ਵਿੱਤ ਮੰਤਰਾਲਾ
ਆਈ ਐੱਫ ਐੱਸ ਸੀ ਏ , ਆਈ ਓ ਐੱਸ ਸੀ ਓ ਦਾ ਮੈਂਬਰ ਬਣ ਗਿਆ ਹੈ
Posted On:
01 JAN 2021 1:15PM by PIB Chandigarh
ਇੰਟਰਨੈਸ਼ਨਲ ਫਾਈਨਾਂਸਿ਼ਅਲ ਸਰਵਿਸਿਜ਼ ਸੈਂਟਰਸ ਅਥਾਰਟੀ (ਆਈ ਐੱਫ ਐੱਸ ਸੀ ਏ) , ਇੰਟਰਨੈਸ਼ਨਲ ਆਰਗਨਾਈਜੇਸ਼ਨ ਆਫ ਸਿਕਿਓਰਿਟੀ ਕਮਿਸ਼ਨਸ (ਆਈ ਓ ਐੱਸ ਸੀ ਓ) ਦਾ ਐਸੋਸ਼ੀਏਟ ਮੈਂਬਰ ਬਣ ਗਿਆ ਹੈ ।
ਆਈ ਓ ਐੱਸ ਸੀ ਓ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਵਿਸ਼ਵ ਦੇ ਸਿਕਿਓਰਿਟੀ ਰੈਗੂਲੇਟਰਜ਼ ਨੂੰ ਇਕੱਠਾ ਕਰਦਾ ਹੈ ਅਤੇ ਵਿਸ਼ਵ ਦੀਆਂ 95% ਤੋਂ ਜਿ਼ਆਦਾ ਮਾਰਕੀਟਸ ਇਸ ਦੇ ਘੇਰੇ ਵਿੱਚ ਆਉਂਦੀਆਂ ਹਨ ਅਤੇ ਸਿਕਿਓਰਿਟੀਸ ਖੇਤਰ ਲਈ ਵਿਸ਼ਵ ਮਾਣਕ ਸੈਟਰ ਹੈ ।
ਆਈ ਓ ਐੱਸ ਸੀ ਓ ਜੀ 20 ਅਤੇ ਫਾਈਨਾਂਸਿ਼ਅਲ ਸਟੇਬਿਲਿਟੀ ਬੋਰਡ ਨਾਲ ਮਿਲ ਕੇ ਸਿਕਿਓਰਿਟੀਜ਼ ਮਾਰਕੀਟ ਨੂੰ ਮਜ਼ਬੂਤ ਕਰਨ ਲਈ ਨੇੜਿਓਂ ਕੰਮ ਕਰਦਾ ਹੈ । ਆਈ ਓ ਐੱਸ ਸੀ ਓ ਦੇ ਸਿਕਿਓਰਿਟੀਜ਼ ਰੈਗੂਲੇਸ਼ਨ ਦੇ ਸਿਧਾਂਤਾਂ ਅਤੇ ਮੰਤਵਾਂ ਨੂੰ ਐੱਫ ਐੱਸ ਬੀ ਵੱਲੋਂ ਇਨਡੋਰਸ ਕੀਤੇ ਜਾਂਦੇ ਹਨ , ਜੋ ਨਿੱਘਰ ਵਿੱਤੀ ਸਿਸਟਮ ਦੇ ਮੁੱਖ ਮਾਣਕਾਂ ਵਿੱਚੋਂ ਇੱਕ ਹੈ । ਆਈ ਓ ਐੱਸ ਸੀ ਓ ਦੀ ਮੈਂਬਰਸ਼ਿਪ ਆਈ ਐੱਫ ਐੱਸ ਸੀ ਏ ਨੂੰ ਵਿਸ਼ਵ ਪੱਧਰ ਤੇ ਜਾਣਕਾਰੀ ਨੂੰ ਅਦਾਨ—ਪ੍ਰਦਾਨ ਅਤੇ ਖੇਤਰੀ ਪੱਧਰ ਤੇ ਸਾਂਝੇ ਹਿੱਤਾਂ ਦੇ ਖੇਤਰਾਂ ਲਈ ਪਲੇਟਫਾਰਮ ਮੁਹੱਈਆ ਕਰੇਗਾ । ਹੋਰ ਆਈ ਓ ਐੱਸ ਸੀ ਓ ਪਲੇਟਫਾਰਮ , ਆਈ ਐੱਫ ਐੱਸ ਸੀ ਏ ਨੂੰ ਹੋਰ ਵਿੱਤੀ ਕੇਂਦਰਾਂ ਵਿੱਚ ਚੰਗੇ ਸਥਾਪਿਤ ਰੈਗੂਲੇਟਰਾਂ ਦੇ ਵਧੀਆ ਅਭਿਆਸਾਂ ਅਤੇ ਤਜ਼ਰਬੇ ਤੋਂ ਜਾਣੂੰ ਕਰਵਾਏਗਾ ।
ਆਈ ਓ ਐੱਸ ਸੀ ਓਸ ਮੈਂਬਰਸ਼ਿਪ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਆਈ ਐੱਫ ਐੱਸ ਸੀ ਏ ਨੂੰ ਵਿਸ਼ਵੀ ਸਕਿਓਰਿਟੀਜ਼ ਮਾਰਕੀਟ ਦੇ ਰੈਗੂਲੇਟਰਾਂ ਨਾਲ ਸੰਪਰਕ ਜੋੜੇਗਾ ਅਤੇ ਵਿੱਤੀ ਉਤਪਾਦਾਂ , ਵਿੱਤੀ ਸੇਵਾਵਾਂ ਅਤੇ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈਕਸਿਟੀ ਇੰਟਰਨੈਸ਼ਨਲ ਫਾਇਨਾਂਸਿ਼ਅਲ ਸਰਵਿਸਿਸ ਸੈਂਟਰ ਦੀਆਂ ਵਿੱਤੀ ਸੰਸਥਾਵਾਂ ਨੂੰ ਰੈਗੂਲੇਟ ਅਤੇ ਵਿਕਾਸ ਕਰਨ ਲਈ ਵੱਡਾ ਯੋਗਦਾਨ ਪਾਵੇਗਾ ।
ਆਰ ਐੱਮ / ਕੇ ਐੱਮ ਐੱਨ
(Release ID: 1685479)
Visitor Counter : 194