ਵਣਜ ਤੇ ਉਦਯੋਗ ਮੰਤਰਾਲਾ
ਭਾਰਤੀ ਉਦਯੋਗ ਵਿੱਚ ਕੁਆਲਟੀ ਦੀ ਪ੍ਰਮੋਸ਼ਨ ਅਤੇ ਉਤਪਾਦਕਤਾ ਲਈ 4 ਜਨਵਰੀ ਤੋਂ 2 ਮਾਰਚ, 2021 ਤੱਕ “ਉਦਯੋਗ ਮੰਥਨ”ਫੋਕਸ ਵੈਬੀਨਾਰਾਂ ਦੀ ਮੈਰਾਥਨ
Posted On:
03 JAN 2021 12:45PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲਾ ਦੀਆਂ ਸਨਅਤਾਂ ਦੀ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ (ਡੀਪੀਆਈਆਈਟੀ) ਵਲੋਂ ਕੁਆਲਟੀ ਕੌਂਸਲ ਆਫ ਇੰਡੀਆ (ਕਿਊਸੀਆਈ), ਨੈਸ਼ਨਲ ਪ੍ਰੋਡਕਟਿਵਿਟੀ ਕੌਂਸਲ (ਐਨਪੀਸੀ), ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐਸ) ਅਤੇ ਇੰਡਸਚਰੀ ਚੈਂਬਰ ਦੇ ਸਹਿਯੋਗ ਨਾਲ ਉਦਯੋਗ ਮੰਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ -- ਭਾਰਤੀ ਉਦਯੋਗ ਵਿਚ ਕੁਆਲਟੀ ਅਤੇ ਪ੍ਰੋਡਕਟਿਵਿਟੀ ਵਿਚ ਪ੍ਰਮੋਸ਼ਨ ਲਈ ਫੋਕਸਡ ਸੈਕਟਰ ਸਪੈਸਿਫਿਕ ਵੈਬੀਨਾਰਾਂ ਦਾ ਮੈਰਾਥਨ ਆਯੋਜਨ ਕਰ ਰਹੇ ਹਨ। ਵੈਬੀਨਾਰ 4 ਜਨਵਰੀ ਤੋਂ ਸ਼ੁਰੂ ਹੋਣਗੇ ਅਤੇ 2 ਮਾਰਚ, 2021 ਨੂੰ ਸਮਾਪਤ ਹੋਣਗੇ। ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 6 ਜਨਵਰੀ, 2021 ਨੂੰ ਇਸ ਵਿਚ ਹਿੱਸਾ ਲੈ ਰਹੇ ਭਾਗੀਦਾਰਾਂ ਨੂੰ ਸੰਬੋਧਨ ਕਰਨਗੇ।
ਹਰੇਕ ਵੈਬੀਨਾਰ ਵਿਚ 2 ਘੰਟਿਆਂ ਦਾ ਲੰਬਾ ਸੈਸ਼ਨ ਹੋਵੇਗਾ ਜਿਸ ਵਿਚ ਹੇਠ ਲਿਖੇ ਸੈਸ਼ਨਾਂ ਵਿਚ ਸਾਰੇ ਹੀ ਉਨ੍ਹਾਂ ਵਿਅਕਤੀਆਂ ਨੂੰ, ਜੋ ਇਸ ਵਿਚ ਰੁਚੀ ਰੱਖਦੇ ਹੋਣਗੇ, ਯੂ-ਟਿਊਬ ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ ਅਤੇ ਸੈਕਟੋਰਲ ਅਤੇ ਉਦਯੋਗ ਮਾਹਿਰਾਂ ਦਰਮਿਆਨ ਚਰਚਾ ਹੋਵੇਗੀ। ਇਸ ਗਤੀਵਿਧੀ ਦਾ ਉਦੇਸ਼ ਚੁਣੇ ਹੋਏ ਮੁੱਖ ਸੈਕਟਰਾਂ ਦੇ ਵਧੀਆ ਅਭਿਆਸਾਂ ਅਤੇ ਤਜਰਬਿਆਂ ਨੂੰ ਉਜਾਗਰ ਕਰਨਾ ਹੈ ਤਾਕਿ ਭਾਰਤੀ ਉਦਯੋਗ ਵਲੋਂ ਇਕ ਨਜ਼ਰੀਏ ਤੇ ਸੁਝਾਏ ਗਏ ਰਸਤੇ ਨਾਲ ਪਹੁੰਚਣ ਸਮੇਤ ਕੁਆਲਟੀ ਅਤੇ ਪ੍ਰੋਡਕਟਿਵਿਟੀ ਦੀਆਂ ਚੁਣੌਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ "ਆਤਮਨਿਰਭਰ ਭਾਰਤ" ਅਤੇ "ਵੋਕਲ ਫਾਰ ਲੋਕਲ" ਦੇ ਵਿਜ਼ਨ ਨੂੰ ਪ੍ਰਫੁਲਿਤ ਕੀਤਾ ਜਾ ਸਕੇ।
ਇਨ੍ਹਾਂ ਵੈਬੀਨਾਰਾਂ ਵਿਚ ਕੀਤੇ ਗਏ ਵਿਚਾਰ ਵਟਾਂਦਰੇ ਸੈਕਟੋਰਲ ਸਿਫਾਰਸ਼ਾਂ ਦੇ ਕੰਪੈਂਡੀਅਮ ਦੀ ਸਿਰਜਣਾ ਵਿਚ ਸਮਾਪਤ ਹੋਣਗੇ ਜੋ ਸਨਅਤੀ ਪ੍ਰਤੀਯੋਗਤਾ ਵਿਚ ਸਹਾਇਤਾ ਕਰਨਗੇ ਅਤੇ ਬਰਾਮਦ ਦੀ ਪ੍ਰਮੋਸ਼ਨ ਅਤੇ ਆਰਥਿਕ ਵਿਕਾਸ ਲਈ ਭਾਰਤੀ ਵਸਤਾਂ ਅਤੇ ਸੇਵਾਵਾਂ ਦੀ ਵੱਡੀ ਮੰਗ ਨੂੰ ਅੱਗੇ ਲਿਜਾਣਗੇ।
ਸ਼੍ਰੀ ਪੀਯੂਸ਼ ਗੋਇਲ ਨੇ ਹਾਲ ਹੀ ਵਿਚ ਭਾਰਤੀ ਉਦਯੋਗ ਨੂੰ ਕੁਆਲਟੀ ਅਤੇ ਪ੍ਰੋਡਕਟਿਵਿਟੀ ਵਿਚ ਸੁਧਾਰ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਸੀ ਅਤੇ ਬ੍ਰੇਨਸਟਾਰਮਿੰਗ ਸੈਸ਼ਨਾਂ ਨੂੰ ਇਨ੍ਹਾਂ ਪਹਿਲੂਆਂ ਤੇ ਵਿਚਾਰ ਕਰਨ ਲਈ ਕਿਹਾ ਸੀ ਤਾਕਿ ਦੇਸ਼ ਇਕ ਉੱਚੀ ਕੁਆਲਟੀ, ਉਪਯੋਗੀ ਨਿਰਮਾਤਾ, ਵਪਾਰੀ ਅਤੇ ਸੇਵਾ ਪ੍ਰਦਾਤਾ ਵਜੋਂ ਮਾਨਤਾ ਪ੍ਰਾਪਤ ਕਰ ਸਕੇ।
ਵਾਈਬੀ ਏਪੀ
(Release ID: 1685821)
Visitor Counter : 99