ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਥਾਮਸ ਵਿੰਟਰਬਰਗ ਦੀ ‘ਅਨਦਰ ਰਾਊਂਡ’ ਦੇ ਇੰਡੀਅਨ ਪ੍ਰੀਮੀਅਰ ਨਾਲ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) ਦੀ ਸ਼ੁਰੂਆਤ ਹੋਵੇਗੀ

51ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI)  16 ਜਨਵਰੀ, 2021 ਨੂੰ ਥੌਮਸ ਵਿੰਟਰਬਰਗ ਦੀ ਫਿਲਮ ‘ਅਨਦਰ ਰਾਊਂਡ’ ਦੇ ਭਾਰਤੀ ਪ੍ਰੀਮੀਅਰ ਨਾਲ ਸ਼ੁਰੂ ਹੋਵੇਗਾ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਵਿੱਚ ਕਾਨਸ ਦੇ ਸਰਬਸ੍ਰੇਸ਼ਠ ਅਦਾਕਾਰ ਦਾ ਅਵਾਰਡ ਜੇਤੂ ਮੈਡਸ ਮਿਕੇਲਸੇਨ ਸਮੇਤ ਸਿਤਾਰਿਆਂ ਦੀ ਹੋਰ ਵੱਡੀ ਸੂਚੀ ਹੈ। ਇਹ ਫਿਲਮ ਆਸਕਰ ਵਿੱਚ ਡੈੱਨਮਾਰਕ ਦੀ ਅਧਿਕਾਰਤ ਐਂਟਰੀ ਵੀ ਹੈ।

 

 

ਇਹ ਫੈਸਟੀਵਲ ‘ਮਹਿਰੂਨਿਸਾ’ ਦੇ ਵਿਸ਼ਵ ਪ੍ਰੀਮੀਅਰ ਦਾ ਵੀ ਗਵਾਹ ਬਣੇਗਾ। ਸੰਦੀਪ ਕੁਮਾਰ ਦੀ ਇਹ ਫ਼ਿਲਮ ਮਿਡ ਫੈਸਟ ਦਾ ਪ੍ਰੀਮੀਅਰ ਹੋਵੇਗੀ। ਬਿਹਤਰੀਨ ਅਦਾਕਾਰ ਫਾਰੁਖ ਜਫ਼ਰ ਦੀ ਅਦਾਕਾਰੀ ਨਾਲ ਸਜੀ ਇਹ ਫਿਲਮ ਇੱਕ ਮਹਿਲਾ ਦੇ ਜੀਵਨ ਪ੍ਰਤੀ ਸੁਪਨੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ। 

 

 

ਇਹ ਫੈਸਟੀਵਲ 24 ਜਨਵਰੀ, 2021 ਨੂੰ ਕੀਯੋਸ਼ੀ ਕੁਰੋਸਾਵਾ ਦੇ ਇਤਿਹਾਸਿਕ ਡਰਾਮੇ 'ਵਾਈਫ ਆਵ੍ ਅ ਸਪਾਈ' ਦੇ ਭਾਰਤ ਪ੍ਰੀਮੀਅਰ ਨਾਲ ਸਮਾਪਤ ਹੋਵੇਗਾ। ਜਪਾਨੀ ਫਿਲਮ ਨੇ ਵੀਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬਿਹਤਰੀਨ ਨਿਰਦੇਸ਼ਨ ਦਾ ਸਿਲਵਰ ਲਾਇਨ ਦਰਜਾ ਪ੍ਰਾਪਤ ਕੀਤਾ। 

 

 

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦਾ ਆਯੋਜਨ 16 ਤੋਂ 24 ਜਨਵਰੀ, 2021 ਤੱਕ ਗੋਆ ਵਿੱਚ ਕੀਤਾ ਜਾ ਰਿਹਾ ਹੈ। ਇਹ ਐਡੀਸ਼ਨ ਪਹਿਲੀ ਵਾਰ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਦੋਵੇਂ ਔਨਲਾਈਨ ਅਤੇ ਵਿਅਕਤੀਗਤ ਅਨੁਭਵ ਹੋਣਗੇ। ਇਹ ਫੈਸਟੀਵਲ ਦੁਨੀਆ ਭਰ ਦੀਆਂ ਕੁੱਲ 224 ਫਿਲਮਾਂ ਨਾਲ ਪ੍ਰਸਿੱਧ ਫਿਲਮਾਂ ਦੀ ਸਕਰੀਨਿੰਗ ਕਰੇਗਾ। ਇਸ ਵਿੱਚ ਭਾਰਤੀ ਪੈਨੋਰਮਾ ਫਿਲਮਾਂ ਵਿੱਚ 21 ਗੈਰ ਫੀਚਰ ਫਿਲਮਾਂ ਅਤੇ 26 ਫੀਚਰ ਫਿਲਮਾਂ ਸ਼ਾਮਲ ਹਨ।

 

ਇਸ ਫਿਲਮ ਫੈਸਟੀਵਲ ਲਈ ਮੀਡੀਆ ਰਜਿਸਟ੍ਰੇਸ਼ਨ ਹਾਲ ਹੀ ਵਿੱਚ ਖੁੱਲ੍ਹਿਆ ਹੈ ਅਤੇ 10 ਜਨਵਰੀ, 2021 ਤੱਕ ਉਪਲੱਬਧ ਹੈ। ਬਿਨੈਕਾਰ 1 ਜਨਵਰੀ 2021 ਨੂੰ 21 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ ਅਤੇ ਘੱਟੋ-ਘੱਟ ਤਿੰਨ ਸਾਲਾਂ ਲਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ)  ਜਿਹੇ ਪ੍ਰਮੁੱਖ ਇੰਟਰਨੈਸ਼ਨਲ ਫਿਲਮ ਫੈਸਟੀਵਲਾਂ ਨੂੰ ਕਵਰ ਕਰਨ ਦਾ ਪੇਸ਼ੇਵਰ ਅਨੁਭਵ ਰੱਖਦੇ ਹੋਣੇ ਚਾਹੀਦੇ ਹਨ। 

 

***

 

ਸੌਰਭ ਸਿੰਘ 


(Release ID: 1685641) Visitor Counter : 279