ਰੇਲ ਮੰਤਰਾਲਾ

ਕੇਂਦਰੀ ਰੇਲ, ਵਣਜ ਅਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜੰਮੂ ਅਤੇ ਕਸ਼ਮੀਰ ਵਿੱਚ ਰੇਲਵੇ ਦੇ ਰਾਸ਼ਟਰੀ ਪ੍ਰੋਜੈਕਟ ਦੇ ਕੰਮ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ

ਯੂਐੱਸਬੀਆਰ ਪ੍ਰੋਜੈਕਟ ਦੇ ਬਾਕੀ ਹਿੱਸੇ ਦੇ ਕੰਮ ਨੂੰ ਮਿਸ਼ਨ ਮੋਡ ਵਿੱਚ ਮੁਕੰਮਲ ਕੀਤਾ ਜਾਵੇਗਾ
ਕਸ਼ਮੀਰ ਖੇਤਰ ਨੂੰ ਹਰ ਮੌਸਮ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਜੋੜ ਕੇ ਰੱਖਣ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ
ਰੇਲ ਲਾਈਨ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਲਈ ਪ੍ਰੋਜੈਕਟ ਦੀ ਸਮੇਂ-ਸਮੇਂ ’ਤੇ ਸਮੀਖਿਆ

Posted On: 30 DEC 2020 1:32PM by PIB Chandigarh

ਸਮੀਖਿਆ

ਕੇਂਦਰੀ ਰੇਲ, ਵਣਜ ਅਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜੰਮੂ ਅਤੇ ਕਸ਼ਮੀਰ ਵਿੱਚ ਚੱਲ ਰਹੇ ਰਾਸ਼ਟਰੀ ਪ੍ਰੋਜੈਕਟ ਯੂਐੱਸਬੀਆਰਐੱਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਵੀਡੀਓ ਕਾਨਫ਼ਰੰਸਿੰਗ ਦੇ ਮਾਧਿਅਮ ਨਾਲ ਆਯੋਜਿਤ ਬੈਠਕ ਰੇਲਵੇ ਬੋਰਡ ਦੇ ਸੀਈਓ ਅਤੇ ਪ੍ਰਧਾਨ ਸ਼੍ਰੀ ਵੀ. ਕੇ. ਯਾਦਵ ਅਤੇ ਉੱਤਰ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਆਸ਼ੂਤੋਸ਼ ਗੰਗਲ ਵੀ ਮੌਜੂਦ ਸਨ। ਯੂਐੱਸਬੀਆਰਐੱਲ ਪ੍ਰੋਜੈਕਟ ਦੇ ਮੁੱਖ ਪ੍ਰਸ਼ਾਸਕੀ/ਨਿਰਮਾਣ ਅਧਿਕਾਰੀ ਵਿਜੈ ਸ਼ਰਮਾ ਨੇ ਮਾਣਯੋਗ ਮੰਤਰੀ ਜੀ ਨੂੰ ਕਟੜਾ - ਬਨਿਹਾਲ ਦੇ ਵਿਚਕਾਰ ਪ੍ਰੋਜੈਕਟ ਦੇ ਆਖਰੀ ਪੜਾਅ ’ਤੇ ਹੋ ਰਹੇ ਕੰਮ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ|

ਰੇਲ ਮੰਤਰੀ ਨੇ ਪ੍ਰੋਜੈਕਟ ਦੀ ਪ੍ਰਗਤੀ ’ਤੇ ਸੰਤੋਸ਼ ਜ਼ਾਹਿਰ ਕਰਦ ਏਹੋਏ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਇਸ ਪ੍ਰੋਜੈਕਟ ਨਾਲ ਪੂਰਾ ਕਰਨਾ ਪਏਗਾ ਜਿਸ ਨਾਲ ਇਸ ਖੇਤਰ ਨੂੰ ਦੇਸ਼ ਭਰ ਦੇ ਬਾਕੀ ਹਿੱਸਿਆਂ ਨਾਲ ਜੁੜੇ ਰਹਿਣ ਦੇ ਲਈ ਵਧੀਆ ਆਵਾਜਾਈ ਪ੍ਰਣਾਲੀ ਮਿਲ ਸਕੇ। ਉਨ੍ਹਾਂ ਨੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਮਿਸ਼ਨ ਮੋਡ ’ਤੇ ਪ੍ਰੋਜੈਕਟ ਦੇ ਬਾਕੀ ਹਿੱਸੇ ਨੂੰ ਤੇਜ਼ ਗਤੀ ਨਾਲ ਪੂਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਮੱਗਰੀ ਦੀ ਖ਼ਰੀਦ ਅਤੇ ਆਗਿਆ ਲੈਣ ਦੀਆਂ ਪ੍ਰਕਿਰਿਆਵਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਰੇਲ ਲਾਈਨ ਦੇ ਨਿਰਮਾਣ ਵਿੱਚ ਕੋਈ ਦੇਰੀ ਨਾ ਹੋਵੇ।

ਉੱਤਰੀ ਰੇਲਵੇ ਦੇ ਜੀਐੱਮ, ਸ਼੍ਰੀ ਆਸ਼ੂਤੋਸ਼ ਗੰਗਲ ਨੇ ਮੰਤਰੀ ਜੀ ਨੂੰ ਜਾਣਕਾਰੀ ਦਿੱਤੀ ਕਿ ਰਾਮਬਨ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਜਿੱਥੇ ਪ੍ਰੋਜੈਕਟ ਨਿਰਮਾਣ ਅਧੀਨ ਹੈ, ਉੱਥੇ ਕੋਵਿਡ ਦੇ ਚਲਦੇ ਇਲਾਕੇ ਨੂੰ ਰੈਡ ਅਤੇ ਓਰੇਂਜ ਜ਼ੋਨ ਘੋਸ਼ਿਤ ਕੀਤੇ ਗਏ ਹਨ, ਉੱਥੇ ਕੋਵਿਡ-19 ਦੇ ਐੱਸਓਪੀਜ਼ ਦੇ ਨਾਲ ਪ੍ਰੋਜੈਕਟਾਂ ਦਾ ਕੰਮ ਜਾਰੀ ਰਿਹਾ। ਕਾਰਜ ਖੇਤਰ ’ਤੇ ਕਾਰੀਗਰਾਂ ਦੇ ਲਈ ਕੈਂਪ ਅਤੇ ਆਈਸੋਲੇਸ਼ਨ ਕੇਂਦਰ ਮੁਹੱਈਆ ਕਰਵਾਏ ਗਏ ਹਨ| ਵੱਖ-ਵੱਖ ਜਗ੍ਹਾਵਾਂ ’ਤੇ ਕੰਮ ਕਰਨ ਵਾਲੇ 366 ਲੋਕਾਂ ਨੂੰ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਪਤਾ ਲੱਗਿਆ ਸੀ, ਪਰ ਸਾਰੇ ਠੀਕ ਹੋ ਚੁੱਕੇ ਹਨ|

ਯੂਐੱਸਬੀਆਰਐੱਲ (ਊਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ) ਭਾਰਤੀ ਰੇਲ ਦੁਆਰਾ ਕਸ਼ਮੀਰ ਖੇਤਰ ਨੂੰ ਹਰ ਮੌਸਮ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਹਿਮਾਲਿਆ ਦੇ ਮਾਧਿਅਮ ਨਾਲ ਬ੍ਰਾਡ ਗੇਜ਼ ਰੇਲਵੇ ਲਾਈਨ ਦੇ ਨਿਰਮਾਣ ਦੇ ਲਈ ਇੱਕ ਰਾਸ਼ਟਰੀ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਦੇਸ਼ ਦੇ ਸਭ ਤੋਂ ਉੱਤਰੀ ਉਚ ਪਹਾੜੀ ਖੇਤਰ ਵਿੱਚ ਸਾਰੇ ਮੌਸਮਾਂ ਵਿੱਚ ਆਰਾਮਦਾਇਕ, ਸੁਵਿਧਾਜਨਕ ਅਤੇ ਲਾਗਤ ਪ੍ਰਭਾਵੀ ਜਨ ਆਵਾਜਾਈ ਪ੍ਰਣਾਲੀ ਦੇ ਰੂਪ ਵਿੱਚ ਖੇਤਰ ਦੇ ਸਰਵਪੱਖੀ ਵਿਕਾਸ ਲਈ ਉਤਪ੍ਰੇਰਕ ਹੋਵੇਗੀ|

ਪ੍ਰੋਜੈਕਟ ਦੇ ਪਹਿਲੇ ਤਿੰਨ ਪੜਾਵਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਕਸ਼ਮੀਰ ਘਾਟੀ ਵਿੱਚ ਬਾਰਾਮੂਲਾ-ਬਨਿਹਾਲ ਅਤੇ ਜੰਮੂ-ਊਧਮਪੁਰ-ਕਟੜਾ ਦੇ ਵਿਚਕਾਰ ਰੇਲਗੱਡੀਆਂ ਚਲਾਉਣ ਦੇ ਲਈ ਲਾਈਨ ਸ਼ੁਰੂ ਕੀਤੀ ਜਾ ਚੁੱਕੀ ਹੈ| 111 ਕਿਲੋਮੀਟਰ ਦੇ ਭਾਗ ਕਟੜਾ –ਬਨਿਹਾਲ ਵਿੱਚ, ਇਸਦੇ ਭੂ-ਵਿਗਿਆਨ ਅਤੇ ਡੂੰਘੇ ਘਾਟੀਆਂ ਨਾਲ ਭਰੇ ਵਿਆਪਕ ਨਦੀ ਤੰਤਰ ਦੇ ਕਾਰਨ ਇਸਦਾ ਔਖਾ ਅਤੇ ਜ਼ੋਖਮ ਨਾਲ ਭਰੇ ਹਿੱਸੇ ’ਤੇ ਕੰਮ ਚੱਲ ਰਿਹਾ ਹੈ| ਇਸ ਭਾਗ ਵਿੱਚ ਬਹੁਤ ਸਾਰੇ ਪ੍ਰਮੁੱਖ ਬ੍ਰਿਜ ਅਤੇ ਸੁਰੰਗਾਂ ਹਨ| ਇਸ ਹਿੱਸੇ ਵਿੱਚ ਜ਼ਿਆਦਾਤਰ ਰੇਲ ਮਾਰਗ ਸੁਰੰਗਾਂ ਜਾਂ ਪੁਲਾਂ ’ਤੇ ਬਣੇ ਹਨ| ਇਸ ਨਿਹਚਾਵਾਨ ਖੇਤਰ ਵਿੱਚ ਇੱਕ ਪ੍ਰਭਾਵਸ਼ਾਲੀ ਸਤਹ ਆਵਾਜਾਈ ਪ੍ਰਣਾਲੀ ਦੀ ਅਣਹੋਂਦ ਵਿੱਚ, ਰੇਲਵੇ ਨੂੰ ਨਿਰਮਾਣ ਸਥਾਨਾਂ ਤੱਕ ਪਹੁੰਚਣ ਦੇ ਲਈ ਪਹਿਲਾਂ 205 ਕਿਲੋਮੀਟਰ ਦਾ ਸੜਕ ਮਾਰਗ ਵਿਛਾਉਣਾ ਪਿਆ ਸੀ|

ਤਿੰਨ ਏਜੰਸੀਆਂ; ਇਕਰਾਨ, ਕੇਆਰਸੀਐੱਲ ਅਤੇ ਉੱਤਰੀ ਰੇਲਵੇ ਆਪਣੇ ਵਿਆਪਕ ਤਜ਼ਰਬੇ ਦੇ ਨਾਲ ਇਸ ਪ੍ਰੋਜੈਕਟ ਦੀਆਂ ਰੇਲ ਲਾਈਨਾਂ ਦੇ ਨਿਰਮਾਣ ਕਾਰਜ ਵਿੱਚ ਸ਼ਾਮਲ ਹਨ| ਕਈ ਅੰਤਰਰਾਸ਼ਟਰੀ ਏਜੰਸੀਆਂ ਅਤੇ ਪ੍ਰਮੁੱਖ ਭਾਰਤੀ ਸੰਸਥਾਨ ਜਿਵੇਂ ਆਈਆਈਟੀ ਰੁੜਕੀ, ਆਈਆਈਟੀ ਦਿੱਲੀ, ਡੀਆਰਡੀਓ ਅਤੇ ਜੀਓਲੌਜੀਕਲ ਸਰਵੇ ਆਫ਼ ਇੰਡੀਆ ਇਸ ਪ੍ਰੋਜੈਕਟ ਦੇ ਲਈ ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਮੁਹਾਰਤ ਪ੍ਰਦਾਨ ਕਰ ਰਹੀਆਂ ਹਨ| ਪ੍ਰੋਜੈਕਟ ਦੇ ਲਈ ਸੁਰੰਗ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਕ੍ਰੇਨਾਂ ਵੀ ਆਯਾਤ ਕੀਤੀਆਂ ਗਈਆਂ ਹਨ|

ਵਰਤਮਾਨ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਬ੍ਰਿਜ ਚਨਾਬ ਬ੍ਰਿਜ ਦੇ ਆਰਕ ਦਾ 95 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ, ਜਦੋਂ ਕਿ ਅੰਜੀ ਬ੍ਰਿਜ ’ਤੇ ਕੇਬਲ ਸਟੇਅ ਰੇਲ ਬ੍ਰਿਜ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ| ਕੁੱਲ 97.64 ਕਿਲੋਮੀਟਰ ਦੀ ਮੁੱਖ ਸੁਰੰਗ ਵਿੱਚ 81.21 ਕਿਲੋਮੀਟਰ ਅਤੇ 60.5 ਕਿਲੋਮੀਟਰ ਵਿੱਚੋਂ 53.50 ਕਿਲੋਮੀਟਰ ਬਚੀ ਸੁਰੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ| 12 ਵੱਡੇ ਅਤੇ 10 ਛੋਟੇ ਬ੍ਰਿਜ ਬਣ ਕੇ ਤਿਆਰ ਹੋ ਚੁੱਕੇ ਹਨ। ਬਾਕੀ ਰਹਿੰਦੇ 12ਵੱਡੇ ਬ੍ਰਿਜ ਅਤੇ ਇੱਕ ਛੋਟੇ ਪੁਲ ਦਾ ਨਿਰਮਾਣ 2021-22 ਤੱਕ ਪੂਰਾ ਕੀਤਾ ਜਾਣਾ ਹੈ।

*****

ਡੀਜੇਐੱਨ/ ਐੱਮਕੇਵੀ



(Release ID: 1684915) Visitor Counter : 126