ਰੱਖਿਆ ਮੰਤਰਾਲਾ

ਬੀਈਐਮਐਲ ਨੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ 5.625 ਕਰੋੜ ਰੁਪਏ ਦਾ ਡਿਵੀਡੈਂਡ ਸੌਂਪਿਆ

Posted On: 04 JAN 2021 6:23PM by PIB Chandigarh

ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗ (ਡੀਪੀਐਸਯੂ) ਭਾਰਤ ਅਰਥ ਮੂਵਰਜ਼ ਲਿਮਟਿਡ (ਬੀਈਐਮਐਲ)ਨੇ  ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ  ਅੱਜ ਨਵੀਂ ਦਿੱਲੀ ਵਿੱਚ  5.625 ਕਰੋੜ ਰੁਪਏ ਦਾ ਲਾਭਅੰਸ਼ ਸੌਂਪਿਆਂ। ਬੀਈਐਮਐਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਡਾ. ਦੀਪਕ ਕੁਮਾਰ ਨੇ  ਚੈੱਕ ਉਨ੍ਹਾਂ ਨੂੰ ਸੌਂਪਿਆ।

 

ਕੰਪਨੀ ਨੇ 2019-20 ਦੇ ਵਿੱਤੀ ਸਾਲ ਲਈ 6 ਰੁਪਏ ਪ੍ਰਤੀ  ਸ਼ੇਅਰ ਦੇ ਹਿਸਾਬ ਨਾਲ, ਜੋ ਇਕਵਿਟੀ ਸ਼ੇਅਰ ਪੂੰਜੀ ਦੇ 60 ਫੀਸਦੀ ਦੇ ਬਰਾਬਰ ਹੈ, ਅਤੇ 24.99 ਕਰੋਡ਼ ਰੁਪਏ ਬਣਦਾ ਹੈ ਦਾ ਲਾਭਅੰਸ਼ ਐਲਾਨਿਆ ਸੀ। 

 

1964 ਵਿਚ ਸਥਾਪਤ ਬੀਈਐਮਐਲ ਰੱਖਿਆ ਮੰਤਰਾਲਾ (ਐਮਓਡੀ) ਅਧੀਨ ਸ਼ਡਿਊਲ 'ਏ' ਡੀਪੀਐਸਯੂ  ਹੈ ਅਤੇ ਇਹ ਅਰਥਚਾਰੇ ਦੇ ਮੁੱਖ ਖੇਤਰਾਂ ਜਿਵੇਂ ਕਿ ਕੋਲਾ, ਮਾਈਨਿੰਗ, ਸਟੀਲ, ਸੀਮੈਂਟ, ਪਾਵਰ, ਇਰੀਗੇਸ਼ਨ, ਕੰਸਟ੍ਰਕਸ਼ਨ, ਰੋਡ ਬਿਲਡਿੰਗ, ਡਿਫੈਂਸ, ਰੇਲਵੇ ਅਤੇ ਮੈਟਰੋ ਟ੍ਰਾਂਸਪੋਰਟਿੰਗ ਸਿਸਟਮ ਅਤੇ ਐਰੋਸਪੇਸ ਲਈ ਵੱਡੀ ਰੇਂਜ ਦੇ ਉਤਪਾਦਾਂ ਦੇ ਡਿਜ਼ਾਈਨ, ਵਿਕਾਸ, ਨਿਰਮਾਣ ਅਤੇ ਵਿੱਕਰੀ ਤੋਂ ਬਾਅਦ ਸੇਵਾ ਦੇ ਕੰਮਾਂ ਵਿੱਚ ਸ਼ਾਮਲ ਹੈ। 

 

ਬੀਈਐਮਐਲ ਇਕ ਸੂਚੀਬੱਧ ਕੰਪਨੀ ਹੈ ਅਤੇ ਸਰਕਾਰ ਕੋਲ ਕੰਪਨੀ ਦੇ ਕੁਲ ਪੇਡ ਅਪ 54.03 ਪ੍ਰਤੀਸ਼ਤ ਸ਼ੇਅਰ ਹਨ। ਰੱਖਿਆ ਖੇਤਰ ਅਧੀਨ ਬੀਈਐਮਐਲ ਉੱਚ ਮੋਬਿਲਟੀ ਅਤੇ ਰਿਕਵਰੀ ਵਾਹਨਾਂ, ਪੁੱਲ ਪ੍ਰਣਾਲੀ, ਮਿਜ਼ਾਇਲ ਪ੍ਰੋਜੈਕਟਾਂ ਲਈ ਵਾਹਨ, ਟੈਂਕ ਟ੍ਰਾਂਸਪੋਰਟੇਸ਼ਨ ਟ੍ਰੇਲਰਾਂ, ਮਿੱਲ ਰੇਲ ਵੈਗਨਾਂ, ਖੁਦਾਈ ਹੱਲਾਂ, ਕ੍ਰੈਸ਼ ਫਾਇਰ ਟੈਂਡਰ, ਜਹਾਜ਼ਾਂ ਨੂੰ ਲਿਜਾਣ ਵਾਲੇ ਟ੍ਰੈਕਟਰ, ਏਅਰਕ੍ਰਾਫਟ ਹਥਿਆਰਾਂ ਦੀਆਂ ਲੋਡਿੰਗ ਟ੍ਰਾਲੀਆਂ ਆਦਿ ਦੀ ਪੇਸ਼ਕਸ਼ ਕਰਦਾ ਹੈ।

 

ਜਿਵੇਂ ਕਿ ਕੰਪਨੀ ਕੋਲ ਅੱਜ ਦੀ ਸਥਿਤੀ ਵਿੱਚ 11500 ਕਰੋਡ਼ ਰੁਪਏ ਤੋਂ ਵੱਧ ਦੇ ਆਰਡਰਾਂ ਦੀ ਬੁਕਿੰਗ  ਹੈ ਜੋ ਨਿਰਮਾਣ ਅਧੀਨ ਹਨ। ਇਨ੍ਹਾਂ ਵਿਚ ਭਾਰਤ ਵਲੋਂ ਸਭ ਤੋਂ ਵੱਡੇ ਡਿਜ਼ਾਈਨ ਅਤੇ ਵਿਕਸਤ ਕੀਤੇ ਗਏ 190 ਟੀ ਡੰਪ ਟਰੱਕ, ਜੋ ਸੀਆਈਐਲ ਨੂੰ ਸਪਲਾਈ ਕੀਤੇ ਜਾਣੇ ਹਨ, ਚਾਲਕ ਤੋਂ ਬਿਨਾਂ ਮੈਟਰੋ ਕਾਰਾਂ, (ਬਿਨਾਂ ਧਿਆਨ ਦਿੱਤੇ ਟ੍ਰੇਨ ਆਪ੍ਰੇਸ਼ਨ -ਯੂਟੀਓ) ਜੋ ਐਮਐਮਆਰਡੀਏ ਨੂੰ ਸਪਲਾਈ ਕੀਤੇ ਜਾਣੇ ਹਨ ਅਤੇ ਹਾਈ ਮੋਬਿਲਟੀ ਅਤੇ ਰੱਖਿਆ ਸੇਵਾਵਾਂ ਦੇ ਪੁੱਲਾਂ ਅਤੇ ਮਿਜ਼ਾਈਲਾਂ ਲਈ ਹਾਈ ਮੋਬਿਲਟੀ ਟਰੱਕ ਸ਼ਾਮਿਲ ਹਨ।

 

ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ ਅਤੇ ਰੱਖਿਆ ਮੰਤਰਾਲਾ ਅਤੇ ਡੀਪੀਐਸਯੂ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।

C:\Users\dell\Desktop\PIC1EORH.jpg

------------------------------------------------

 

ਏਬੀਬੀ ਨੈਂਪੀ ਕੇਏ ਡੀਕੇ



(Release ID: 1686102) Visitor Counter : 103