ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਦਾ ਵੈਕਸੀਨ ਅਲਾਇੰਸ ਬੋਰਡ ਆਫ ਜੀ ਏ ਵੀ ਆਈ ਲਈ ਨਾਮਜ਼ਦ

Posted On: 29 DEC 2020 5:16PM by PIB Chandigarh

ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮਿਊਨਿਜੇਸ਼ਨ (ਜੀ ਏ ਵੀ ਆਈ) ਲਈ ਬੋਰਡ ਦੇ ਇੱਕ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ ।

0  

ਡਾਕਟਰ ਹਰਸ਼ ਵਰਧਨ ਬੋਰਡ ਵਿੱਚ ਦੱਖਣੀ ਪੂਰਬੀ ਖੇਤਰ ਖੇਤਰੀ ਦਫ਼ਤਰ (ਐੱਸ ਈ ਏ ਆਰ ਓ) / ਪੱਛਮੀ ਪੈਸੇਫਿਕ ਖੇਤਰੀ ਦਫ਼ਤਰ (ਡਬਲਯੁਬ ਪੀ ਆਰ ਓ) ਇਲਾਕੇ ਦੀ ਨੁਮਾਇੰਦਗੀ ਕਰਨਗੇ । ਇਸ ਵੇਲੇ ਇਸ ਸੀਟ ਤੇ ਮਿਯਾਂਮਾਰ ਦੇ ਮਿਸਟਰ ਮਿਯੰਤਹਤਵੇ ਸੁਸ਼ੋਭਿਤ ਹਨ । ਡਾਕਟਰ ਹਰਸ਼ ਵਰਧਨ ਭਾਰਤ ਦੀ ਪ੍ਰਤੀਨਿਧਤਾ 01 ਜਨਵਰੀ 2021 ਤੋਂ 31 ਦਸੰਬਰ 2023 ਤੱਕ ਕਰਨਗੇ ।
ਇਹ ਬੋਰਡ ਆਮ ਤੌਰ ਤੇ ਇੱਕ ਸਾਲ ਵਿੱਚ ਦੋ ਮੀਟਿੰਗਾਂ ਇੱਕ ਜੂਨ ਅਤੇ ਦੂਜੀ ਨਵੰਬਰ—ਦਸੰਬਰ ਵਿੱਚ ਕਰਦਾ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਇੱਕ ਸਲਾਨਾ ਕਨਵੈਨਸ਼ਨ ਹੁੰਦੀ ਹੈ । ਇਹ ਸਾਰੀਆਂ ਮੀਟਿੰਗਾਂ ਵਿੱਚ ਆਮ ਤੌਰ ਤੇ ਸਭ ਵਿਅਕਤੀਗਤ ਤੌਰ ਤੇ ਸ਼ਾਮਲ ਹੁੰਦੇ ਹਨ । ਜੀ ਏ ਵੀ ਆਈ ਬੋਰਡ ਨੀਤੀਗਤ ਨਿਰਦੇਸ਼ਾਂ ਅਤੇ ਨੀਤੀਆਂ ਬਣਾਉਣ , ਵੈਕਸੀਨ ਅਲਾਇੰਸ ਦੇ ਆਪ੍ਰੇਸ਼ਨਸ ਦੀ ਨਿਗਰਾਨੀ ਅਤੇ ਪ੍ਰੋਗਰਾਮ ਲਾਗੂ ਕਰਨ ਨੂੰ ਮੌਨੀਟਰ ਕਰਨ ਲਈ ਜਿ਼ੰਮੇਵਾਰ ਹੈ । ਇਸ ਵਿੱਚ ਕਈ ਹਿੱਸੇਦਾਰ ਸੰਸਥਾਵਾਂ ਅਤੇ ਨਿਜੀ ਖੇਤਰ ਦੇ ਮਾਹਿਰਾਂ ਕੋਲ ਮੈਂਬਰਸਿ਼ੱਪ ਹੈ I ਬੋਰਡ ਸੰਤੂਲਿਤ ਰਣਨੀਤਕ ਫੈਸਲੇ ਕਰਨ , ਨਵੀਨਤਮ ਅਤੇ ਹਿੱਸੇਦਾਰਾਂ ਨੂੰ ਸਾਂਝ ਲਈ ਇੱਕ ਫੋਰਮ ਮੁਹੱਈਆ ਕਰਦਾ ਹੈ । ਜੀ ਏ ਵੀ ਆਈ , ਦਾ ਵੈਕਸੀਨ ਅਲਾਇੰਸ ਨੇ ਇਸ ਮਿਸ਼ਨ ਦੇ ਇੱਕ ਹਿੱਸੇ ਵਜੋਂ ਕਈ ਜਾਨਾਂ ਬਚਾਈਆਂ ਹਨ , ਗਰੀਬੀ ਘੱਟ ਕੀਤੀ ਹੈ ਅਤੇ ਮਹਾਮਾਰੀ ਦੇ ਖਿਲਾਫ਼ ਵਿਸ਼ਵ ਦੀ ਸੁਰੱਖਿਆ ਕਰਨ ਲਈ 822 ਮਿਲੀਅਨ ਤੋਂ ਜਿ਼ਆਦਾ ਬੱਚਿਆਂ ਨੂੰ , ਜੋ ਵਿਸ਼ਵ ਦੇ ਗਰੀਬ ਮੁਲਕਾਂ ਵਿੱਚ ਹਨ , ਨੂੰ ਟੀਕਾਕਰਨ ਕਰਕੇ 14 ਮਿਲੀਅਨ ਤੋਂ ਜਿ਼ਆਦਾ ਭਵਿੱਖਤ ਮੌਤਾਂ ਨੂੰ ਰੋਕਿਆ ਹੈ ।
ਡਾਕਟਰ ਨਗੋਜ਼ੀ ਓਕੋਂਜੋ ਲਵਿਆਲਾ ਇਸ ਵੇਲੇ ਜੀ ਏ ਵੀ ਆਈ ਅਲਾਇੰਸ ਬੋਰਡ ਦੇ ਚੇਅਰਪਰਸਨ ਹਨ ।

 

ਐੱਮ ਵੀ / ਐੱਸ ਜੇ



(Release ID: 1684476) Visitor Counter : 231