਕੋ ਰੀਜੈਂਟਸ ਦੀ ਵਰਤੋਂ ਕਰਨਾ ਤਾਂ ਜੋ ਉਤਪਾਦਨ ਕੀਤੇ ਟੀਕੇ ਨੂੰ ਵਿਸ਼ਵਵਿਆਪੀ ਪ੍ਰਵਾਨਗੀ ਮਿਲ ਸਕੇ ਅਤੇ ਇਹ ਟੀਕਾ ਵਿਸ਼ਵਵਿਆਪੀ ਵਰਤੋਂ ਲਈ ਨਤੀਜਿਆਂ ਨੂੰ ਦੁਹਰਾਏ|

ਇਸ ਸਹਿਕਾਰੀ ਟੀਕਾ ਨੈੱਟਵਰਕ ਲਈ ਚੁਣੀਆਂ ਗਈਆਂ ਕਲੀਨਿਕਲ ਨਮੂਨਾ ਟੈਸਟਿੰਗ ਪ੍ਰਯੋਗਸ਼ਾਲਾਵਾਂ ਹਨ: ਨੇਕਸੈਲਿਸ (ਕਨੈਡਾ) ਅਤੇ ਪਬਲਿਕ ਹੈਲਥ ਇੰਗਲੈਂਡ (ਪੀਐੱਚਈ; ਯੂਕੇ), ਵਿਸਮਡੇਰੀਸਰਲ (ਇਟਲੀ), ਵੀਰੋ ਕਲੀਨਿਕਸ ਬਾਇਓਸਾਇੰਸ ਬੀਵੀ (ਨੀਦਰਲੈਂਡ), ਕਿਊ2 ਸੋਲਯੂਸ਼ਨਜ਼ (ਯੂਐੱਸਏ), ਇੰਟਰਨੈਸ਼ਨਲ ਸੈਂਟਰ ਫਾਰ ਡਾਈਰਹੋਲ ਡਿਸੀਜ਼ ਫ਼ਾਰ ਰਿਸਰਚ ਬੰਗਲਾਦੇਸ਼ (ਆਈਸੀਡੀਡੀਆਰ-ਬੀ, ਬੰਗਲਾਦੇਸ਼), ਨੈਸ਼ਨਲ ਇੰਸਟੀਟੀਊਟ ਫਾਰ ਬਾਇਓਲੋਜੀਕਲ ਸਟੈਂਡਰਡਜ਼ ਐਂਡ ਕੰਟਰੋਲ (ਐੱਨਆਈਬੀਐੱਸਸੀ, ਯੂਕੇ), ਅਤੇ ਟ੍ਰਾਂਸਲੇਸ਼ਨ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਟੀਊਟ (ਟੀਐੱਚਐੱਸਟੀਆਈ, ਇੰਡੀਆ)| ਸੀਈਪੀਆਈ ਨੇ ਇਸ ਨੈੱਟਵਰਕ ਲਈ 16 ਮਿਲੀਅਨ ਡਾਲਰ ਤੱਕ ਦੀਆਂ ਲਾਗਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ| ਸਾਰੇ ਕੋਵਿਡ-19 ਟੀਕਾ ਨਿਰਮਾਤਾ ਮੁਫ਼ਤ ਵਿੱਚ ਇਸ ਨੈੱਟਵਰਕ ਦੀ ਵਰਤੋਂ ਨੂੰ ਆਪਣੇ ਨਮੂਨਿਆਂ ਦਾ ਮੁਲਾਂਕਣ ਕਰਨ ਲਈ ਵਰਤ ਸਕਦੇ ਹਨ|

ਡਾ: ਹਰਸ਼ ਵਰਧਨ ਨੇ ਕੋਵਿਡ-19 ਲਈ ਐੱਸ ਅਤੇ ਟੀ ਸਮਾਧਾਨ ਬਾਰੇ ਇੱਕ ਈ-ਬੁੱਕ ਵੀ ਜਾਰੀ ਕੀਤੀ ਜੋ ਇਸ ਮਹਾਮਾਰੀ ਦੇ ਨਿਵਾਰਣ ਲਈ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਕੀਤੇ ਗਏ ਉਪਰਾਲਿਆਂ ਨੂੰ ਦਰਸਾਉਂਦੀ ਹੈ। ਸਵਦੇਸ਼ੀ ਟੀਕਿਆਂ ਦੇ ਵਿਕਾਸ ਤੋਂ ਲੈ ਕੇ, ਰਵਾਇਤੀ ਗਿਆਨ ’ਤੇ ਅਧਾਰਤ ਨਵੀਨਤਮ ਪੁਆਇੰਟ-ਆਫ ਕੇਅਰ ਡਾਇਗਨੌਸਟਿਕਸ ਅਤੇ ਉਪਚਾਰ ਸੰਬੰਧੀ ਫਾਰਮੂਲੇ, ਖੋਜ ਸਰੋਤਾਂ ਦੀ ਸਥਾਪਨਾ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਤੱਕ, ਵਿਭਾਗ ਸਮਾਜਿਕ ਪ੍ਰਸੰਗਤਾ ਨਾਲ ਨਵੀਨਤਾਕਾਰੀ ਉਤਪਾਦਾਂ ਦੇ ਵਿਕਾਸ ਲਈ ਆਤਮ ਨਿਰਭਰਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਵਾਤਾਵਰਣ ਪ੍ਰਣਾਲੀ ਬਣਾਉਣ ’ਤੇ ਕੇਂਦ੍ਰਤ ਹੈ| ਈ-ਬੁੱਕ ਡੀਬੀਟੀ ਸਮਰਥਿਤ ਪਹਿਲਕਦਮੀਆਂ ਦੁਆਰਾ ਵਿਕਸਤ ਸਵਦੇਸ਼ੀ ਕੋਵਿਡ-19 ਦਖਲ ਦਰਸਾਉਂਦੀ ਹੈ|

ਪਿਛੋਕੜ ਨੋਟ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:

*****

ਐੱਨਬੀ/ ਕੇਜੀਐੱਸ



(Release ID: 1686485) Visitor Counter : 251