ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੱਕ ਖੇਤਰ ਵਿੱਚ ਹੋ ਰਹੀਆਂ ਖੋਜਾਂ ਦੇ ਹੋਰਨਾਂ ਖੇਤਰ ਵਿੱਚ ਇਸਤੇਮਾਲ ਅਤੇ ਇਨੋਵੇਸ਼ਨ ਨੂੰ ਸੰਸਥਾਗਤ ਰੂਪ ਦੇਣ ਦਾ ਸੱਦਾ ਦਿੱਤਾ

Posted On: 04 JAN 2021 2:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੋਜਾਂ ਨੂੰ ਮਨੁੱਖ ਦੀ ਆਤਮਾ ਦੇ ਵਰਗਾ ਇੱਕ ਆਤਮਿਕ ਉੱਦਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਖੇਤਰ ਵਿੱਚ ਹੋਣ ਵਾਲੀਆਂ ਖੋਜਾਂ ਦੇ ਹੋਰਨਾਂ ਖੇਤਰ ਵਿੱਚ ਇਸਤੇਮਾਲ ਅਤੇ ਇਨੋਵੇਸ਼ਨ ਨੂੰ ਸੰਸਥਾਗਤ ਰੂਪ ਦੇਣ ਦੇ ਦੋਹਰੇ ਟੀਚੇ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਇੱਥੇ ਨੈਸ਼ਨਲ ਮੈਟ੍ਰੋਲੋਜੀ ਕਨਕਲੇਵ 2021 ਦੇ ਉਦਘਾਟਨ ਦੇ ਅਵਸਰ 'ਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਅਵਸਰ 'ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ  ਅਟੋਮਿਕ ਟਾਈਮਸਕੇਲ ਅਤੇ ਭਾਰਤੀ ਨਿਰਦੇਸ਼ਨ ਦ੍ਰਵਯ ਪ੍ਰਣਾਲੀ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੈਸ਼ਨਲ ਐਨਵਾਇਰਨਮੈਂਟਲ ਸਟੈਂਡਰਡ ਲੈਬੋਰੇਟਰੀ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰ ਨੇ ਜਾਣਕਾਰੀ ਦੇ ਵਿਭਿੰਨ ਖੇਤਰਾਂ ਵਿੱਚ ਖੋਜਾਂ ਦੀ ਮਹੱਤਤਾ 'ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਪ੍ਰਗਤੀਸ਼ੀਲ ਸਮਾਜ ਵਿੱਚ ਖੋਜਾਂ ਸਿਰਫ ਇੱਕ ਪ੍ਰਕ੍ਰਿਤਿਕ ਅਭਿਆਸ ਨਹੀਂ ਬਲਕਿ ਕੁਦਰਤੀ ਪ੍ਰਕ੍ਰਿਆ ਹੈ। ਉਨ੍ਹਾਂ ਨੇ ਕਿਹਾ ਕਿ ਖੋਜਾਂ ਦਾ ਪ੍ਰਭਾਵ ਸਮਾਜਿਕ ਅਤੇ ਪੇਸ਼ੇਵਰ ਹੋ ਸਕਦਾ ਹੈ ਅਤੇ ਖੋਜ ਸਾਡੀ ਜਾਣਕਾਰੀ ਅਤੇ ਸਮਝਦਾਰੀ ਦਾ ਵੀ ਵਿਸਤਾਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਦੀ ਭਵਿੱਖ ਦੀ ਦਿਸ਼ਾ ਅਤੇ ਉਸ ਦੇ ਉਪਯੋਗ ਦੇ ਨਾਲ ਉਸ ਦੇ ਅੰਤਿਮ ਟੀਚੇ ਦੇ ਬਾਰੇ ਵਿੱਚ ਪਹਿਲਾ ਹੀ ਅਨੁਮਾਨ ਲਗਾ ਸਕਣਾ ਹਮੇਸ਼ਾ ਸੰਭਵ ਨਹੀਂ ਹੋ ਪਾਉਂਦਾ। ਸਿਰਫ ਇੱਕ ਹੀ ਚੀਜ਼ ਤੈਅ ਹੁੰਦੀ ਹੈ,ਉਹ ਹੈ ਕਿ ਖੋਜ ਨਵੀਂ ਤੋਂ ਨਵੀਂ ਜਾਣਕਾਰੀ ਦੇ ਅਧਿਆਇ ਖੋਲ੍ਹਦੀ ਹੈ ਅਤੇ ਇਹ ਕਦੇ ਬੇਕਾਰ ਨਹੀਂ ਜਾਂਦਾ। ਪ੍ਰਧਾਨ ਮੰਤਰੀ ਨੇ ਇਸ ਸੰਦਰਭ ਵਿੱਚ ਜੈਨੇਟਿਕਸ ਦੇ ਜਨਕ ਮੇਂਦੇਲ ਅਤੇ ਨਿਕੋਲਸ ਟੇਸਲਾ ਦੀ ਉਦਾਹਰਣ ਦਿੱਤੀ, ਜਿਸ ਦੇ ਕਾਰਜ ਨੂੰ ਬਹੁਤ ਬਾਅਦ ਵਿੱਚ ਮਾਨਤਾ ਮਿਲੀ।

ਉਨ੍ਹਾਂ ਕਿਹਾ ਬਹੁਤ ਬਾਰ ਅਜਿਹਾ ਹੁੰਦਾ ਹੈ ਕਿ ਖੋਜ ਸਾਡੇ ਤਤਕਾਲਿਕ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੇ,ਲੇਕਿਨ ਇਹੀ ਖੋਜ ਕੁਝ ਹੋਰਨਾਂ ਖੇਤਰਾਂ ਵਿੱਚ ਬਹੁਤ ਮਹੱਤਵਪੂਰਨ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਸ ਬਿੰਦੂ ਦੀ ਵਿਆਖਿਆ ਕਰਦੇ ਹੋਏ ਜਗਦੀਸ਼ਚੰਦਰ ਬੋਸ ਦੀ ਉਦਾਹਰਣ ਦਿੱਤੀ ਜਿਸਦੀ ਮਾਈਕ੍ਰੋਵੇਵ ਥਿਊਰੀ ਉਸ ਦੇ ਸਮੇਂ ਵਿੱਚ ਪੇਸ਼ੇਵਰ ਦ੍ਰਿਸ਼ਟੀ ਤੋਂ ਲਾਭਕਾਰੀ ਨਹੀਂ ਹੋ ਸਕੀ, ਲੇਕਿਨ ਅੱਜ ਸਮੁੱਚੀ ਰੇਡੀਓ ਦੂਰ ਸੰਚਾਰ ਸੇਵਾ ਉਸੇ 'ਤੇ ਅਧਾਰਿਤ ਹੈ। ਉਨ੍ਹਾਂ ਨੇ ਵਿਸ਼ਵ ਯੁੱਧਾਂ ਦੇ ਦੌਰਾਨ ਹੋਈਆ ਖੋਜਾਂ ਦਾ ਉਦਾਹਰਣ ਦਿੱਤਾ ਜਿਨ੍ਹਾਂ ਨੇ ਬਾਅਦ ਵਿੱਚ ਵਿਭਿੰਨ ਖੇਤਰਾਂ ਵਿੱਚ ਕ੍ਰਾਂਤੀ ਲਿਆਂਦੀ। ਉਦਾਹਰਣ ਦੇ ਲਈ ਡ੍ਰੋਨਸ ਨੂੰ ਯੁੱਧ ਦੇ ਲਈ ਤਿਆਰ ਕੀਤਾ ਗਿਆ ਸੀ ਲੇਕਿਨ ਅੱਜ ਉਹ ਨਾ ਸਿਰਫ ਫੋਟੋਸ਼ੂਟ ਕਰ ਰਹੇ ਹਨ ਬਲਕਿ ਸਮਾਨਾਂ ਨੂੰ ਪਹੁੰਚਾਉਣ ਦਾ ਕੰਮ ਵੀ ਕਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਸਾਡੇ ਖਾਸ ਤੌਰ ਤੇ ਨੌਜਵਾਨ ਵਿਗਿਆਨੀਆਂ ਨੂੰ ਆਪਣੇ ਖੇਤਰ ਵਿੱਚ ਕੀਤੇ ਜਾ ਰਹੀਆਂ ਖੋਜਾਂ ਦਾ ਉਪਯੋਗ ਹੋਰਨਾਂ ਖੇਤਰਾਂ ਵਿੱਚ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਚਾਹੀਦਾ ਹੈ ਅਤੇ ਇਸ ਨੂੰ ਸਾਹਮਣੇ ਰੱਖ ਕੇ ਹੀ ਆਪਣੀ ਖੋਜ ਕਰਨੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਬਿਜਲੀ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਕੋਈ ਛੋਟੀ ਜੀ ਖੋਜ ਵੀ ਵਿਸ਼ਵ ਨੂੰ ਬਦਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਭ ਕੁਝ ਬਿਜਲੀ ਨਾਲ ਚਲਦਾ ਹੈ। ਚਾਹੇ ਉਹ ਟਰਾਂਸਪੋਰਟੇਸ਼ਨ ਹੋਵੇ, ਸੰਚਾਰ ਹੋਵੇ, ਉਦਯੋਗ ਹੋਵੇ ਜਾਂ ਸਾਡਾ ਰੋਜ਼ ਦਾ ਜੀਵਨ। ਇਸ ਤਰ੍ਹਾਂ ਸੈਮੀਕੰਡਕਟਰ ਜਿਹੀਆਂ ਕਾਢਾਂ ਨੇ ਸਾਡੇ ਜੀਵਨ ਵਿੱਚ ਡਿਜੀਟਲ ਕ੍ਰਾਂਤੀ ਲਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨ ਖੋਜਕਰਤਾਵਾਂ ਦੇ ਸਾਹਮਣੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੀ ਖੋਜਾਂ ਅਤੇ ਕਾਢਾਂ ਨਾਲ ਸਾਡਾ ਭਵਿੱਖ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਭਵਿੱਖ ਦੇ ਲਈ ਈਕੋ ਸਿਸਟਮ ਬਣਾਉਣ ਦੇ ਯਤਨਾਂ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਇਨੋਵੇਸ਼ਨ ਰੈਂਕਿੰਗ ਵਿੱਚ ਸਰਵਉੱਚ 50 ਦੇਸ਼ਾਂ ਵਿੱਚ ਸ਼ਾਮਲ ਹੈ।ਇਸ ਤੋਂ ਇਲਾਵਾ ਭਾਰਤ ਵਿਗਿਆਨ ਅਤੇ ਇੰਜੀਨੀਅਰਿੰਗ ਪਬਲੀਕੇਸ਼ਨਸ ਦੇ ਮਾਮਲੇ ਵਿੱਚ ਵੀ ਤੀਜੇ ਰੈਂਕ 'ਤੇ ਹੈ। ਇਹ ਦਰਸਾਉਦਾ ਹੈ ਕਿ ਸਾਡਾ ਜ਼ੋਰ ਬੇਸਿਕ ਖੋਜ 'ਤੇ ਹੈ। ਉਦਯੋਗਾਂ ਅਤੇ ਸੰਸਥਾਨਾਂ ਦੇ ਵਿਚਕਾਰ ਤਾਲਮੇਲ ਮਜ਼ਬੂਤ ਹੋਇਆ ਹੈ ਅਤੇ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਭਾਰਤ ਵਿੱਚ ਆਪਣੀਆ ਖੋਜ ਸੁਵਿਧਾਵਾਂ ਸਥਾਪਿਤ ਕਰ ਰਹੀਆਂ ਹਨ। ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੀਆਂ ਖੋਜ ਸੁਵਿਧਾਵਾਂ ਦੀਆਂ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਭਾਰਤੀ ਨੌਜਵਾਨਾਂ ਦੇ ਲਈ ਖੋਜ ਅਤੇ ਇਨੋਵੇਸ਼ਨ ਦੀਆਂ ਸੰਭਾਵਨਾਵਾਂ ਅਸੀਮਿਤ ਹਨ। ਇਸ ਲਈ ਇਨੋਵੇਸ਼ਨ ਦਾ ਸੰਸਥਾਗਤ ਹੋਣਾ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਇਨੋਵੇਸ਼ਨ ਖੁਦ ਮਹੱਤਵਪੂਰਨ ਹੈ। ਸਾਡੇ ਨੌਜਵਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਬੌਧਿਕ ਸੰਪੱਤੀ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾਵੇ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸਾਡੇ ਜਿੰਨੇ ਜ਼ਿਆਦਾ ਪੇਟੈਂਟਸ ਹੋਣਗੇ ਉਨੀ ਹੀ ਉਪਯੋਗਤਾ ਹੋਵੇਗੀ। ਉਨ੍ਹਾਂ ਖੇਤਰਾਂ ਵਿੱਚ ਸਾਡੀ ਮੌਜੂਦਗੀ ਅਤੇ ਪਹਿਚਾਣ ਮਜ਼ਬੂਤ ਹੋਵੇਗੀ ਜਿਨ੍ਹਾਂ ਵਿੱਚ ਖੋਜ ਮਜ਼ਬੂਤ ਅਤੇ ਅਤਿਆਧੁਨਿਕ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਸੀਂ ਇੱਕ ਮਜ਼ਬੂਤ 'ਬ੍ਰਾਂਡ ਇੰਡੀਆ' ਦੇ ਵੱਲ ਵੱਧ ਸਕਾਂਗੇ।

ਵਿਗਿਆਨੀਆਂ ਨੂੰ ਕਰਮਯੋਗੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਯੋਗਸ਼ਾਲਾਵਾਂ ਵਿੱਚ ਉਨ੍ਹਾਂ ਦੇ ਮਹਾਤਮਾ ਜਿਹੇ ਯਤਨਾਂ ਦੀ ਪ੍ਰਸ਼ੰਸਾਂ ਕੀਤੀ ਅਤੇ ਕਿਹਾ ਕਿ ਉਹ 130 ਕਰੋੜ ਭਾਰਤਵਾਸੀਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਦੇ ਵਾਹਕ ਹਨ। 

 

 

                                             ***

ਡੀਐੱਸ



(Release ID: 1686182) Visitor Counter : 191