ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸਾਲ 2020 ਦੇ ਅੰਤ ਵਿੱਚ ਸੂਖਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੀਆਂ ਗਤੀਵਿਧੀਆਂ ਦੀ ਸਮੀਖਿਆ


ਸੂਖਮ , ਲਘੂ ਤੇ ਦਰਮਿਆਨੇ ਉੱਦਮ ਖੇਤਰ ਵਿੱਚ ਸਾਲ 2020 ਦੌਰਾਨ ਕਈ ਮਾਰਗਤੋੜ ਉਪਰਾਲੇ

50000 ਕਰੋੜ ਰੁਪਏ ਦੇ ਇਕਵਿਟੀ ਨਿਵੇਸ਼ ਲਈ 10000 ਕਰੋੜ ਫੰਡ ਦੀ ਸਕੀਮ ਸ਼ੁਰੂ ਕੀਤੀ ਗਈ ਹੈ

ਐੱਮਐੱਸਐੱਮਈ ਦੀ ਪਰਿਭਾਸ਼ਾ ਦਾ ਘੇਰਾ ਵਧਾ ਕੇ ਤਾਂ ਜੋ ਇਹ ਹੋਰ ਵਧਣਯੋਗ ਹੋਣ, ਲਈ ਉੱਦਿਅਮ ਰਾਹੀਂ ਪੰਜੀਕਰਨ ਨੂੰ ਸੁਖਾਲਾ ਬਣਾਇਆ ਗਿਆ ਹੈ

ਆਈਸੀਟੀ ਅਧਾਰਿਤ ਚੈਂਪੀਅਨਸ ਪੋਰਟਲ ਦੇ ਸੰਚਾਲਨ ਨਾਲ ਐੱਮ ਐੱਸ ਐੱਮ ਈਜ਼ ਵੱਲੋਂ ਮੌਕਿਆਂ ਦੀ ਵਰਤੋਂ ਲਈ ਮਦਦ ਮਿਲੇਗੀ

Posted On: 31 DEC 2020 2:53PM by PIB Chandigarh

ਸਾਲ 2020 ਦੌਰਾਨ ਸੂਖਮ , ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਕਈ ਮਾਰਗਤੋੜ/ਮਹੱਤਵਪੂਰਨ ਉਪਰਾਲੇ ਕੀਤੇ ਹਨ । ਇਨ੍ਹਾਂ ਵਿੱਚ ਫੰਡ ਆਫ਼ ਫੰਡਜ਼ ਰਾਹੀਂ ਵਿੱਤੀ ਸਹਾਇਤਾ ਦੇ ਢੰਗ ਤਰੀਕਿਆਂ ਨੂੰ ਤਿਆਰ ਕਰਨਾ , ਐੱਮ ਐੱਸ ਐੱਮ ਈਜ਼ ਦੀ ਪਰਿਭਾਸ਼ਾ ਦਾ ਵਿਸਥਾਰ ਕਰਨਾ , ਐੱਮ ਐੱਸ ਐੱਮੀ ਈਜ਼ ਦੇ ਮੁੱਦਿਆਂ ਦੇ ਹੱਲ ਲਈ ਆਈਜ਼ ਅਧਾਰਿਤ ਚੈਂਪੀਅਨ ਪਲੈਟਫਾਰਮ ਮੁਹੱਈਆ ਕਰਨਾ , ਖਾਦੀ ਅਤੇ ਪੇਂਡੂ ਉਦਯੋਗ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਵੈਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹੈ । ਹੇਠ ਲਿਖੇ ਪੈਰ੍ਹੇ ਮੰਤਰਾਲੇ ਦੇ 2020 ਦੌਰਾਨ ਕੀਤੇ ਗਏ ਵੱਖ ਵੱਖ ਉਪਰਾਲਿਆਂ ਦੀ ਇੱਕ ਝਲਕ ਪੇਸ਼ ਕਰਦੇ ਹਨ ।

1. ਆਤਮਨਿਰਭਰ ਭਾਰਤ ਉਪਰਾਲੇ
1.) ਡਿਸਟ੍ਰੈਸਡ ਐਸਡਸ ਫੰਡ — ਸਬਾਰਡੀਨੇਟ ਡੈਟ ਫਾਰ ਐੱਮ ਐੱਸ ਐੱਮ ਈਜ਼ — ਕ੍ਰੈਡਿਟ ਗਰੰਟੀ ਸਕੀਮ — ਸਬ ਡੈਟ (ਸੀ ਜੀ ਐੱਸ ਐੱਸ ਡੀ) —
ਭਾਰਤ ਸਰਕਾਰ ਦੀ 4000 ਕਰੋੜ ਰੁਪਏ ਦੀ ਸਹਾਇਤਾ ਨਾਲ ਦਬਾਅ ਹੇਠ ਐੱਮ ਐੱਸ ਐੱਮ ਈਜ਼ ਨੂੰ ਇਕਵਿਟੀ ਸਹਾਇਤਾ ਦੇਣ ਲਈ 20000 ਕਰੋੜ ਰੁਪਏ ਸਬਾਰਡੀਨੇਟ ਡੈਟ ਵਜੋਂ ਮੁਹੱਈਆ ਕੀਤੇ ਹਨ । ਇਹ ਸਕੀਮ 24—6—2020 ਨੂੰ ਸ਼ੁਰੂ ਕੀਤੀ ਗਈ ਹੈ । ਚਾਲੂ ਸਾਲ ਦੌਰਾਨ ਨਵੰਬਰ 2020 ਤੱਕ 121 ਉਧਾਰ ਲੈਣ ਵਾਲਿਆਂ ਨੂੰ 12.49 ਕਰੋੜ ਰੁਪਏ ਦੀ ਗਰੰਟੀ ਦਿੱਤੀ ਗਈ ਹੈ । 
2.) ਐੱਮ ਐੱਸ ਐੱਮ ਈਜ਼ ਲਈ ਫੰਡ ਆਫ਼ ਫੰਡਜ਼ ਸਕੀਮ —
ਸਵੈਨਿਰਭਰ ਇੰਡੀਆ ਫੰਡ ਦੇ ਦਿਸ਼ਾ ਨਿਰਦੇਸ਼ (ਫੰਡ ਆਫ਼ ਫੰਡਜ਼ ਫਾਰ ਐੱਮ ਐੱਸ ਐੱਮ ਈਜ਼ ਸਕੀਮ ) , ਜਿਸ ਦੇ ਲਈ 10000 ਕਰੋੜ ਰੁਪਏ ਦਾ ਕਾਰਪਸ ਰੱਖਿਆ ਹੈ , ਜੋ ਐੱਮ ਐੱਸ ਐੱਮ ਈਜ਼ ਲਈ 50000 ਕਰੋੜ ਲਈ ਇਕਵਿਟੀ ਨਿਵੇਸ਼ ਕਰੇਗੀ , ਬਾਰੇ 5 ਅਗਸਤ 2020 ਨੂੰ ਜਾਰੀ ਕੀਤੇ ਗਏ ਸਨ । ਮਦਰ ਫੰਡ ਬਣਾਉਣ ਲਈ ਐੱਨ ਐੱਸ ਆਈ ਸੀ ਵੈਂਚਰ ਕੈਪੀਟਲ ਫੰਡ ਲਿਮਟਡ (ਐੱਨ ਵੀ ਸੀ ਐੱਲ) , ਜੋ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਡ (ਐੱਲ ਐੱਸ ਆਈ ਸੀ ) ਦੀ ਇੱਕ ਕੰਪਨੀ ਹੈ , ਨੂੰ ਕੰਪਨੀ ਐਕਟ 2013 ਤਹਿਤ ਸ਼ਾਮਲ ਕੀਤਾ ਗਿਆ ਹੈ । ਮੰਤਰਾਲਾ ਐੱਸ ਆਰ ਆਈ ਫੰਡ ਦੇ ਸੰਚਾਲਨ ਲਈ ਹੋਰ ਕਦਮ ਚੁੱਕ ਰਿਹਾ ਹੈ ।

2. ਨਵੀਂ ਐੱਮ ਐੱਸ ਐੱਮ ਈ ਪਰਿਭਾਸ਼ਾ ਤੇ ਉੱਦਿਯਮ ਪੰਜੀਕਰਨ
ਐੱਮ ਐੱਸ ਐੱਮ ਈ ਮੰਤਰਾਲੇ ਨੇ 26/6/2020 ਨੂੰ ਇੱਕ ਨੋਟੀਫਿਕੇਸ਼ਨ ਨੰਬਰ ਐੱਸ ਓ 2119 (ਈ) ਵਿੱਚ ਐੱਮ ਐੱਸ ਐੱਮ ਈਜ਼ ਦੇ ਸ਼੍ਰੇਣੀਕਰਨ ਲਈ ਕੰਪੋਜਿ਼ਟ ਤਰੀਕਾ ਨੋਟੀਫਾਈ ਕੀਤਾ ਹੈ , ਜੋ ਐੱਮ ਐੱਸ ਐੱਮ ਈਜ਼ ਦੇ ਟਰਨਓਵਰ ਅਤੇ ਮਸ਼ੀਨਰੀ / ਉਪਕਰਨ ਅਤੇ ਪਲਾਂਟ ਵਿੱਚ ਨਿਵੇਸ਼ ਤੇ ਅਧਾਰਿਤ ਹੈ । ਐੱਮ ਐੱਮ ਐੱਮ ਈਜ਼ ਦੇ ਸ਼੍ਰੇਣੀਕਰਨ ਬਾਰੇ ਕੰਪੋਜਿ਼ਟ ਤਰੀਕੇ ਨਾਲ ਸਬੰਧਤ ਦਿਸ਼ਾ ਨਿਰਦਸ਼  https://msme.gov.in/sites/default/files/IndianGazzate.pdf.   ਲਿੰਕ ਤੇ ਉਪਲਬਧ ਹਨ ।
ਸ਼੍ਰੇਣੀਕਰਨ ਲਈ ਕੰਪੋਜਿ਼ਟ ਤਰੀਕੇ ਤੇ ਅਧਾਰਤ ਮੰਤਰਾਲੇ ਨੇ ਪਹਿਲਾਂ ਤੋਂ ਚੱਲੇ ਆ ਰਹੇ ਉਦਯੋਗ ਅਧਾਰ ਮੈਮੋਰੰਡਮ ਫਾਈਲ ਕਰਨ ਦੇ ਪ੍ਰੋਸੈਸ ਨੂੰ ਮੰਤਰਾਲੇ ਵੱਲੋਂ ਵਿਕਸਿਤ ਇੱਕ ਪੋਰਟਲ *ਉੱਦਿਯਮ* ਪੰਜੀਕਰਨ ਨਾਲ ਬਦਲਿਆ ਹੈ । ਹੁਣ ਮੌਜੂਦਾ ਅਤੇ ਸੰਭਾਵੀ ਉੱਦਮੀ ਆਪਣਾ ਪੰਜੀਕਰਨ ਆਨਲਾਈਨ ਉੱਦਿਯਮ ਪੋਰਟਲ ਤੇ ਕਰ ਸਕਦੇ ਹਨ । ਪੋਰਟਲ ਹੇਠਾਂ ਦਿੱਤਾ ਗਿਆ ਹੈ ।  https://udyamregistration.gov.in.  
ਸ਼੍ਰੇਣੀਕਰਨ ਤਰੀਕੇ ਵਿੱਚ ਬਦਲਾਅ ਦੇ ਨਤੀਜੇ ਵਜੋਂ ਇੱਕ ਉੱਦਮ ਨੂੰ ਸੂਖਮ , ਛੋਟੇ ਅਤੇ ਮੱਧਿਅਮ ਉੱਦਮ ਵਿੱਚ ਹੇਠਾਂ ਦਿੱਤੇ ਗਏ ਤਰੀਕੇ ਅਨੁਸਾਰ ਸ਼੍ਰੇਣੀਕਰਨ ਕੀਤਾ ਜਾਵੇਗਾ ।
1.) ਸੂਖਮ ਉੱਦਮ ਉਹ ਹੋਵੇਗਾ , ਜਿਸ ਵਿੱਚ ਪਲਾਂਟ ਤੇ ਮਸ਼ੀਨਰੀ ਜਾਂ ਉਪਕਰਨ ਵਿੱਚ ਨਿਵੇਸ਼ ਇੱਕ ਕਰੋੜ ਰੁਪਏ ਤੋਂ ਜਿ਼ਆਦਾ ਨਹੀਂ ਹੈ ਅਤੇ ਟਰਨਓਵਰ 5 ਕਰੋੜ ਰੁਪਏ ਤੋਂ ਜਿ਼ਆਦਾ ਨਹੀਂ ਹੈ ।
2. ) ਸੂਖਮ ਉੱਦਮ ਉਹ ਹੈ , ਜਿਸ ਵਿੱਚ ਮਸ਼ੀਨਰੀ ਜਾਂ ਉਪਕਰਨ ਅਤੇ ਪਲਾਂਟ ਵਿੱਚ ਨਿਵੇਸ਼ 10 ਕਰੋੜ ਰੁਪਏ ਤੋਂ ਜਿ਼ਆਦਾ ਨਹੀਂ ਹੈ ਅਤੇ ਟਰਓਵਰ 50 ਕਰੋੜ ਰੁਪਏ ਤੋਂ ਉੱਪਰ ਨਹੀਂ ਹੈ ।
3.) ਦਰਮਿਆਨਾ ਉੱਦਮ ਉਹ ਹੋਵੇਗਾ , ਜਿਸ ਵਿੱਚ ਪਲਾਂਟ ਤੇ ਮਸ਼ੀਨਰੀ ਜਾਂ ਉਪਕਰਨ ਤੇ ਨਿਵੇਸ਼ 50 ਕਰੋੜ ਰੁਪਏ ਤੋਂ ਉੱਪਰ ਨਹੀਂ ਹੈ ਅਤੇ ਟਰਨਓਵਰ 250 ਕਰੋੜ ਰੁਪਏ ਤੋਂ ਉੱਪਰ ਨਹੀਂ ਹੈ ।
ਇਹ ਨਵਾਂ ਸ਼੍ਰੇਣੀਕਰਨ 1 ਜੁਲਾਈ 2020 ਤੋਂ ਲਾਗੂ ਹੋ ਗਿਆ ਹੈ । ਇਹ ਸਮੇਂ ਦੀ ਸੱਚਾਈ ਨੂੰ ਮੁੱਖ ਰੱਖ ਕੇ ਅਤੇ ਸ਼੍ਰੇਣੀਕਰਨ ਲਈ ਇੱਕ ਅਬਜੈਕਟਿਵ ਸਿਸਟਮ ਸਥਾਪਿਤ ਕਰਨ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਮੁਹੱਈਆ ਕਰਨ ਲਈ ਕੀਤਾ ਗਿਆ ਹੈ । ਐੱਮ ਐੱਸ ਐੱਮ ਈ ਡੀ ਐਕਟ 2006 ਤਹਿਤ ਐੱਮ ਐੱਸ ਐੱਮ ਈਜ਼ ਦਾ ਪਹਿਲਾ ਸ਼੍ਰੇਣੀਕਰਨ ਪਲਾਂਟ ਅਤੇ ਮਸ਼ੀਨਰੀ / ਉਪਕਰਨ ਵਿੱਚ ਨਿਵੇਸ਼ ਤੇ ਅਧਾਰਿਤ ਸੀ । ਉਦੋਂ ਤੋਂ ਹੁਣ ਤੱਕ ਅਰਥਚਾਰੇ ਵਿੱਚ ਮਹੱਤਵਪੂਨ ਬਦਲਾਅ ਹੋਏ ਹਨ । ਇਹ ਨਿਰਮਾਣ ਇਕਾਈਆਂ ਅਤੇ ਸੇਵਾ ਇਕਾਈਆਂ ਲਈ ਵੱਖਰਾ ਸੀ ਅਤੇ ਵਿੱਤੀ ਸੀਮਾ ਦੇ ਸੰਦਰਭ ਵਿੱਚ ਬਹੁਤ ਘੱਟ ਵੀ ਸੀ । ਨਵੇਂ ਸ਼੍ਰੇਣੀਕਰਨ ਨਾਲ ਕਈ ਫਾਇਦੇ ਹੋਣ ਦੀ ਸੰਭਾਵਨਾ ਹੈ , ਜੋ ਐੱਮ ਐੱਸ ਐੱਮ ਈਜ਼ ਨੂੰ ਆਪਣਾ ਅਕਾਰ ਵਧਾਉਣ ਵਿੱਚ ਮਦਦ ਦੇਣਗੇ । ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਬਰਾਮਦਾਂ ਦੇ ਸੰਦਰਭ ਵਿੱਚ ਟਰਨਓਵਰ ਨੂੰ ਐੱਮ ਐੱਸ ਐੱਮ ਈ ਦੀ ਕਿਸੇ ਵੀ ਸ਼੍ਰੇਣੀ ਵਿੱਚ ਟਰਨਓਵਰ ਦੀ ਸੀਮਾ ਲਈ ਨਹੀਂ ਗਿਣਿਆ ਜਾਵੇਗਾ , ਭਾਵੇਂ ਉਹ ਇਕਾਈਆਂ ਸੂਖਮ ਹੋਣ , ਲਘੂ ਹੋਣ ਜਾਂ ਦਰਮਿਆਨੀਆਂ ਹੋਣ । ਇਹ ਵੀ ਈਜ਼ ਆਫ਼ ਡੂਇੰਗ ਬਿਜ਼ਨਸ ਵੱਲ ਇੱਕ ਹੋਰ ਕਦਮ ਹੈ । ਇਹ ਐੱਮ ਐੱਸ ਐੱਮ ਈ ਖੇਤਰ ਵਿੱਚ ਨਿਵੇਸ਼ਾਂ ਨੂੰ ਆਕਰਸਿ਼ਤ ਕਰਨ ਵਿੱਚ ਸਹਾਈ ਹੋਵੇਗਾ ਅਤੇ ਹੋਰ ਰੋਜ਼ਗਾਰ ਪੈਦਾ ਕਰੇਗਾ । ਐੱਮ ਐੱਸ ਐੱਮ ਈਜ਼ ਦੇ ਸ਼੍ਰੇਣੀ ਕਰਨ ਦੇ ਤਰੀਕੇ ਨੂੰ ਬਦਲਣ ਨਾਲ ਬਰਾਮਦਕਾਰਾਂ ਨੂੰ ਵੱਡੀ ਰਾਹਤ ਮਿਲੇਗੀ ।

3.   ਚੈਂਪੀਅਨਸ ਪੋਰਟਲ :—
ਚੈਂਪੀਅਨਸ ਪੋਰਟਲ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 01 ਜੂਨ 2020 ਨੂੰ ਕੀਤੀ ਸੀ । ਇਹ ਆਈ ਸੀ ਟੀ ਅਧਾਰਿਤ ਤਕਨਾਲੋਜੀ ਸਿਸਟਮ ਹੈ । ਜਿਸ ਨਾਲ ਛੋਟੀਆਂ ਇਕਾਈਆਂ ਨੂੰ ਵੱਡੇ ਹੋਣ ਵਿੱਚ ਮਦਦ ਮਿਲੇਗੀ । ਇਹ ਪੋਰਟਲ ਮੌਜੂਦਾ ਸਥਿਤੀ ਵਿੱਚ ਹੀ ਐੱਮ ਐੱਸ ਐੱਮ ਈਜ਼ ਦੀ ਮਦਦ ਨਹੀਂ ਕਰਦਾ ਬਲਕਿ ਨਵੇਂ ਵਪਾਰੀ ਮੌਕਿਆਂ ਨੂੰ ਲੈਣ ਲਈ ਵੀ ਸੇਧ ਮੁਹੱਈਆ ਕਰਦਾ ਹੈ ।
ਹਬ ਐਂਡ ਸਪੋਕ ਮਾਡਲ ਵਿੱਚ ਕੰਟਰੋਲ ਰੂਮਸ ਦਾ ਇੱਕ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ । ਹਬ ਨੂੰ ਐੱਮ ਐੱਸ ਐੱਮ ਈ ਮੰਤਰਾਲੇ ਦੇ ਨਵੀਂ ਦਿੱਲੀ ਦਫ਼ਤਰ ਵਿੱਚ ਸਥਾਪਿਤ ਕੀਤਾ ਗਿਆ ਹੈ ਜਦਕਿ ਸਪੋਕਸ ਨੂੰ ਮੰਤਰਾਲੇ ਦੀਆਂ ਸੰਸਥਾਵਾਂ ਅਤੇ ਸੂਬਿਆਂ ਦੇ ਵੱਖ ਵੱਖ ਦਫ਼ਤਰਾਂ ਵਿੱਚ ਸਥਾਪਿਤ ਕੀਤਾ ਗਿਆ ਹੈ ।
ਨਵੀਂ ਦਿੱਲੀ ਦੇ ਕੇਂਦਰੀ ਕੰਟਰੋਲ ਰੂਮ ਵਿੱਚ ਅਤੇ 68 ਸੂਬਾ ਲੈਵਲ ਕੰਟਰੋਲ ਰੂਮ ਕਾਇਮ ਕੀਤੇ ਗਏ ਹਨ , ਜੋ ਐੱਮ ਐੱਸ ਐੱਮ ਈਜ਼ ਨੂੰ ਸਥਾਨਕ ਪੱਧਰ ਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਦੇ ਹਨ , ਜਿਸ ਵਿੱਚ ਵਿੱਤ , ਬਜ਼ਾਰ ਲਈ ਪਹੁੰਚ , ਤਕਨਾਲੋਜੀ , ਅਪਗ੍ਰੇਡੇਸ਼ਨ , ਹੁਨਰ ਵਿਕਾਸ ਆਦਿ ਸ਼ਾਮਲ ਹੈ ।
ਹੋਰ ਸਰਕਾਰੀ ਮਹਿਕਮਿਆਂ / ਮੰਤਰਾਲਿਆਂ ਵਿੱਚ ਫਾਸਟ੍ਰੈਕ ਢੰਗ ਨਾਲ ਸੰਬੰਧਿਤ ਸਿ਼ਕਾਇਤਾਂ ਨੂੰ ਹੱਲ ਕਰਨ ਦੇ ਮੱਦੇਨਜ਼ਰ , ਮੰਤਰਾਲਾ ਹੋਰ ਸਰਕਾਰੀ ਸੰਸਥਾਵਾਂ , 16 ਮੰਤਰਾਲਿਆਂ / ਵਿਭਾਗਾਂ ਅਤੇ 25 ਸੂਬਾ ਸਰਕਾਰਾਂ ਨੂੰ ਪਲੇਟਫਾਰਮ ਤੇ ਆਨਬੋਰਡ ਕਰਨ ਦੀ ਪ੍ਰਕਿਰਿਆ ਵਿੱਚ ਹੈ ।
54 ਬੈਂਕ / ਵਿੱਤੀ ਸੰਸਥਾਵਾਂ / ਆਰ  ਆਰ ਬੀਜ਼ / ਐੱਸ ਐੱਫ ਸੀਜ਼ ਨੂੰ ਪੋਰਟਲ ਤੇ ਆਨਬੋਰਡ ਕੀਤਾ ਗਿਆ ਹੈ । ਫਾਸਟ੍ਰੈਕ ਤਰੀਕੇ ਨਾਲ ਕਰਜਿ਼ਆਂ ਦੇ ਮਾਮਲਿਆਂ ਬਾਰੇ ਪੁੱਛਗਿੱਛ ਨਾਲ ਨਜਿੱਠਣ ਲਈ ਨਿਜੀ ਖੇਤਰ ਦੇ 19 ਬੈਂਕਾਂ ਨੂੰ ਵੀ ਆਨਬੋਰਡ ਕੀਤਾ ਗਿਆ ਹੈ ।
52 ਸੀ ਪੀ ਐੱਸ ਸੀਜ਼ ਨੇ ਚੈਂਪੀਅਨਸ ਪੋਰਟਲ ਲਈ ਫਾਸਟ੍ਰੈਕ ਮੋਡ ਰਾਹੀਂ ਪੁੱਛਗਿੱਛ ਨੂੰ ਹੱਲ ਕਰਨ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ।
ਜੀ ਈ ਐੱਮ ਨੂੰ ਵੀ ਇੱਕ ਨੋਡਲ ਅਧਿਕਾਰੀ ਦੀ ਨਿਯੁਕਤੀ ਨਾਲ ਪੋਰਟਲ ਤੇ ਆਨਬੋਰਡ ਕੀਤਾ ਗਿਆ ਹੈ । ਐੱਮ ਐੱਸ ਐੱਮ ਈ ਇਕਾਈਆਂ ਨੂੰ ਐੱਮ ਐੱਸ ਐੱਮ ਈ ਨਾਲ ਸੰਬੰਧਿਤ ਸਕੀਮਾਂ ਨੂੰ ਬੇਹਤਰ ਢੰਗ ਨਾਲ ਸਮਝਣ ਲਈ ਮਦਦ ਕਰਨ ਲਈ ਪੋਰਟਲ ਤੇ ਪਹਿਲਾਂ ਹੀ 750 ਤੋਂ ਜਿ਼ਆਦਾ ਐੱਫ ਏ ਕਿਉਸ ਅੱਪਲੋਡ ਕੀਤੇ ਗਏ ਹਨ । ਹੋਰਨਾਂ ਪੋਰਟਲਾਂ ਜਿਵੇਂ ਐੱਮ ਐੱਸ ਐੱਮ ਈ ਸਮਾਧਾਨ , ਉੱਧਮ ਪੰਜੀਕਰਣ ਨਾਲ ਏਕੀਕ੍ਰਿਤ ਕੀਤਾ ਗਿਆ ਹੈ ।
ਐੱਮ ਐੱਸ ਐੱਮ ਈਜ਼ ਤੋਂ ਸੁਝਾਅ ਅਤੇ ਵਿਚਾਰ ਲੈਣ ਦੀ ਸਹੂਲਤ ਵੀ ਦਿੱਤੀ ਗਈ ਹੈ ।
15 ਦਸੰਬਰ 2020 ਤੱਕ 25 ਹਜ਼ਾਰ ਸਵਾਲ / ਸਿ਼ਕਾਇਤਾਂ ਇਸ ਪੋਰਟਲ ਤੇ ਪ੍ਰਾਪਤ ਕੀਤੀਆਂ ਗਈਆਂ ਹਨ ਅਤੇ 24,550 ਸਵਾਲਾਂ ਤੋਂ ਜਿ਼ਆਦਾ ਯਾਨਿ ਤਕਰੀਬਨ 98% ਦਾ ਜਵਾਬ ਦਿੱਤਾ ਗਿਆ ਹੈ ਜਦਕਿ ਤਕਰੀਬਨ 450 ਪੁੱਛੇ ਗਏ ਸਵਾਲਾਂ ਦੇ ਹੱਲ ਲਈ ਪ੍ਰਕਿਰਿਆ ਜਾਰੀ ਹੈ ।
ਉੱਪਰ ਦਿੱਤੀਆਂ ਗਈਆਂ ਸਿ਼ਕਾਇਤਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਉਦਾਹਰਣ ਦੇ ਤੌਰ ਤੇ ਐੱਮ ਐੱਸ ਐੱਮ ਈ ਸਕੀਮਾਂ / ਯੂ ਏ ਐੱਨ / ਉੱਧਮ ਪੰਜੀਕਰਨ / ਐੱਮ ਐੱਸ ਐੱਮ ਈ ਦੀ ਪਰਿਭਾਸ਼ਾ / ਵਿੱਤ / ਐੱਮ ਐੱਸ ਐੱਮ ਈ — ਡੀ ਆਈ ਤੇ ਡੀ ਸੀ ਐੱਮ ਐੱਸ ਐੱਮ ਈ ਨਾਲ ਸੰਬੰਧਿਤ ਦਫ਼ਤਰਾਂ , ਆਤਮਨਿਰਭਰ ਭਾਰਤ ਤਹਿਤ ਐਲਾਨੀਆਂ ਗਈਆਂ ਨਵੀਆਂ ਸਕੀਮਾਂ , ਜਨਤਕ ਖਰੀਦ ਨੀਤੀ , ਟੈਸਟਿੰਗ ਤੇ ਗੁਣਵਤਾ ਕੇਂਦਰ ਆਦਿ ਨੂੰ ਸੁਖਾਲੇ ਤੌਰ ਤੇ ਪਛਾਨਣ ਅਤੇ ਬੇਹਤਰ ਹੱਲ ਲਈ ਸ਼੍ਰੇਣੀਕਰਨ ਕੀਤਾ ਗਿਆ ਹੈ ।

4.    ਪ੍ਰਧਾਨ ਮੰਤਰੀ ਦਾ ਐਂਪਲਾਇਮੈਂਟ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਈ ਜੀ ਪੀ) :—
ਪੀ ਐੱਮ ਈ ਜੀ ਪੀ ਇੱਕ ਮੁੱਖ ਕਰੈਡਿਟ ਲਿੰਕਡ ਸਬਸਿਡੀ ਪ੍ਰੋਗਰਾਮ ਹੈ , ਜਿਸ ਦਾ ਮੰਤਵ ਪੇਂਡੂ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਵਿੱਚ ਬੇਰੋਜ਼ਗਾਰ ਨੌਜਵਾਨਾਂ ਤੇ ਰਵਾਇਤੀ ਕਾਰੀਗਰਾਂ ਨੂੰ ਗੈਰ ਫਾਰਮ ਸੈਕਟਰ ਵਿੱਚ ਸੂਖ਼ਮ ਉੱਧਮ ਸਥਾਪਿਤ ਕਰਨ ਲਈ ਸਵੈ ਰੋਜ਼ਗਾਰ ਮੌਕੇ ਦੇਣਾ ਹੈ । ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਕੌਮੀ ਪੱਧਰ ਤੇ ਨੋਡਲ ਏਜੰਸੀ ਹੈ । ਸੂਬਾ / ਜਿ਼ਲ੍ਹਾ ਪੱਧਰ ਤੇ ਕੇ ਵੀ ਆਈ ਸੀ ਦੇ ਸੂਬਾਈ ਦਫ਼ਤਰ , ਕਿਓਰ ਬੋਰਡ , ਕੇ ਵੀ ਆਈ ਵੀਜ਼  ਅਤੇ ਜਿ਼ਲ੍ਹਾ ਉਦਯੋਗ ਕੇਂਦਰ (ਡੀ ਆਈ ਸੀ) ਲਾਗੂ ਕਰਨ ਵਾਲੀਆਂ ਏਜੰਸੀਆਂ ਹਨ ।
ਪੀ ਐੱਮ ਈ ਜੀ ਪੀ ਨੂੰ 2008—09 ਵਿੱਚ ਸ਼ੁਰੂ ਕੀਤਾ ਗਿਆ ਸੀ । ਇਸ ਦੇ ਸ਼ੁਰੂ ਹੋਣ ਤੋਂ 03—09—2020 ਤੱਕ 6.25 ਲੱਖ ਸੂਖ਼ਮ ਉੱਦਮ 14,500 ਕਰੋੜ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਦੀ ਸਹਾਇਤਾ ਨਾਲ ਸਥਾਪਿਤ ਹੋਏ । ਜਿਹਨਾਂ ਵਿੱਚ ਅਨੁਮਾਨਿਤ 53 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕੀਤਾ ਗਿਆ ਹੈ । ਸਹਾਇਤਾ ਕੀਤੀਆਂ ਇਕਾਈਆਂ ਵਿੱਚੋਂ 80% ਪੇਂਡੂ ਇਲਾਕਿਆਂ ਵਿੱਚ ਅਤੇ 50% ਐੱਸ ਸੀ , ਐੱਸ ਟੀ ਅਤੇ ਮਹਿਲਾ ਸ੍ਰੇ਼ਣੀਆਂ ਦੀਆਂ ਹਨ । ਜਨਵਰੀ 2020 ਤੋਂ 30 ਨਵੰਬਰ 2020 ਤੱਕ 60,211 ਸੂਖਮ ਉੱਦਮਾਂ ਦੀ 1743.84 ਕਰੋੜ ਰੁਪਏ ਦੀ ਮਾਰਜਨ ਮਨੀ ਸਬਸਿਡੀ ਨਾਲ ਸਹਾਇਤਾ ਕੀਤੀ ਗਈ ਤੇ ਇਹਨਾਂ ਉਦਮਾਂ ਨੇ 4.81 ਲੱਖ ਲੋਕਾਂ ਲਈ ਰੋਜ਼ਗਾਰ ਪੈਦਾ ਕੀਤਾ ਹੈ ।

ਹਾਲ ਹੀ ਵਿੱਚ ਉਪਰਾਲੇ :—
ਪੀ ਐੱਮ ਈ ਜੀ ਪੀ ਦੇ ਸਕੋਰ ਕਾਰਡ ਮਾਡਲ ਤਹਿਤ ਸਕੀਮ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਗਿਆ ਹੈ ਅਤੇ ਜਿ਼ਲ੍ਹਾ ਪੱਧਰ ਟਾਸਕ ਫੋਰਸ ਕਮੇਟੀਆਂ (ਡੀ ਐੱਲ ਟੀ ਐੱਫ ਸੀ) ਜੋ ਅਰਜ਼ੀਕਰਤਾਵਾਂ ਦੀ ਚੋਣ ਕਰਦੀਆਂ ਸਨ , ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਚੋਣ ਨੂੰ ਤੇਜ਼ੀ ਨਾਲ ਕਰਨ ਅਤੇ ਇਕਾਈਆਂ ਨੂੰ ਪੀ ਐੱਮ ਈ ਜੀ ਪੀ ਦੇ ਸਕੋਰ ਕਾਰਡ ਮਾਡਲ ਤਹਿਤ ਲਗਾਉਣ ਲਈ ਸਕੀਮ ਪ੍ਰਕਿਰਿਆ ਸੁਖਾਲੀ ਕੀਤੀ ਗਈ ਹੈ ।
ਸਾਰੇ ਸੂਬਿਆਂ ਵਿੱਚ ਬਜ਼ਾਰ ਅਤੇ ਤਕਨੀਕੀ ਮਾਹਿਰਾਂ ਨੂੰ ਇਸ ਸਹੂਲਤ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪੀ ਐੱਮ ਈ ਜੀ ਪੀ ਲਾਭਪਾਤਰੀਆਂ ਦੀ ਮੋਨੀਟਰਿੰਗ ਅਤੇ ਸਹਾਇਤਾ ਮੁਹੱਈਆ ਕੀਤੀ ਜਾ ਸਕੇ । ਆਨਲਾਈਨ ਉਦਮਤਾ ਵਿਕਾਸ ਪੋ੍ਗਰਾਮ (ਈ ਡੀ ਪੀ) ਸਿਖਲਾਈ ਪੋਰਟਲ ਸ਼ੁਰੂ ਕੀਤੇ ਗਏ ਹਨ ਅਤੇ ਲਾਭਪਾਤਰੀਆਂ ਨੂੰ ਮੌਜੂਦਾ ਕੋਵਿਡ 19 ਹਾਲਤਾਂ ਦੇ ਚੱਲਦਿਆਂ ਆਨਲਾਈਨ ਈ ਡੀ ਪੀ ਸਿਖਲਾਈ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਪੀ ਐੱਮ ਈ ਜੀ ਪੀ ਇਕਾਈਆਂ ਦੁਆਰਾ ਉਤਪਾਦਾਂ ਦੀ ਵਿਭਿੰਨਤਾ ਨੂੰ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਇਹਨਾਂ ਇਕਾਈਆਂ ਦੀ ਮਾਰਕੀਟ ਦੀਆਂ ਲੋੜਾਂ ਅਤੇ ਮੌਜੂਦਾ ਕੋਵਿਡ 19 ਹਾਲਤਾਂ ਵਿੱਚ ਆਰਥਿਕ ਵਿਵਹਾਰਤਾ ਵੱਧ ਸਕੇ ।
ਇੱਕ ਜੀਓ ਟੈਗਿੰਗ ਪੋਰਟਲ ਜਿਸ ਦਾ ਨਾਂ  www.geotag.kvic.gov.in   ਤਿਆਰ ਕੀਤੀ ਗਈ ਹੈ ਅਤੇ ਇਸ ਦਾ ਸੰਚਾਲਨ ਕੀਤਾ ਜਾ ਰਿਹਾ ਹੈ । ਪੀ ਐੱਮ ਈ ਜੀ ਪੀ ਤਹਿਤ ਸਥਾਪਿਤ ਕੀਤੇ ਸਾਰੇ ਸੂਖ਼ਮ ਉਦਮਾਂ ਦੀ ਜੀਓ ਮੈਪਿੰਗ ਕੀਤੀ ਜਾਵੇਗੀ ਤਾਂ ਜੋ ਇਕਾਈਆਂ ਦੀ ਮੋਨੀਟਰਿੰਗ ਅਤੇ ਉਹਨਾਂ ਦਾ ਪਤਾ ਲਾਉਣ ਲਈ ਸਹੂਲਤ ਮਿਲੇ ।

5.    ਕਰੈਡਿਟ ਲਿੰਕਡ ਕੈਪੀਟਲ ਸਬਸਿਡੀ — ਤਕਨਾਲੋਜੀ ਅਪਗ੍ਰੇਡੇਸ਼ਨ ਸਕੀਮ (ਸੀ ਐੱਲ ਸੀ ਐੱਸ — ਟੀ ਯੂ ਐੱਸ) ਤਹਿਤ "ਕਰੈਡਿਟ ਲਿੰਕ ਕੈਪੀਟਲ ਸਬਸਿਡੀ" ਕੰਪੋਨੈਂਟ
ਜਨਵਰੀ 2020 ਤੋਂ 30 ਨਵੰਬਰ 2020 ਦੌਰਾਨ ਲਗਭਗ 7,500 ਐੱਮ ਐੱਸ ਐੱਮ ਈਜ਼ ਨੂੰ ਲਗਭਗ 540 ਕਰੋੜ ਰੁਪਏ ਜਾਰੀ ਕਰਨ ਨਾਲ ਫਾਇਦਾ ਪਹੁੰਚਿਆ ਹੈ ।

6.    ਲਘੂ ਅਤੇ ਛੋਟੇ ਉਦਮਾਂ ਲਈ ਕਰੈਡਿਟ ਗਰੰਟੀ ਫੰਡ ਟਰਸਟ (ਸੀ ਜੀ ਟੀ ਐੱਮ ਐੱਸ ਈ) :—
ਜਨਵਰੀ 2020 ਤੋਂ 30 ਨਵੰਬਰ 2020 ਤੱਕ ਕੁੱਲ 8,99,377 ਗਰੰਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ । ਇਹਨਾਂ ਗਰੰਟੀਆਂ ਵਿੱਚ 40,178.35 ਕਰੋੜ ਰੁਪਏ ਰਾਸ਼ੀ ਸ਼ਾਮਲ ਹੈ ।

7.    ਐੱਮ ਐੱਸ ਐੱਮ ਈਜ਼ 2018 ਨੂੰ ਇਨਕ੍ਰੀਮੈਂਟ ਕਰੈਡਿਟ ਲਈ ਇੰਟਰਸਟ ਸਬਵੈਂਸ਼ਨ ਸਕੀਮ :—
ਜਨਵਰੀ 2020 ਤੋਂ ਨਵੰਬਰ 2020 ਦੌਰਾਨ ਕੁੱਲ 11,15,364 ਕਰਜ਼ਾ ਧਾਰਕਾਂ ਨੂੰ 337.32 ਕਰੋੜ ਰੁਪਏ ਰਾਸ਼ੀ ਜਾਰੀ ਕਰਨ ਨਾਲ ਲਾਭ ਪਹੁੰਚਿਆ ਹੈ ।

8.    ਸਮੂਹ ਵਿਕਾਸ ਪ੍ਰੋਗਰਾਮ :—
ਜਨਵਰੀ 2020 ਤੋਂ ਅਕਤੂਬਰ 2020 ਦੇ ਸਮੇਂ ਦੌਰਾਨ 556.58 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 62 ਨਵੇਂ ਪ੍ਰਾਜੈਕਟਾਂ ਨੂੰ ਭਾਰਤ ਸਰਕਾਰ ਵੱਲੋਂ 387.24 ਕਰੋੜ ਰੁਪਏ ਦੀ ਗਰਾਂਟ ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ ਹੈ । ਇਹਨਾਂ ਮਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਵਿੱਚੋਂ 32 ਪ੍ਰਾਜੈਕਟ ਸਾਂਝੀ ਸਹੂਲਤ ਕੇਂਦਰ (ਸੀ ਐੱਫ ਸੀਜ਼) ਸਥਾਪਿਤ ਕੀਤੇ ਜਾ ਰਹੇ ਹਨ । ਇਹ ਪ੍ਰਾਜੈਕਟ ਗੁਜਰਾਤ , ਹਿਮਾਚਲ ਪ੍ਰਦੇਸ਼ , ਝਾਰਖੰਡ , ਕਰਨਾਟਕ , ਕੇਰਲ , ਮਹਾਰਾਸ਼ਟਰ , ਉਡੀਸਾ , ਨਾਗਾਲੈਂਡ , ਤਾਮਿਲਨਾਡੂ ਤੇ ਤੇਲੰਗਾਨਾ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ । ਬਾਕੀ 30 ਪ੍ਰਾਜੈਕਟ ਨਾਗਾਲੈਂਡ , ਪੰਜਾਬ , ਰਾਜਸਥਾਨ , ਤੇਲੰਗਾਨਾ ਤੇ ਤਾਮਿਲਨਾਡੂ ਦੀਆਂ ਉਦਯੋਗਿਕ ਅਸਟੇਟਸ ਵਿੱਚ ਬੁਨਿਆਦੀ ਢਾਂਚਾ ਵਿਕਾਸ ਲਈ ਸਥਾਪਿਤ ਕੀਤੇ ਜਾ ਰਹੇ ਹਨ ।
ਜਨਵਰੀ 2020 ਤੋਂ ਅਕਤੂਬਰ 2020 ਦੌਰਾਨ 7 ਚਾਲੂ ਪ੍ਰਾਜੈਕਟਾਂ ਨੂੰ ਮੁਕੰਮਲ ਕੀਤਾ ਗਿਆ ਹੈ । ਸੀ ਪੀ ਐੱਸ ਸੀਜ਼ ਜਿਹਨਾਂ ਨੂੰ ਸਥਾਪਿਤ ਕੀਤਾ ਗਿਆ ਹੈ , ਉਹਨਾਂ ਵਿੱਚ ਕਾਜੂ ਪ੍ਰੋਸੈਸਿੰਗ ਕਲਸਟਰ , ਕੁਮਟਾ , ਉੱਤਰ ਕਨੜਾ , ਕਰਨਾਟਕ l ਕਪਾਹ ਕਪੜਾ ਕਲਸਟਰ , ਹੱਥ ਕੰਗਲ , ਕੋਲਾਪੁਰ , ਮਹਾਰਾਸ਼ਟਰ ਅਤੇ ਫਾਰਮਾਸੂਟਿਕਲ ਸਮੂਹ , ਕਟਕ , ਉਡੀਸਾ , 4 ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਵੀ ਸ਼ੁਰੂ ਕੀਤੇ ਗਏ ਹਨ ।

9.   ਐੱਸ ਐਫ ਯੂ ਆਰ ਆਈ ਟੀ ਆਈ ਸਮੂਹ :—
ਸਾਲ 2015 ਤੋਂ 30 ਨਵੰਬਰ 2020 ਤੱਕ ਸਕੀਮ ਫਾਰ ਫੰਡਸ ਫੋਰ ਜਨਰੇਸ਼ਨ ਆਫ ਟਰੈਡੀਸ਼ਨਲ ਇੰਡਸਟ੍ਰੀਜ਼ (ਐੱਸ ਐਫ ਯੂ ਆਰ ਆਈ ਟੀ ਆਈ) ਤਹਿਤ ਭਾਰਤ ਸਰਕਾਰ ਦੀ 736.67 ਕਰੋੜ ਗਰਾਂਟ ਨਾਲ 317 ਸਮੂਹ ਮਨਜ਼ੂਰ ਕੀਤੇ ਗਏ ਹਨ , ਜੋ 1.88 ਲੱਖ ਕਾਰੀਗਰਾਂ ਨੂੰ ਫਾਇਦਾ ਦੇਣਗੇ । ਇਹਨਾਂ ਸਮੂਹਾਂ ਵਿੱਚੋਂ 65 ਨੂੰ ਉੱਤਰ ਪੂਰਬੀ ਖੇਤਰ ਲਈ ਮਨਜ਼ੂਰ ਕੀਤਾ ਗਿਆ ਹੈ , 317 ਵਿੱਚੋਂ 78 ਸਮੂਹ ਚਾਲੂ ਹੋ ਗਏ ਹਨ , ਜਿਹਨਾਂ ਵਿੱਚੋਂ 55 , 2019—20 ਵਿੱਚ ਚਾਲੂ ਹੋਏ ਹਨ । ਜਨਵਰੀ 2020 ਤੋਂ ਨਵੰਬਰ 2020 ਤੱਕ 124 ਐੱਸ ਐਫ ਯੂ ਆਰ ਆਈ ਟੀ ਆਈ ਸਮੂਹ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।

10.   ਤਕਨਾਲੋਜੀ ਕੇਂਦਰ / ਟੂਲ ਰੂਮਜ਼ :—
ਜਨਵਰੀ 2020 ਤੋਂ 25 ਨਵੰਬਰ 2020 ਤੱਕ 18 ਐੱਮ ਐੱਸ ਐੱਮ ਈ ਦੇ ਤਕਨਾਲੋਜੀ ਕੇਂਦਰਾਂ ਦੀਆਂ ਪ੍ਰਾਪਤੀਆਂ ਹੇਠਾਂ ਦਿੱਤੀਆਂ ਗਈਆਂ ਹਨ ।
ਦੇਸ਼ ਭਰ ਵਿੱਚ ਸਥਿਤ 18 ਤਕਨਾਲੋਜੀ ਕੇਂਦਰਾਂ ਨੇ 1,65,409 ਸਿਖਾਂਦਰੂਆਂ ਨੂੰ ਸਿਖਲਾਈ ਦਿੱਤੀ ਹੈ ਅਤੇ 26,228 ਇਕਾਈਆਂ ਨੂੰ ਸਹਿਯੋਗ ਦਿੱਤਾ ਹੈ ।
28 ਜਨਵਰੀ 2020 ਨੂੰ ਕਰਵਾਏ ਗਏ 53ਵੇਂ ਚਮੜਾ ਖੋਜ ਉਦਯੋਗ ਗੈਟ ਟੂ ਗੈਦਰ 2020 ਦੇ ਉਦਘਾਟਨੀ ਸਮਾਗਮ ਵਿੱਚ ਕੌਂਸਲ ਆਫ ਲੈਦਰ ਐਕਸਪੋਰਟਰਜ਼ ਨੂੰ ਪੁਰਸਕਾਰ ਦਿੱਤਾ ਗਿਆ । ਸੈਂਟਰਲ ਫੁਟਵਿਅਰ ਟ੍ਰੇਨਿੰਗ ਇੰਸਟੀਚਿਊਟ (ਸੀ ਐੱਫ ਟੀ ਆਈ) , ਆਗਰਾ ਨੇ 5 ਪੁਰਸਕਾਰ ਤੇ ਵੱਖ ਵੱਖ ਸ਼੍ਰੇਣੀਆਂ ਵਿੱਚ ਪਹਿਲਾ ਪੁਰਸਕਾਰ ਹਾਸਲ ਕੀਤਾ । ਸੀ ਐੱਫ ਟੀ ਆਈ ਚੇਨੱਈ ਨੇ ਬੈਸਟ ਸ਼ੂਅ ਡਿਜ਼ਾਈਨ ਲੇਡੀਜ਼ ਅਤੇ ਟਰੈਂਡੀ ਸ਼੍ਰੇਣੀ ਵਿੱਚ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ ।
ਬਰਾਮਦ ਵਿਕਲਪ ਵਿਕਾਸ ਕਰਨ ਜਾਂ ਦਰਾਮਦ ਵਿਕਲਪ ਵਿਕਾਸ ਵਿੱਚ ਸਹਾਇਤਾ ਕਰਨਾ (ਆਤਮਨਿਰਭਰ ਭਾਰਤ ਉਪਰਾਲੇ ਦੇ ਇੱਕ ਹਿੱਸੇ ਵਜੋਂ) ਸੈਂਟਰਲ ਟੂਲ ਰੂਮ ਅਤੇ ਟ੍ਰੇਨਿੰਗ ਸੈਂਟਰ ਸੀ ਟੀ ਟੀ ਸੀ , ਭੁਵਨੇਸ਼ਵਰ ਨੇ ਵੱਖ ਵੱਖ ਹਿੱਸਿਆਂ ਜਿਵੇਂ ਕ੍ਰਿਪਿੰਗ ਡਾਈਸ , ਪ੍ਰਕਾਸ ਨੀਡਲ ਪਾਰਟਸ , ਕੋਰੋਨਰੀ ਕਨੈਕਟਰਸ ਜੋ ਰੋਬੋ ਸਰਜਰੀ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਐੱਮ/ਐੱਸ ਰੋਬੋ ਸਰਜ ਮੈਡ ਟੈੱਕ ਪ੍ਰਾਈਵੇਟ ਲਿਮਟਿਡ , ਵਿਜ਼ਾਰ , ਨੀਡਲ ਪਾਰਟ , ਦਰਾਮਦ ਵਿਕਲਪ ਹੈ (ਜੋ ਚੀਨ ਤੋਂ ਬਰਾਮਦ ਕੀਤਾ ਜਾਂਦਾ ਹੈ, ਦਾ ਨਿਰਮਾਣ ਅਤੇ ਵਿਕਾਸ ਕੀਤਾ ਹੈ ।)
ਸੀ ਟੀ ਟੀ ਸੀ ਭੁਵਨੇਸ਼ਵਰ ਨੇ (ਭਾਰਤੀ ਸਿੰਗਲ ਇੰਜਨ , ਚੌਥੀ ਜਨਰੇਸ਼ਨ ਮਲਟੀ ਰੋਲ ਲਾਈਟ ਫਾਈਟਰ ਏਅਰ ਕ੍ਰਾਫਟ)  ਤੇਜਸ ਹਵਾਈ ਜਹਾਜ਼ ਲਈ ਹਾਈਡ੍ਰੋਲਿਕ ਸਿਸਟਮ ਫਿਲਟਰਸ ਦੇ ਕੁਝ ਹਿੱਸਿਆਂ ਨੂੰ ਵਿਕਸਿਤ ਕੀਤਾ ਹੈ ।
ਇੰਡੋ ਡੈਨਿਸ਼ ਟੂਲ ਰੂਮ ਜਮਸ਼ੇਦਪੁਰ ਨੇ ਹੇਠ ਲਿਖੇ ਪਾਰਟਸ ਦਾ ਵਿਕਾਸ ਕੀਤਾ ਹੈ ।
1.   ਜਾਪਾਨੀ ਅਲਟੀਮੇਟ ਕੁਇੱਕ ਚੇਂਜਰ ਮਕੇਨਿਜ਼ਮ (ਜੇ ਯੂ ਕਿਉ ਸੀ) ਜੋ ਸਟੀਲ ਉਦਯੋਗਾਂ ਵਿੱਚ ਲਗਾਤਾਰ ਕਾਸਟਿੰਗ ਪ੍ਰਕਿਰਿਆ ਵਿੱਚ ਵਰਤਿਆ ਜਾਂਦਾ ਹੈ ।
2.   ਏ ਐੱਲ 90 ਸਲਾਈਡ ਗੇਟ ਮਕੇਨਿਜ਼ਮ ਜੋ 1,550 ਡੀਗਰੀ ਸੀ ਤਾਪਮਾਨ ਤੇ ਸਟੀਲ ਪਲਾਂਟ ਵਿੱਚ ਲਾਡੇਲ ਤੋਂ ਟੰਡਿਸ਼ ਵਿੱਚ ਮੋਲਟਨ ਸਟੀਲ ਦੇ ਵਹਾਅ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ । ਇਹ ਅਸੈਂਬਲ ਕੀਤਾ ਜਾਂਦਾ ਹੈ ਅਤੇ ਟੈਸਟ ਕੀਤਾ ਜਾ ਰਿਹਾ ਹੈ । ਇਸ ਨੂੰ ਮਹਾਰਾਸ਼ਟਰ ਦੇ ਜੇ ਐੱਸ ਡਬਲਯੂ ਡੋਲਵੀ ਵਿੱਚ ਸਭ ਤੋਂ ਵੱਡੇ ਲਾਈਡੇਲ 350 ਟੀ ਸਮਰੱਥਾ ਵਾਲੇ ਪਲਾਂਟ ਵਜੋਂ ਸਥਾਪਿਤ ਕੀਤਾ ਜਾਵੇਗਾ ।
3.   ਟਾਟਾ ਸਟੀਲ ਲਿਮਟਿਡ ਲਈ ਐਰੋਗੋਨ ਗੈਸ ਇੰਜੈਕਟਰ ਦਾ ਆਟੋਕਪਲਰ ਰਿਵਰਸ ਇੰਜੀਨੀਅਰਿੰਗ ਰਾਹੀਂ , ਪਹਿਲਾਂ ਇਹ ਡੀ ਐੱਮ ਜੀ ਜਰਮਨ (ਮਸ਼ੀਨ ਟੂਲਸ ਨਿਰਮਾਣ ਕਰਤਾ) ਤੋਂ ਦਰਾਮਦ ਕੀਤਾ ਜਾਂਦਾ ਸੀ ।
4.   ਟਾਟਾ ਰਿਫਰੈਕਟ੍ਰੀਸ ਲਿਮਟਿਡ ਲਈ ਰਿਫਰੈਕਟ੍ਰੀਸ ਹੈਂਡਲਿੰਗ ਫਿਕਸਚਰ (ਦਰਾਮਦ ਵਿਕਲਪ) ਇਹ ਫਿਕਸਚਰ ਰੈਫਰੈਕਟ੍ਰਿਸ ਨੋਡਲ ਦੇ ਬਦਲਾਅ ਵਜੋਂ ਏ ਐੱਲ 80 ਸਲਾਈਡ ਗੇਟ ਮਕੇਨਿਜ਼ਮ ਲਈ ਵਰਤਿਆ ਜਾਂਦਾ ਹੈ , ਜੋ 1500 ਡੀਗਰੀ ਸੀ ਤੋਂ ਜਿ਼ਆਦਾ ਤੇ ਕੰਮ ਕਰਦਾ ਹੈ ।
5.    ਇੰਡੋ ਜਰਮਨ ਟੂਲ ਰੂਮ ਇੰਦੌਰ ਨੇ ਸਫ਼ਲਤਾਪੂਰਵਕ 14 ਕੈਵੇਟੀ ਬੋਡੀ ਮੋਲਡ (ਦਰਾਮਦ ਵਿਕਲਪ) ਦਾ ਨਿਰਮਾਣ ਕੀਤਾ ਹੈ , ਇਹ ਨਿਰਮਾਣ ਐੱਮ/ਐੱਸ ਯੁਰੋ ਲਾਈਫ ਰੁੜਕੀ ਦੇ 360 ਐੱਮ ਐੱਲ ਆਈ ਵੀ ਫਲਿਊਡ ਬੋਤਲ ਲਈ ਕੀਤਾ ਗਿਆ ਹੈ ।
6.   ਸੈਂਟਰਲ ਟੂਲ ਰੂਮ ਲੁਧਿਆਣਾ ਨੇ ਲੋਕਲ ਐੱਮ ਐੱਸ ਐੱਮ ਈ ਇਕਾਈਆਂ ਦੀ ਸਹਾਇਤਾ ਕਰਕੇ ਸਮੱਗਰੀ ਦੀ ਪਛਾਣ ਅਤੇ ਕਪੜਾ ਮਸ਼ੀਨਰੀ ਪਾਰਟ ਦੀਆਂ ਮਕੈਨੀਕਲ ਪ੍ਰਾਪਰਟੀਜ਼ ਅਤੇ ਨਿਟਿੰਗ ਮਸ਼ੀਨਰੀ ਪਾਰਟ (ਦਰਾਮਦ ਵਿਕਲਪ) ਲਈ ਟੈਸਟਿੰਗ ਲੈਬ ਸਹੂਲਤਾਂ ਮੁਹੱਈਆ ਕੀਤੀਆਂ ਹਨ ।
ਕੋਵਿਡ 19 ਨਾਲ ਸੰਬੰਧਿਤ ਐੱਮ ਐੱਸ ਐੱਮ ਈਜ਼ , ਟੀ ਸੀਜ਼ ਨੇ ਵੱਖ ਵੱਖ ਸਾਧਨ ਤੇ ਉਤਪਾਦਾਂ ਦਾ ਨਿਰਮਾਣ ਕੀਤਾ ਹੈ ਅਤੇ ਦੇਸੀ ਤੇ ਸਵਦੇਸ਼ੀ ਉਤਪਾਦਨ ਅਤੇ ਮਾਰਕਿਟਿੰਗ ਲਈ ਐੱਮ ਐੱਸ ਐੱਮ ਈਜ਼ ਨਾਲ ਸਾਂਝੀਆਂ ਕੀਤੀਆਂ ਹਨ । ਇਸ ਦਾ ਵਿਸਥਾਰ ਹੇਠ ਲਿਖਿਆ ਹੈ।
1.   ਪੀ ਪੀ ਈ ਕਿੱਟ ਦੇ ਕੁਝ ਹਿੱਸੇ ਇਸ ਤੋਂ ਇਲਾਵਾ ਐੱਮ ਐੱਸ ਐੱਮ ਈ ਟੀ ਸੀ , ਮੇਰਠ ਨੇ ਵੀ ਐੱਨ ਏ ਬੀ ਐੱਲ ਐਕਰੀਡੇਟਿਡ ਟੈਸਟਿੰਗ ਫੈਸਲਟੀਜ਼ ਪੀ ਪੀ ਈ ਕਿਟਸ ਟੈਸਟਿੰਗ ਕਰਨ ਲਈ ।
2.   ਕੋਰੋਨਾ ਟੈਸਟਿੰਗ ਕਿੱਟ ਦੇ ਕੁਝ ਹਿੱਸੇ, ਇਹ ਕਿੱਟ ਕੋਵਿਡ 19 ਲਈ ਪੋਲੀਮਰਜ਼ ਚੇਨ ਰਿਐਕਸ਼ਨ (ਪੀ ਸੀ ਆਰ) ਲਈ ਸਵਦੇਸ਼ੀ ਮਸ਼ੀਨ ਹੈ ।
ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨਸ / ਫੁੱਲ ਬੋਡੀ ਸੈਨੇਟਾਈਜ਼ਰਸ ਟਨਲ / ਯੂ ਵੀ (ਅਲਟਰਾ ਵਾਇਲਟ) ਸੈਂਸੇਟਾਈਜੇ਼ਸਨ ਉਪਕਰਣ , ਹੱਥਾਂ ਦੇ ਸੈਨੇਟਾਈਜੇਸ਼ਨ ਲਈ / ਯੂ ਪੀ ਡਿਸਇਨਫੈਕਟਰ ਟਾਵਰ ਦਫ਼ਤਰੀ ਕਮਰਿਆਂ ਅਤੇ ਕਲਾਸ ਰੂਮਾਂ ਲਈ / ਫਾਈਲਾਂ ਲਈ ਯੂ ਵੀ ਸੈਨੇਟਾਈਜੇਸ਼ਨ ਵੂਡਨ ਬਾਕਸ / ਐੱਮ ਐੱਸ ਐੱਮ ਈ ਟੀ ਸੀ ਕਨੌਜ ਤੇ ਟੈਸਟਿੰਗ ਸਹੂਲਤ ਦੇ ਨਾਲ ਨਾਲ ਅਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ / ਹੈਂਡ ਸੈਨੇਆਈਜੇਸ਼ਨ ਲਈ ਡਿਸਪੈਂਸਰ ਇਕਾਈਆਂ / ਸੇਫਟੀ ਗੋਗਲਸ / ਫੇਸ ਸ਼ੀਲਡ / ਆਈ ਆਰ (ਇਨਫਰਾ ਰੈੱਡ) ਥਰਮਾਮੀਟਰ / ਮੈਡੀਕਲ ਗਾਊਨਸ / ਸੈਨੇਟਾਈਜ਼ਰ ਬੋਤਲ ਪੰਪਸ (7 ਕੰਪੋਨੈਂਟਸ) / ਪਲਾਜ਼ਮਾ ਐਕਟੀਵੇਟੇਡ ਓਜ਼ੋਨ ਸੈਨੇਟਾਈਜ਼ਰ ਜੋ ਹੱਥਾਂ ਦੀ ਸੈਨੇਟਾਈਜੇਸ਼ਨ ਲਈ ਵਰਤਿਆ ਜਾਂਦਾ ਹੈ , ਦਾ ਪ੍ਰੋਟੋਟਾਈਪ ਵਿਕਸਿਤ ਕੀਤਾ ਗਿਆ ਹੈ / ਪਲਸ ਆਕਸੀਮੀਟਰ ਦਾ ਪ੍ਰੋਟੋਟਾਈਪ ਵਿਕਾਸ ਅਧੀਨ ਹੈ / ਨਾਨ ਇਨਵੈਸਿਵ ਸੀ ਪੀ ਏ ਪੀ ਟਾਈਪ ਵੈਂਟੀਲੇਟਰ ਮਸ਼ੀਨ ਆਦਿ ।
ਇਲੈਕਟ੍ਰੋਨਿਕ ਸੇਵਾ ਤੇ ਟ੍ਰੇਨਿੰਗ ਸੈਂਟਰ ਰਾਮਨਗਰ ਦੇ ਨਵੀਨਤਮ ਉਤਪਾਦ ਯੂ ਵੀ ਸੈਨੇਟਾਈਜੇਸ਼ਨ ਵੂਡਨ ਬਾਕਸ   https://www.agnii.gov.in/innovation/uv-sanitization-box  ਵੈਬਸਾਈਟ ਤੇ ਸੂਚੀਬੱਧ ਕੀਤੇ ਜਾ ਰਹੇ ਹਨ । ਸੈਨੇਟਾਈਜੇਸ਼ਨ ਬਾਕਸ ਅਗਨੀ (ਐਕਸਲਰੇਟਿੰਗ ਗਰੋਥ ਆਫ ਨਿਊ ਇੰਡੀਆ ਇੰਨੋਵੇਸ਼ਨਸ) — ਅਗਨੀ ਮਿਸ਼ਨ ਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਤਹਿਤ ਇੱਕ ਫਲੈਗਸਿ਼ੱਪ ਉਪਰਾਲਾ ਅਤੇ ਪ੍ਰਧਾਨ ਮੰਤਰੀ ਦੇ ਸਾਇੰਸ ਤਕਨਾਲੋਜੀ ਤੇ ਨਵੀਨਤਮ ਸਲਾਹਕਾਰ ਕੌਂਸਲ ਤਹਿਤ 9 ਤਕਨਾਲੋਜੀ ਮਿਸ਼ਨਸ ਵਿੱਚੋਂ ਇੱਕ ਹੈ ।
ਜਿ਼ਆਦਾਤਰ ਟੀਸੀਜ਼ ਵੱਲੋਂ ਉਦਯੋਗਾਂ ਦੀ ਲੋੜ ਅਨੁਸਾਰ ਕਈ ਵੈਬੀਨਾਰ ਆਯੋਜਿਤ ਕੀਤੇ ਗਏ ਹਨ , ਇਹਨਾਂ ਦੇ ਵਿਸਿ਼ਆਂ ਵਿੱਚ ਆਹਮੋ ਸਾਹਮਣੇ ਬੈਠ ਕੇ ਪੜਾਉਣ ਤੋਂ ਆਨਲਾਈਨ ਟੀਚਿੰਗ ਤੇ ਜਾਣਾ ਅਤੇ ਕੋਵਿਡ 19 ਮਹਾਮਾਰੀ ਤੋਂ ਬਾਅਦ ਕਿੱਕ ਸਟਾਰਟ ਉਦਯੋਗਾਂ ਲਈ ਤਰਜੀਹੀ ਅਤੇ ਤਰੀਕੇ , ਐੱਮ ਐੱਸ ਐੱਮ ਈਜ਼ ਲਈ ਜੁੱਤੇ ਨਿਰਮਾਣ ਇਕਾਈਆਂ ਨੂੰ ਫਿਰ ਤੋਂ ਖੋਲ੍ਹਣ ਦੀਆਂ ਤਿਆਰੀਆਂ , ਸਟਾਰਟਅੱਪਸ , ਵਿਦਿਆਰਥੀ , ਵਿਦਵਾਨ , ਫੈਕਲਟੀ ਅਤੇ ਉਦਯੋਗ ਸ਼ਾਮਲ ਹਨ ।
11.    ਤਕਨਾਲੋਜੀ ਸੈਂਟਰਸ ਸਿਸਟਮ ਪ੍ਰੋਗਰਾਮ (ਟੀ ਸੀ ਐੱਸ ਪੀ):—
ਮੌਜੂਦਾ ਤਕਨਾਲੋਜੀ ਕੇਂਦਰਾਂ ਦੀ ਸਫਲਤਾਪੂਰਵਕ ਕਾਰਗੁਜ਼ਾਰੀ ਨੂੰ ਦੇਖਦਿਆਂ ਅਤੇ ਤਕਨਾਲੋਜੀ ਕੇਂਦਰਾਂ (ਟੂਲ ਰੂਮਜ਼) ਅਤੇ ਤਕਨਾਲੋਜੀ ਡਿਵੈਲਪਮੈਂਟ ਸੈਂਟਰਜ਼ ਤੇ ਦੇਸ਼ ਭਰ ਵਿੱਚ ਨੈੱਟਵਰਕ ਨੂੰ ਅਪਗ੍ਰੇਡ ਅਤੇ ਵਿਸਥਾਰ ਕਰਨ ਦੇ ਮੱਦੇਨਜ਼ਰ ਮੰਤਰਾਲੇ ਨੇ ਐੱਮ ਐੱਸ ਐੱਮ ਈ ਤਹਿਤ ਤਕਨਾਲੋਜੀ ਸੈਂਟਰ ਸਿਸਟਮ ਪ੍ਰੋਗਰਾਮ 2,200 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 15 ਨਵੇਂ ਤਕਨਾਲੋਜੀ ਕੇਂਦਰ ਅਤੇ ਦੇਸ਼ ਭਰ ਵਿੱਚ ਮੌਜੂਦਾ ਤਕਨਾਲੋਜੀ ਕੇਂਦਰਾਂ ਨੂੰ ਅਪਗ੍ਰੇਡ ਕਰਨ ਲਈ ਸ਼ੁਰੂਆਤ ਕੀਤੀ ਹੈ । ਟੀ ਸੀ ਐੱਸ ਪੀ ਦੇਸ਼ ਵਿੱਚ ਐੱਮ ਐੱਸ ਐੱਮ ਈਜ਼ ਲਈ ਨਵੀਨਤਮ ਵਾਤਾਵਰਣ ਪ੍ਰਣਾਲੀ ਕਾਇਮ ਕਰਨ ਦੀ ਧਾਰਨਾ ਹੈ । 15 ਜਨਵਰੀ 2015 ਤੋਂ ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਸੀ ।
13 ਨਵੇਂ ਟੀ ਸੀਜ਼ (ਰੋਹਤਕ , ਭਿਵੱਡੀ , ਬੱਡੀ , ਬੈਂਗਲੋਰ , ਦੁਰਗ , ਪੁਡੁਚੇਰੀ , ਵਿਸ਼ਾਖਾਪਟਨਮ , ਸਤਾਰਗੰਜ , ਭੋਪਾਲ , ਇਮਫਾਲ , ਕਰਨਾਕੁਲਮ , ਗ੍ਰੇਟਰ ਨੋਇਡਾ ਅਤੇ ਕਾਨਪੁਰ ) ਵਿੱਚ ਨਿਰਮਾਣ ਕੰਮ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ । ਇਹ ਕੁੱਲ 15 ਟੀ ਸੀਜ਼ ਵਿੱਚੋਂ 13 ਹਨ । ਜਿ਼ਆਦਾਤਰ ਟੀ ਸੀਜ਼ ਵਿੱਚ ਸਿਵਲ ਕੰਮ ਐਡਵਾਂਸ ਸਟੇਜ ਤੇ ਹੈ ।
ਭਿਵੱਡੀ , ਪੁੱਡੀ ਤੇ ਭੋਪਾਲ ਵਿੱਚ ਤਿੰਨ ਤਕਨਾਲੋਜੀ ਕੇਂਦਰਾਂ ਵਿੱਚ ਨਿਰਮਾਣ ਕੰਮ ਮੁਕੰਮਲ ਹੋ ਚੁੱਕੇ ਹਨ ।  ਰੋਹਤਕ ਅਤੇ ਪੁਡੁਚੇਰੀ ਵਿੱਚ 2 ਹੋਰ ਟੀ ਸੀਜ਼ ਦਾ ਨਿਰਮਾਣ ਕੰਮ ਦਸੰਬਰ 2020 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ । ਵਧੀਕ 8 ਟੀ ਸੀਜ਼ ਦਾ ਮਈ 2021 ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ । ਭਿਵੱਡੀ ਵਿੱਚ ਨਵੇਂ ਤਕਨਾਲੋਜੀ ਸੈਂਟਰ ਦਾ ਉਦਘਾਟਨ ਦੇ ਕੇਂਦਰੀ ਐੱਮ ਐੱਸ ਐੱਮ ਈ ਅਤੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਜੈਰਾਮ ਗਡਕਰੀ ਨੇ 31 ਅਗਸਤ 2020 ਨੂੰ ਕੀਤਾ ਸੀ । 11 ਨਵੇਂ ਟੀ ਸੀਜ਼ ਵਿੱਚ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ ਅਤੇ ਜਨਵਰੀ 2020 ਤੋਂ ਨਵੰਬਰ 2020 ਤੱਕ 1,824 ਲੋਕਾਂ ਨੂੰ ਸਿਖਲਾਈ ਦਿੱਤੀ ਗਈ ਹੈ ।
ਭਿਵੱਡੀ , ਭੋਪਾਲ , ਦੁਰਗ , ਰੋਹਤਕ , ਪੁੱਡੀ ਅਤੇ ਬੱਡੀ ਦੇ 6 ਟੀ ਸੀਜ਼ ਨੂੰ ਲੰਬੇ ਮਿਆਦੀ ਕੋਰਸ ਚਲਾਉਣ ਲਈ ਏ ਆਈ ਸੀ ਟੀ ਈ ਦੀ ਮਨਜ਼ੂਰੀ ਮਿਲ ਚੁੱਕੀ ਹੈ ।
12.    ਤਕਨਾਲੋਜੀ ਸੈਂਟਰਜ਼ / ਐਕਸਟੈਂਸ਼ਨ ਸੈਂਟਰਜ਼ (ਟੀ ਸੀ ਈ ਸੀ):—
ਮੌਜੂਦਾ 18 ਤਕਨਾਲੋਜੀ ਸੈਂਟਰਾਂ ਦੇ ਨੈੱਟਵਰਕ ਨੂੰ ਵਧਾਉਣ ਅਤੇ 15 ਨਵੇਂ ਤਕਨਾਲੋਜੀ ਸੈਂਟਰਾਂ ਨੂੰ ਵਿਸ਼ਵ ਬੈਂਕ ਦੇ ਸਹਿਯੋਗ ਦੇ ਤਕਨਾਲੋਜੀ ਸੈਂਟਰਜ਼ ਸਿਸਟਮ ਪ੍ਰੋਗਰਾਮ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ । ਇਹ ਨਵੀਂ ਸਕੀਮ ਨਵੇਂ ਤਕਨਾਲੋਜੀ ਕੇਂਦਰਾਂ / ਵਿਸਥਾਰ ਕੇਂਦਰਾਂ ਨੂੰ ਸਥਾਪਿਤ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਨੇ 02 ਨਵੰਬਰ 2018 ਨੂੰ ਐੱਮ ਐੱਸ ਐੱਮ ਈਜ਼ ਲਈ 12 ਨੁਕਾਤੀ ਆਊਟਰੀਚ ਪ੍ਰੋਗਰਾਮ ਦੇ ਤਹਿਤ ਐਲਾਨੀ ਸੀ । ਇਸ ਸਕੀਮ ਵਿੱਚ 20 ਤਕਨਾਲੋਜੀ ਸੈਂਟਰ ਅਤੇ 100 ਵਿਸਥਾਰ ਸੈਂਟਰ 6,000 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਦੇਸ਼ ਭਰ ਵਿੱਚ ਟੀ ਸੀਜ਼ / ਈ ਸੀਜ਼ ਦੀ ਆਊਟਰੀਚ ਨੂੰ ਵਧਾਇਆ ਜਾ ਸਕੇ । ਇਹ ਟੀ ਸੀਜ਼ ਅਤੇ ਈ ਸੀਜ਼ ਵੱਖ ਵੱਖ ਸੇਵਾਵਾਂ ਜਿਵੇਂ ਤਕਨਾਲੋਜੀ ਸਹਾਇਤਾ , ਕੁਸ਼ਲਤਾ , ਇਨਕੁਵੇਸ਼ਨ ਅਤੇ ਸਲਾਹ ਸੇਵਾਵਾਂ ਐੱਮ ਐੱਸ ਐੱਮ ਈਜ਼ ਨੂੰ ਮੁਹੱਈਆ ਕਰੇਗੀ ਅਤੇ ਹੁਨਰ ਹਾਸਲ ਕਰਨ ਵਾਲਿਆਂ ਲਈ ਐੱਮ ਐੱਸ ਐੱਮ ਈਜ਼ ਦੇ ਮੁਕਾਬਲੇ ਵਿੱਚ ਅਤੇ ਦੇਸ਼ ਭਰ ਵਿੱਚ ਨਵੇਂ ਐੱਮ ਐੱਸ ਐੱਮ ਈਜ਼ ਲਈ ਰੋਜ਼ਗਾਰ ਵਿੱਚ ਵਾਧਾ ਕਰੇਗੀ ।
ਜਨਵਰੀ 2020 ਤੋਂ ਅਕਤੂਬਰ 2020 ਦੇ ਸਮੇਂ ਦੌਰਾਨ 22 ਐਕਸਟੈਂਸ਼ਨਜ਼ ਸੈਂਟਰਸ (ਜੋ ਵਿੱਤੀ ਵਰ੍ਹੇ 2019—20 ਵਿੱਚ ਸਥਾਪਿਤ ਕਰਨ ਲਈ ਪ੍ਰਵਾਨ ਕੀਤੇ ਗਏ ਸਨ) ਵਿੱਚੋਂ 13 ਐਕਸਟੈਂਸ਼ਨਜ਼ ਸੈਂਟਰਜ਼ ਨੇ ਸਿਖਲਾਈ ਗਤੀਵਿਧੀਆਂ ਸ਼ੁਰੂ ਕਰ ਲਈਆਂ ਹਨ ਅਤੇ 10,240 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਹੈ । 22 ਐਕਸਟੈਂਸ਼ਨਜ਼ ਸੈਂਟਰਜ਼ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।    

S.N.

State

Location of EC

     Sector

Status

1

Assam

Jorhat

General Engineering

Training Started

2

Delhi

Okhla

Sports Sector

 -

3

Gujarat

Sanand

General Engineering

 -

4

Bhavnagar

General Engineering

 -

5

Haryana

Nilokheri

General Engineering

Training Started

6

Faridabad

General Engineering

Training Started

7

Jammu and Kashmir

Srinagar

Animation/AR/VR

Training Started

8

Karnataka

Bengaluru

ESDM/Gen Engg.

Training Started

9

Kerala

Ettumanoor

General Engineering

Training Started

10

Thiruvalla

General Engineering

Training Started

11

Maharashtra

Waluj

General Engineering

 -

12

Odisha

Berhampur

General Engineering

 -

13

Bhawanipatna

General Engineering

 -

14

Keonjhar

General Engineering

 -

15

Rajasthan

 

Jaipur

General Engineering

 

Training Started

16

Kota

General Engineering

Training Started

17

Nagaur

General Engineering

Training Started

18

Udaipur

General Engineering

Training Started

19

Telangana

Karimnagar

General Engineering

 -

20

Tamil Nadu

Madurai

General Engineering

Training Started

21

West Bengal

Kolkata

Leather

 -

22

Uttarakhand

Haldwani

General Engineering

Training Started



ਇਸ ਤੋਂ ਇਲਾਵਾ 20 ਤਕਨਾਲੋਜੀ ਕੇਂਦਰਾਂ ਦੇ ਸਥਾਨਾਂ ਨੂੰ ਫਾਈਨਲ ਕਰ ਲਿਆ ਗਿਆ ਹੈ । ਜਦਕਿ ਅੰਬਾਲਾ ਦੇ ਸਾਹਾ ਵਿੱਚ ਜ਼ਮੀਨ ਅਤੇ ਜੰਮੂ ਦੇ ਸਾਂਬਾ ਅਤੇ ਕਸ਼ਮੀਰ ਵਿੱਚ ਮੰਤਰਾਲੇ ਕੋਲ ਪਹਿਲਾਂ ਹੀ ਜ਼ਮੀਨ ਹੈ । ਰਾਉਰਕੇਲਾ , ਬੋਕਾਰੋ , ਬਰੰਗਲ ਅਤੇ ਕੋਇੰਬਟੂਰ, ਪਿਛਲੀਆਂ ਜ਼ਮੀਨਾਂ ਨੂੰ ਵੀ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਸੂਬਾ ਸਰਕਾਰਾਂ ਵੱਲੋਂ ਤਬਦੀਲ ਕਰਨ ਦੀ ਪ੍ਰਕਿਰਿਆ ਜਾਰੀ ਹੈ ।
13.    ਕਰੈਡਿਟ ਲਿੰਕਡ ਕੈਪੀਟਲ ਸਬਸਿਡੀ — ਤਕਨਾਲੋਜੀ ਅਪਗ੍ਰੇਡੇਸ਼ਨ ਸਕੀਮ :—
ਜਨਵਰੀ 2020 ਤੋਂ ਨਵੰਬਰ 2020 ਸਮੇਂ ਦੌਰਾਨ ਸੀ ਐੱਲ ਸੀ ਐੱਸ ਟੀ ਯੂ ਐੱਸ ਦੀਆਂ ਪ੍ਰਾਪਤੀਆਂ ਹੇਠਾਂ ਸੂਚੀਬੱਧ ਕੀਤੀਆਂ ਗਈਆਂ ਹਨ ।
1.   ਡਿਜੀਟਲ ਐੱਮ ਐੱਸ ਐੱਮ ਈ :— ਕਈ ਸੰਸਥਾਵਾਂ ਜਿਵੇਂ ਸਾਂਝੇ ਸੇਵਾ ਸੈਂਟਰ , ਐਂਟਰਪ੍ਰਨਿਓਰਸਿ਼ੱਪ ਡਿਵੈਲਪਮੈਂਟ ਇੰਸਟੀਚਿਊਟ ਆਫ ਇੰਡੀਆ (ਈ ਡੀ ਆਈ ਆਈ ) ਅਹਿਮਦਾਬਾਦ ਨੂੰ ਐੱਮ ਐੱਸ ਐੱਮ ਈਜ਼ ਦੇ ਡਿਜੀਟਲ ਪਲੇਟਫਾਰਮ ਤੇ ਆਨਬੋਰਡ ਕਰਵਾ ਲਿਆ ਗਿਆ ਹੈ ਤਾਂ ਜੋ ਐੱਮ ਐੱਸ ਐੱਮ ਈਜ਼ ਲਈ ਦੇਸ਼ ਭਰ ਵਿੱਚ ਡਿਜੀਟਲ ਪਛਾਣ ਮੁਹੱਈਆ ਕੀਤੀ ਜਾ ਸਕੇ ।
2.   ਲੀਨ ਮੈਨਯੂਫੈਕਚਰਿੰਗ :— ਇਹ ਸਕੀਮ ਕੁਆਲਿਟੀ ਕੌਂਸਲ ਆਫ ਇੰਡੀਆ (ਕਿਉ ਸੀ ਆਈ) ਅਤੇ ਨੈਸ਼ਨਲ ਪ੍ਰੋਡਕਟਿਵੀਟੀ ਕੌਂਸਲ (ਐੱਨ ਪੀ ਸੀ) ਵੱਲੋਂ ਦੇਸ਼ ਭਰ ਵਿੱਚ ਮਨਜ਼ੂਰਸ਼ੁਦਾ ਐੱਮ ਐੱਸ ਈ ਸਮੂਹਾਂ ਰਾਹੀਂ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਵੱਖ ਵੱਖ ਲੀਨ ਮੈਨਯੂਫੈਕਚਰਿੰਗ ਤਕਨੀਕਾਂ ਦੀ ਵਰਤੋਂ ਰਾਹੀਂ ਐੱਮ ਐੱਸ ਐੱਮ ਈਜ਼ ਵਿੱਚ ਨਿਰਮਾਣ ਮੁਕਾਬਲੇ ਨੂੰ ਵਧਾਇਆ ਜਾ ਸਕੇ ।
3.   ਐੱਮ ਐੱਸ ਐੱਮ ਈਜ਼ ਦੇ ਉਦਮੀਂ ਅਤੇ ਪ੍ਰਬੰਧਕੀ ਵਿਕਾਸ ਲਈ ਇਨਕੁਵੇਟਰਜ਼ ਰਾਹੀਂ ਸਹਾਇਤਾ :— 200 ਤੋਂ ਜਿ਼ਆਦਾ ਤਕਨੀਕੀ ਸੰਸਥਾਵਾਂ , ਉਦਯੋਗ ਐਸੋਸੀਏਸ਼ਨਾਂ , ਸਮਾਜਿਕ ਉਦਮਾਂ , ਨਵੀਨਤਮ ਵਿਚਾਰਾਂ ਵਾਲੇ ਕਾਰੋਬਾਰੀ ਪ੍ਰਸਤਾਵਾਂ ਨੂੰ ਸਕੀਮ ਤਹਿਤ ਸਿਧਾਂਤਕ ਤੌਰ ਤੇ ਇਨਕੋਵੇਸ਼ਨ ਸੈਂਟਰਜ਼ ਲਈ ਪ੍ਰਵਾਨਗੀ ਦਿੱਤੀ ਗਈ ਹੈ । 19 ਨਵੰਬਰ 2020 ਤੱਕ ਦੇਸ਼ ਭਰ ਵਿੱਚ 27 ਹੋਸਟ ਸੰਸਥਾ ਮਨਜ਼ੂਰ ਕੀਤੀਆਂ ਗਈਆਂ ਹਨ ਅਤੇ 62 ਵਿਚਾਰਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਇਹਨਾਂ ਦਾ ਵਿਕਾਸ ਕੀਤਾ ਜਾ ਸਕੇ । 
4.   ਡਿਜ਼ਾਈਨ :— ਸੰਸਥਾਵਾਂ ਜਿਵੇਂ 3 ਆਈ ਆਈ ਟੀਸ (ਬੀ ਐੱਚ ਯੂ ਵਾਰਾਣਸੀ , ਰੁੜਕੀ ਤੇ ਇੰਦੌਰ) ਅਤੇ 9 ਐੱਨ ਆਈ ਟੀਸ (ਵਾਰੰਗਲ , ਪੁਡੁਚੇਰੀ , ਅਰੁਣਾਂਚਲ ਪ੍ਰਦੇਸ਼ , ਅਗਰਤਲਾ , ਭੋਪਾਲ , ਸਿਲਚਰ , ਜੈਪੁਰ , ਟਰਿਚੀ , ਨਾਗਪੁਰ) ਨੂੰ ਡਿਜ਼ਾਈਨ ਸਕੀਮ ਤਹਿਤ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਕੰਮ ਕਰਨ ਲਈ ਆਨਬੋਰਡ ਕੀਤਾ ਗਿਆ ਹੈ । 16 ਡਿਜ਼ਾਈਨ ਪ੍ਰਾਜੈਕਟਾਂ ਨੂੰ ਆਈ ਆਈ ਐੱਸ ਸੀ ਬੈਂਗਲੋਰ ਨੇ ਪ੍ਰਵਾਨਗੀ ਦਿੱਤੀ ਹੈ ।  
5.   ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ( ਜ਼ੈੱਡ ਡੀ ਜ਼ੈੱਡ ਈ) :— ਇਹ ਸਕੀਮ ਕੁਆਲਟੀ ਕੌਂਸਲ ਆਫ ਇੰਡੀਆ (ਕਿਉ ਸੀ ਆਈ) ਰਾਹੀਂ ਦੇਸ਼ ਭਰ ਵਿੱਚ ਐੱਮ ਐੱਸ ਐੱਮ ਈਜ਼ ਲਈ ਲਾਗੂ ਕੀਤੀ ਜਾ ਰਹੀ  ਹੈ । ਜ਼ੈੱਡ ਈ ਡੀ ਸਕੀਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 23,793 ਐੱਮ ਐੱਸ ਐੱਮ ਈਜ਼ ਨੂੰ ਇਸ ਸਕੀਮ ਤਹਿਤ ਪੰਜੀਕ੍ਰਿਤ ਕੀਤਾ ਗਿਆ ਹੈ । ਹੋਰ ਐੱਮ ਐੱਸ ਐੱਮ ਈਜ਼ ਨੂੰ ਜ਼ੈੱਡ ਈ ਡੀ ਦੇ ਸਫ਼ਰ ਲਈ ਆਨਬੋਰਡ ਕਰਨ ਲਈ ਜ਼ੈੱਡ ਈ ਡੀ ਦੇ ਪੈਮਾਨਿਆਂ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ ।
6.    ਬੋਧਿਕ ਸੰਪਦਾ ਅਧਿਕਾਰਾਂ ਬਾਰੇ ਜਾਗਰੂਕਤਾ ਉਸਾਰਣ ਲਈ (ਆਈ ਪੀ ਆਰ) :— ਦੇਸ਼ ਦੇ ਵੱਖ ਵੱਖ  ਹਿੱਸਿਆਂ ਵਿੱਚ 50 ਨਵੇਂ ਆਈ ਪੀ ਸਹੂਲਤ ਕੇਂਦਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਐੱਮ ਐੱਸ ਐੱਮ ਈਜ਼ ਦੀਆਂ ਆਈ ਪੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ । ਵੱਖ ਵੱਖ ਆਈ ਪੀ ਆਰ ਵੱਲੋਂ ਐੱਮ ਐੱਸ ਐੱਮ ਈਜ਼ ਕੋਲ ਪੰਜੀਕਰਨ ਕਰਨ ਲਈ ਰਿਇੰਬਰਸਮੈਂਟ ਦਿੱਤੀ ਜਾ ਰਹੀ ਹੈ । ਐੱਮ ਐੱਸ ਐੱਮ ਈਜ਼ ਵਿਚਾਲੇ ਆਈ ਪੀ ਅਧਿਕਾਰਾਂ ਲਈ ਹੋਰ ਤੇ ਹੋਰ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
14.    ਖਰੀਦ ਅਤੇ ਮਾਰਕੀਟ ਸਹਿਯੋਗ :— ਈ ਮਾਰਕੀਟ ਸੰਪਰਕ ਵਧਾਉਣ ਲਈ ਵਰਚੂਅਲ ਵਪਾਰ ਮੇਲਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ । ਐੱਮ ਐੱਸ ਐੱਮ ਈ ਮੰਤਰਾਲਾ ਐੱਮ ਐੱਸ ਐੱਮ ਈ ਵਿਕਾਸ ਸੰਸਥਾਵਾਂ ਦੇ ਵਿਹੜਿਆਂ ਵਿੱਚ ਪੱਕੇ ਪ੍ਰਦਰਸ਼ਨੀ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇੰਡੀਆ ਟਰੇਡ ਪ੍ਰਮੋਸ਼ਨ ਆਗਨਾਈਜੇਸ਼ਨ ਦੀ ਸਲਾਹ ਨਾਲ ਮਾਰਕੀਟ ਪਹੁੰਚ ਨੂੰ ਵਧਾਇਆ ਜਾ ਸਕੇ । ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਖਿਡੌਣੇ ਅਤੇ ਹੈਂਡੀਕ੍ਰਾਫਟਸ ਦੀ ਪੈਕੇਜਿੰਗ ਲਈ ਸਿਖਲਾਈ ਅਤੇ ਵਰਕਸ਼ਾਪਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਕਾਰੀਗਰਾਂ ਅਤੇ ਉਦਮੀਆਂ ਲਈ ਮਾਰਕੀਟ ਸੰਭਾਵਨਾਵਾਂ ਵਧਾਈਆਂ ਜਾ ਸਕਣ ।
15.    ਐੱਮ ਐੱਸ ਐੱਮ ਈਜ਼ ਹੁਕਮ ਲਈ ਜਨਤਾ ਖਰੀਦ ਨੀਤੀ :— ਸਾਰੇ ਕੇਂਦਰ ਸਰਕਾਰ ਮੰਤਰਾਲਿਆਂ — ਵਿਭਾਗਾਂ ਅਤੇ ਸੀ ਪੀ ਐੱਸ ਈਜ਼ ਵੱਲੋਂ ਵਸਤਾਂ ਅਤੇ ਸੇਵਾਵਾਂ ਦੀਆਂ ਸਲਾਨਾ ਲੋੜਾਂ ਦਾ 25% ਐੱਮ ਐੱਸ ਐੱਮ ਈਜ਼ ਤੋਂ ਇਸ ਪੋਲਿਸੀ ਤਹਿਤ ਖਰੀਦਣਾ ਹੈ, ਜਿਹਨਾਂ ਵਿੱਚ 4% ਐੱਸ ਸੀ ਐੱਸ ਟੀ ਦੁਆਰਾ ਮਲਕੀਅਤ ਵਾਲੀਆਂ ਐੱਮ ਐੱਸ ਐੱਮ ਈਜ਼ ਤੋਂ ਅਤੇ 3% ਮਹਿਲਾ ਉਦਮੀਆਂ ਤੋਂ ਖਰੀਦਿਆ ਜਾਣਾ ਹੈ । 
ਐੱਮ ਐੱਸ ਐੱਮ ਈ ਪੋਰਟਲ ਰਾਹੀਂ ਐੱਮ ਐੱਸ ਐੱਮ ਈਜ਼ ਵੱਲੋਂ ਖਰੀਦ ਦੀ ਪ੍ਰਗਤੀ ਨੂੰ ਲਗਾਤਾਰ ਮੋਨੀਟਰ ਕੀਤਾ ਜਾ ਰਿਹਾ ਹੈ । 12 ਨਵੰਬਰ 2020 ਤੱਕ ਐੱਮ ਐੱਸ ਐੱਮ ਈਜ਼ ਵੱਲੋਂ (ਜਨਵਰੀ 2020 ਤੋਂ ਅਕਤੂਬਰ 2020 ਤੱਕ) 25,068.38 ਕਰੋੜ ਰੁਪਏ ਦੀ ਖਰੀਦ ਕੀਤੀ ਗਈ ਜੋ ਕੁੱਲ ਖਰੀਦ ਦਾ 33.30% ਹੈ ਅਤੇ 1,14,424 ਐੱਮ ਐੱਸ ਐੱਮ ਈਜ਼ ਨੂੰ ਲਾਭ ਪਹੁੰਚਿਆ ਹੈ । ਅਸੀਂ ਨਵੰਬਰ 2018 ਵਿੱਚ ਮਿਥੇ ਘੱਟੋ ਘੱਟ ਟੀਚੇ 25% ਤੋਂ ਅੱਗੇ ਚਲੇ ਗਏ ਹਾਂ । ਐੱਮ ਐੱਸ ਐੱਮ ਈਜ਼ ਤੋਂ ਖਰੀਦ ਦੇ ਸਕੋਪ ਨੂੰ ਵਧਾਉਣ ਲਈ ਮੰਤਰਾਲੇ ਨੇ ਕਈ ਕਦਮ ਚੁੱਕੇ ਹਨ ਤਾਂ ਜੋ ਐੱਮ ਐੱਸ ਐੱਮ ਈਜ਼ ਨੂੰ ਮੋਬਲਾਈਜ਼ ਕਰਕੇ ਜੀ ਈ ਐੱਮ ਪੋਰਟਲ ਤੇ ਆਨਬੋਰਡ ਕਰਵਾਇਆ ਜਾ ਸਕੇ ।
16.   ਜੀ ਈ ਐੱਮ ਗੌਰਮਿੰਟ — ਈ ਮਾਰਕਿਟ ਪਲੇਸ :— 03—12—2020 ਤੱਕ ਜੀ ਈ ਐੱਮ ਉੱਪਰ ਲਘੂ ਅਤੇ ਛੋਟੇ ਉੱਦਮਾਂ ਐੱਮ ਐੱਸ ਐੱਮ ਈਜ਼ ਦੀ ਪੰਜੀਕਰਨ 3,47,497 ਹੈ । ਜੀ ਈ ਐੱਮ ਪੋਰਟਲ ਉਪਰ 57.60% ਦੇ ਆਡਰ ਐੱਮ ਐੱਸ ਐੱਮ ਈਜ਼ ਤੋਂ ਹਨ । ਜੀ ਈ ਐੱਮ ਅਤੇ ਟੀ ਆਰ ਡੀ ਈ ਐੱਸ ਪਲੇਟਫਾਰਮਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ ।
01—07—2020 ਤੋਂ ਯੂ ਏ ਐੱਮ ਪੋਰਟਲ ਦੀ ਥਾਂ ਉਦਿਅਮ ਪੰਜੀਕਰਨ ਪੋਰਟਲ ਸ਼ੁਰੂ ਕੀਤਾ ਗਿਆ ਹੈ । ਉਦਿਅਮ ਪੰਜੀਕਰਨ ਪੋਰਟਲ ਇੱਕ ਅਜਿਹੀ ਸਹੂਲਤ ਹੈ , ਜਿਸ ਰਾਹੀਂ ਇੱਕ ਉੱਦਮੀ ਸਰਕਾਰੀ ਈ—ਮਾਰਕੀਟ ਜਗ੍ਹਾ ਨਾਲ ਆਪਣੇ ਆਪ ਨੂੰ ਜੋੜਨ ਦੀ ਚੋਣ ਕਰ ਸਕਦਾ ਹੈ । ਇਸ ਲਈ ਉਸ ਨੂੰ ਉਦਮ ਪੋਰਟਲ ਤੇ ਇੱਕ ਆਪਸ਼ਨ ਨੂੰ ਸਲੈਕਟ ਕਰਨਾ ਹੁੰਦਾ ਹੈ । ਉਦਮ ਨੂੰ ਜੀ ਈ ਐੱਮ ਪੋਰਟਲ ਤੇ ਲਿੰਕ ਕਰ ਦਿੱਤਾ ਜਾਵੇਗਾ ਅਤੇ ਜਾਣਕਾਰੀ ਦਾ ਪ੍ਰਵਾਹ ਦੋਹਾਂ ਪੋਰਟਲ ਵਿੱਚ ਸ਼ੁਰੂ ਹੋ ਜਾਵੇਗਾ । ਇਸ ਸਹੂਲਤ ਨਾਲ ਐੱਮ ਐੱਸ ਐੱਮ ਈਜ਼ ਆਪਣੇ ਆਪ ਨੂੰ ਸਰਕਾਰੀ ਖਰੀਦ ਸਿਸਟਮ ਨਾਲ ਜੋੜ ਸਕਦੇ ਹਨ ਅਤੇ ਸਰਕਾਰ ਦੇ ਐੱਮ ਐੱਸ ਐੱਮ ਈਜ਼ ਲਈ ਲਾਜ਼ਮੀ ਖਰੀਦ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਦੇ ਹਨ ।
17.   ਐਂਟਰਪ੍ਰਨਿਓਰਸਿ਼ੱਪ ਹੁਨਰ ਵਿਕਾਸ ਪ੍ਰੋਗਰਾਮ (ਈ ਐੱਸ ਡੀ ਪੀ) :— ਦੇਸ਼ ਭਰ ਵਿੱਚ ਸੂਬਾ ਸਰਕਾਰੀ ਏਜੰਸੀਆਂ / ਉਦਯੋਗ ਐਸੋਸੀਏਸ਼ਨਾਂ / ਸਮਾਜਿਕ ਉਦਮਾਂ / ਸਰਕਾਰੀ ਕਾਰਪੋਰੇਸ਼ਨਾਂ ਰਾਹੀਂ ਵੱਖ ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ 6,36,045 ਕਰੋੜ ਤੋਂ ਜਿ਼ਆਦਾ ਮਨਜ਼ੂਰ ਕੀਤੇ ਗਏ ਹਨ । 947 ਪ੍ਰੋਗਰਾਮ ਜਨਵਰੀ 2020 ਤੋਂ ਨਵੰਬਰ 2020 ਦੌਰਾਨ ਕੀਤੇ ਗਏ ਹਨ ।
18.   ਉਤਰ ਪੂਰਬੀ ਖੇਤਰ ਅਤੇ ਸਿੱਕਮ ਵਿੱਚ ਐੱਮ ਐੱਸ ਐੱਮ ਈਜ਼ ਨੂੰ ਉਤਸ਼ਾਹਿਤ ਕਰਨਾ :— ਪ੍ਰਾਜੈਕਟ ਅਪਰੂਵਲ ਅਤੇ ਮੋਨੀਟਰਿੰਗ ਕਮੇਟੀ ਨੇ ਜਨਵਰੀ 2020 ਤੋਂ ਨਵੰਬਰ 2020 ਦੇ ਦੌਰਾਨ 90.40 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 12 ਪ੍ਰਾਜੈਕਟ ਜਿਹਨਾਂ ਵਿੱਚ ਭਾਰਤ ਸਰਕਾਰ ਦਾ ਯੋਗਦਾਨ 58.75 ਕਰੋੜ ਰੁਪਏ ਹੈ , ਨੂੰ ਮਨਜ਼ੂਰੀ ਦਿੱਤੀ ਹੈ ।
ਇਹਨਾਂ 12 ਪ੍ਰਾਜੈਕਟਾਂ ਵਿੱਚੋਂ 8 ਪ੍ਰਾਜੈਕਟ ਅਸਾਮ , ਮਿਜ਼ੋਰਮ ਤੇ ਸਿੱਕਮ ਦੇ ਉਦਯੋਗਿਕ ਅਸਟੇਟਸ ਦੇ ਵਿਕਾਸ ਲਈ , 4 ਪ੍ਰਾਜੈਕਟ ਤਕਨਾਲੋਜੀ ਕੇਂਦਰ ਸਥਾਪਿਤ ਕਰਨ ਲਈ ਤੇ 2 ਸਿੱਕਮ ਅਤੇ ਇੱਕ ਨਾਗਾਲੈਂਡ ਵਿੱਚ ਲਗਾਇਆ ਜਾ ਰਿਹਾ ਹੈ । ਕੁੱਲ 2 ਪ੍ਰਾਜੈਕਟਾਂ ਵਿੱਚ ਭਾਰਤ ਸਰਕਾਰ ਨੇ 2 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ , ਜੋ ਇਸ ਸਕੀਮ ਤਹਿਤ ਮੁਕੰਮਲ ਹੋ ਗਏ ਹਨ । ਐੱਨ ਈ ਆਰ ਅਤੇ ਸਿੱਕਮ ਵਿੱਚ ਐੱਮ ਐੱਸ ਐੱਮ ਈਜ਼ ਨੂੰ ਉਤਸ਼ਾਹਿਤ ਕਰਨ ਵਿੱਚ ਰੁੱਝੇ ਅਧਿਕਾਰੀਆਂ ਦੀ ਸਮਰੱਥਾ ਉਸਾਰੀ ਤਹਿਤ 24 ਅਧਿਕਾਰੀਆਂ ਲਈ ਸਿੰਗਾਪੁਰ ਵਿੱਚ ਇੰਟਰਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ।  
19.    ਕੌਮੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਹਬ (ਐੱਨ ਐੱਸ ਐੱਸ ਐੱਚ) :— ਕੌਮੀ ਐੱਸ ਸੀ ਐੱਸ ਟੀ ਹਬ ਤਹਿਤ ਕਈ ਦਖ਼ਲ ਕੀਤੇ ਗਏ ਹਨ ਅਤੇ ਜਨਵਰੀ 2020 ਤੋਂ ਨਵੰਬਰ 2020 ਤੱਕ ਪ੍ਰਾਪਤੀਆਂ ਹੇਠ ਲਿਖੀਆਂ ਹਨ । ਐੱਨ ਐੱਸ ਐੱਸ ਐੱਚ ਦੀ ਸਪੈਸ਼ਲ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਤਹਿਤ 532 ਐੱਸ ਸੀ / ਐੱਸ ਟੀ ਲਘੂ / ਛੋਟੇ ਉਦਮੀਆਂ ਲਈ 56.22 ਕਰੋੜ ਰੁਪਏ ਜਾਰੀ ਕੀਤੇ ਗਏ ਹਨ ।
ਦੇਸ਼ ਭਰ ਵਿੱਚ 40 ਅਟੋਨੋਮਸ ਟ੍ਰੇਨਿੰਗ ਸੰਸਥਾਵਾਂ ਰਾਹੀਂ 9,240 ਐੱਸ ਸੀ / ਐੱਸ ਟੀ ਉਮੀਦਵਾਰਾਂ ਨੂੰ ਸਮਰੱਥਾ ਉਸਾਰੀ , ਹੁਨਰ / ਉਦਮੀ ਵਿਕਾਸ ਲਈ ਵੱਖ ਵੱਖ ਖੇਤਰਾਂ ਵਿੱਚ ਸਿਖਲਾਈ ਦਿੱਤੀ ਗਈ ਹੈ ।
3,422 ਖੇਤਰ ਵਿਸ਼ੇਸ਼ ਟੂਲ ਕਿਟਸ ਉਹਨਾਂ ਐੱਸ ਸੀ/ਐੱਸ ਟੀ ਉਮੀਦਵਾਰਾਂ ਨੂੰ ਵੰਡੇ ਗਏ ਹਨ , ਜਿਹਨਾਂ ਨੇ ਸਮਰੱਥਾ ਉਸਾਰੀ ਸਿਖਲਾਈ ਪ੍ਰੋਗਰਾਮਾਂ ਤਹਿਤ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ ਹੈ ।
2,795 ਐੱਸ ਸੀ / ਐੱਸ ਟੀ ਐੱਮ ਐੱਸ ਐੱਮ ਈਜ਼ ਨੇ ਬੀ 2 ਬੀ ਪੋਰਟਲ "ਐੱਮ ਐੱਸ ਐੱਮ ਈ ਮਾਰਟ" ਉਪਰ ਮੈਂਬਰਸਿ਼ੱਪ ਫੀਸ ਲਈ ਸਬਸਿਡੀ ਲਈ ਹੈ । 399 ਐੱਸ ਸੀ / ਐੱਸ ਟੀ ਐੱਮ ਐੱਸ ਐੱਮ ਈਜ਼ ਨੇ ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਸਕੀਮ (ਐੱਸ ਪੀ ਆਰ ਐੱਸ) ਤਹਿਤ ਪੰਜੀਕਰਨ ਲਈ ਸਬਸਿਡੀ ਲਈ ਹੈ ।
20.    ਖਾਦੀ ਨੂੰ ਹਰਮਨ ਪਿਆਰਾ ਬਣਾ ਕੇ ਪੇਂਡੂ ਉਦਯੋਗ ਨੂੰ ਸਸ਼ਕਤ ਕਰਨਾ :— ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਨਵੇਂ ਉਤਪਾਦ ਲਾਂਚ ਕੀਤੇ ਹਨ ।
1.    ਖਾਦੀ ਰੁਮਾਲ :— ਜੰਮੂ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਨਗਰੋਟਾ ਦੀਆਂ ਮਹਿਲਾ ਕਾਰੀਗਰਾਂ ਨੂੰ ਮੁੜ ਵਸੇਬੇ ਲਈ ਕੇ ਵੀ ਆਈ ਸੀ ਨੇ ਖਾਦੀ ਰੁਮਾਲ ਬਣਾਉਣ ਲਈ  ਨਿਰਮਾਣ ਕੇਂਦਰ ਸ਼ੁਰੂ ਕੀਤੇ ਹਨ ਅਤੇ ਇਹਨਾਂ ਨੂੰ ਪੇ ਟੀ ਐੱਮ ਮਾਲ ਅਤੇ ਹੋਰ ਵਿਕਰੀ ਆਊਟਲੈਟਸ ਰਾਹੀਂ ਵੇਚਿਆ ਜਾਵੇਗਾ । ਬਾਂਸ ਦੀਆਂ ਬੋਤਲਾਂ , ਸਫਾਈ ਨੈਪਕਿਨ ਅਤੇ ਕਊ ਡੰਗ ਸੋਪ , ਕਾਰੀਗਰਾਂ ਵੱਲੋਂ ਸੂਰਜੀ ਚਰਖਾ ਵਰਤ ਕੇ ਬਣਾਏ ਜਾਂਦੇ ਹਨ ਅਤੇ ਖਾਦੀ ਇੰਡੀਆ ਉਪਰ ਵਿਕਰੀ ਲਈ ਲਾਂਚ ਕੀਤੇ ਗਏ ਹਨ ।
1.    ਗ੍ਰਹਿ ਮੰਤਰਾਲੇ ਦੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਲਈ ਕੇ ਵੀ ਆਈ ਉਤਪਾਦਾਂ ਦੀ ਸਪਲਾਈ :— ਭਾਰਤੀ ਤਿੱਬਤ ਸਰਹੱਦੀ ਪੁਲਿਸ (ਆਈ ਟੀ ਬੀ ਪੀ) ਨਾਲ ਸਮਝੌਤਾ ਹੋਣ ਬਾਅਦ ਕੇ ਵੀ ਆਈ ਸੀ ਨੇ ਸਰੋਂ ਦਾ ਤੇਲ ਆਈ ਟੀ ਬੀ ਨੂੰ ਸਪਲਾਈ ਕਰਨਾ ਸ਼ੁਰੂ ਕੀਤਾ ਹੈ । ਆਈ ਟੀ ਬੀ ਪੀ ਨਾਲ ਕਪਾਹ ਦੀਆਂ ਦਰੀਆਂ ਦੀ ਸਪਲਾਈ ਲਈ ਵੀ ਸਮਝੌਤਾ ਹੋਇਆ ਹੈ । ਕੇ ਵੀ ਆਈ ਸੀ ਨੇ ਵੱਖ ਵੱਖ ਖ਼ਪਤ ਲਈ ਵਸਤਾਂ ਜਿਵੇਂ ਅਚਾਰ , ਮੁਰੱਬਾ , ਸ਼ਹਿਦ , ਪਾਪੜ , ਅੱਗਰਬੱਤੀ ਆਦਿ ਸੈਂਟਰਲ ਪੁਲਿਸ ਕੰਟੀਨਾਂ ਵਿੱਚ ਵੀ ਸਪਲਾਈ ਕੀਤੇ ਹਨ ।
2.    ਕੋਵਿਡ 19 ਮਹਾਮਾਰੀ ਦੌਰਾਨ ਖਾਦੀ ਮਾਸਕ ਤਿਆਰ ਕਰਨਾ :— ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਦੌਰਾਨ ਦੇਸ਼ ਦੀ ਲੋੜ ਨੂੰ ਸਮਝਦਿਆਂ ਹੋਇਆਂ ਕੇ ਵੀ ਆਈ ਸੀ ਨੇ ਖਾਦੀ ਮਾਸਕ ਬਣਾਉਣੇ ਸ਼ੁਰੂ ਕੀਤੇ ਹਨ , ਜੋ ਸੂਤੀ ਖਾਦੀ ਅਤੇ ਸਿਲਕ ਖਾਦੀ ਦੇ ਬਣਾਏ ਜਾ ਰਹੇ ਹਨ । ਇਸ ਉਪਰਾਲੇ ਨਾਲ ਇੱਕ ਪਾਸੇ ਪੇਂਡੂ ਕਾਰੀਗਰਾਂ ਨੂੰ ਕੋਵਿਡ 19 ਦੌਰਾਨ ਵਧੇਰੇ ਰੋਜ਼ਗਾਰ ਮਿਲਿਆ ਹੈ । ਦੂਜੇ ਪਾਸੇ ਕੋਵਿਡ 19 ਖਿਲਾਫ ਲੜਾਈ ਦੇ ਮੌਕੇ ਵੇਲੇ ਸਾਰੇ ਨਾਗਰਿਕਾਂ ਨੂੰ ਘੱਟੋ ਘੱਟ ਕੀਮਤ ਤੇ ਦੁਬਾਰਾ ਉਪਯੋਗ ਕੀਤੇ ਜਾਣ ਵਾਲੇ ਅਤੇ ਧੋਣ ਯੋਗ ਖਾਦੀ ਮਾਸਕ ਮਿਲੇ ਹਨ । ਪੂਰੇ ਭਾਰਤ ਵਿੱਚ ਮਾਸਕਾਂ ਦੀ ਵੱਡੀ ਗਿਣਤੀ ਵਿੱਚ ਉਪਲਬੱਧਤਾ ਅਤੇ ਉਸੇ ਵੇਲੇ ਜਿ਼ਲ੍ਹਾ ਪ੍ਰਸ਼ਾਸਨਾਂ ਰਾਹੀਂ ਇਹਨਾਂ ਨੂੰ ਵੰਡਣ ਲਈ ਕੇ ਵੀ ਆਈ ਸੀ ਨੇ ਵੱਖ ਵੱਖ ਸਰਕਾਰੀ ਦਫ਼ਤਰਾਂ ਨੂੰ ਮਾਸਕ ਸਪਲਾਈ ਕੀਤੇ ਹਨ ਅਤੇ ਇਹ ਜੀ ਈ ਐੱਮ ਪੋਰਟਲ ਰਾਹੀਂ ਵੀ ਉਪਲਬੱਧ ਹਨ ਅਤੇ ਆਨਲਾਈਨ ਵਿਕਰੀ ਵੀ ਹੋ ਰਹੀ ਹੈ । ਕੇ ਵੀ ਆਈ ਸੀ ਨੇ 12 ਲੱਖ ਤੋਂ ਜਿ਼ਆਦਾ ਖਾਦੀ ਮਾਸਕ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਸਪਲਾਈ ਕੀਤੇ ਹਨ ।
3.    ਕੇਵੜੀਆ ਵਿੱਚ "ਖਾਦੀ ਇੰਡੀਆ ਵਿਕਰੀ ਆਊਟਲੇਟ" :— ਕੇ ਵੀ ਆਈ ਸੀ ਨੇ ਸਟੈਚੂ ਆਫ ਯੂਨਿਟੀ ਦੇ ਨੇੜੇ ਕੇਵੜੀਆ ਦੇ ਏਕਤਾ ਮਾਲ ਵਿੱਚ ਵਿਕਰੀ ਆਊਟਲੇਟ ਖੋਲਿਆ ਹੈ , ਜਿਸ ਵਿੱਚ ਖਾਦੀ ਤੇ ਪੇਂਡੂ ਉਦਯੋਗ ਦੇ ਉਤਪਾਦਾਂ ਨੂੰ ਸਾਰੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਯਾਤਰੀਆਂ ਲਈ ਰੱਖਿਆ ਗਿਆ ਹੈ ।
4.    ਈ ਕਾਮਰਸ :— ਮੌਜੂਦਾ ਪੀੜੀ ਦੀ ਲੋੜ ਨੂੰ ਦੇਖਦਿਆਂ ਕੇ ਵੀ ਆਈ ਸੀ ਨੇ ਸਾਰੇ ਕੇ ਵੀ ਆਈ ਸੀ ਉਤਪਾਦਾਂ ਦੀ ਆਨਲਾਈਨ ਵਿਕਰੀ ਸ਼ੁਰੂ ਕੀਤੀ ਹੈ । ਹੁਣ ਕੇ ਵੀ ਆਈ ਸੀ ਦੇ ਉਤਪਾਦ ਹਰੇਕ ਭਾਰਤੀ ਦੇ ਦਰਵਾਜ਼ੇ ਤੱਕ  www.kviconline.gov.in  ਅਤੇ  www.ekhadiindia.com.    ਰਾਹੀਂ ਉਪਲਬੱਧ ਹਨ । ਹੋਰ "ਖਾਦੀ ਇੰਡੀਆ" , ਖਾਦੀ ਗ੍ਰਾਮ ਭਵਨਾਂ ਵਿੱਚ ਗ੍ਰਾਹਕਾਂ ਦੀ ਸਹੂਲਤ ਲਈ ਆਨਲਾਈਨ ਪੇਮੈਂਟ ਸਿਸਟਮ ਈ ਵੈਲੇਟ ਪੇਮੈਂਟ ਉਪਲਬੱਧ ਕਰਵਾਇਆ ਗਿਆ ਹੈ । ਇਹ ਸਿਸਟਮ ਖਾਦੀ ਗ੍ਰਾਮ ਉਦਯੋਗ ਭਵਨ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਉਪਲਬੱਧ ਹੈ ।
5.   ਅੰਤਰਰਾਸ਼ਟਰੀ ਪ੍ਰਦਰਸ਼ਨੀਆਂ :— ਕੇ ਵੀ ਆਈ ਸੀ ਨੇ ਲੰਡਨ ਦੇ ਬਰਮਿੰਘਮ ਵਿੱਚ 02 ਤੋਂ 06 ਫਰਵਰੀ 2020 ਤੱਕ ਕੇ ਵੀ ਆਈ ਸੰਸਥਾਵਾਂ / ਇਕਾਈਆਂ ਨਾਲ (ਸਪਰਿੰਗ ਫੇਅਰ 2020) ਵਿੱਚ ਹਿੱਸਾ ਲਿਆ ਅਤੇ ਆਪਣੀਆਂ ਬਰਾਮਦ ਹੋਣ ਯੋਗ ਉਤਪਾਦਾਂ ਨੂੰ ਪ੍ਰਦਰਸਿ਼ਤ ਕੀਤਾ । ਗ੍ਰਾਹਕਾਂ ਵੱਲੋਂ ਇਸ ਪ੍ਰਦਰਸ਼ਨੀ ਵਿੱਚ ਬਹੁਤ ਉਤਸ਼ਾਹ ਜਨਕ ਹੁੰਗਾਰਾ ਮਿਲਿਆ ਹੈ ਅਤੇ ਇਸ ਨਾਲ ਹੋਰ ਮਾਰਕਿਟ ਖਿਡਾਰੀਆਂ ਨਾਲ ਵਿਚਾਰ ਵਟਾਂਦਰੇ ਲਈ ਚੰਗਾ ਪਲੇਟਫਾਰਮ ਵੀ ਮਿਲਿਆ ਹੈ ।
ਕੇ ਵੀ ਆਈ ਸੀ ਨੇ ਇੰਡੀਆ ਟਰੇਡ ਪ੍ਰਮੋਸ਼ਨ ਆਰਗਨਾਈਜੇਸ਼ਨ ਵੱਲੋਂ ਆਯੋਜਿਤ ਐੱਫ ਈ ਆਰ ਆਈ ਏ ਇੰਡੀਆ — ਇੰਡੀਆ ਸ਼ੋਅ 2020 ਦੀ ਅੰਤਰਰਾਸ਼ਟਰੀ ਪ੍ਰਦਸ਼ਨੀ ਵਿੱਚ ਹਿੱਸਾ ਲਿਆ । ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਨੇ ਪੇਰੂ ਵਿੱਚ ਭਾਰਤੀ ਰਾਜਦੂਤ ਦੇ ਸਹਿਯੋਗ ਨਾਲ ਪੇਰੂ ਦੇ ਸੁਰਕੋਲਿਮਾ ਜੋਕੀ ਐਕਸਪੋਜੀਸ਼ਲ ਸੈਂਟਰ ਵਿੱਚ 11 ਤੋਂ 15 ਮਾਰਚ 2020 ਤੱਕ 8 ਖਾਦੀ ਸੰਸਥਾਵਾਂ ਤੇ ਇੱਕ ਪੇਂਡੂ ਉਦਯੋਗ ਸੰਸਥਾ ਨੇ ਹਿੱਸਾ ਲਿਆ ਅਤੇ ਖਾਦੀ ਉਤਪਾਦਾਂ , ਰੈਡੀਮੇਡ ਕਪੜਿਆਂ , ਹੈਂਡੀਕਰਾਫਟਸ ਤੇ ਹਰਬਲ ਉਤਪਾਦਾਂ ਨੂੰ ਪ੍ਰਦਰਸਿ਼ਤ ਕੀਤਾ । ਇਸ ਪ੍ਰਦਸ਼ਨੀ ਨੇ ਕੇ ਵੀ ਆਈ ਸੀ ਉਤਪਾਦਾਂ ਨੂੰ ਆਪਣੀ ਗੁਣਵਤਾ ਪੇਸ਼ ਕਰਨ ਲਈ ਬੜਾ ਮਜ਼ਬੂਤ ਪਲੇਟਫਾਰਮ ਤੇ ਮੌਕਾ ਮੁਹੱਈਆ ਕੀਤਾ ।
6.   ਖਾਦੀ ਘੜੀਆਂ ਦਾ ਵਿਸ਼ੇਸ਼ ਸੰਸਕਰਨ :— 30 ਜਨਵਰੀ 2020 ਨੂੰ ਐੱਮ ਐੱਸ ਐੱਮ ਈ ਦੇ ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਜੈਰਾਮ ਗਡਕਰੀ ਨੇ "ਟਾਈਟਨ ਖਾਦੀ ਗੁੱਟ ਘੜੀ" ਦਾ ਸੀਮਤ ਸੰਸਕਰਨ ਨਵੀਂ ਦਿੱਲੀ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵਜੋਂ ਲਾਂਚ ਕੀਤਾ । ਟਾਈਟਨ ਵੱਲੋਂ ਡਿਜ਼ਾਇਨ ਕੀਤਾ ਇਹ ਨਾਨ ਹੋਰੋਲੋਜੀਕਲ ਸਮੱਗਰੀ ਜਿਵੇਂ ਖਾਦੀ ਨੂੰ ਡਾਇਲ ਅਤੇ ਘੜੀਆਂ ਦੇ ਸਟਰੈਪ ਬਣਾਉਣ ਲਈ ਪਹਿਲੀ ਵਾਰ ਵਰਤਿਆ ਗਿਆ ਸੀ ਕਿਉਂਕਿ ਖਾਦੀ ਹੱਥ ਨਾਲ ਬੁਣੀ ਜਾਂਦੀ ਹੈ । ਹਰੇਕ ਸਿੰਗਲ ਘੜੀ ਇਸ ਸੰਗ੍ਰਿਹ ਵਿੱਚ ਵਿਲੱਖਣ ਹੈ , ਕਿਉਂਕਿ ਉਸ ਦੀ ਬੁਨਾਈ ਅਤੇ ਟੈਕਸਚਰ ਵਿਲੱਖਣ ਹੈ । ਘੜੀਆਂ ਦੇ ਸਟਰੈਪਸ ਦੀ ਵਿਸ਼ੇਸ਼ ਕੋਟਿੰਗ ਕੀਤੀ ਗਈ ਹੈ ਤਾਂ ਜੋ ਇਹ ਵਧੇਰੇ ਦੇਰ ਤੱਕ ਵਰਤੇ ਜਾ ਸਕਣ ।
7.   ਏ ਪੀ ਆਈ ਏ ਆਰ ਵਾਈ ਆਨ ਵੀਲ੍ਹਸ :— 13 ਫਰਵਰੀ 2020 ਨੂੰ ਐੱਮ ਐੱਸ ਐੱਮ ਈਜ਼ ਦੇ ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਜੈਰਾਮ ਗਡਕਰੀ ਨੇ "ਏ ਪੀ ਆਈ ਏ ਆਰ ਵਾਈ ਆਨ ਵੀਲ੍ਹਸ" ਲਾਂਚ ਕੀਤਾ ਸੀ । ਇਹ ਕੇ ਵੀ ਆਈ ਸੀ ਵੱਲੋਂ ਡਿਜ਼ਾਇਨ ਕੀਤੀ ਇੱਕ ਵਿਲੱਖਣ ਧਾਰਨਾ ਹੈ ਜੋ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਨੂੰ ਇੱਧਰ ਉਧਰ ਲਿਜਾਣ ਤੇ ਸੁਖਾਲੇ ਢੰਗ ਨਾਲ ਰੱਖ ਰੱਖਾਵ ਕਰਨ ਲਈ ਬਣਾਏ ਗਏ ਹਨ ਜਿਸ ਵਿੱਚ ਜਿ਼ੰਦਾ ਸ਼ਹਿਦ ਮੱਖੀਆਂ ਦੀਆ ਕਲੋਨੀਆਂ ਹਨ । ਇਹ ਸ਼ੁਰੂਆਤ ਕੇ ਵੀ ਆਈ ਸੀ ਦੇ ਚੇਅਰਮੈਨ ਦੀ ਹਾਜ਼ਰੀ ਵਿੱਚ ਹੋਈ ਸੀ ।
8.    ਨਵੀਂ ਦਿੱਲੀ ਵਿੱਚ ਚਮੜਾ ਕਾਰੀਗਰਾਂ ਲਈ ਅਤਿ ਆਧੁਨਿਕ ਫੁੱਟਵਿਅਰ ਟ੍ਰੇਨਿੰਗ ਸੈਂਟਰ :— 16 ਜੁਲਾਈ 2020 ਨੂੰ ਕੇ ਵੀ ਆਈ ਸੀ ਵੱਲੋਂ ਹਾਸ਼ੀਏ ਤੇ ਜਾ ਚੁੱਕੇ ਭਾਈਚਾਰੇ ਦੇ ਚਮੜਾ ਕਾਰੀਗਰਾਂ ਨੂੰ ਸਿਖਲਾਈ ਦੇਣ ਲਈ ਦਿੱਲੀ ਵਿੱਚ ਆਪਣੀ ਕਿਸਮ ਦਾ ਪਹਿਲਾ ਫੁੱਟਵਿਅਰ ਸਿਖਲਾਈ ਸੈਂਟਰ ਸ਼ੁਰੂ ਕੀਤਾ ਗਿਆ । ਇਸ ਸੈਂਟਰ ਨੂੰ ਐੱਮ ਐੱਸ ਐੱਮ ਈਜ਼ ਮੰਤਰਾਲੇ ਦੀ ਇੱਕ ਇਕਾਈ , ਸੈਂਟਰਲ ਫੁੱਟਵਿਅਰ ਟ੍ਰੇਨਿੰਗ ਇੰਸਟੀਚਿਊਟ (ਸੀ ਐੱਫ ਟੀ ਆਈ) ਆਗਰਾ ਦੀ ਤਕਨੀਕੀ ਜਾਣਕਾਰੀ ਨਾਲ ਸਥਾਪਿਤ ਕੀਤਾ ਗਿਆ ਹੈ । 
9.    ਖਾਦੀ ਅਤੇ ਪੇਂਡੂ ਉਦਯੋਗ ਦੀ ਕਾਰਗੁਜ਼ਾਰੀ :— ਜਨਵਰੀ 2020 ਤੋਂ ਅਕਤੂਬਰ 2020 ਤੱਕ ਖਾਦੀ ਅਤੇ ਪੇਂਡੂ ਉਦਯੋਗ ਦੀ ਕਾਰਗੁਜ਼ਾਰੀ ਹੇਠਾਂ ਦਿੱਤੀ ਗਈ ਹੈ ।


 

                              (Rs. in crore and Employment in lakh persons)

S. No.

Particulars

1st January 2020

to

 31st October, 2020

I.

PRODUCTION

 

A.

Khadi

1340.75

B.

Village Industries

52819.89

 

II.

SALES

 

A

Khadi

1929.29

B.

Village Industries

69210.31

 

III.

EMPLOYMENT (cumulative)

 

A.

Khadi

4.97

B.

Village Industries

150.84

 


21.   ਕੁਆਇਰ ਵਿਕਾਸ ਯੋਜਨਾ :—
ਕੁਆਇਰ ਅਤੇ ਕੁਆਇਰ ਉਤਪਾਦਾਂ ਦੀ ਬਰਾਮਦ : 2,190.44 ਕਰੋੜ (ਜਨਵਰੀ 2020 ਤੋਂ ਅਗਸਤ 2020 ਤੱਕ)
ਕੁਆਇਰ ਅਤੇ ਕੁਆਇਰ ਉਤਪਾਦਾਂ ਦਾ ਉਤਪਾਦਨ : 5,53,000 ਮੀਟ੍ਰਿਕ ਟਨ (ਜਨਵਰੀ 2020 ਤੋਂ ਅਕਤੂਬਰ 2020 ਤੱਕ)
ਰੋਜ਼ਗਾਰ ਪੈਦਾ ਕੀਤੇ : 1,079 (ਜਨਵਰੀ 2020 ਤੋਂ ਅਕਤੂਬਰ 2020 ਤੱਕ)
ਐੱਮ ਐੱਸ ਐੱਮ ਈ ਮੰਤਰਾਲੇ ਨੇ ਹੁਣ ਤੱਕ ਸਫੁਰਤੀ ਸਕੀਮ ਤਹਿਤ 41 ਸਮੂਹਾਂ ਨੂੰ ਅੰਤਿਮ ਮਨਜ਼ੂਰੀ ਦਿੱਤੀ ਹੈ । ਇਸ ਦੇ ਨੰਵਬਰ 2015 ਵਿੱਚ ਲਾਗੂ ਕੀਤੇ ਗਏ ਦੂਜੇ ਪੜਾਅ ਵਿੱਚ 142.47 ਕਰੋੜ ਰੁਪਏ ਕੁੱਲ ਪ੍ਰਾਜੈਕਟ ਲਾਗਤ ਸੀ , ਜਿਸ ਵਿੱਚ 118.7 ਕਰੋੜ ਰੁਪਏ ਭਾਰਤ ਸਰਕਾਰ ਦੀ ਗਰਾਂਟ ਹੈ ।
ਇਹਨਾਂ ਮਨਜ਼ੂਰਸ਼ੁਦਾ 41 ਸਮੂਹਾਂ ਵਿੱਚ 2 ਵਿਰਾਸਤੀ , 19 ਮੁੱਖ , 11 ਮਿੰਨੀ ਤੇ 9 ਰੈਗੁਲਰ ਸਮੂਹ ਹਨ । ਜਿਹਨਾਂ ਵਿੱਚੋਂ 14 ਸਮੂਹ ਤਾਮਿਲਨਾਡੂ ਵਿੱਚ , ਕੇਰਲ ਅਤੇ ਆਂਧਰ ਪ੍ਰਦੇਸ਼ ਵਿੱਚ 4—4 , ਕਰਨਾਟਕ ਵਿੱਚ 8 , ਉਡੀਸਾ ਵਿੱਚ 5, ਗੁਜਰਾਤ ਤੇ ਮਹਾਰਾਸ਼ਟਰ ਵਿੱਚ 2—2 , ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ—ਨਿਕੋਬਾਰ ਵਿੱਚ 1, ਪੱਛਮ ਬੰਗਾਲ ਵਿੱਚ 1 ਸਥਾਪਿਤ ਕੀਤਾ ਗਿਆ ਹੈ । ਮੰਤਰਾਲੇ ਨੇ ਹੁਣ ਤੱਕ ਇਸ ਸਕੀਮ ਨੂੰ ਲਾਗੂ ਕਰਨ ਲਈ 82.14 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ।
ਜਨਵਰੀ 2020 ਤੋਂ ਨਵੰਬਰ 2020 ਤੱਕ ਇਸ ਸਕੀਮ ਤਹਿਤ 123 ਇਕਾਈਆਂ ਸਥਾਪਿਤ ਕਰਨ ਲਈ 408.24 ਲੱਖ ਰੁਪਏ ਜਾਰੀ ਕੀਤੇ ਗਏ ਹਨ ।

 

ਬੀ ਐੱਨ / ਆਰ ਐੱਨ ਐੱਮ / ਐੱਸ ਐੱਸ / ਆਈ ਏ



(Release ID: 1685591) Visitor Counter : 237