ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਸਕੂਲ ਆਫ ਇੰਜੀਨੀਅਰਿੰਗ ਅਤੇ ਅਟਲ ਬਿਹਾਰੀ ਸਕੂਲ ਆਫ ਮੈਨੇਜਮੈਂਟ ਅਤੇ ਉੱਦਮਤਾ ਦੀਆਂ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ

Posted On: 04 JAN 2021 8:15PM by PIB Chandigarh

ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਵਰਚੁਅਲ ਪ੍ਰੋਗਰਾਮ ਰਾਹੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਸਕੂਲ ਆਫ ਇੰਜੀਨੀਅਰਿੰਗ ਅਤੇ ਅਟਲ ਬਿਹਾਰੀ ਸਕੂਲ ਆਫ ਮੈਨੇਜਮੈਂਟ ਅਤੇ ਉੱਦਮਤਾ ਦੀਆਂ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ। ਪ੍ਰੋ. ਐਮ ਜਗਦੀਸ਼ ਕੁਮਾਰ, ਰੈਕਟਰ-1, ਪ੍ਰੋ. ਚਿੰਤਾਮਨੀ ਮਹਾਪਾਤਰਾ, ਰੈਕਟਰ-2,  ਪ੍ਰੋ ਸਤੀਸ਼ ਚੰਦਰ ਗਰਕੋਟੀ ਰੈਕਟਰ-3 ਪ੍ਰੋ. ਰਾਣਾ ਪ੍ਰਤਾਪ ਸਿੰਘ ਅਤੇ ਨਵੇਂ ਸਕੂਲਾਂ ਦੇ ਡੀਨ ਪ੍ਰੋ. ਉੱਨਤ ਪੰਡਿਤ ਅਤੇ ਪ੍ਰੋ. ਸਤੱਯਵ੍ਰੱਤ ਪਟਨਾਇਕ ਇਸ ਮੌਕੇ ਹਾਜ਼ਰ ਸਨ।

 

ਸ਼੍ਰੀ ਪੋਖਰਿਯਾਲ ਨੇ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਨਾਂ ਤੇ ਸਕੂਲ ਆਫ ਮੈਨੇਜਮੈਂਟ ਦਾ ਨਾਂ ਰੱਖੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਨਾ ਸਿਰਫ ਭਾਰਤ ਦੇ ਇਕ ਸਫਲ ਅਤੇ ਦੂਰਦਰਸ਼ੀ ਪ੍ਰਧਾਨ ਮੰਤਰੀ ਸਨ ਬਲਕਿ ਪ੍ਰੇਰਨਾਦਾਇਕ ਲੇਖਕ ਵੀ ਸਨ। ਮੰਤਰੀ ਨੇ ਦੱਸਿਆ ਕਿ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਿੱਖਿਆ ਇਕ ਦੂਜੇ ਦੀਆਂ ਪੂਰਕ ਹਨ ਅਤੇ ਨੌਜਵਾਨਾਂ ਨੂੰ ਉੱਦਮੀ ਅਤੇ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਆਸ ਜਤਾਈ ਕਿ ਤਜਵੀਜ਼ਸ਼ੁਦਾ ਇਮਾਰਤ ਵਿਸ਼ਵ ਪੱਧਰੀ ਸਹੂਲਤਾਂ ਨਾਲ ਟੈਕਨੋਲੋਜੀ ਆਧਾਰਤ ਅਧਿਆਪਨ ਕਲਾ ਅਤੇ ਸਿੱਖਿਆਰਥੀਆਂ ਦੇ ਵਿਕਾਸ ਨਾਲ ਸੰਪੰਨ ਬਣੇਗੀ।  

 

ਸ਼੍ਰੀ ਪੋਖਰਿਯਾਲ ਨੇ ਯੂਨੀਵਰਸਿਟੀ ਨੂੰ ਤਰੱਕੀ ਦੀ ਨਵੀਂ ਉਚਾਈ ਤੱਕ ਲਿਜਾਣ ਅਤੇ ਨਵੀਆਂ ਪਹਿਲਕਦਮੀਆਂ ਨਾਲ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਕੀਤੀ ਗਈ ਪਹਿਲ ਲਈ ਪ੍ਰੋ. ਐਮ ਜਗਦੀਸ਼ ਕੁਮਾਰ ਨੂੰ ਵਧਾਈ ਵੀ ਦਿੱਤੀ।

 

ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਪ੍ਰਮੋਦ ਕੁਮਾਰ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

-------------------------- 

 

ਐਮਸੀ ਕੇਪੀ ਏਕੇ


(Release ID: 1686156) Visitor Counter : 136