ਬਿਜਲੀ ਮੰਤਰਾਲਾ

ਭਾਰਤ ਸਰਕਾਰ ਦੇ ਉਜਾਲਾ ਅਤੇ ਐੱਸਐੱਲਐੱਨਪੀ ਨੇ ਭਾਰਤ ਨੂੰ ਕੁਸ਼ਲਤਾ ਪੂਰਬਕ ਪ੍ਰਕਾਸ਼ਮਾਨ ਕਰਨ ਦੇ ਛੇ ਸਾਲ ਪੂਰੇ ਕੀਤੇ


ਦੋ ਪ੍ਰੋਗਰਾਮ ਪੂਰੇ ਦੇਸ਼ ਵਿੱਚ ਘਰੇਲੂ ਅਤੇ ਜਨਤਕ ਲਾਈਟਿੰਗ ਪ੍ਰਣਾਲੀਆਂ ਦਾ ਨਵੀਨੀਕਰਨ ਕਰਦੇ ਹਨ-ਬਿਜਲੀ ਮੰਤਰੀ ਸ਼੍ਰੀ ਆਰ. ਕੇ. ਸਿੰਘ

ਈਈਐੱਸਐੱਲ ਨੇ 36.69 ਕਰੋੜ ਐੱਲਈਡੀ ਬਲਬ ਵੰਡੇ, ਉਜਾਲਾ ਅਧੀਨ 1.14 ਕਰੋੜ ਐੱਲਈਡੀ ਸਟਰੀਟ ਲਾਈਟਾਂ ਸਥਾਪਿਤ ਕੀਤੀਆਂ, ਨਤੀਜੇ ਵਜੋਂ ਪ੍ਰਤੀ ਸਾਲ 55.32 ਬਿਲੀਅਨ ਕਿਲੋਵਾਟ ਦੀ ਕੁੱਲ ਊਰਜਾ ਦੀ ਬੱਚਤ

ਈਈਐੱਸਐੱਲ ਨੇ ਐੱਸਐੱਲਐੱਨਪੀ ਅਧੀਨ ਲਗਭਗ 1.14 ਕਰੋੜ ਐੱਲਈਡੀ ਸਟਰੀਟ ਲਾਈਟਾਂ ਸਥਾਪਿਤ ਕੀਤੀਆਂ, ਨਤੀਜੇ ਵਜੋਂ ਪ੍ਰਤੀ ਸਾਲ 7.67 ਬਿਲੀਅਨ ਕਿਲੋਵਾਟ ਆਰ (kilowatt hour) ਦੀ ਅਨੁਮਾਨਤ ਊਰਜਾ ਬੱਚਤ

Posted On: 05 JAN 2021 6:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 5 ਜਨਵਰੀ, 2015 ਨੂੰ ਸ਼ੁਰੂ ਕੀਤੀ ਗਈ ਭਾਰਤ ਸਰਕਾਰ ਦੀ ਜ਼ੀਰੋ ਸਬਸਿਡੀ ਉੱਨਤ ਜਿਓਤੀ ਨੇ ਅਫੋਰਡੇਬਲ ਐੱਲਈਡੀ’ਜ਼ ਫਾਰ ਆਲ (ਉਜਾਲਾ) ਅਤੇ ਸਟਰੀਟ ਲਾਈਟਿੰਗ ਨੈਸ਼ਨਲ ਪ੍ਰੋਗਰਾਮ (ਐੱਸਐੱਲਐੱਨਪੀ) ਨੇ ਅੱਜ ਆਪਣੇ ਛੇ ਸਾਲ ਪੂਰੇ ਕਰ ਲਏ ਹਨ।

ਇਹ ਦੋਵੇਂ ਪ੍ਰੋਗਰਾਮ ਐਨਰਜੀ ਐਫੀਸੈਂਸੀ ਸਰਵਿਸਿਜ਼ ਲਿਮਟਿਡ (ਈਈਐੱਸਐੱਲ) ਵੱਲੋਂ ਲਾਗੂ ਕੀਤੇ ਜਾ ਰਹੇ ਹਨ ਜੋ ਕਿ ਸ਼ੁਰੂ ਤੋਂ ਹੀ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਚੱਲ ਰਹੇ ਪੀਐੱਸਯੂ ਦਾ ਸਾਂਝਾ ਉੱਦਮ ਹੈ। ਉਜਾਲਾ ਅਧੀਨ ਈਈਐੱਸਐੱਲ ਨੇ ਪੂਰੇ ਭਾਰਤ ਵਿੱਚ 36.69 ਕਰੋੜ ਤੋਂ ਵੱਧ ਐੱਲਈਡੀ ਬਲਬ ਵੰਡੇ ਹਨ। ਇਸ ਦੇ ਨਤੀਜੇ ਵਜੋਂ ਹਰ ਸਾਲ 47.65 ਬਿਲੀਅਨ ਕਿਲੋਵਾਟ ਆਰ (kilowatt hour) ਦੀ ਊਰਜਾ ਬੱਚਤ ਹੋਈ ਹੈ ਜਿਸ ਨਾਲ 9,540 ਮੈਗਾਵਾਟ ਦੀ ਪੀਕ ਮੰਗ ਨੂੰ ਟਾਲਿਆ ਗਿਆ ਹੈ ਅਤੇ ਜੀਐੱਚਜੀ ਦੇ ਨਿਕਾਸ ਅਨੁਮਾਨਤ ਲਗਭਗ 38.59 ਮਿਲੀਅਨ ਟਨ ਸੀਓ2 ਘਟਿਆ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਤਹਿਤ 72 ਲੱਖ ਤੋਂ ਵੱਧ ਐੱਲਈਡੀ ਟਿਊਬਲਾਈਟਾਂ ਅਤੇ 23 ਲੱਖ ਤੋਂ ਵੱਧ ਊਰਜਾ ਕੁਸ਼ਲ ਪੱਖਿਆਂ ਨੂੰ ਸਸਤੀ ਕੀਮਤ ’ਤੇ ਵੰਡਿਆ ਗਿਆ ਹੈ। 

ਐੱਸਐੱਲਐੱਨਪੀ ਨਾਲ ਈਈਐੱਸਐੱਲ ਨੇ ਪੂਰੇ ਭਾਰਤ ਵਿੱਚ ਲਗਭਗ 1.14 ਕਰੋੜ ਐੱਲਈਡੀ ਸਟਰੀਟ ਲਾਈਟਾਂ ਲਗਾਈਆਂ ਹਨ। ਇਸ ਦੇ ਨਤੀਜੇ ਵਜੋਂ ਪ੍ਰਤੀ ਸਾਲ 7.67 ਬਿਲੀਅਨ ਕਿਲੋਵਾਟ ਆਰ ਊਰਜਾ ਦੀ ਬੱਚਤ ਹੋਈ ਹੈ ਜਿਸ ਨਾਲ ਅਨੁਮਾਨਤ ਪ੍ਰਤੀ ਸਾਲ 5.29 ਮਿਲੀਅਨ ਟਨ ਸੀਓ2 ਦਾ ਜੀਐੱਚਜੀ ਨਿਕਾਸ ਘਟਿਆ ਹੈ। ਇਸ ਤੋਂ ਇਲਾਵਾ ਮਿਊਂਸਪੈਲਿਟੀਆਂ ਦੇ ਬਿਜਲੀ ਬਿਲਾਂ ਵਿੱਚ 5,210 ਕਰੋੜ ਰੁਪਏ ਦੀ ਅੰਦਾਜ਼ਨ ਸਾਲਾਨਾ ਬੱਚਤ ਕੀਤੀ ਗਈ ਹੈ। 

ਭਾਰਤ ਸਰਕਾਰ ਦੇ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਇਸ ਉਪਲੱਬਧੀ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ‘ਉਜਾਲਾ ਅਤੇ ਸਟਰੀਟ ਲਾਈਟਿੰਗ ਨੈਸ਼ਨਲ ਪ੍ਰੋਗਰਾਮ ਦੋਵੇਂ ਵੱਡੇ ਪੈਮਾਨੇ ’ਤੇ ਸਮਾਜਿਕ-ਆਰਥਿਕ ਤਬਦੀਲੀ ਦੇ ਕੇਂਦਰ ਵਿੱਚ ਹਨ। ਉਨ੍ਹਾਂ ਨੇ ਨਾ ਸਿਰਫ਼ ਨਿਕਾਸੀ ਨੂੰ ਘੱਟ ਕੀਤਾ ਹੈ ਅਤੇ ਸਥਿਰ ਵਿਕਾਸ ਨੂੰ ਸਮਰੱਥ ਕੀਤਾ ਹੈ, ਬਲਕਿ ਪੂਰੇ ਦੇਸ਼ ਵਿੱਚ ਘਰੇਲੂ ਅਤੇ ਜਨਤਕ ਲਾਈਟ ਵਿਵਸਥਾ ਨੂੰ ਮੁੜ ਸੁਰਜੀਤ ਕੀਤਾ ਹੈ। ਮੈਂ ਈਈਐੱਸਐੱਲ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲਤਾਪੂਰਬਕ ਪੂਰਾ ਕਰਨ ਲਈ ਭਾਰਤੀ ਬਿਜਲੀ ਖੇਤਰ ਨੂੰ ਬਦਲਣ ਦੇ ਛੇ ਸਾਲ ਪੂਰੇ ਕਰਨ ਲਈ ਵਧਾਈ ਦਿੰਦਾ ਹਾਂ।’’

ਈਈਐੱਸਐੱਲ ਦੇ ਕਾਰਜਕਾਰੀ ਉਪ ਚੇਅਰਮੈਨ ਸ਼੍ਰੀ ਸੌਰਭ ਕੁਮਾਰ ਨੇ ਕਿਹਾ, ‘‘ਜਦੋਂ ਅਸੀਂ ਪਹਿਲੀ ਵਾਰ ਆਪਣਾ ਉਜਾਲਾ ਅਤੇ ਸਟਰੀਟ ਲਾਈਟਿੰਗ ਨੈਸ਼ਨਲ ਪ੍ਰੋਗਰਾਮ (ਐੱਸਐੱਲਐੱਨਪੀ) ਸ਼ੁਰੂ ਕੀਤਾ ਸੀ ਤਾਂ ਅਸੀਂ ਇੱਕ ਸਵੱਛ, ਹਰਿਆਲੇ ਅਤੇ ਉੱਜਵਲ ਭਾਰਤ ਦੀ ਕਲਪਨਾ ਕੀਤੀ ਸੀ। ਅੱਜ ਜਿਵੇਂ ਕਿ ਸਾਡੀਆਂ ਦੋਵੇਂ ਪ੍ਰਮੁੱਖ ਪਹਿਲਾਂ ਆਪਣੇ ਛੇ ਸਾਲ ਦੀ ਉੱਤਮਤਾ ਨੂੰ ਪੂਰਾ ਕਰਦੀਆਂ ਹਨ, ਮੈਂ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਮੂਲ ਉਦੇਸ਼ਾਂ ਨੂੰ ਪੂਰਾ ਕਰ ਚੁੱਕੇ ਹਾਂ ਅਤੇ ਇਨ੍ਹਾਂ ਨੂੰ ਪਾਰ ਕਰ ਚੁੱਕੇ ਹਾਂ। ਹਾਲਾਂਕਿ ਅਜੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਮੈਂ ਪੱਕਾ ਵਿਸ਼ਵਾਸ ਕਰਦਾ ਹਾਂ ਕਿ ਇਹ ਦੋਵੇਂ ਪਹਿਲ ਕਦਮੀਆਂ ਆਉਣ ਵਾਲੇ ਸਾਲਾਂ ਲਈ ਰੋਸ਼ਨੀ ਅਤੇ ਉਰਜਾ ਕੁਸ਼ਲਤਾ ਨੂੰ ਬਦਲ ਦੇਣਗੀਆਂ।’’

ਈਈਐੱਸਐੱਲ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਰਜਤ ਸੂਦ ਨੇ ਕਿਹਾ ਕਿ ‘‘ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਲਵਾਯੂ ਪਰਿਵਰਤਨ ਦਾ ਖਤਰਾ ਪਹਿਲਾਂ ਤੋਂ ਕਿਧਰੇ ਜ਼ਿਆਦਾ ਅਸਲ ਹੈ। ਈਈਅੇੱਸਐੱਲ ਵਿਖੇ ਅਸੀਂ ਸਮਝਦੇ ਹਾਂ ਕਿ ਊਰਜਾ ਕੁਸ਼ਲਤਾ ਭਵਿੱਖ ਦੀਆਂ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਘਟਾਉਣ ਲਈ ਇੱਕ ਸ਼ਕਤੀਸ਼ਾਲੀ ਉਪਕਰਨ ਹੈ ਜਦੋਂ ਕਿ ਉਸੇ ਸਮੇਂ ਆਰਥਿਕਤਾ ’ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਮੈਂ ਸਾਰੀਆਂ ਰਾਜ ਸਰਕਾਰਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਹਿੱਸੇਦਾਰਾਂ ਅਤੇ ਈਈਐੱਸਐੱਲ ਦੀ ਨੌਜਵਾਨ ਟੀਮ ਨੂੰ ਦੇਸ਼ ਦੇ ਊਰਜਾ ਕੁਸ਼ਲਤਾ ਟੀਚਿਆਂ ਦੀ ਪ੍ਰਾਪਤੀ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਵਧਾਈ ਦਿੰਦਾ ਹਾਂ। ਇਕੱਠੇ ਮਿਲ ਕੇ ਅਸੀਂ ਸਖ਼ਤ ਮਿਹਨਤ ਜਾਰੀ ਰੱਖਾਂਗੇ ਅਤੇ ਈਐੱਸਐੱਲ ਦੀ ਵਿਰਾਸਤ ਨੂੰ ਅੱਗੇ ਵਧਾਵਾਂਗੇ ਕਿ ਮਹਾਮਾਰੀ ਦੇ ਬਾਅਦ ਦੀ ਦੁਨੀਆਂ ਵਿੱਚ ਵੀ ਭਾਰਤ ਆਪਣੇ ਮਹੱਤਵਪੂਰਨ ਊਰਜਾ ਕੁਸ਼ਲ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਰਹੇਗਾ। 

ਭਾਰਤ ਵਿੱਚ ਐੱਲਈਡੀ ਲਾਈਟਿੰਗ ਵਿਵਸਥਾ ਲਈ ਇੱਕ ਮਜ਼ਬੂਤ ਈਕੋਤੰਤਰ ਦੇ ਨਿਰਮਾਣ ਲਈ ਠੋਸ ਯਤਨਾਂ ਨਾਲ ਇਨ੍ਹਾਂ ਪ੍ਰੋਗਰਾਮਾਂ ਨੇ ਪ੍ਰਤਿਸ਼ਠ ਦੱਖਣੀ ਏਸ਼ੀਆ ਪ੍ਰੋਕਿਓਰਮੈਂਟ ਇਨੋਵੇਸ਼ਨ ਐਵਾਰਡ (ਐੱਸਏਪੀਆਈਏ) 2017 ਵਰਗੇ ਆਲਮੀ ਪੁਰਸਕਾਰ ਪ੍ਰਾਪਤ ਕੀਤੇ ਹਨ ਅਤੇ ਸਟਰੀਟ ਲਾਈਟਿੰਗ ਨੈਸ਼ਨਲ ਪ੍ਰੋਗਰਾਮ (ਐੱਸਐੱਲਐੱਨਪੀ) ਵਿੱਚ ਪ੍ਰਾਪਤ ਆਈਟੀ ਅਤੇ ਕਾਰੋਬਾਰੀ ਨਤੀਜਿਆਂ ਦੇ ਅਭਿਨਵ ਉਪਯੋਗ ਲਈ ਇਸ ਨੇ 2019 ਵਿੱਚ ਸੀਆਈਓ 100 ਐਵਾਰਡ ਜਿੱਤਿਆ। 

ਬੇਹੱਦ ਸਫਲ ਉਜਾਲਾ ਅਤੇ ਐੱਸਐੱਲਐੱਨਪੀ ਨੂੰ ਐੱਲਈਡੀ ਖੇਤਰ ਵਿੱਚ ਪਰਿਵਰਤਨਕਾਰੀ ਯੋਗਦਾਨ ਲਈ ਗਲੋਬਲ ਸਾਲਿਡ ਸਟੇਟ ਲਈਟਿੰਗ (ਐੱਸਐੱਸਐੱਲ) ਪੁਰਸਕਾਰ, ਊਰਜਾ ਕੁਸ਼ਲਤਾ ਲਈ ਉੱਚ ਪ੍ਰਭਾਵ ਪ੍ਰੋਗਰਾਮ ਲਈ ਪੁਰਸਕਾਰ- ਸੀਆਈਆਈ ਨੈਸ਼ਨਲ ਐਵਾਰਡ ਫਾਰ ਐਕਸੀਲੈਂਸ ਇਨ ਐਨਰਜੀ ਮੈਨੇਜਮੈਂਟ 2020 ਅਤੇ 10ਵੇਂ ਈਲੈਟਸ ਗਿਆਨ ਐਕਸਚੇਂਜ ਸੰਮੇਲਨ ਵਿੱਚ ਐਵਾਰਡ ਅਤੇ ਐਵਾਰਡ 2020 ਵੀ ਪ੍ਰਾਪਤ ਕੀਤੇ ਹਨ। 

ਉਜਾਲਾ ਨੇ ਊਰਜਾ ਕੁਸ਼ਲਤਾ ਖੇਤਰ ਵਿੱਚ ਇੱਕ ਬਜ਼ਾਰ ਤਬਦੀਲੀ ਲਿਆਂਦੀ ਹੈ। ਅਕੁਸ਼ਲ ਇਨਡੇਨਸੈਂਟ ਬਲਬ ਤੋਂ ਲੈ ਕੇ ਐੱਲਈਡੀ ਤੱਕ ਬਦਲਣ ਨਾਲ ਪਰਿਵਾਰਾਂ ਨੂੰ ਉਨ੍ਹਾਂ ਦੇ ਬਿਜਲੀ ਬਿਲਾਂ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਘਰਾਂ ਵਿੱਚ ਬਿਹਤਰ ਰੋਸ਼ਨੀ ਲਿਆਉਣ ਵਿੱਚ ਵੀ ਸਮਰੱਥ ਕੀਤਾ ਹੈ। ਬਚਾਈ ਗਈ ਧਨ ਰਾਸ਼ੀ ਨਾਲ ਘਰ ਦੀ ਡਿਸਪੇਜ਼ੇਬਲ ਆਮਦਨ ਅਤੇ ਜੀਵਨ ਭਰ ਦੀ ਬੱਚਤ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੁੰਦਾ ਹੈ, ਸਥਾਨਕ ਭਾਈਚਾਰਿਆਂ ਵਿੱਚ ਖੁਸ਼ਹਾਲੀ ਪੈਦਾ ਹੁੰਦੀ ਹੈ ਅਤੇ ਸਾਰਿਆਂ ਤੱਕ ਊਰਜਾ ਦੀ ਪਹੂੰਚ ਵਿੱਚ ਵਾਧਾ ਹੁੰਦਾ ਹੈ। ਔਸਤ ਘਰੇਲੂ ਬਿਜਲੀ ਦੇ ਬਿਲਾਂ ਵਿੱਚ 15 ਪ੍ਰਤੀਸ਼ਤ ਦੀ ਗਿਰਾਵਟ ਨਾਲ ਸਾਲਾਨਾ ਊਰਜਾ ਦੀ ਬੱਚਤ ਇੱਕ ਹਫ਼ਤੇ ਦੀ ਔਸਤ ਕਮਾਈ ਦੇ ਬਰਾਬਰ ਹੈ। ਉਜਾਲਾ ਪ੍ਰੋਗਰਾਮ ਤੋਂ ਪਰੇ ਘਰੇਲੂ ਐੱਲਈਡੀ ਬਜ਼ਾਰ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਸ ਵਿੱਚ ਉਦਯੋਗ 1.15 ਬਿਲੀਅਨ ਤੋਂ ਜ਼ਿਆਦਾ ਐੱਲਈਡੀ ਦੀ ਵਿਕਰੀ ਕਰਦਾ ਹੈ ਜੋ ਕਿ ਉਜਾਲਾ ਪ੍ਰੋਗਰਾਮ ਦੇ 700 ਮਿਲੀਅਨ ਐੱਲਈਡੀ ਇਕਾਈਆਂ ਦੇ ਟੀਚੇ ਤੋਂ ਜ਼ਿਆਦਾ ਹੈ। 

ਅੱਗੇ ਵਧਦੇ ਹੋਏ ਈਈਐੱਸਐੱਲ ਦੀ ਅਗਲੇ 4-5 ਸਾਲਾਂ ਲਈ ਐੱਸਐੱਲਐੱਨਪੀ ਪੋਰਟਫੋਲਿਓ ਵਿੱਚ ਇੱਕ ਖਹਾਇਸ਼ੀ ਯੋਜਨਾ ਹੈ ਜਿਸ ਵਿੱਚ ਪੂਰੇ ਗ੍ਰਾਮੀਣ ਭਾਰਤ ਨੂੰ ਕਵਰ ਕਰਕੇ 2024 ਤੱਕ 8000 ਕਰੋੜ ਰੁਪਏ ਦੇ ਨਿਵੇਸ਼ ਨੂੰ ਲਿਆਉਣ ਦਾ ਇਰਾਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਈਈਐੱਸਐੱਲ ਵੱਲੋਂ 30 ਮਿਲੀਅਨ ਤੋਂ ਜ਼ਿਆਦਾ ਐੱਲਈਡੀ ਸਟਰੀਟ ਲਾਈਟਾਂ ਨੂੰ ਰੈਟਰੋਫਿਟੇਡ/ਇੰਸਟਾਲ ਕੀਤਾ ਜਾਵੇਗਾ।

***

ਮੋਨਿਕਾ 



(Release ID: 1686423) Visitor Counter : 177


Read this release in: English , Urdu , Hindi , Tamil , Telugu