ਪ੍ਰਧਾਨ ਮੰਤਰੀ ਦਫਤਰ

ਨੀਲੀ ਅਰਥਵਿਵਸਥਾ ਆਤਮਨਿਰਭਰ ਭਾਰਤ ਦਾ ਇੱਕ ਮਹੱਤਵਪੂਰਨ ਸਰੋਤ ਬਣਨ ਜਾ ਰਿਹਾ ਹੈ: ਪ੍ਰਧਾਨ ਮੰਤਰੀ


ਤਟਵਰਤੀ ਖੇਤਰਾਂ ਦਾ ਵਿਕਾਸ ਅਤੇ ਮਿਹਨਤੀ ਮਛੇਰਿਆਂ ਦੀ ਭਲਾਈ ਸਰਕਾਰ ਦੀ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ

Posted On: 05 JAN 2021 4:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਤਟਵਰਤੀ ਖੇਤਰਾਂ ਦਾ ਵਿਕਾਸ ਅਤੇ ਮਿਹਨਤੀ ਮਛੇਰਿਆਂ ਦੀ ਭਲਾਈ ਸਰਕਾਰ ਦੀ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਸਮੁੰਦਰੀ ਤਟਵਰਤੀ ਵਿਕਾਸ ਲਈ ਬਹੁ-ਪੱਖੀ ਯੋਜਨਾ ਦੀ ਰੂਪ ਰੇਖਾ ਦਿੱਤੀ ਜਿਸ ਵਿੱਚ ਨੀਲੀ ਅਰਥਵਿਵਸਥਾ ਨੂੰ ਬਦਲਣ, ਤਟਵਰਤੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਮੁੰਦਰੀ ਵਾਤਾਵਰਣ ਦੀ ਰੱਖਿਆ ਸ਼ਾਮਲ ਹੈ। ਉਹ ਅੱਜ ਇੱਕ ਵੀਡੀਓ ਕਾਨਫ਼ਰੰਸ ਜ਼ਰੀਏ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਨੂੰ ਸਮਰਪਿਤ ਕਰਨ ਤੋਂ ਬਾਅਦ ਬੋਲ ਰਹੇ ਸਨ।

 

ਜਦੋਂ ਪ੍ਰਧਾਨ ਮੰਤਰੀ ਕੇਰਲ ਅਤੇ ਕਰਨਾਟਕ ਦੇ ਦੋ ਤਟਵਰਤੀ ਰਾਜਾਂ ਨਾਲ ਗੱਲਬਾਤ ਕਰ ਰਹੇ ਸਨ, ਉਨ੍ਹਾਂ ਨੇ ਤੇਜ਼ ਅਤੇ ਸੰਤੁਲਿਤ ਤਟਵਰਤੀ ਖੇਤਰ ਦੇ ਵਿਕਾਸ ਦੇ ਆਪਣੇ ਨਜ਼ਰੀਏ ਬਾਰੇ ਲੰਬੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਤਟਵਰਤੀ ਰਾਜਾਂ ਜਿਵੇਂ ਕਰਨਾਟਕ, ਕੇਰਲ ਅਤੇ ਹੋਰ ਦੱਖਣੀ ਭਾਰਤ ਦੇ ਰਾਜਾਂ ਵਿੱਚ ਨੀਲੀ ਅਰਥਵਿਵਸਥਾ ਦੇ ਵਿਕਾਸ ਲਈ ਇੱਕ ਵਿਆਪਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੀਲੀ ਅਰਥਵਿਵਸਥਾ ਆਤਮਨਿਰਭਰ ਭਾਰਤ ਦਾ ਇੱਕ ਮਹੱਤਵਪੂਰਨ ਸਰੋਤ ਬਣਨ ਜਾ ਰਹੀ ਹੈ। ਬੰਦਰਗਾਹਾਂ ਅਤੇ ਤਟਵਰਤੀ ਕੰਢੇ ਦੀਆਂ ਸੜਕਾਂ ਨੂੰ ਮਲਟੀ-ਮਾਡਲ ਕਨੈਕਟੀਵਿਟੀ ’ਤੇ ਕੇਂਦ੍ਰਿਤ ਕਰਦਿਆਂ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਤਟਵਰਤੀ ਖੇਤਰ ਨੂੰ ਰਹਿਣ ਦੀ ਸਹੂਲਤ ਅਤੇ ਕਾਰੋਬਾਰ ਵਿੱਚ ਅਸਾਨੀ ਦੇ ਰੋਲ ਮਾਡਲ ਵਿੱਚ ਬਦਲਣ ਦੇ ਉਦੇਸ਼ ਨਾਲ ਕੰਮ ਕਰ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਤਟਵਰਤੀ ਖੇਤਰਾਂ ਵਿੱਚ ਰਹਿੰਦੇ ਮਛੇਰਿਆਂ ਦੇ ਭਾਈਚਾਰਿਆਂ ਬਾਰੇ ਗੱਲ ਕੀਤੀ ਜੋ ਨਾ ਸਿਰਫ ਸਮੁੰਦਰ ਉੱਤੇ ਨਿਰਭਰ ਹਨ ਬਲਕਿ ਇਸਦੇ ਰਾਖੇ ਵੀ ਹਨ। ਇਸ ਦੇ ਲਈ, ਸਰਕਾਰ ਨੇ ਤਟਵਰਤੀ ਵਾਤਾਵਰਣ ਦੀ ਰੱਖਿਆ ਅਤੇ ਖੁਸ਼ਹਾਲੀ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਵਧ ਰਹੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਤਟਵਰਤੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਡੂੰਘੀ ਸਮੁੰਦਰੀ ਮੱਛੀ ਪਕੜਨ ਵਾਲੇ ਮਛੇਰਿਆਂ ਦੀ ਮਦਦ ਕਰਨਾ, ਵੱਖਰਾ ਮੱਛੀ ਪਾਲਣ ਵਿਭਾਗ ਕਰਨਾ, ਐਕੁਆਕਲਚਰ ਵਿੱਚ ਲੱਗੇ ਲੋਕਾਂ ਨੂੰ ਸਸਤੀ ਕਰਜ਼ੇ ਅਤੇ ਕਿਸਾਨ ਕ੍ਰੈਡਿਟ ਕਾਰਡ ਮੁਹੱਈਆ ਕਰਾਉਣ ਵਰਗੇ ਕਦਮ ਉੱਦਮੀਆਂ ਅਤੇ ਆਮ ਮਛੇਰਿਆਂ ਦੋਵਾਂ ਦੀ ਮਦਦ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ 20 ਹਜ਼ਾਰ ਕਰੋੜ ਵਿੱਚ ਲਾਂਚ ਕੀਤੀ ਮਤਸਿਆ ਸੰਪਦਾ ਯੋਜਨਾ ਦੀ ਵੀ ਗੱਲ ਕੀਤੀ ਜਿਸ ਨਾਲ ਕੇਰਲ ਅਤੇ ਕਰਨਾਟਕ ਦੇ ਲੱਖਾਂ ਮਛੇਰਿਆਂ ਨੂੰ ਸਿੱਧਾ ਲਾਭ ਮਿਲੇਗਾ। ਭਾਰਤ ਮੱਛੀ ਪਾਲਣ ਨਾਲ ਸਬੰਧਿਤ ਨਿਰਯਾਤ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਨੂੰ ਇੱਕ ਗੁਣਵੱਤਾ ਵਾਲੇ ਪ੍ਰੋਸੈੱਸਡ ਸਮੁੰਦਰੀ-ਭੋਜਨ ਹੱਬ ਵਿੱਚ ਬਦਲਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਸਮੁੰਦਰੀ ਪੌਦਿਆਂ (ਸਮੁੰਦਰ ਵਿੱਚ ਪੈਦਾ ਹੋਣ ਵਾਲੇ ਪੌਦੇ ਅਤੇ ਸਮੁੰਦਰੀ ਕਾਈ) ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਭਾਰਤ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ, ਕਿਉਂਕਿ ਕਿਸਾਨਾਂ ਨੂੰ ਸਮੁੰਦਰੀ ਪੌਦਿਆਂ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

 

****

 

ਡੀਐੱਸ


(Release ID: 1686341) Visitor Counter : 232