ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 2 ਜਨਵਰੀ ਨੂੰ ਆਈਆਈਐੱਮ ਸੰਭਲਪੁਰ ਦੇ ਸਥਾਈ ਕੈਂਪਸ ਦਾ ਨੀਂਹ–ਪੱਥਰ ਰੱਖਣਗੇ

Posted On: 31 DEC 2020 7:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਜਨਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਈਆਈਐੱਮ (IIM) ਸੰਭਲਪੁਰ ਦੇ ਸਥਾਈ ਕੈਂਪਸ ਦਾ ਨੀਂਹ–ਪੱਥਰ ਰੱਖਣਗੇ।

 

ਓਡੀਸ਼ਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਲ–ਨਾਲ ਕੇਂਦਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਵੀ ਇਸ ਮੌਕੇ ਮੌਜੂਦ ਰਹਿਣਗੇ। ਇਸ ਰਸਮ ਮੌਕੇ 5000 ਤੋਂ ਵੱਧ ਨਿਮੰਤ੍ਰਿਤ ਅਧਿਕਾਰੀ, ਉਦਯੋਗਿਕ ਆਗੂ, ਸਿੱਖਿਆ ਸ਼ਾਸਤਰੀ ਤੇ ਆਈਆਈਐੱਮ ਸੰਭਲਪੁਰ ਦੇ ਵਿਦਿਆਰਥੀ, ਪੁਰਾਣੇ ਵਿਦਿਆਰਥੀ ਅਤੇ ਅਧਿਆਪਕ ਵੀ ਵਰਚੁਅਲੀ ਮੌਜੂਦ ਰਹਿਣਗੇ।

 

ਆਈਆਈਐੱਮ ਸੰਭਲਪੁਰ ਬਾਰੇ 

 

ਆਈਆਈਐੱਮ ਸੰਭਲਪੁਰ ਫਲਿੱਪਡ ਕਲਾਸਰੂਮ ਦਾ ਵਿਚਾਰ ਲਾਗੂ ਕਰਨ ਵਾਲਾ ਪਹਿਲਾ ਆਈਆਈਐੱਮ ਹੈ, ਜਿੱਥੇ ਬੁਨਿਆਦੀ ਧਾਰਨਾਵਾਂ ਡਿਜੀਟਲ ਵਿਧੀ ਵਿੱਚ ਸਿੱਖੀਆਂ ਜਾਂਦੀਆਂ ਹਨ ਤੇ ਕਲਾਸ ਵਿੱਚ ਉਦਯੋਗ ਦੇ ਸਜੀਵ ਪ੍ਰੋਜੈਕਟਾਂ ਜ਼ਰੀਏ ਅਨੁਭਵਾਤਮਕ ਸਿਖਲਾਈ ਹੁੰਦੀ ਹੈ। ਇਹ ਸੰਸਥਾਨ ਐੱਮਬੀਏ (2019–21) ਬੈਚ ਵਿੱਚ 49% ਵਿਦਿਆਰਥਣਾਂ ਅਤੇ ਐੱਮਬੀਏ (2020–22) ਬੈਚ ਵਿੱਚ 43% ਵਿਦਿਆਰਥਣਾਂ ਨਾਲ ਉੱਚਤਮਕ ਲਿੰਗਕ ਵਿਭਿੰਨਤਾ ਦੀਆਂ ਮੱਦਾਂ ਵਿੱਚ ਹੋਰ ਸਾਰੇ IIMs ਤੋਂ ਅੱਗੇ ਹੈ।

 

*****

 

ਡੀਐੱਸ/ਏਕੇਜੇ



(Release ID: 1685233) Visitor Counter : 108