ਵਿੱਤ ਮੰਤਰਾਲਾ
ਬਰਾਮਦ ਉਤਪਾਦਾਂ (ਆਰ ਓ ਡੀ ਟੀ ਈ ਪੀ) ਤੇ ਡਿਊਟੀ ਅਤੇ ਟੈਕਸ ਖ਼ਤਮ ਕਰਨ ਲਈ ਸਕੀਮ ਲਾਗੂ ਕੀਤੀ ਗਈ ਹੈ
Posted On:
01 JAN 2021 5:29PM by PIB Chandigarh
01 ਜਨਵਰੀ 2021 ਤੋਂ ਬਰਾਮਦ ਉਤਪਾਦਾਂ (ਆਰ ਓ ਡੀ ਪੀ ਈ ਪੀ) ਉਪਰ ਡਿਊਟੀ ਅਤੇ ਟੈਕਸੇਸ ਨੂੰ ਖ਼ਤਮ ਕਰਨ ਬਾਰੇ ਲਾਗੂ ਕਰਨ ਲਈ 31 ਦਸੰਬਰ 2020 ਨੂੰ ਜਾਰੀ ਕੀਤੀ ਪ੍ਰੈਸ ਰਿਲੀਜ਼ ਦੇ ਮੱਦੇਨਜ਼ਰ , ਇਹ ਕਿਹਾ ਗਿਆ ਹੈ ਕਿ ਹੇਠ ਲਿਖੇ ਬਿੰਦੂਆਂ ਨੂੰ ਨੋਟੀਫਾਈ / ਜਲਦੀ ਹੀ ਜਨਤਕ ਕੀਤਾ ਜਾਵੇਗਾ l
1. ਆਰ ਓ ਡੀ ਟੀ ਈ ਪੀ ਸਕੀਮ ਲਈ ਯੋਗ ਬਰਾਮਦ ਵਸਤਾਂ (ਟੈਰਿਫ ਲਾਈਨਸ) ਦਾ ਵਿਸਥਾਰ
2. ਅਜਿਹੀਆਂ ਯੋਗ ਵਸਤਾਂ / ਟੈਰਿਫ ਲਾਈਨਸ ਉਪਰ ਲੈਣ ਯੋਗ ਆਰ ਓ ਡੀ ਟੀ ਈ ਪੀ ਦਰ , ਵੈਲਯੂ ਕੈਪਸ (ਜਿੱਥੇ ਕਿਤੇ ਇਹ ਲਾਗੂ ਹੋਣ ਯੋਗ ਹਨ)
3. ਬਰਾਮਦ ਵਿੱਚੋਂ ਕੱਢੀਆਂ ਗਈਆਂ ਸ਼੍ਰੇਣੀਆਂ
4. ਹੋਰ ਸ਼ਰਤਾਂ ਤੇ ਰੋਕਾਂ
5. ਆਰ ਓ ਡੀ ਟੀ ਈ ਪੀ ਡਿਊਟੀ ਕਰੈਡਿਟ ਲਈ ਗਰਾਂਟ ਦੀ ਪ੍ਰਕਿਰਿਆ ਵਿਸਥਾਰ ਅਤੇ ਵਰਤੋਂ ਆਦਿ
ਆਰ ਓ ਡੀ ਟੀ ਈ ਪੀ ਦਾ ਫਾਇਦਾ ਸਕੀਮ ਦੇ ਵਿਸਥਾਰ ਅਨੁਸਾਰ ਆਰ ਓ ਡੀ ਟੀ ਈ ਪੀ ਲਈ ਯੋਗ , ਸ਼ਰਤਾਂ , ਰੋਕਾਂ , ਛੋਟਾਂ , ਅਯੋਗਤਾ ਅਤੇ ਬਰਾਮਦ ਲਈ ਨੋਟੀਫਾਈ ਕੀਤੇ ਗਏ ਪ੍ਰਕਿਰਿਆ ਲੋੜਾਂ ਅਨੁਸਾਰ ਉਪਲਬੱਧ ਹੋਵੇਗਾ । ਆਰ ਓ ਡੀ ਟੀ ਈ ਪੀ ਦਾ ਫਾਇਦਾ 01 ਜਨਵਰੀ 2021 ਤੋਂ ਮਿਲੇਗਾ । ਭਾਵੇਂ ਇਸ ਦੀਆਂ ਦਰਾਂ ਅਤੇ ਹੋਰ ਵਿਸਥਾਰ ਬਾਅਦ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਦੱਸੇ ਜਾਣਗੇ।
ਆਰ ਐੱਮ / ਕੇ ਐੱਮ ਐੱਨ
(Release ID: 1685478)