ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਰਾਜਕੋਟ ਵਿੱਚ ਏਮਸ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
31 DEC 2020 3:09PM by PIB Chandigarh
ਨਮਸਕਾਰ!
ਕੇਮ ਛੈ, ਗੁਜਰਾਤ ਮੇਂ ਠੰਢੀ ਵੰਢੀ ਛੈ ਕੇ ਨਹੀਂ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਬਵ੍ਰਤ ਜੀ, ਮੁੱਖ ਮੰਤਰੀ ਸ਼੍ਰੀਮਾਨ ਵਿਜੈ ਰੁਪਾਨੀ ਜੀ, ਵਿਧਾਨਸਭਾ ਸਪੀਕਰ ਸ਼੍ਰੀ ਰਾਜੇਂਦਰ ਤ੍ਰਿਵੇਦੀ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਜੀ, ਡਿਪਟੀ ਸੀਐੱਮ ਭਾਈ ਨਿਤਿਨ ਪਟੇਲ ਜੀ, ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀਮਾਨ ਅਸ਼ਵਨੀ ਚੌਬੇ ਜੀ, ਮਨਸੁਖ ਭਾਈ ਮਾਂਡਵੀਯਾ ਜੀ, ਪੁਰਸ਼ੋਤਮ ਰੁਪਾਲਾ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਸ਼੍ਰੀ ਭੂਪੇਂਦਰ ਸਿੰਘ ਚੁੜਾਸਮਾ ਜੀ, ਸ਼੍ਰੀ ਕਿਸ਼ੋਰ ਕਨਾਨੀ ਜੀ, ਹੋਰ ਸਾਰੇ ਮੰਤਰੀਗਣ, ਸਾਂਸਦਗਣ, ਤਜ਼ਰਬੇਕਾਰਗਣ, ਹੋਰ ਸਾਰੇ ਮਹਾਨੁਭਵ।
ਭਾਈਓ ਅਤੇ ਭੈਣੋਂ,
ਨਵਾਂ ਸਾਲ ਦਸਤਕ ਦੇ ਰਿਹਾ ਹੈ। ਅੱਜ ਦੇਸ਼ ਦੇ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਾਲੀ ਇੱਕ ਹੋਰ ਕੜੀ ਜੁੜ ਰਹੀ ਹੈ। ਰਾਜਕੋਟ ਵਿੱਚ All India Institute of Medical Sciences ਦਾ ਨੀਂਹ ਪੱਥਰ ਰੱਖਣਾ ਗੁਜਰਾਤ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਦੇ ਨੈੱਟਵਰਕ ਨੂੰ ਉਸ ਦੇ ਕਾਰਨ ਬਲ ਮਿਲੇਗਾ। ਭਾਈਓ ਅਤੇ ਭੈਣੋਂ, ਸਾਲ 2020 ਨੂੰ ਇੱਕ ਨਵੀਂ ਨੈਸ਼ਨਲ ਹੈਲਥ ਫੈਸੀਲਿਟੀ ਦੇ ਨਾਲ ਵਿਦਾਈ ਦੇਣਾ, ਇਸ ਸਾਲ ਦੀਆਂ ਚੁਣੌਤੀਆਂ ਨੂੰ ਵੀ ਦਰਸਾਉਂਦਾ ਹੈ ਅਤੇ ਨਵੇਂ ਸਾਲ ਦੀਆਂ ਪ੍ਰਾਥਮਿਕਤਾਵਾਂ ਨੂੰ ਵੀ ਸਪਸ਼ਟ ਕਰਦਾ ਹੈ। ਇਹ ਸਾਲ ਪੂਰੀ ਦੁਨੀਆ ਲਈ ਸਿਹਤ ਦੇ ਰੂਪ ਵਿੱਚ ਬੇਮਿਸਾਲ ਚੁਣੌਤੀਆਂ ਦਾ ਸਾਲ ਰਿਹਾ ਹੈ। ਇਸ ਸਾਲ ਨੇ ਦਿਖਾਇਆ ਹੈ ਕਿ ਸਿਹਤ ਹੀ ਸੰਪਦਾ ਹੈ, ਇਹ ਕਥਾ ਸਾਨੂੰ ਸਾਡੇ ਪੂਵਰਜਾਂ ਨੇ ਕਿਉਂ ਸਿਖਾਈ ਹੈ, ਇਹ ਸਾਨੂੰ ਵਾਰ-ਵਾਰ ਕਿਉਂ ਰਟਾਇਆ ਗਿਆ ਹੈ ਇਹ 2020 ਨੇ ਸਾਨੂੰ ਭਲੀ-ਭਾਂਤੀ ਸਿਖਾ ਦਿੱਤਾ ਹੈ। ਸਿਹਤ ‘ਤੇ ਜਦੋਂ ਚੋਟ ਹੁੰਦੀ ਹੈ ਤਾਂ ਜੀਵਨ ਦਾ ਹਰ ਪਹਲੂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਸਿਰਫ ਪਰਿਵਾਰ ਨਹੀਂ ਪੂਰਾ ਸਮਾਜਿਕ ਦਾਇਰਾ ਉਸ ਦੀ ਲਪੇਟ ਵਿੱਚ ਆ ਜਾਂਦਾ ਹੈ।
ਅਤੇ ਇਸ ਲਈ ਸਾਲ ਦਾ ਇਹ ਅੰਤਿਮ ਦਿਨ ਭਾਰਤ ਦੇ ਉਨ੍ਹਾਂ ਲੱਖਾਂ Doctors, Health Warriors, ਸਫ਼ਾਈ ਕਰਮੀਆਂ, ਦਵਾਈ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਅਤੇ ਦੂਸਰੇ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਯਾਦ ਕਰਨ ਦਾ ਹੈ, ਜੋ ਮਾਨਵਤਾ ਦੀ ਰੱਖਿਆ ਦੇ ਲਈ ਲਗਾਤਾਰ ਆਪਣੇ ਜੀਵਨ ਨੂੰ ਦਾਅ ‘ਤੇ ਲਗਾ ਰਹੇ ਹਨ। ਕਰਤੱਵ ਪੱਥ ‘ਤੇ ਜਿਨ੍ਹਾਂ ਸਾਥੀਆਂ ਨੇ ਆਪਣਾ ਜੀਵਨ ਦੇ ਦਿੱਤਾ ਹੈ, ਮੈਂ ਅੱਜ ਉਨ੍ਹਾਂ ਸਾਰਿਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਅੱਜ ਦੇਸ਼ ਉਨ੍ਹਾਂ ਸਾਥੀਆਂ ਨੂੰ, ਉਨ੍ਹਾਂ ਵਿਗਿਆਨੀਆਂ ਨੂੰ, ਉਨ੍ਹਾਂ ਕਰਮਚਾਰੀਆਂ ਨੂੰ ਵੀ ਵਾਰ-ਵਾਰ ਯਾਦ ਕਰ ਰਿਹਾ ਹੈ, ਜੋ ਕੋਰੋਨਾ ਨਾਲ ਲੜਾਈ ਦੇ ਲਈ ਜ਼ਰੂਰੀ ਮੈਡੀਕਲ ਇਨਫ੍ਰਾਸਟ੍ਰਕਚਰ ਤਿਆਰ ਕਰਨ ਵਿੱਚ ਦਿਨ ਰਾਤ ਜੁਟੇ ਰਹੇ ਹਨ। ਅੱਜ ਦਾ ਦਿਨ ਉਨ੍ਹਾਂ ਸਾਰੇ ਸਾਥੀਆਂ ਦੀ ਸਰਾਹਨਾ ਦਾ ਹੈ ਜਿਨ੍ਹਾਂ ਨੇ ਇਸ ਮੁਸ਼ਕਿਲ ਦੌਰ ਵਿੱਚ ਗ਼ਰੀਬ ਤੱਕ ਭੋਜਨ ਅਤੇ ਦੂਸਰੀਆਂ ਸੁਵਿਧਾਵਾਂ ਪਹੁੰਚਾਉਣ ਵਿੱਚ ਪੂਰੇ ਸਮਰਪਣ ਨਾਲ ਕੰਮ ਕੀਤਾ। ਇਤਨਾ ਲੰਬਾ ਸਮਾਂ, ਇਤਨੀ ਵੱਡੀ ਆਪਦਾ ਲੇਕਿਨ ਇਹ ਸਮਾਜ ਦੀ ਸੰਗਠਿਤ ਸਮੂਹਿਕ ਤਾਕਤ, ਸਮਾਜ ਦਾ ਸੇਵਾਭਾਵ, ਸਮਾਜ ਦੀ ਸੰਵੇਦਨਸ਼ੀਲਤਾ ਉਸੇ ਦਾ ਨੀਤਜਾ ਹੈ ਕਿ ਦੇਸ਼ਵਾਸੀਆਂ ਨੇ ਕਿਸੇ ਗ਼ਰੀਬ ਨੂੰ ਵੀ ਇਸ ਕਠਿਨਾਈ ਭਰੇ ਦਿਨਾਂ ਵਿੱਚ ਰਾਤ ਨੂੰ ਭੁੱਖਾ ਸੌਣ ਨਹੀਂ ਦਿੱਤਾ। ਇਹ ਸਭ ਨਮਨ ਦੇ ਪਾਤਰ ਹਨ, ਆਦਰ ਦੇ ਪਾਤਰ ਹਨ।
ਸਾਥੀਓ,
ਮੁਸ਼ਕਿਲ ਭਰੇ ਇਸ ਸਾਲ ਨੇ ਦਿਖਾਇਆ ਹੈ ਕਿ ਭਾਰਤ ਜਦੋਂ ਇਕਜੁੱਟ ਹੁੰਦਾ ਹੈ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਸੰਕਟ ਦਾ ਸਾਹਮਣਾ ਉਹ ਕਿੰਨੇ ਪ੍ਰਭਾਵੀ ਤਰੀਕੇ ਨਾਲ ਕਰ ਸਕਦਾ ਹੈ। ਭਾਰਤ ਨੇ ਇਕਜੁੱਟਤਾ ਦੇ ਨਾਲ ਜਿਸ ਤਰ੍ਹਾਂ ਸਮੇਂ ‘ਤੇ ਪ੍ਰਭਾਵੀ ਕਦਮ ਉਠਾਏ ਹਨ, ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਬਹੁਤ ਬਿਹਤਰ ਸਥਿਤੀ ਵਿੱਚ ਹਾਂ। ਜਿਸ ਦੇਸ਼ ਵਿੱਚ 130 ਕਰੋੜ ਤੋਂ ਜ਼ਿਆਦਾ ਲੋਕ ਹੋਣ, ਘਨੀ ਆਬਾਦੀ ਹੋਵੇ, ਉੱਥੇ ਕਰੀਬ-ਕਰੀਬ ਇੱਕ ਕਰੋੜ ਲੋਕ ਇਸ ਬਿਮਾਰੀ ਨਾਲ ਲੜ ਕੇ ਜਿੱਤ ਚੁੱਕੇ ਹਨ। ਕੋਰੋਨਾ ਤੋਂ ਪੀੜਿਤ ਸਾਥੀਆਂ ਨੂੰ ਬਚਾਉਣ ਦਾ ਭਾਰਤ ਦਾ ਰਿਕਾਰਡ ਦੁਨੀਆ ਤੋਂ ਬਹੁਤ ਬਿਹਤਰ ਰਿਹਾ ਹੈ। ਉੱਥੇ ਹੀ ਹੁਣ ਸੰਕ੍ਰਮਣ ਦੇ ਮਾਮਲੇ ਵਿੱਚ ਵੀ ਭਾਰਤ ਲਗਾਤਰ ਨੀਚੇ ਦੀ ਤਰਫ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਸਾਲ 2020 ਵਿੱਚ ਸੰਕ੍ਰਮਣ ਦੀ ਨਿਰਾਸ਼ਾ ਸੀ, ਚਿੰਤਾਵਾਂ ਸਨ, ਚਾਰੇ ਤਰਫ ਸਵਾਲਿਆ ਨਿਸ਼ਾਨ ਸਨ 2020 ਦੀ ਉਹ ਪਹਿਚਾਣ ਬਣ ਗਈ ਲੇਕਿਨ 2021 ਇਲਾਜ ਦੀ ਆਸ਼ਾ ਲੈ ਕੇ ਆ ਰਿਹਾ ਹੈ। ਵੈਕਸੀਨ ਨੂੰ ਲੈ ਕੇ ਭਾਰਤ ਵਿੱਚ ਹਰ ਜ਼ਰੂਰੀ ਤਿਆਰੀਆਂ ਚਲ ਰਹੀਆਂ ਹਨ। ਭਾਰਤ ਵਿੱਚ ਬਣੀ ਵੈਕਸੀਨ ਤੇਜ਼ੀ ਨਾਲ ਹਰ ਜ਼ਰੂਰੀ ਵਰਗ ਤੱਕ ਪਹੁੰਚੇ, ਇਸ ਦੇ ਲਈ ਕੋਸ਼ਿਸ਼ਾਂ ਅੰਤਿਮ ਪੜਾਵਾਂ ਵਿੱਚ ਹਨ। ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਚਲਾਉਣ ਦੇ ਲਈ ਭਾਰਤ ਦੀ ਤਿਆਰੀ ਜ਼ੋਰਾਂ ‘ਤੇ ਹੈ। ਮੈਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਬੀਤੇ ਸਾਲ ਸੰਕ੍ਰਮਣ ਨੂੰ ਰੋਕਣ ਦੇ ਲਈ ਅਸੀਂ ਇਕਜੁੱਟ ਹੋ ਕੇ ਯਤਨ ਕੀਤੇ, ਉਸੇ ਤਰ੍ਹਾਂ ਟੀਕਾਕਰਨ ਨੂੰ ਸਫ਼ਲ ਬਣਾਉਣ ਦੇ ਲਈ ਵੀ ਪੂਰਾ ਭਾਰਤ ਇਕਜੁੱਟਤਾ ਨਾਲ ਅੱਗੇ ਵਧੇਗਾ।
ਸਾਥੀਓ,
ਗੁਜਰਾਤ ਵਿੱਚ ਵੀ ਸੰਕ੍ਰਮਣ ਨੂੰ ਰੋਕਣ ਦੇ ਲਈ ਅਤੇ ਹੁਣ ਟੀਕਾਕਰਨ ਲਈ ਤਿਆਰੀਆਂ ਨੂੰ ਲੈ ਕੇ ਪ੍ਰਸ਼ੰਸਾਯੋਗ ਕੰਮ ਹੋਇਆ ਹੈ। ਬੀਤੇ 2 ਦਹਾਕਿਆਂ ਵਿੱਚ ਜਿਸ ਤਰ੍ਹਾਂ ਦਾ ਮੈਡੀਕਲ ਇਨਫ੍ਰਾਸਟ੍ਰਕਚਰ ਗੁਜਰਾਤ ਵਿੱਚ ਤਿਆਰ ਹੋਇਆ ਹੈ, ਉਹ ਇੱਕ ਵੱਡੀ ਵਜ੍ਹਾ ਹੈ ਕਿ ਗੁਜਰਾਤ ਕੋਰੋਨਾ ਚੁਣੌਤੀ ਤੋਂ ਬਿਹਤਰ ਤਰੀਕੇ ਨਾਲ ਨਿਪਟ ਪਾ ਰਿਹਾ ਹੈ। ਏਮਸ ਰਾਜਕੋਟ ਗੁਜਰਾਤ ਦੇ ਹੈਲਥ ਨੈੱਟਵਰਕ ਨੂੰ ਹੋਰ ਸਸ਼ਕਤ ਕਰੇਗਾ, ਮਜ਼ਬੂਤ ਕਰੇਗਾ। ਹੁਣ ਗੰਭੀਰ ਤੋਂ ਗੰਭੀਰ ਬਿਮਾਰੀਆਂ ਦੇ ਲਈ ਰਾਜਕੋਟ ਵਿੱਚ ਹੀ ਆਧੁਨਿਕ ਸੁਵਿਧਾ ਉਪਲਬਧ ਹੋ ਰਹੀ ਹੈ। ਇਲਾਜ ਅਤੇ ਸਿੱਖਿਆ ਦੇ ਇਲਾਵਾ ਇਸ ਨਾਲ ਰੋਜਗਾਰ ਦੇ ਵੀ ਅਨੇਕ ਅਵਸਰ ਤਿਆਰ ਹੋਣਗੇ। ਨਵੇਂ ਹਸਪਤਾਲ ਵਿੱਚ ਕੰਮ ਕਰਨ ਵਾਲੇ ਲਗਭਗ 5 ਹਜ਼ਾਰ ਸਿੱਧੇ ਰੋਜਗਾਰ ਉਪਲਬਧ ਹੋਣਗੇ। ਇਸ ਦੇ ਨਾਲ-ਨਾਲ ਰਹਿਣ-ਸਹਿਣ, ਖਾਣ-ਪੀਣ, ਟ੍ਰਾਂਸਪੋਰਟ, ਦੂਸਰੀਆਂ ਮੈਡੀਕਲ ਸੁਵਿਧਾਵਾਂ ਨਾਲ ਜੁੜੇ ਅਨੇਕ ਅਪ੍ਰਤੱਖ ਰੋਜਗਾਰ ਵੀ ਇੱਥੇ ਬਣਨਗੇ ਅਤੇ ਅਸੀਂ ਦੇਖਿਆ ਹੈ ਕਿ ਜਿੱਥੇ ਵੱਡਾ ਹਸਪਤਾਲ ਹੁੰਦਾ ਹੈ ਉਸ ਦੇ ਬਾਹਰ ਇੱਕ ਛੋਟਾ ਸ਼ਹਿਰ ਹੀ ਵਸ ਜਾਂਦਾ ਹੈ।
ਭਾਈਓ ਅਤੇ ਭੈਣੋਂ,
ਮੈਡੀਕਲ ਸੈਕਟਰ ਵਿੱਚ ਗੁਜਰਾਤ ਦੀ ਇਸ ਸਫ਼ਲਤਾ ਦੇ ਪਿੱਛੇ ਦੋ ਦਹਾਕਿਆਂ ਦਾ ਅਨਵਰਤ ਯਤਨ ਹੈ, ਸਮਰਪਣ ਅਤੇ ਸੰਕਲਪ ਹੈ। ਬੀਤੇ 6 ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਜਿਸ ਇਲਾਜ ਅਤੇ ਮੈਡੀਕਲ ਐਜ਼ੂਕੇਸ਼ਨ ਨੂੰ ਲੈ ਕੇ ਜਿਸ ਸਕੇਲ ‘ਤੇ ਕੰਮ ਹੋਇਆ ਹੈ, ਉਸ ਦਾ ਨਿਸ਼ਚਿਤ ਲਾਭ ਗੁਜਰਾਤ ਨੂੰ ਵੀ ਮਿਲ ਰਿਹਾ ਹੈ।
ਸਾਥੀਓ,
ਵੱਡੇ ਹਸਪਤਾਲਾਂ ਦੀ ਸਥਿਤੀ, ਉਨ੍ਹਾਂ ‘ਤੇ ਦਬਾਅ ਤੋਂ ਤੁਸੀਂ ਵੀ ਭਲੀ ਭਾਂਥੀ ਜਾਣੂ ਹੋ। ਸਥਿਤੀ ਇਹ ਸੀ ਕਿ ਆਜ਼ਾਦੀ ਦੇ ਇਤਨੇ ਦਹਾਕਿਆਂ ਬਾਅਦ ਵੀ ਦੇਸ਼ ਵਿੱਚ ਸਿਰਫ 6 ਏਮਸ ਹੀ ਬਣ ਸਕੇ ਸਨ। 2003 ਵਿੱਚ ਅਟਲ ਜੀ ਦੀ ਸਰਕਾਰ ਨੇ 6 ਹੋਰ ਏਮਸ ਬਣਾਉਣ ਦੇ ਲਈ ਕਦਮ ਉਠਾਏ ਸਨ। ਉਨ੍ਹਾਂ ਦੇ ਬਣਾਉਂਦੇ-ਬਣਾਉਂਦੇ 2012 ਆ ਗਿਆ ਸੀ, ਯਾਨੀ 9 ਸਾਲ ਲਗ ਗਏ ਸਨ। ਬੀਤੇ 6 ਸਾਲਾਂ ਵਿੱਚ 10 ਨਵੇਂ AIIMS ਬਣਾਉਣ ‘ਤੇ ਕੰਮ ਸ਼ੁਰੂ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚੋਂ ਕਈ ਅੱਜ ਪੂਰੀ ਤਰ੍ਹਾਂ ਨਾਲ ਕੰਮ ਸ਼ੁਰੂ ਕਰ ਚੁੱਕੇ ਹਨ। ਏਮਸ ਦੇ ਨਾਲ-ਨਾਲ ਦੇਸ਼ ਵਿੱਚ 20 ਏਮਸ ਜਿਹੇ ਹੀ ਸੁਪਰ ਸਪੈਸ਼ੀਲਿਟੀ ਹਸਪਤਾਲਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
ਸਾਥੀਓ,
ਸਾਲ 2014 ਤੋਂ ਪਹਿਲਾਂ ਸਾਡਾ ਹੈਲਥ ਸੈਕਟਰ ਅਲੱਗ-ਅਲੱਗ ਦਿਸ਼ਾ ਵਿੱਚ, ਅਲੱਗ-ਅਲੱਗ ਅਪ੍ਰੋਚ ਦੇ ਨਾਲ ਕੰਮ ਕਰ ਰਿਹਾ ਸੀ। ਪ੍ਰਾਇਮਰੀ ਹੈਲਥਕੇਅਰ ਦਾ ਆਪਣਾ ਸਿਸਟਮ ਸੀ। ਪਿੰਡਾਂ ਵਿੱਚ ਸੁਵਿਧਾਵਾਂ ਨਾ ਦੇ ਬਰਾਬਰ ਸਨ। ਅਸੀਂ ਹੈਲਥ ਸੈਕਟਰ ਵਿੱਚ ਹੌਲੀਸਟਿਕ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਜਿੱਥੇ ਇੱਕ ਤਰਫ ਪ੍ਰਿਵੈਂਟਿਵ ਕੇਅਰ ‘ਤੇ ਬਲ ਦਿੱਤਾ ਉੱਥੇ ਹੀ ਇਲਾਜ ਦੀਆਂ ਆਧੁਨਿਕ ਸੁਵਿਧਾਵਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ। ਅਸੀਂ ਜਿੱਥੇ ਗ਼ਰੀਬ ਦਾ ਇਲਾਜ ‘ਤੇ ਹੋਣ ਵਾਲਾ ਖਰਚ ਘੱਟ ਕੀਤਾ, ਉੱਥੇ ਹੀ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਡਾਕਟਰਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਵੇ।
ਸਾਥੀਓ,
ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਭਰ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਲਗਭਗ ਡੇਢ ਲੱਖ ਹੈਲਥ ਐਂਡ ਵੈਲਨੈੱਸ ਸੈਂਟਰ ਬਣਾਉਣ ਦੇ ਲਈ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਹੁਣ ਤੱਕ ਇਨ੍ਹਾਂ ਵਿੱਚੋਂ 50 ਹਜ਼ਾਰ ਸੈਂਟਰ ਸੇਵਾ ਦੇਣਾ ਸ਼ੁਰੂ ਵੀ ਕਰ ਚੁੱਕੇ ਹਨ, ਜਿਸ ਵਿੱਚ ਲਗਭਗ 5 ਹਜ਼ਾਰ ਗੁਜਰਾਤ ਵਿੱਚ ਹੀ ਹਨ। ਇਸ ਯੋਜਨਾ ਤੋਂ ਹੁਣ ਤੱਕ ਦੇਸ਼ ਦੇ ਕਰੀਬ ਡੇਢ ਕਰੋੜ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਿਆ ਹੈ। ਇਸ ਯੋਜਨਾ ਨੇ ਗ਼ਰੀਬ ਭਾਈ-ਭੈਣਾਂ ਦੀ ਕਿਤਨੀ ਵੱਡੀ ਮਦਦ ਕੀਤੀ ਹੈ ਉਸ ਦੇ ਲਈ ਇੱਕ ਅੰਕੜੇ ਵਿੱਚ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ।
ਸਾਥੀਓ,
ਆਯੁਸ਼ਮਾਨ ਭਾਰਤ ਯੋਜਨਾ ਨਾਲ ਗ਼ਰੀਬਾਂ ਦੇ ਲਗਭਗ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬਚੇ ਹਨ। 30 ਹਜ਼ਾਰ ਕਰੋੜ ਰੁਪਏ ਇਹ ਬਹੁਤ ਵੱਡੀ ਰਕਮ ਹੈ। ਤੁਸੀਂ ਸੋਚੋ, ਇਸ ਯੋਜਨਾ ਨੇ ਗ਼ਰੀਬਾਂ ਨੂੰ ਕਿਤਨੀ ਵੱਡੀ ਆਰਥਿਕ ਚਿੰਤਾ ਤੋਂ ਮੁਕਤ ਕੀਤਾ ਹੈ। ਕੈਂਸਰ ਹੋਵੇ, ਹਾਰਟ ਦੀ ਪ੍ਰਾਬਲਮ ਹੋਵੇ, ਕਿਡਨੀ ਦੀ ਪਰੇਸ਼ਾਨੀ ਹੋਵੇ, ਅਨੇਕਾਂ ਗੰਭੀਰ ਬਿਮਾਰੀਆਂ ਦਾ ਇਲਾਜ, ਮੇਰੇ ਦੇਸ਼ ਦੇ ਗ਼ਰੀਬਾਂ ਨੇ ਮੁਫਤ ਕਰਵਾਇਆ ਹੈ ਅਤੇ ਉਹ ਵੀ ਚੰਗੇ ਹਸਪਤਾਲਾਂ ਵਿੱਚ।
ਸਾਥੀਓ,
ਬਿਮਾਰੀ ਦੇ ਦੌਰਾਨ, ਗ਼ਰੀਬਾਂ ਦਾ ਇੱਕ ਹੋਰ ਸਾਥੀ ਹਨ- ਜਨ ਔਸ਼ਧੀ ਕੇਂਦਰ। ਦੇਸ਼ ਵਿੱਚ ਲਗਭਗ 7 ਹਜ਼ਾਰ ਜਨ ਔਸ਼ਧੀ ਕੇਂਦਰ, ਗ਼ਰੀਬਾਂ ਨੂੰ ਬਹੁਤ ਹੀ ਘੱਟ ਕੀਮਤ ‘ਤੇ ਦਵਾਈਆਂ ਉਪਲੱਬਧ ਕਰਵਾ ਰਹੇ ਹਨ। ਇਨ੍ਹਾਂ ਜਨ ਔਸ਼ਧੀ ਕੇਂਦਰਾਂ ‘ਤੇ ਦਵਾਈਆਂ ਕਰੀਬ-ਕਰੀਬ 90% ਤੱਕ ਸਸਤੀਆਂ ਹੁੰਦੀਆਂ ਹਨ। ਯਾਨੀ ਸੌ ਰੁਪਏ ਦੀ ਦਵਾਈ ਦਸ ਰੁਪਏ ਵਿੱਚ ਮਿਲਦੀ ਹੈ। ਸਾਢੇ 3 ਲੱਖ ਤੋਂ ਜ਼ਿਆਦਾ ਗ਼ਰੀਬ ਮਰੀਜ਼, ਹਰ ਰੋਜ਼ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦਾ ਲਾਭ ਲੈ ਰਹੇ ਹਨ ਅਤੇ ਇਨ੍ਹਾਂ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਦੀ ਵਜ੍ਹਾ ਨਾਲ ਗ਼ਰੀਬਾਂ ਦੇ ਹਰ ਸਾਲ ਔਸਤਨ 3600 ਕਰੋੜ ਰੁਪਏ ਖਰਚ ਹੋਣ ਤੋਂ ਬਚ ਰਹੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਤਨੀ ਵੱਡੀ ਮਦਦ ਹੋ ਰਹੀ ਹੈ। ਵੈਸੇ ਕੁਝ ਲੋਕਾਂ ਦੇ ਮਨ ਵਿੱਚ ਸਵਾਲ ਉਠ ਸਕਦਾ ਹੈ ਕਿ ਅਖਿਰ ਸਰਕਾਰ ਇਲਾਜ ਦਾ ਖਰਚ ਘੱਟ ਕਰਨ, ਦਵਾਈਆਂ ‘ਤੇ ਹੋਣ ਵਾਲੇ ਖਰਚ ਨੂੰ ਘੱਟ ਕਰਨ ‘ਤੇ ਇਤਨਾ ਜ਼ੋਰ ਕਿਉਂ ਦੇ ਰਹੀ ਹੈ?
ਸਾਥੀਓ,
ਸਾਡੇ ਵਿੱਚੋਂ ਜ਼ਿਆਦਾਤਰ, ਉਸੇ ਪਿਛੋਕੜ ਤੋਂ ਨਿਕਲੇ ਲੋਕ ਹਨ। ਗ਼ਰੀਬ ਅਤੇ ਮੱਧ ਵਰਗ ਵਿੱਚ ਇਲਾਜ ਦਾ ਖਰਚ ਹਮੇਸ਼ਾ ਤੋਂ ਬਹੁਤ ਵੱਡੀ ਚਿੰਤਾ ਰਿਹਾ ਹੈ। ਜਦੋਂ ਕਿਸੇ ਗ਼ਰੀਬ ਨੂੰ ਗੰਭੀਰ ਬਿਮਾਰੀ ਹੁੰਦੀ ਹੈ, ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਕਿ ਉਹ ਆਪਣਾ ਇਲਾਜ ਕਰਵਾਏ ਹੀ ਨਹੀਂ। ਇਲਾਜ ਲਈ ਪੈਸੇ ਨਾ ਹੋਣਾ, ਘਰ ਦੇ ਹੋਰ ਖਰਚ, ਆਪਣੀਆਂ ਜ਼ਿੰਮੇਦਾਰੀਆਂ ਦੀ ਚਿੰਤਾ, ਵਿਅਕਤੀ ਦੇ ਵਿਵਹਾਰ ਵਿੱਚ ਇਹ ਬਦਲਾਅ ਲਿਆ ਹੀ ਦਿੰਦੀ ਹੈ ਅਤੇ ਅਸੀਂ ਦੇਖਿਆ ਹੈ ਜਦੋਂ ਗ਼ਰੀਬ ਬੀਮਾਰ ਹੋ ਜਾਂਦਾ ਹੈ ਪੈਸੇ ਨਹੀਂ ਹੁੰਦੇ ਹਨ ਤਾਂ ਉਹ ਕੀ ਕਰਦਾ ਹੈ ਡੋਰੇ- ਧਾਗੇ ਦੀ ਦੁਨੀਆ ਵਿੱਚ ਚਲਿਆ ਜਾਂਦਾ ਹੈ, ਪੂਜਾ–ਪਾਠ ਦੀ ਦੁਨੀਆ ਵਿੱਚ ਚਲਿਆ ਜਾਂਦਾ ਹੈ। ਉਸ ਨੂੰ ਲਗਦਾ ਹੈ ਸ਼ਾਇਦ ਉੱਥੇ ਹੀ ਬੱਚ ਜਾਵਾਂਗਾ ਲੇਕਿਨ ਉਹ ਇਸ ਲਈ ਜਾਂਦਾ ਹੈ ਕਿ ਉਸ ਦੇ ਪਾਸ ਸਹੀ ਜਗ੍ਹਾ ‘ਤੇ ਜਾਣ ਦੇ ਲਈ ਪੈਸੇ ਨਹੀਂ ਹੈ, ਗ਼ਰੀਬੀ ਉਸ ਨੂੰ ਪਰੇਸ਼ਾਨ ਕਰ ਰਹੀ ਹੈ।
ਸਾਥੀਓ,
ਅਸੀਂ ਇਹ ਵੀ ਦੇਖਿਆ ਹੈ ਕਿ ਜੋ ਵਿਵਹਾਰ ਪੈਸੇ ਦੀ ਕਮੀ ਦੀ ਵਜ੍ਹਾ ਨਾਲ ਬਦਲਦਾ ਹੈ, ਉਹੀ ਵਿਵਹਾਰ ਜਦੋਂ ਗ਼ਰੀਬ ਦੇ ਪਾਸ ਇੱਕ ਸੁਰੱਖਿਆ ਕਵਚ ਹੁੰਦਾ ਹੈ, ਤਾਂ ਉਹ ਇੱਕ ਆਤਮਵਿਸ਼ਵਾਸ ਵਿੱਚ ਬਦਲ ਜਾਂਦਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗ਼ਰੀਬਾਂ ਦਾ ਇਲਾਜ ਲੋਕਾਂ ਦੀ ਇਸ ਚਿੰਤਾ, ਇਸ ਵਿਵਹਾਰ ਨੂੰ ਬਦਲਣ ਵਿੱਚ ਸਫਲ ਰਿਹਾ ਹੈ। ਜਿਸ ਵਿੱਚ ਉਹ ਪੈਸੇ ਦੀ ਕਮੀ ਦੀ ਵਜ੍ਹਾ ਨਾਲ ਆਪਣਾ ਇਲਾਜ ਕਰਵਾਉਣ ਹਸਪਤਾਲ ਜਾਂਦੇ ਹੀ ਨਹੀਂ ਸਨ।
ਅਤੇ ਕਦੇ-ਕਦੇ ਤਾਂ ਮੈਂ ਦੇਖਿਆ ਹੈ ਕਿ ਘਰ ਦੇ ਜੋ ਬਜ਼ੁਰਗ ਹਨ ਜ਼ਿਆਦਾ ਬਜ਼ੁਰਗ ਨਹੀਂ 45-50 ਸਾਲ ਦੀ ਉਮਰ, ਵੱਡੇ ਵਿਅਕਤੀ ਉਹ ਇਸ ਲਈ ਦਵਾਈ ਨਹੀਂ ਖਾਂਦੇ ਉਹ ਕਹਿੰਦੇ ਹਨ ਕਰਜ਼ ਹੋ ਜਾਵੇਗਾ ਤਾਂ ਸਾਰਾ ਕਰਜ਼ ਬੱਚਿਆਂ ਨੂੰ ਦੇਣਾ ਪਵੇਗਾ ਅਤੇ ਬੱਚੇ ਬਰਬਾਦ ਹੋ ਜਾਣਗੇ। ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਇਸ ਲਈ ਕਈ ਮਾਂ- ਬਾਪ ਜੀਵਨਭਰ ਦਰਦ ਝੇਲਦੇ ਹਨ ਅਤੇ ਦਰਦ ਵਿੱਚ ਹੀ ਮਰਦੇ ਹਨ। ਕਿਉਂਕਿ ਕਰਜ਼ ਨਾ ਹੋਵੇ, ਦਰਦ ਝੇਲਣ ਲੇਕਿਨ ਬੱਚਿਆਂ ਦੇ ਨਸੀਬ ਵਿੱਚ ਕਰਜ਼ ਨਾ ਆਏ ਇਸ ਲਈ ਉਹ ਟ੍ਰੀਟਮੈਂਟ ਨਹੀਂ ਕਰਵਾਉਂਦੇ ਹਨ। ਖਾਸਕਰ ਇਹ ਵੀ ਸਹੀ ਹੈ ਕਿ ਪ੍ਰਾਇਵੇਟ ਹਾਸਪਤਲ ਜਾਣ ਦੀ ਤਾਂ ਗ਼ਰੀਬ ਪਹਿਲਾਂ ਕਦੇ ਸੋਚ ਹੀ ਨਹੀਂ ਪਾਉਂਦਾ ਸੀ। ਆਯੁਸ਼ਮਾਨ ਭਾਰਤ ਦੇ ਬਾਅਦ ਹੁਣ ਇਹ ਵੀ ਬਦਲ ਰਿਹਾ ਹੈ।
ਸਾਥੀਓ,
ਆਪਣੇ ਸਿਹਤ ਦੀ ਸੁਰੱਖਿਆ ਦਾ ਅਹਿਸਾਸ, ਇਲਾਜ ਦੇ ਲਈ ਪੈਸੇ ਦੀ ਉਤਨੀ ਚਿੰਤਾ ਦਾ ਨਾ ਹੋਣਾ, ਇਸ ਨੇ ਸਮਾਜ ਦੀ ਸੋਚ ਨੂੰ ਬਦਲ ਦਿੱਤਾ ਹੈ ਅਤੇ ਅਸੀਂ ਇਸ ਦੇ ਨਤੀਜੇ ਵੀ ਦੇਖ ਰਹੇ ਹਾਂ। ਅੱਜ Health ਅਤੇ Wellness ਨੂੰ ਲੈ ਕੇ ਇੱਕ ਸਤਰਕਤਾ ਆਈ ਹੈ, ਗੰਭੀਰਤਾ ਆਈ ਹੈ। ਅਤੇ ਇਹ ਸਿਰਫ ਸ਼ਹਿਰਾਂ ਵਿੱਚ ਹੋ ਰਿਹਾ ਹੋਵੇ, ਅਜਿਹਾ ਨਹੀਂ ਹੈ। ਦੂਰ-ਸੁਦੂਰ ਸਾਡੇ ਦੇਸ਼ ਦੇ ਪਿੰਡਾਂ ਵਿੱਚ ਵੀ ਇਹ ਜਾਗਰੂਕਤਾ ਅਸੀਂ ਦੇਖ ਰਹੇ ਹਨ। ਵਿਵਹਾਰ ਵਿੱਚ ਪਰਿਵਰਤਨ ਦੀ ਅਜਿਹੀ ਉਦਾਹਰਣ ਹੋਰ ਖੇਤਰਾਂ ਵਿੱਚ ਵੀ ਨਜ਼ਰ ਆ ਰਹੀਆਂ ਹਨ। ਜਿਵੇਂ ਪਖਾਨਿਆਂ ਦੀ ਉਪਲਬਧਤਾ ਨੇ, ਲੋਕਾਂ ਨੂੰ ਸਵੱਛਤਾ ਦੇ ਲਈ ਹੋਰ ਜਾਗਰੂਕ ਕੀਤਾ ਹੈ। ਹਰ ਘਰ ਜਲ ਅਭਿਯਾਨ ਲੋਕਾਂ ਨੂੰ ਸਵੱਛ ਪਾਣੀ ਸੁਨਿਸ਼ਚਿਤ ਕਰ ਰਿਹਾ ਹੈ, ਪਾਣੀ ਤੋਂ ਹੋਣ ਵਾਲੀਆ ਬਿਮਾਰੀਆਂ ਨੂੰ ਘੱਟ ਕਰ ਰਿਹਾ ਹੈ।
ਰਸੋਈ ਵਿੱਚ ਗੈਸ ਪਹੁੰਚਣ ਦੇ ਬਾਅਦ ਨਾ ਸਿਰਫ ਸਾਡੀਆਂ ਭੈਣਾਂ-ਬੇਟੀਆਂ ਦੀ ਸਿਹਤ ਸੁਧਰ ਰਹੀ ਹੈ ਬਲਕਿ ਪੂਰੇ ਪਰਿਵਾਰ ਵਿੱਚ ਇੱਕ ਸਕਾਰਾਤਮਕ ਸੋਚ ਆਈ ਹੈ। ਐਵੇਂ ਹੀ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਯਾਨ ਨੇ ਗਰਭਵਤੀ ਮਹਿਲਾਵਾਂ ਨੂੰ ਰੈਗੂਲਰ ਚੈਕ-ਅੱਪ ਦੇ ਲਈ ਪ੍ਰੋਤਸਾਹਿਤ ਕੀਤਾ ਹੈ। ਅਤੇ ਚੈਕ-ਅੱਪ ਦੇ ਕਾਰਨ ਉਨ੍ਹਾਂ ਨੂੰ ਪਹਿਲਾਂ ਤੋਂ ਗੰਭੀਰਤਾ ਦੀ ਤਰਫ ਸੰਕੇਤ ਕਰ ਦਿੱਤਾ ਜਾਂਦਾ ਇਸ ਦਾ ਲਾਭ ਇਹ ਹੋ ਰਿਹਾ ਹੈ ਕਿ ਗਰਭਵਸਥਾ ਦੇ ਦੌਰਾਨ ਜੋ ਕੰਪਲੀਕੇਟੇਡ ਕੇਸੇਸ ਹੁੰਦੇ ਹਨ, ਉਹ ਜਲਦੀ ਪਕੜ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦਾ ਸਮੇਂ ‘ਤੇ ਇਲਾਜ ਵੀ ਹੁੰਦਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਦੁਆਰਾ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਉਚਿਤ ਪੋਸ਼ਣ ਮਿਲੇ, ਦੇਖਭਾਲ਼ ਮਿਲੇ। ਪੋਸ਼ਣ ਅਭਿਯਾਨ ਨੇ ਵੀ ਉਨ੍ਹਾਂ ਵਿੱਚ ਜਾਗਰੂਕਤਾ ਵਧਾਈ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਇੱਕ ਬਹੁਤ ਵੱਡਾ ਲਾਭ ਇਹ ਮਿਲਿਆ ਹੈ ਕਿ ਦੇਸ਼ ਵਿੱਚ ਮਾਤਾ ਮੌਤ ਦਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਰਹੀ ਹੈ।
ਸਾਥੀਓ,
ਸਿਰਫ Outcome-ਨਤੀਜਾ ‘ਤੇ ਹੀ ਫੋਕਸ ਕਰਨਾ ਕਾਫ਼ੀ ਨਹੀਂ ਹੁੰਦਾ ਹੈ। Impact-ਮਹੱਤਵਪੂਰਨ ਹੈ, ਲੇਕਿਨ implementation ਵੀ ਉਤਨਾ ਹੀ ਮਹੱਤਵਪੂਰਨ ਹੈ ਅਤੇ ਇਸ ਲਈ, ਮੈਂ ਸਮਝਦਾ ਹਾਂ ਕਿ ਵਿਵਹਾਰ ਵਿੱਚ ਵਿਆਪਕ ਪਰਿਵਰਤਨ ਲਿਆਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਕ੍ਰਿਆ ਵਿੱਚ ਸੁਧਾਰ ਕਰਨਾ ਜ਼ਰੂਰੀ ਹੁੰਦਾ ਹੈ। ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਇਸ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸ ਦਾ ਨਤੀਜਾ ਇਹ ਹੈ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੇ ਹੈਲਥ ਸੈਕਟਰ ਵਿੱਚ ਜਿੱਥੇ ਜ਼ਮੀਨੀ ਪੱਧਰ ‘ਤੇ ਬਦਲਾਅ ਆ ਰਿਹਾ ਹੈ, ਅਤੇ ਲੋਕਾਂ ਨੂੰ ਜੋ ਸਭ ਤੋਂ ਵੱਡੀ ਚੀਜ਼ ਮਿਲੀ ਹੈ ਉਹ ਹੈ ACCESS, ਸਿਹਤ ਸੁਵਿਧਾਵਾਂ ਤੱਕ ਉਨ੍ਹਾਂ ਦੀ ਪਹੁੰਚ। ਅਤੇ ਮੈਂ ਸਿਹਤ ਅਤੇ ਸਿੱਖਿਆ ਦੇ ਐਕਸਪਰਟਸ ਨੂੰ ਅੱਜ ਇਹ ਵੀ ਤਾਕੀਦ ਕਰਾਂਗਾ ਕਿ ਉਹ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ, ਬੇਟੀਆਂ ਦੀ ਐਜੂਕੇਸ਼ਨ ‘ਤੇ ਜੋ ਪ੍ਰਭਾਵ ਪਿਆ ਹੈ, ਉਸ ਦਾ ਜ਼ਰੂਰ ਅਧਿਐਨ ਕਰਨ। ਇਹ ਯੋਜਨਾਵਾਂ, ਇਹ ਜਾਗਰੂਕਤਾ, ਇੱਕ ਵੱਡੀ ਵਜ੍ਹਾ ਹੈ ਜੋ ਸਕੂਲਾਂ ਵਿੱਚ ਬੇਟੀਆਂ ਦੇ ਡਰਾਪਆਊਟ ਰੇਟ ਵਿੱਚ ਕਮੀ ਲਿਆ ਰਹੀ ਹੈ।
ਸਾਥੀਓ,
ਦੇਸ਼ ਵਿੱਚ ਮੈਡੀਕਲ ਐਜੂਕੇਸ਼ਨ ਨੂੰ ਹੁਲਾਰ ਦੇਣ ਦੇ ਲਈ ਵੀ ਮਿਸ਼ਨ ਮੋੜ ‘ਤੇ ਕੰਮ ਚਲ ਰਿਹਾ ਹੈ। ਮੈਡੀਕਲ ਐਜੂਕੇਸ਼ਨ ਦੀ ਮੈਨੇਜਮੇਂਟ ਨਾਲ ਜੁੜੀਆਂ ਸੰਸਥਾਵਾਂ ਵਿੱਚ ਰਿਫਾਰਮਸ ਕੀਤੇ। ਪਰੰਪਰਾਗਤ ਭਾਰਤੀ ਚਿਕਿਤਸਾ ਨਾਲ ਜੁੜੀ ਸਿੱਖਿਆ ਵਿੱਚ ਵੀ ਜ਼ਰੂਰੀ ਰਿਫਾਰਮਸ ਕੀਤੇ। ਨੈਸ਼ਨਲ ਮੈਡੀਕਲ ਕਮਿਸ਼ਨ ਬਣਨ ਦੇ ਬਾਅਦ ਹੈਲਥ ਐਜੂਕੇਸ਼ਨ ਵਿੱਚ ਕੁਆਲਿਟੀ ਵੀ ਬਿਹਤਰ ਹੋਵੇਗੀ ਅਤੇ ਕੁਆਂਟਿਟੀ ਨੂੰ ਲੈ ਕੇ ਵੀ ਪ੍ਰਗਤੀ ਹੋਵੇਗੀ। ਗ੍ਰੈਜੂਏਟਸ ਦੇ ਲਈ National Exit Test ਉਸ ਦੇ ਨਾਲ-ਨਾਲ 2 ਸਾਲ ਦਾ Post MBBS Diploma ਹੋਵੇ, ਜਾਂ ਫਿਰ ਪੋਸਟ ਗ੍ਰੈਜੂਏਟ ਡਾਕਟਰਸ ਦੇ ਲਈ District Residency ਸਕੀਮ ਹੋਵੇ, ਅਜਿਹੇ ਨਵੇਂ ਕਦਮਾਂ ਨਾਲ ਜ਼ਰੂਰਤ ਅਤੇ ਗੁਣਵੱਤਾ ਦੋਨਾਂ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ,
ਟੀਚਾ ਇਹ ਹੈ ਕਿ ਹਰ ਰਾਜ ਤੱਕ AIIMS ਪਹੁੰਚੇ ਅਤੇ ਹਰ 3 ਲੋਕਸਭਾ ਖੇਤਰ ਦੇ ਦਰਮਿਆਨ ਇੱਕ ਮੈਡੀਕਲ ਕਾਲੇਜ ਜ਼ਰੂਰ ਹੋਵੇ। ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਬੀਤੇ 6 ਸਾਲ ਵਿੱਚ MBBS ਵਿੱਚ 31 ਹਜ਼ਾਰ ਨਵੀਆਂ ਸੀਟਾਂ ਅਤੇ ਪੋਸਟ ਗ੍ਰੈਜੂਏਟ ਵਿੱਚ 24 ਹਜ਼ਾਰ ਨਵੀਆਂ ਸੀਟਾਂ ਵਧਾਈਆਂ ਗਈਆਂ ਹਨ। ਸਾਥੀਓ, ਹੈਲਥ ਸੈਕਟਰ ਵਿੱਚ ਭਾਰਤ ਜ਼ਮੀਨੀ ਪੱਧਰ ‘ਤੇ ਵੱਡੇ ਪਰਿਵਰਤਨ ਦੇ ਵੱਲ ਵਧ ਰਿਹਾ ਹੈ। ਅਗਰ 2020 health challenges ਦਾ ਸਾਲ ਸੀ, ਤਾਂ 2021 health solutions ਦਾ ਸਾਲ ਹੋਣ ਵਾਲਾ ਹੈ। 2021 ਵਿੱਚ ਵਿਸ਼ਵ, ਸਿਹਤ ਨੂੰ ਲੈ ਕੇ ਅਤੇ ਜ਼ਿਆਦਾ ਜਾਗਰੂਕ ਹੋ ਕੇ ਸਮਾਧਾਨਾਂ ਦੀ ਤਰਫ ਵਧੇਗਾ। ਭਾਰਤ ਨੇ ਵੀ ਜਿਸ ਤਰ੍ਹਾਂ 2020 ਵਿੱਚ health challenges ਨਾਲ ਨਜਿੱਠਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ, ਉਹ ਦੁਨੀਆ ਨੇ ਦੇਖਿਆ ਹੈ। ਮੈਂ ਸ਼ੁਰੂ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਹੈ।
ਸਾਥੀਓ,
ਭਾਰਤ ਦੇ ਇਹ ਯੋਗਦਾਨ 2021 ਵਿੱਚ health solutions ਦੇ ਲਈ, solutions ਦੀ scaling ਦੇ ਲਈ ਮਹੱਤਵਪੂਰਨ ਹੋਣ ਵਾਲਾ ਹੈ। ਭਾਰਤ, Future of health ਅਤੇ health of future, ਦੋਨਾਂ ਵਿੱਚ ਹੀ ਸਭ ਤੋਂ ਮਹੱਤਵਪੂਰਨ ਰੋਲ ਨਿਭਾਉਣ ਜਾ ਰਿਹਾ ਹੈ। ਇੱਥੇ ਦੁਨੀਆ ਨੂੰ competent medical professionals ਵੀ ਮਿਲਣਗੇ, ਉਨ੍ਹਾਂ ਦਾ ਸੇਵਾ ਭਾਵ ਵੀ ਮਿਲੇਗਾ। ਇੱਥੇ, ਦੁਨੀਆ ਨੂੰ mass immunization ਦਾ experience ਵੀ ਮਿਲੇਗਾ ਅਤੇ expertise ਵੀ ਮਿਲੇਗੀ। ਇੱਥੇ ਦੁਨੀਆ ਨੂੰ health solutions ਅਤੇ technology ਨੂੰ integrate ਕਰਨ ਵਾਲੇ startups ਅਤੇ startup ecosystem ਵੀ ਮਿਲੇਗਾ। ਇਹ Startups healthcare ਨੂੰ accessible ਵੀ ਬਣਾ ਰਹੇ ਹਨ ਅਤੇ health outcomes ਨੂੰ improve ਵੀ ਕਰ ਰਹੇ ਹਨ।
ਸਾਥੀਓ,
ਅੱਜ ਅਸੀਂ ਸਭ ਇਹ ਦੇਖ ਰਹੇ ਹਨ ਕਿ ਬਿਮਾਰੀਆਂ ਹੁਣ ਕਿਵੇਂ globalised ਹੋ ਰਹੀਆਂ ਹਨ। ਇਸ ਲਈ, ਇਹ ਸਮਾਂ ਹੈ ਕਿ health solutions ਵੀ globalised ਹੋਣ, ਦੁਨੀਆ ਇਕੱਠੇ ਆ ਕੇ ਪ੍ਰਯਤਨ ਕਰੇ, respond ਕਰੇ। ਅੱਜ ਅਲੱਗ-ਥਲੱਗ ਪ੍ਰਯਤਨ, silos ਵਿੱਚ ਕੰਮ ਕਰਨਾ, ਇਹ ਰਸਤਾ ਕੰਮ ਆਉਣ ਵਾਲਾ ਨਹੀਂ ਹੈ। ਰਸਤਾ ਹੈ ਸਾਰਿਆਂ ਨੂੰ ਨਾਲ ਲੈ ਕੇ ਚਲਣਾ, ਸਭ ਦੇ ਲਈ ਸੋਚਣਾ ਅਤੇ ਭਾਰਤ ਅੱਜ ਇੱਕ ਅਜਿਹਾ ਗਲੋਬਲ ਪਲੇਅਰ ਹੈ ਜਿਸ ਨੇ ਇਹ ਕਰਕੇ ਦਿਖਾਇਆ ਹੈ। ਭਾਰਤ ਨੇ demand ਦੇ ਮੁਤਾਬਕ Adapt, Evolve and Expand ਕਰਨ ਦੀ ਆਪਣੀ ਸਮਰੱਥਾ ਨੂੰ ਸਾਬਤ ਕੀਤਾ ਹੈ। ਅਸੀਂ ਦੁਨੀਆ ਦੇ ਨਾਲ ਅੱਗੇ ਵਧੇ, collective efforts ਵਿੱਚ value addition ਕੀਤਾ, ਅਤੇ ਹਰ ਚੀਜ਼ ਤੋਂ ਉੱਪਰ ਉੱਠ ਕੇ ਅਸੀਂ ਸਿਰਫ ਮਾਨਵਤਾ ਨੂੰ ਕੇਂਦਰ ਵਿੱਚ ਰੱਖਿਆ, ਮਾਨਵਤਾ ਦੀ ਸੇਵਾ ਕੀਤੀ। ਅੱਜ ਭਾਰਤ ਦੇ ਪਾਸ ਸਮਰੱਥਾ ਵੀ ਹੈ, ਅਤੇ ਸੇਵਾ ਦੀ ਭਾਵਨਾ ਵੀ ਹੈ। ਇਸ ਲਈ, ਭਾਰਤ ਗਲੋਬਲ ਹੈਲਥ ਦਾ nerve centre ਬਣ ਕੇ ਉੱਭਰ ਰਿਹਾ ਹੈ। 2021 ਵਿੱਚ ਸਾਨੂੰ ਭਾਰਤ ਦੀ ਇਸ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਸਾਥੀਓ,
ਸਾਡੇ ਇੱਥੇ ਕਹਿੰਦੇ ਹਨ- ‘ਸਰਵਮ੍ ਅਨਯ ਪਰਿਤਯਜਯ ਸ਼ਰੀਰਮ੍ ਪਾਲਯੇਦਤ: ॥'(सर्वम् अन्य परित्यज्य शरीरम् पालयेदतः'॥) ਯਾਨੀ ਸਭ ਤੋਂ ਵੱਡੀ ਪ੍ਰਾਥਮਿਕਤਾ ਸਰੀਰ ਦੀ ਸਿਹਤ ਦੀ ਰੱਖਿਆ ਹੀ ਹੈ। ਸਭ ਕੁਝ ਛੱਡ ਕੇ ਪਹਿਲਾਂ ਸਿਹਤ ਦੀ ਹੀ ਚਿੰਤਾ ਕਰਨੀ ਚਾਹੀਦੀ ਹੈ। ਨਵੇਂ ਸਾਲ ਵਿੱਚ ਸਾਨੂੰ ਇਸ ਮੰਤਰ ਨੂੰ ਆਪਣੇ ਜੀਵਨ ਵਿੱਚ ਪ੍ਰਾਥਮਿਕਤਾ ਦੇ ਨਾਲ ਉਤਾਰਨਾ ਹੈ। ਅਸੀਂ ਸੁਅਸਥ ਰਹਾਂਗੇ ਤਾਂ ਦੇਸ਼ ਸੁਅਸਥ ਰਹੇਗਾ, ਅਤੇ ਅਸੀਂ ਇਹ ਵੀ ਜਾਣਦੇ ਹਾਂ ਜੋ Fit India Movement ਚਲ ਰਿਹਾ ਹੈ, ਉਹ ਸਿਰਫ ਨੌਜਵਾਨਾਂ ਲਈ ਹੈ ਅਜਿਹਾ ਨਹੀਂ ਹੈ, ਹਰ ਉਮਰ ਦੇ ਲੋਕ ਨੂੰ ਇਸ Fit India Movement ਨਾਲ ਜੁੜਣਾ ਚਾਹੀਦਾ ਹੈ ਅਤੇ ਇਹ ਮੌਸਮ ਵੀ Fit India ਦੇ ਆਪਣੇ Movement ਨੂੰ ਗਤੀ ਦੇਣ ਦੇ ਲਈ ਬਹੁਤ ਚੰਗਾ ਹੈ।
ਕੋਈ ਪਰਿਵਾਰ ਅਜਿਹਾ ਨਾ ਹੋਵੇ ਚਾਹੇ ਯੋਗ ਦੀ ਗੱਲ ਹੋਵੇ, ਚਾਹੇ Fit India ਦੀ ਗੱਲ ਹੋ, ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੀ ਹੋਵੇਗਾ। ਬਿਮਾਰ ਹੋਣ ਦੇ ਬਾਅਦ ਜੋ ਪਰੇਸ਼ਾਨੀਆਂ ਹੁੰਦੀਆਂ ਹਨ, ਤੰਦਰੁਸਤ ਰੱਖਣ ਦੇ ਲਈ ਉਤਨੇ ਯਤਨ ਨਹੀਂ ਕਰਨੇ ਪੈਂਦੇ। ਅਤੇ ਇਸ ਲਈ Fit India ਇਸ ਗੱਲ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਆਪਣੇ ਆਪ ਨੂੰ Fit ਰੱਖੀਏ, ਆਪਣੇ ਦੇਸ਼ ਨੂੰ Fit ਰੱਖੀਏ, ਇਹ ਵੀ ਸਾਡੇ ਲੋਕਾਂ ਦਾ ਕਰਤੱਵ ਹੈ। ਰਾਜਕੋਟ ਦੇ ਮੇਰੇ ਪਿਆਰੇ ਭਾਈਓ-ਭੈਣੋਂ, ਗੁਜਰਾਤ ਦੇ ਮੇਰੇ ਪਿਆਰੇ ਭਾਈਓ-ਭੈਣੋਂ ਇਹ ਗੱਲ ਨਾ ਭੁੱਲੇਓ, ਕਿ ਕੋਰੋਨਾ ਸੰਕ੍ਰਮਣ ਘੱਟ ਜ਼ਰੂਰ ਰਿਹਾ ਹੈ, ਲੇਕਿਨ ਇਹ ਅਜਿਹਾ ਵਾਇਰਸ ਹੈ ਜੋ ਤੇਜ਼ੀ ਨਾਲ ਫਿਰ ਚਪੇਟ ਵਿੱਚ ਲੈ ਲੈਂਦਾ ਹੈ। ਇਸ ਲਈ ਦੋ ਗਜ਼ ਦੀ ਦੂਰੀ, ਮਾਸਕ ਅਤੇ ਸੈਨੀਟੇਸ਼ਨ ਦੇ ਮਾਮਲੇ ਵਿੱਚ ਢੀਲ ਬਿਲਕੁੱਲ ਨਹੀਂ ਦੇਣੀ ਹੈ। ਨਵਾਂ ਸਾਲ ਸਾਡੇ ਸਾਰਿਆਂ ਲਈ ਬਹੁਤ ਖੁਸ਼ੀਆਂ ਲੈ ਕੇ ਆਏ।
ਤੁਹਾਡੇ ਲਈ ਅਤੇ ਦੇਸ਼ ਦੇ ਲਈ ਨਵਾਂ ਸਾਲ ਮੰਗਲ ਹੋਵੇ। ਲੇਕਿਨ ਮੈਂ ਇਹ ਵੀ ਕਹਾਂਗਾ, ਮੈਂ ਪਹਿਲਾਂ ਕਹਿੰਦਾ ਸੀ ਜਦ ਤੱਕ ਦਵਾਈ ਨਹੀ, ਤਦ ਤੱਕ ਢਿਲਾਈ ਨਹੀ, ਵਾਰ-ਵਾਰ ਕਹਿੰਦਾ ਸੀ। ਹੁਣ ਦਵਾਈ ਸਾਹਮਣੇ ਦਿੱਖ ਰਹੀ ਹੈ। ਕੁਝ ਹੀ ਸਮੇਂ ਦਾ ਸਵਾਲ ਹੈ ਤਾਂ ਵੀ ਮੈਂ ਕਹਾਂਗਾ, ਪਹਿਲਾਂ ਮੈਂ ਕਹਿੰਦਾ ਸੀ ਦਵਾਈ ਨਹੀਂ ਤਾਂ ਢਿਲਾਈ ਨਹੀਂ, ਲੇਕਿਨ ਹੁਣ ਮੈਂ ਫਿਰ ਤੋਂ ਕਹਿ ਰਿਹਾ ਹਾਂ, ਦਵਾਈ ਵੀ ਅਤੇ ਕੜਾਈ ਵੀ। ਕੜਾਈ ਵੀ ਵਰਤਨੀ ਹੈ ਅਤੇ ਦਵਾਈ ਵੀ ਲੈਣੀ ਹੈ। ਦਵਾਈ ਆ ਗਈ ਤਾਂ ਸਭ ਛੂਟ ਮਿਲ ਗਈ, ਇਸ ਭਰਮ ਵਿੱਚ ਨਹੀਂ ਰਹਿਣਾ। ਦੁਨੀਆ ਇਹੀ ਕਹਿੰਦੀ ਹੈ, ਵਿਗਿਆਨੀ ਇਹੀ ਕਹਿੰਦੇ ਹਨ ਅਤੇ ਇਸ ਲਈ ਹੁਣ ਮੰਤਰ ਰਹੇਗਾ ਸਾਡਾ 2021 ਦਾ, ਦਵਾਈ ਵੀ ਅਤੇ ਕੜਾਈ ਵੀ।
ਦੂਸਰੀ ਇੱਕ ਗੱਲ ਸਾਡੇ ਦੇਸ਼ ਵਿੱਚ ਅਫਵਾਹਾਂ ਦਾ ਬਜ਼ਾਰ ਜ਼ਰਾ ਤੇਜ਼ ਰਹਿੰਦਾ ਹੈ। ਭਾਂਤ-ਭਾਂਤ ਦੇ ਲੋਕ ਆਪਣੇ ਨਿਜੀ ਸੁਆਰਥ ਦੇ ਲਈ ਕਦੇ ਗ਼ੈਰ-ਜਿੰਮਾ ਵਿਵਹਾਰ ਦੇ ਲਈ ਭਾਂਤ-ਭਾਂਤ ਅਫਵਾਵਾਂ ਫੈਲਾਉਂਦੇ ਹਨ। ਹੋ ਸਕਦਾ ਹੈ ਜਦੋਂ ਵੈਕਸੀਨ ਦਾ ਕੰਮ ਆਰੰਭ ਹੋਵੇ ਤਾਂ ਵੀ ਅਫਵਾਹਾਂ ਦਾ ਬਜ਼ਾਰ ਵੀ ਉਤਨਾ ਹੀ ਤੇਜ਼ ਚਲੇਗਾ। ਕਿਸੇ ਨੂੰ ਬੁਰਾ ਦਿਖਾਉਣ ਦੇ ਲਈ ਆਮ ਮਨੁੱਖ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ ਇਸ ਦੀ ਪਰਿਵਾਹ ਕੀਤੇ ਬਿਨਾ ਨਾ ਜਾਣੇ ਅਣਗਿਣਤ ਕਾਲਪਨਿਕ ਝੂਠ ਫੈਲਾਏ ਜਾਣਗੇ। ਕੁਝ ਮਾਤਰਾ ਵਿੱਚ ਤਾਂ ਸ਼ੁਰੂ ਵੀ ਹੋ ਚੁੱਕੇ ਹਨ, ਅਤੇ ਭੋਲ਼ੇ-ਭਾਲੇ ਗ਼ਰੀਬ ਲੋਕ ਜਾਂ ਕੁਝ ਬਦ ਇਰਾਦੇ ਨਾਲ ਕੰਮ ਕਰਨ ਵਾਲੇ ਲੋਕ ਬੜੇ conviction ਦੇ ਨਾਲ ਇਸ ਨੂੰ ਫੈਲਾਉਦੇ ਹਨ।
ਮੇਰੀ ਦੇਸ਼ਵਾਸੀਆਂ ਨੂੰ ਤਾਕੀਦ ਹੋਵੇਗੀ ਕਿ ਕੋਰੋਨਾ ਦੇ ਖ਼ਿਲਾਫ਼ ਇੱਕ ਅੰਜ਼ਾਨ ਦੁਸ਼ਮਨ ਦੇ ਖ਼ਿਲਾਫ਼ ਲੜਾਈ ਹੈ। ਅਫਵਾਹਾਂ ਦੇ ਬਜ਼ਾਰ ਗਰਮ ਨਾ ਹੋਣ ਦਿਓ, ਅਸੀਂ ਵੀ ਸੋਸ਼ਲ ਮੀਡਿਆ ‘ਤੇ ਕੁਝ ਵੀ ਦੇਖਿਆ, ਫਾਰਵਰਡ ਨਾ ਕਰੋ। ਅਸੀਂ ਵੀ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਅੰਦਰ ਸਿਹਤ ਦਾ ਜੋ ਅਭਿਯਾਨ ਚਲੇਗਾ, ਅਸੀਂ ਸਭ ਆਪਣੀ ਤਰਫ ਤੋਂ ਯੋਗਦਾਨ ਦੇਈਏ। ਸਭ ਆਪਣੀ ਤਰਫ ਤੋਂ ਜ਼ਿੰਮੇਵਾਰੀ ਉਠਾਈਏ ਅਤੇ ਜਿਨ੍ਹਾਂ ਲੋਕਾਂ ਦੇ ਲਈ ਪਹਿਲਾਂ ਇਹ ਗੱਲ ਪਹੁੰਚਾਉਣੀ ਹੈ ਉਨ੍ਹਾਂ ਨੂੰ ਅਸੀਂ ਪੂਰੀ ਮਦਦ ਕਰੀਏ ਜਿਵੇਂ ਹੀ ਵੈਕਸੀਨ ਦਾ ਮਾਮਲਾ ਅੱਗੇ ਵਧੇਗਾ ਦੇਸ਼ਵਾਸੀਆਂ ਨੂੰ ਸਮੇਂ ‘ਤੇ ਉਸ ਦੀ ਸੂਚਨਾ ਮਿਲੇਗੀ। ਮੈਂ ਫਿਰ ਤੋਂ ਇੱਕ ਵਾਰ 2021 ਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ!
*****
ਡੀਐੱਸ/ਵੀਜੇ/ਬੀਐੱਮ/ਡੀਕੇ
(Release ID: 1685279)
Visitor Counter : 292
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam