ਪ੍ਰਧਾਨ ਮੰਤਰੀ ਦਫਤਰ

ਕੋਚੀ-ਮੰਗਲੁਰੂ ਨੈਚੁਰਲ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 JAN 2021 2:45PM by PIB Chandigarh

ਨਮਸਕਾਰ!

 

ਕੇਰਲ ਦੇ ਰਾਜਪਾਲ, ਆਰਿਫ ਮੁਹੰਮਦ ਖਾਨ ਜੀ, ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਜੀ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਨ ਜੀ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ. ਐੱਸ.  ਯੇਦੀਯੁਰੱਪਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਪ੍ਰਹਿਲਾਦ ਜੋਸ਼ੀ ਜੀ, ਵੀ. ਮੁਰਲੀਧਰਨ ਜੀ, ਸਾਂਸਦ ਗਣ, ਵਿਧਾਇਕ ਗਣ, ਭਾਈਓ ਅਤੇ ਭੈਣੋਂ,

 

 

It is an honour to dedicate the 450 kilometer Kochi-Mangaluru natural gas pipeline to the nation। This is an important day for India, specially for the people of Kerala and Karnataka। These two states are being connected by a Natural Gas pipeline। I congratulate to people of these states। Congratulations also to all stake-holders for taking steps to providing clean energy infrastructure। The pipeline will have a positive impact on the economic growth of these two states।

 

ਸਾਥੀਓ,

 

ਕੋਚੀ ਮੰਗਲੁਰੂ ਪਾਈਪਲਾਈਨ ਇਸ ਗੱਲ ਦਾ ਬਹੁਤ ਵੱਡਾ ਉਦਾਹਰਣ ਹੈ ਕਿ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਸਾਰੇ ਮਿਲ ਕੇ ਕੰਮ ਕਰੀਏ, ਤਾਂ ਕੋਈ ਵੀ ਟੀਚਾ ਅਸੰਭਵ ਨਹੀਂ। ਇਸ ਪ੍ਰੋਜੈਕਟ ਨਾਲ ਜੁੜੇ ਲੋਕ ਜਾਣਦੇ ਹਨ ਕਿ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਇਸ ਨੂੰ ਪੂਰਾ ਕਰਨਾ ਕਿਤਨਾ ਮੁਸ਼ਕਿਲ ਸੀ।  ਪ੍ਰੋਜੈਕਟ ਵਿੱਚ ਹੋਰ ਦਿੱਕਤਾਂ ਵੀ ਆਈਆਂ। ਲੇਕਿਨ ਸਾਡੇ ਸ਼੍ਰਮਿਕਾਂ, ਸਾਡੇ ਇੰਜੀਨੀਅਰਾਂ, ਸਾਡੇ ਕਿਸਾਨਾਂ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਹ ਪਾਈਪਲਾਈਨ ਪੂਰੀ ਹੋਈ। 

 

ਕਹਿਣ ਨੂੰ ਇਹ ਸਿਰਫ ਇੱਕ ਪਾਈਪਲਾਈਨ ਹੈ, ਲੇਕਿਨ ਦੋਹਾਂ ਰਾਜਾਂ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਇਸ ਦੀ ਬਹੁਤ ਵੱਡੀ ਭੂਮਿਕਾ ਹੋਣੇ ਵਾਲੀ ਹੈ। ਕਿਉਂ ਅੱਜ ਦੇਸ਼ Gas Based economy 'ਤੇ ਇਤਨਾ ਬਲ ਦੇ ਰਿਹਾ ਹੈ?  ਕਿਉਂ, ਵੰਨ ਨੇਸ਼ਨ, ਵੰਨ ਗੈਸ ਗ੍ਰਿੱਡ, ‘ਤੇ ਇਤਨੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ?  ਕਿਉਂ ਆਤਮਨਿਰਭਰ ਭਾਰਤ ਦੇ ਲਈ Gas Based economy ਦਾ ਤੇਜ਼ੀ ਨਾਲ ਵਿਸਤਾਰ ਬਹੁਤ ਜ਼ਰੂਰੀ ਹੈ?  ਉਹ ਸਿਰਫ ਇੱਕ ਪਾਈਪਲਾਈਨ ਦੇ ਫਾਇਦਿਆਂ ਨਾਲ ਸਮਝਿਆ ਜਾਵੇਗਾ।

 

ਪਹਿਲਾਂ-  ਇਹ ਪਾਈਪਲਾਈਨ ਦੋਹਾਂ ਰਾਜਾਂ ਵਿੱਚ ਲੱਖਾਂ ਲੋਕਾਂ ਦੇ ਲਈ Ease of Living ਨੂੰ ਵਧਾਵੇਗੀ।  ਦੂਸਰਾ- ਇਹ ਪਾਈਪਲਾਈਨ ਦੋਹਾਂ ਹੀ ਰਾਜਾਂ ਦੇ ਗ਼ਰੀਬ, ਮੱਧ ਵਰਗ ਅਤੇ ਉੱਦਮੀਆਂ ਦਾ ਖਰਚ ਘਟ ਕਰੇਗੀ।  ਤੀਸਰਾ- ਇਹ ਪਾਈਪਲਾਈਨ ਅਨੇਕ ਸ਼ਹਿਰਾਂ ਵਿੱਚ City Gas Distribution System ਉਸ ਦਾ  ਇੱਕ ਮਾਧਿਅਮ ਬਣੇਗੀ।  ਚੌਥਾ- ਇਹ ਪਾਈਪਲਾਈਨ ਅਨੇਕ ਸ਼ਹਿਰਾਂ ਵਿੱਚ CNG ਅਧਾਰਿਤ ਟ੍ਰਾਂਸਪੋਰਟ ਸਿਸਟਮ ਨੂੰ ਡਿਵੈਲਪ ਕਰਨ ਦਾ ਅਧਾਰ ਬਣੇਗੀ।

 

ਪੰਜਵਾਂ- ਇਹ ਪਾਈਪਲਾਈਨ ਮੈਂਗਲੋਰ ਕੈਮੀਕਲ ਅਤੇ ਫਰਟੀਲਾਈਜ਼ਰ ਪਲਾਂਟ ਨੂੰ ਊਰਜਾ ਦੇਵੇਗੀ, ਘੱਟ ਖਰਚ ਵਿੱਚ  ਖਾਦ ਬਣਾਉਣ ਵਿੱਚ ਮਦਦ ਕਰੇਗੀ, ਕਿਸਾਨ ਦੀ ਮਦਦ ਕਰੇਗੀ।  ਛੇਵਾਂ- ਇਹ ਪਾਈਪਲਾਈਨ ਮੈਂਗਲੋਰ ਰਿਫਾਇਨਰੀ ਅਤੇ ਪੈਟ੍ਰੋਕੈਮੀਕਲ ਨੂੰ ਊਰਜਾ ਦੇਵੇਗੀ, ਉਨ੍ਹਾਂ ਨੂੰ ਸਵੱਛ ਈਂਧਣ ਦੇਵੇਗੀ।  ਸੱਤਵਾਂ- ਇਹ ਪਾਈਪਲਾਈਨ ਦੋਹਾਂ ਹੀ ਰਾਜਾਂ ਵਿੱਚ ਪ੍ਰਦੂਸ਼ਣ ਘੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗੀ।  ਅੱਠਵਾਂ-ਪ੍ਰਦੂਸ਼ਣ ਘੱਟ ਹੋਣ ਦਾ ਸਿੱਧਾ ਅਸਰ ਹੋਵੇਗਾ ਵਾਤਾਵਰਣ ਉੱਤੇ, ਜਿਤਨੀ ਕਾਰਬਨ ਡਾਇਔਕਸਾਈਡ ਦਾ ਐਮਿਸ਼ਨ ਇਸ ਨਾਲ ਘੱਟ ਹੋਵੇਗਾ, ਉਹ ਲੱਖਾਂ ਪੇੜ ਲਗਾਉਣ ਦੇ ਬਾਅਦ ਹੀ ਹਾਸਲ ਹੋ ਸਕਦਾ ਹੈ।

 

ਸਾਥੀਓ,

 

ਨੌਵਾਂ ਲਾਭ ਇਹ ਹੈ ਵਾਤਾਵਰਣ ਬਿਹਤਰ ਹੋਣ ਨਾਲ ਲੋਕਾਂ ਦੀ ਸਿਹਤ ਵੀ ਚੰਗੀ ਰਹੇਗੀ, ਬਿਮਾਰੀ 'ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਵੀ ਘੱਟ ਹੋਵੇਗਾ।  ਦਸਵਾਂ- ਜਦੋਂ ਪ੍ਰਦੂਸ਼ਣ ਘੱਟ ਹੋਵੇਗਾ, ਹਵਾ ਸਾਫ਼-ਸੁਥਰੀ ਹੋਵੇਗੀ, ਸ਼ਹਿਰ ਵਿੱਚ ਗੈਸ ਅਧਾਰਿਤ ਵਿਵਸਥਾਵਾਂ ਹੋਣਗੀਆਂ ਤਾਂ ਹੋਰ ਜ਼ਿਆਦਾ ਟੂਰਿਸਟ ਆਉਣਗੇ, ਟੂਰਿਜ਼ਮ ਸੈਕਟਰ ਨੂੰ ਵੀ ਇਸ ਦਾ ਲਾਭ ਹੋਵੇਗਾ ਅਤੇ ਸਾਥੀਓ, ਇਸ ਪਾਈਪਲਾਈਨ ਦੇ ਦੋ ਹੋਰ ਲਾਭ ਹਨ ਜਿਨ੍ਹਾਂ ਦੀ ਚਰਚਾ ਬਹੁਤ ਜ਼ਰੂਰੀ ਹੈ।  ਇਸ ਪਾਈਪਲਾਈਨ ਦੇ ਨਿਰਮਾਣ ਦੇ ਦੌਰਾਨ, 12 ਲੱਖ Man Days ਦਾ ਰੋਜਗਾਰ Generate ਹੋਇਆ ਹੈ।  ਪਾਈਪਲਾਈਨ ਦੇ ਸ਼ੁਰੂ ਹੋਣ ਦੇ ਬਾਅਦ ਵੀ ਰੋਜਗਾਰ ਅਤੇ ਸਵੈਰੋਜਗਾਰ ਦਾ ਇੱਕ ਨਵਾਂ ਈਕੋਸਿਸਟਮ ਕੇਰਲ ਅਤੇ ਕਰਨਾਟਕ ਵਿੱਚ ਬਹੁਤ ਤੇਜ਼ੀ ਨਾਲ ਵਿਕਸਿਤ ਹੋਵੇਗਾ। ਫਰਟੀਲਾਈਜ਼ਰ ਉਦਯੋਗ ਹੋਣ, ਪੈਟ੍ਰੋਕੈਮੀਕਲ ਉਦਯੋਗ ਹੋਣ, ਬਿਜਲੀ ਉਦਯੋਗ ਹੋਣ, ਹਰ ਉਦਯੋਗ ਇਸ ਤੋਂ ਲਾਭ ਲੇਵੇਗਾ ਅਤੇ ਰੋਜਗਾਰ ਦੇ ਅਵਸਰ ਬਣਨਗੇ।

 

ਸਾਥੀਓ,

 

ਇਸ ਪਾਈਪਲਾਈਨ ਦਾ ਇੱਕ ਹੋਰ ਵੱਡਾ ਲਾਭ ਪੂਰੇ ਦੇਸ਼ ਨੂੰ ਹੋਵੇਗਾ।  ਜਦੋਂ ਇਹ ਪਾਈਪਲਾਈਨ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਦੇਸ਼ ਦੀ ਹਜ਼ਾਰਾਂ ਕਰੋੜ ਦੀ ਵਿਦੇਸ਼ੀ ਮੁਦਰਾ ਖਰਚ ਹੋਣ ਤੋਂ ਵੀ ਬਚੇਗੀ। ਭਾਰਤ Cop-21 ਦੇ ਟੀਚਿਆਂ ਨੂੰ ਲੈ ਕੇ ਜਿਸ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ, ਇਹ ਪ੍ਰਯਤਨ ਉਸ ਵਿੱਚ ਵੀ ਮਦਦ ਕਰਨਗੇ।

 

ਸਾਥੀਓ,

 

ਦੁਨੀਆ ਭਰ ਦੇ ਐਕਸਪਰਟਸ ਦਾ ਕਹਿਣਾ ਹੈ ਕਿ 21ਵੀਂ ਸਦੀ ਵਿੱਚ ਜੋ ਵੀ ਦੇਸ਼, ਆਪਣੀ ਕਨੈਕਟੀਵਿਟੀ ‘ਤੇ ਅਤੇ ਕਲੀਨ ਐਨਰਜੀ 'ਤੇ ਸਭ ਤੋਂ ਜ਼ਿਆਦਾ ਜ਼ੋਰ ਦੇਵੇਗਾ, ਤੇਜ਼ੀ ਨਾਲ ਕੰਮ ਕਰੇਗਾ, ਉਹ ਤੇਜ਼ੀ ਨਾਲ ਉਚਾਈਆਂ ‘ਤੇ ਪਹੁੰਚੇਗਾ।  ਅੱਜ ਤੁਸੀਂ ਜਿਸ ਵੀ ਫ੍ਰੰਟ ‘ਤੇ ਦੇਖੋ, ਹਾਈਵੇ ਕਨੈਕਟੀਵਿਟੀ, ਰੇਲਵੇ ਕਨੈਕਟੀਵਿਟੀ, ਮੈਟਰੋ ਕਨੈਕਟੀਵਿਟੀ, ਏਅਰ ਕਨੈਕਟੀਵਿਟੀ, ਵਾਟਰ ਕਨੈਕਟੀਵਿਟੀ, ਡਿਜੀਟਲ ਕਨੈਕਟੀਵਿਟੀ, ਜਾਂ ਗੈਸ ਕਨੈਕਟੀਵਿਟੀ, ਭਾਰਤ ਵਿੱਚ ਜਿਤਨਾ ਕੰਮ ਹੁਣ ਹੋ ਰਿਹਾ ਹੈ, ਇਕੱਠੇ ਸਾਰੇ ਖੇਤਰਾਂ ਵਿੱਚ ਉਤਨਾ ਪਹਿਲਾਂ ਕਦੇ ਨਹੀਂ ਹੋਇਆ।  ਇੱਕ ਭਾਰਤੀ ਦੇ ਤੌਰ ‘ਤੇ ਇਹ ਸਾਡੇ ਸਾਰਿਆਂ ਦਾ ਸੁਭਾਗ ਹੈ, ਕਿ ਅਸੀਂ ਇਹ ਹੁੰਦੇ ਹੋਏ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ, ਅਸੀਂ ਸਾਰੇ ਵਿਕਾਸ ਦੇ ਇਸ ਨਵੇਂ ਅੰਦੋਲਨ ਦਾ ਹਿੱਸਾ ਹਾਂ।

 

ਭਾਈਓ ਅਤੇ ਭੈਣੋਂ,

 

ਪਿਛਲੀ ਸ਼ਤਾਬਦੀ ਵਿੱਚ ਭਾਰਤ ਜਿਸ ਵੀ ਰਫਤਾਰ ਨਾਲ ਚਲਿਆ, ਉਸ ਦੀ ਆਪਣੀ ਵਜ੍ਹਾ ਰਹੀ ਹੈ।  ਮੈਂ ਉਨ੍ਹਾਂ ਦੇ  ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ।  ਲੇਕਿਨ ਇਤਨਾ ਤੈਅ ਹੈ ਕਿ ਅੱਜ ਦਾ ਯੁਵਾ ਭਾਰਤ, ਦੁਨੀਆ 'ਤੇ ਛਾ ਜਾਣ ਦੇ ਲਈ ਅਧੀਰ ਭਾਰਤ, ਹੁਣ ਹੌਲ਼ੀ ਨਹੀਂ ਚਲ ਸਕਦਾ।  ਇਸ ਲਈ ਹੀ ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ Speed ਵੀ ਵਧਾਈ ਹੈ ਅਤੇ  Scale ਵੀ ਵਧਾਇਆ, ਨਾਲ-ਨਾਲ scope ਵੀ ਵਧਾਇਆ।

 

ਸਾਥੀਓ,

 

ਭਾਰਤ ਦੀ ਨਵੀਂ ਪੀੜ੍ਹੀ ਦਾ ਇੱਕ ਚੰਗਾ ਗੁਣ ਉਹ ਹੈ ਕਿ ਉਹ ਤੱਥਾਂ ਦੇ ਅਧਾਰ ‘ਤੇ ਚੀਜ਼ਾਂ ਨੂੰ ਪਰਖਦੀ ਹੈ।  ਅਤੇ ਉਸ ਦੀ ਸਫਲਤਾ ਵਿਫਲਤਾ ਨੂੰ ਤੁਲਨਾਤਮਕ ਰੂਪ ਵਿੱਚ ਵੀ ਐਨਾਲਾਈਜ਼ ਕਰਦੀ ਹੈ।  ਅਤੇ ਹਰ ਇੱਕ ਗੱਲ ਨੂੰ ਤਰਕ ਅਤੇ ਤੱਥ ਦੇ ਅਧਾਰ ‘ਤੇ ਸਵੀਕਾਰ ਕਰਦੀ ਹੈ।  ਭਾਰਤ ਵਿੱਚ ਗੈਸ Based Economy  ਨੂੰ ਲੈ ਕੇ ਹੁਣ ਜੋ ਕੰਮ ਹੋ ਰਿਹਾ ਹੈ, ਉਸ ਵਿੱਚ ਵੀ ਕਈ ਤਰਕ ਅਤੇ ਤੱਥ ਬਹੁਤ ਹੀ ਮਹੱਤਵਪੂਰਨ ਹਨ।

 

ਸਾਥੀਓ,

 

ਸਾਡੇ ਦੇਸ਼ ਵਿੱਚ ਪਹਿਲੀ ਇੰਟਰਨੈਸ਼ਨਲ ਨੈਚੁਰਲ ਗੈਸ ਪਾਈਪਲਾਈਨ ਸਾਲ 1987 ਵਿੱਚ ਕਮੀਸ਼ਨ ਹੋਈ ਸੀ।  ਇਸ ਦੇ ਬਾਅਦ ਸਾਲ 2014, ਯਾਨੀ 27 ਸਾਲ ਵਿੱਚ ਭਾਰਤ ਵਿੱਚ 15 ਹਜ਼ਾਰ ਕਿਲੋਮੀਟਰ ਨੈਚੁਰਲ ਗੈਸ ਪਾਈਪਲਾਈਨ ਬਣੀ। ਅੱਜ ਦੇਸ਼ ਭਰ ਵਿੱਚ, ਪੂਰਬ-ਪੱਛਮ-ਉੱਤਰ-ਦੱਖਣ, 16 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਨਵੀਂ ਗੈਸ ਪਾਈਪਲਾਈਨ ‘ਤੇ ਕੰਮ ਚੱਲ ਰਿਹਾ ਹੈ।  ਇਹ ਕੰਮ ਅਗਲੇ 4-6 ਵਰ੍ਹਿਆਂ ਵਿੱਚ ਪੂਰਾ ਹੋਣ ਵਾਲਾ ਹੈ।  ਤੁਸੀਂ ਕਲਪਨਾ ਕਰ ਸਕਦੇ ਹੋ, ਜਿਤਨਾ ਕੰਮ 27 ਸਾਲਾਂ ਵਿੱਚ ਹੋਇਆ, ਅਸੀਂ ਉਸ ਤੋਂ ਜ਼ਿਆਦਾ ਕੰਮ, ਉਸ ਦੇ ਅੱਧੇ ਸਮੇਂ ਵਿੱਚ ਕਰਨ ਦਾ ਟੀਚਾ ਲੈ ਕੇ ਚਲ ਰਹੇ ਹਾਂ।

 

ਸਾਥੀਓ,

 

ਇਸੇ ਤਰ੍ਹਾਂ ਇੱਕ ਹੋਰ ਉਦਾਹਰਣ ਹੈ CNG ਸਟੇਸ਼ਨ ਦਾ।  ਸਾਡੇ ਦੇਸ਼ ਵਿੱਚ ਪਹਿਲਾਂ CNG ਸਟੇਸ਼ਨ 1992 ਦੇ ਆਸਪਾਸ ਸ਼ੁਰੂ ਹੋਇਆ ਸੀ।  ਸਾਲ 2014 ਤੱਕ 22 ਸਾਲ ਵਿੱਚ, ਸਾਡੇ ਦੇਸ਼ ਵਿੱਚ CNG ਸਟੇਸ਼ਨਾਂ ਦੀ ਸੰਖਿਆ 900 ਤੋਂ ਜ਼ਿਆਦਾ ਨਹੀਂ ਸੀ।  ਜਦਕਿ ਪਿਛਲੇ 6 ਵਰ੍ਹਿਆਂ ਵਿੱਚ 1500 ਦੇ ਕਰੀਬ ਨਵੇਂ CNG ਸਟੇਸ਼ਨ ਸ਼ੁਰੂ ਹੋਏ ਹਨ।  ਹੁਣ ਸਰਕਾਰ ਇਸ ਟੀਚੇ ‘ਤੇ ਕੰਮ ਕਰ ਰਹੀ ਹੈ ਕਿ ਦੇਸ਼ ਭਰ ਵਿੱਚ CNG ਸਟੇਸ਼ਨਾਂ ਦੀ ਸੰਖਿਆ ਨੂੰ 10 ਹਜ਼ਾਰ ਤੱਕ ਪਹੁੰਚਾਇਆ ਜਾਵੇ।  ਹੁਣੇ ਜੋ ਇਹ ਪਾਈਪਲਾਈਨ ਕਮੀਸ਼ਨ ਹੋਈ ਹੈ, ਇਹ ਵੀ ਕੇਰਲ ਅਤੇ ਕਰਨਾਟਕ ਦੇ ਅਨੇਕ ਸ਼ਹਿਰਾਂ ਵਿੱਚ 700 CNG ਸਟੇਸ਼ਨ ਖੋਲ੍ਹਣ ਵਿੱਚ ਵੀ ਮਦਦ ਕਰੇਗੀ।

 

ਸਾਥੀਓ,

 

ਇੱਕ ਹੋਰ ਦਿਲਚਸਪ ਆਂਕੜਾ ਹੈ PNG ਕਨੈਕਸ਼ਨਾਂ ਦਾ, ਰਸੋਈ ਵਿੱਚ ਪਾਈਪ ਨਾਲ ਜੋ ਗੈਸ ਪਹੁੰਚਾਈ ਜਾਂਦੀ ਹੈ, ਉਸ ਦਾ। ਸਾਲ 2014 ਤੱਕ ਸਾਡੇ ਦੇਸ਼ ਵਿੱਚ ਸਿਰਫ 25 ਲੱਖ PNG ਕਨੈਕਸ਼ਨ ਸਨ।  ਅੱਜ ਦੇਸ਼ ਵਿੱਚ 72 ਲੱਖ ਤੋਂ ਜ਼ਿਆਦਾ ਘਰਾਂ ਦੀ ਰਸੋਈ ਵਿੱਚ ਪਾਈਪ ਨਾਲ ਗੈਸ ਪਹੁੰਚ ਰਹੀ ਹੈ।  ਕੋਚੀ-ਮੰਗਲੁਰੂ ਪਾਈਪਲਾਈਨ ਨਾਲ 21 ਲੱਖ ਹੋਰ ਨਵੇਂ ਲੋਕ PNG ਸੁਵਿਧਾ ਦਾ ਲਾਭ ਲੈ ਸਕਣਗੇ।  ਭਾਈਓ ਅਤੇ ਭੈਣੋਂ, ਲੰਬੇ ਸਮੇਂ ਤੱਕ ਭਾਰਤ ਵਿੱਚ LPG ਕਵਰੇਜ ਦੀ ਸਥਿਤੀ ਕੀ ਰਹੀ, ਇਸ ਅਸੀਂ ਸਭ ਜਾਣਦੇ ਹਾਂ।  ਸਾਲ 2014 ਤੱਕ ਜਿੱਥੇ 14 ਕਰੋੜ LPG ਕਨੈਕਸ਼ਨ ਦੇਸ਼ ਭਰ ਵਿੱਚ ਸਨ, ਉੱਥੇ ਹੀ ਬੀਤੇ 6 ਵਰ੍ਹਿਆਂ ਵਿੱਚ ਇਤਨੇ ਹੀ ਨਵੇਂ ਕਨੈਕਸ਼ਨ ਹੋਰ ਦਿੱਤੇ ਗਏ ਹਨ।  

 

ਉੱਜਵਲਾ ਯੋਜਨਾ ਜਿਹੀ ਸਕੀਮ ਨਾਲ ਦੇਸ਼ ਦੇ 8 ਕਰੋੜ ਤੋਂ ਜ਼ਿਆਦਾ ਗ਼ਰੀਬ ਪਰਿਵਾਰਾਂ ਦੇ ਘਰ ਕੁਕਿੰਗ ਗੈਸ ਤਾਂ ਪਹੁੰਚੀ ਹੀ ਹੈ, ਨਾਲ ਹੀ ਇਸ ਨਾਲ LPG ਨਾਲ ਜੁੜੇ ਇਨਫ੍ਰਾਸਟ੍ਰਕਚਰ ਵੀ ਦੇਸ਼ ਭਰ ਵਿੱਚ ਮਜ਼ਬੂਤ ਹੋਇਆ ਹੈ।  ਸਾਥੀਓ, ਇਹ ਇੱਕ ਵੱਡੀ ਵਜ੍ਹਾ ਰਹੀ ਕਿ ਕੋਰੋਨਾ ਕਾਲ ਵਿੱਚ ਦੇਸ਼ ਵਿੱਚ ਰਸੋਈ ਗੈਸ ਦੀ ਕਿੱਲਤ ਕਦੇ ਨਹੀਂ ਹੋਈ। ਗ਼ਰੀਬ ਤੋਂ ਗ਼ਰੀਬ ਨੂੰ ਅਸੀਂ ਉਸ ਮੁਸ਼ਕਿਲ ਸਮੇਂ ਵਿੱਚ ਕਰੀਬ 12 ਕਰੋੜ ਮੁਫਤ ਸਿਲੰਡਰ ਉਪਲਬਧ ਕਰਵਾ ਸਕੇ।

 

ਸਾਥੀਓ,

 

ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਦਾ, ਇਤਨੀ ਤੇਜ਼ੀ ਨਾਲ ਕੀਤੇ ਜਾ ਰਹੇ ਕਾਰਜਾਂ ਦਾ ਇੱਕ ਹੋਰ ਪ੍ਰਭਾਵ ਹੋਇਆ ਹੈ।  ਇਸ ਦੀ ਚਰਚਾ ਉਤਨੀ ਹੋ ਨਹੀਂ ਪਾਉਂਦੀ।  ਯਾਦ ਕਰੋ ਸਾਡੇ ਇੱਥੇ ਕੈਰੋਸੀਨ ਨੂੰ ਲੈ ਕੇ ਕਿਤਨੀ  ਲੰਬੀ-ਲੰਬੀ ਲਾਈਨਾਂ ਲਗਿਆ ਕਰਦੀਆਂ ਸਨ।  ਰਾਜ ਸਰਕਾਰਾਂ, ਭਾਰਤ ਸਰਕਾਰ ਨੂੰ ਚਿੱਠੀਆਂ ਲਿਖਦੀਆਂ ਸਨ, ਕੈਰੋਸੀਨ ਦਾ ਕੋਟਾ ਵਧਾਉਣ ਦੇ ਲਈ।  ਕੈਰੋਸੀਨ ਦੀ ਡਿਲਿਵਰੀ ਦੇ ਲਈ ਕੇਂਦਰ ਅਤੇ ਰਾਜ ਦੇ ਵਿੱਚ ਹਮੇਸ਼ਾ ਤਣਾਅ ਰਹਿੰਦਾ ਸੀ।  ਅੱਜ ਜਦੋਂ ਰਸੋਈ ਦੇ ਲਈ ਗੈਸ ਅਸਾਨੀ ਨਾਲ ਮਿਲ ਰਹੀ ਹੈ, ਰਸੋਈ ਤੱਕ ਗੈਸ ਅਸਾਨੀ ਨਾਲ ਪਹੁੰਚ ਰਹੀ ਹੈ, ਤਾਂ ਕੈਰੋਸੀਨ ਦੀ ਕਿਲੱਤ ਵੀ ਘੱਟ ਹੋਈ ਹੈ।  ਅੱਜ ਦੇਸ਼ ਦੇ ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾ ਖੁਦ ਨੂੰ ਕੈਰੋਸੀਨ ਮੁਕਤ ਘੋਸ਼ਿਤ ਕਰ ਚੁੱਕੇ ਹਨ। 

 

Friends,

 

Our government believes in an integrated approach for energy planning. Our energy agenda is all-inclusive. Since 2014 we have brought in various reforms across the Oil and Gas sector. These reforms cover exploration and production, natural gas, marketing and distribution. We plan to achieve 'One Nation One Gas Grid.' We also want to shift to a gas-based economy. The use of natural gas has several environmental benefits. The Government is taking policy initiatives to increase the share of natural gas in India's energy basket from 6 Percent to 15 Percent. Crores of rupees would be invested in the oil and gas sector in this decade itself. Dedication of this Kochi-Mangaluru natural gas pipeline of GAIL is part of our journey to move towards One Nation One Gas Grid. Clean energy is important for a better future. This pipeline will help improve clean energy access. Our Government is also making many efforts in other sectors. Take for example the स्वच्छ भारत movement, the efforts to increase LED bulbs or electric mobility. 

 

ਸਾਥੀਓ,

 

ਅੱਜ ਕੋਸ਼ਿਸ਼ ਇਹ ਹੈ ਕਿ ਦੇਸ਼ ਨੂੰ ਭਵਿੱਖ ਦੀਆਂ ਜ਼ਰੂਰਤਾਂ, ਭਵਿੱਖ ਦੀ Energy Needs ਦੇ ਲਈ ਅੱਜ ਤੋਂ ਹੀ ਤਿਆਰ ਕੀਤਾ ਜਾਵੇ।  ਇਸ ਲਈ, ਇੱਕ ਤਰਫ ਦੇਸ਼ ਵਿੱਚ ਨੈਚੁਰਲ ਗੈਸ 'ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ ਦੂਸਰੀ ਤਰਫ ਦੇਸ਼ ਆਪਣੇ Energy resources ਨੂੰ ਵੀ Diversify ਕਰ ਰਿਹਾ ਹੈ। ਹੁਣੇ ਹਾਲ ਹੀ ਵਿੱਚ ਗੁਜਰਾਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ Renewable Energy ਪਲਾਂਟ ਦਾ ਕੰਮ ਸ਼ੁਰੂ ਹੋਇਆ ਹੈ।  ਇਸੇ ਤਰ੍ਹਾਂ ਅੱਜ ਦੇਸ਼ ਵਿੱਚ ਹੀ Bio-fuels 'ਤੇ ਬਹੁਤ ਵੱਡੇ ਪੱਧਰ 'ਤੇ ਕੰਮ ਚਲ ਰਿਹਾ ਹੈ।   

 

ਗੰਨਾ ਹੋਵੇ ਜਾਂ ਹੋਰ ਐਗਰੋ ਪ੍ਰੋਡਕਟਸ ਹੋਣ ਇਨ੍ਹਾਂ ਵਿੱਚ Ethanol ਦੇ ਨਿਰਮਾਣ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।  ਅਗਲੇ 10 ਸਾਲ ਵਿੱਚ ਪੈਟਰੋਲ ਵਿੱਚ ਹੋਣ ਵਾਲੀ ਇਥੇਨੌਲ Blending ਨੂੰ 20 ਪ੍ਰਤੀਸ਼ਤ ਤੱਕ ਕਰਨ ਦਾ ਟੀਚਾ ਰੱਖਿਆ ਗਿਆ ਹੈ।  ਇਹੀ ਨਹੀਂ electric mobility ਨਾਲ ਜੁੜੇ ਖੇਤਰ ਨੂੰ, ਇਸ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਵੀ ਬਹੁਤ ਅਧਿਕ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਹਰ ਦੇਸ਼ਵਾਸੀ ਨੂੰ ਉਚਿਤ, ਸਸਤਾ, ਪ੍ਰਦੂਸ਼ਣ ਰਹਿਣ ਈਂਧਣ ਮਿਲੇ, ਬਿਜਲੀ ਮਿਲੇ, ਇਸ ਦੇ ਲਈ ਸਾਡੀ ਸਰਕਾਰ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।

 

ਭਾਈਓ ਅਤੇ ਭੈਣੋਂ,

 

ਦੇਸ਼ ਦੇ ਸੰਤੁਲਿਤ ਅਤੇ ਤੇਜ਼ ਵਿਕਾਸ ਦੀ ਸੋਚ ਸਾਡੇ Coastal Area ਦੇ ਡਿਵੈਲਪਮੈਂਟ ਨੂੰ ਲੈ ਕੇ ਵੀ ਸਪਸ਼ਟ ਰੂਪ ਨਾਲ ਦਿਖਦੀ ਹੈ। ਕੇਰਲ ਹੋਵੇ, ਕਰਨਾਟਕ ਹੋਵੇ, ਸਾਊਥ ਇੰਡੀਆ ਦੇ ਹਰ ਰਾਜ ਵਿੱਚ ਜੋ ਸਮੁੰਦਰ ਨਾਲ ਸਟੇ ਹਨ, ਉੱਥੇ ਬਲੂ ਇਕਨੌਮੀ ਦੇ ਵਿਕਾਸ ਦੇ ਲਈ ਇੱਕ Comprehensive Plan ‘ਤੇ ਕੰਮ ਹੋ ਰਿਹਾ ਹੈ। Blue Economy ਆਤਮਨਿਰਭਰ ਭਾਰਤ ਦਾ ਇੱਕ ਬਹੁਤ ਵੱਡਾ ਸਰੋਤ ਬਣਨ ਵਾਲਾ ਹੈ। ਸਾਡੇ ports ਹੋਣ, Coastal roads ਹੋਣ, ਇਨ੍ਹਾਂ ਨੂੰ ਦੂਸਰੇ ਮਾਧਿਅਮਾਂ ਨਾਲ ਕਨੈਕਟ ਕੀਤਾ ਜਾ ਰਿਹਾ ਹੈ। ਮਲਟੀਮੋਡਲ ਕਨੈਕਟੀਵਿਟੀ 'ਤੇ ਸਾਡਾ ਵਿਸ਼ੇਸ਼ ਫੋਕਸ ਹੈ।  ਸਾਡੇ Coastal Region, ease of Living ਦਾ ਵੀ ਮੋਡਲ ਹੋ ਰਿਹਾ ਹੈ।  Ease of Doing Business ਵੀ ਬਿਹਤਰੀਨ ਹੋਵੇ, ਇਸੇ ਟੀਚੇ ਨਾਲ ਕੰਮ ਕੀਤਾ ਜਾ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

ਸਮੁੰਦਰੀ ਕਿਨਾਰੇ 'ਤੇ ਵਸੀ ਇੱਕ ਵੱਡੀ ਆਬਾਦੀ ਸਾਡੇ ਕਿਸਾਨਾਂ ਦੀ ਹੈ, ਸਾਡੇ ਮਛੇਰੇ ਸਾਥੀਆਂ ਦੀ ਹੈ।  ਇਹ ਸਾਰੇ ਸਾਥੀ ਸਮੁੰਦਰੀ ਸੰਪਦਾ 'ਤੇ ਨਿਰਭਰ ਹੀ ਨਹੀਂ ਹਨ, ਬਲਕਿ ਇਸ ਦੇ ਬਹੁਤ ਵੱਡੇ ਰੱਖਿਅਕ ਵੀ ਹਨ।  ਇਸ ਲਈ ਪੂਰੇ Coastal Eco-system ਦੀ ਸੁਰੱਖਿਆ ਅਤੇ ਸਮ੍ਰਿੱਧੀ ਬਹੁਤ ਜ਼ਰੂਰੀ ਹੈ।  ਬੀਤੇ ਸਾਲਾਂ ਵਿੱਚ ਇਸ ਦੇ ਲਈ ਅਨੇਕ ਸਾਰਥਕ ਕਦਮ ਉਠਾਏ ਗਏ ਹਨ। ਮਛੇਰਿਆਂ ਨੂੰ Deep Sea Fishing ਦੇ ਲਈ ਜ਼ਰੂਰੀ ਮਦਦ ਹੋਵੇ, Fisheries ਦਾ ਅਲੱਗ ਡਿਪਾਰਟਮੈਂਟ ਬਣਾਉਣਾ ਹੋਵੇ, ਮਤਸਯ ਵਪਾਰ ਨਾਲ ਜੁੜੇ ਸਾਥੀਆਂ ਨੂੰ ਵੀ ਸਸਤੇ ਕਰਜ਼ੇ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਦੇਣਾ ਹੋਵੇ, ਇਸ ਨਾਲ ਆਮ ਤੋਂ ਆਮ ਮਛੇਰੇ ਸਾਥੀ ਨੂੰ ਵੀ ਲਾਭ ਹੋ ਰਿਹਾ ਹੈ। 

 

ਕੁਝ ਮਹੀਨੇ ਪਹਿਲਾਂ ਦੇਸ਼ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਮਤਸਯ ਸੰਪਦਾ ਯੋਜਨਾ ਸ਼ੁਰੂ ਕੀਤੀ ਗਈ ਹੈ।  ਇਸ ਦਾ ਸਿੱਧਾ ਲਾਭ ਕੇਰਲ ਅਤੇ ਕਰਨਾਟਕ ਦੇ ਲੱਖਾਂ ਮਛੇਰੇ ਸਾਥੀਆਂ ਨੂੰ ਹੋਣ ਵਾਲਾ ਹੈ।  ਅੱਜ ਮਛਲੀ ਨਾਲ ਜੁੜੇ ਐਕਸਪੋਰਟ ਵਿੱਚ ਤਾਂ ਅਸੀਂ ਤੇਜ਼ੀ ਨਾਲ ਅੱਗੇ ਵਧ ਹੀ ਰਹੇ ਹਾਂ, ਇੱਕ ਕੁਆਲਿਟੀ Processed Sea Food ਦਾ ਹੱਬ ਭਾਰਤ ਹੋਵੇ, ਇਸ ਦੇ ਲਈ ਵੀ ਹਰ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ।  ਦੁਨੀਆ ਵਿੱਚ Sea weed ਦੀ ਡਿਮਾਂਡ ਵਧ ਰਹੀ ਹੈ, ਜਿਸ ਨੂੰ ਪੂਰਾ ਕਰਨ ਵਿੱਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। Sea Weed Farming ਦੇ ਲਈ ਕਿਸਾਨਾਂ ਨੂੰ ਜਿਤਨਾ ਪ੍ਰੋਤਸਾਹਨ ਮਿਲੇਗਾ, ਉਤਨਾ ਹੀ ਤੇਜ਼ੀ ਨਾਲ ਇਸ ਖੇਤਰ ਵਿੱਚ ਵੀ ਅਸੀਂ ਅੱਗੇ ਵਧਾਂਗੇ। 

 

ਅਸੀਂ ਇਕਜੁੱਟ ਹੋ ਕੇ, ਸੰਕਲਪਿਤ ਭਾਵ ਨਾਲ ਕੰਮ ਕਰਾਂਗੇ, ਤਦ ਹੀ ਅਸੀਂ ਹਰ ਰਾਸ਼ਟਰੀ ਟੀਚੇ ਨੂੰ ਤੇਜ਼ੀ ਨਾਲ ਹਾਸਲ ਕਰ ਸਕਾਂਗੇ। ਇੱਕ ਬਾਰ ਫਿਰ ਕੋਚੀ-ਮੰਗਲੁਰੂ ਗੈਸ ਪਾਈਪਲਾਈਨ ਦੇ ਲਈ ਕੇਰਲ ਅਤੇ ਕਰਨਾਟਕ ਦੇ ਸਾਰੇ ਨਾਗਰਿਕ ਭਾਈਆਂ-ਭੈਣਾਂ ਨੂੰ, ਇਸ ਕੰਮ ਨਾਲ ਜੁੜੇ ਸਾਰੇ ਮਹਾਨੁਭਾਵਾਂ ਨੂੰ ਅਨੇਕ-ਅਨੇਕ ਵਧਾਈਆਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਧੰਨਵਾਦ!

 

https://youtu.be/LpVb5Nw31hI

 

 

*****

 

ਡੀਐੱਚ/ਐੱਸਐੱਚ/ਬੀਐੱਮ



(Release ID: 1686379) Visitor Counter : 108