ਰੱਖਿਆ ਮੰਤਰਾਲਾ

ਡੀ ਆਰ ਡੀ ਓ ਯੰਗ ਵਿਗਿਆਨੀ ਲੈਬਾਰਟਰੀ ਨੇ ਰੈਂਡਮ ਨੰਬਰ ਜੈਨਰੇਸ਼ਨ ਲਈ ਕੁਆਂਟਮ ਅਧਾਰਿਤ ਤਕਨਾਲੋਜੀ ਵਿਕਸਿਤ ਕੀਤੀ

Posted On: 29 DEC 2020 4:20PM by PIB Chandigarh

ਰੈਂਡਮ ਨੰਬਰਸ ਕਈ ਖੇਤਰਾਂ ਵਿੱਚ ਜਿਵੇਂ ਕੁਆਂਟਮ ਸੰਚਾਰ , ਕ੍ਰਿਪਟੋਗ੍ਰਾਫੀ (ਕੀਅ ਜਨਰੇਸ਼ਨ , ਕੀਅ ਰੈਪਿੰਗ , ਉਥੈਂਟਿਕੇਸ਼ਨ ਆਦਿ) , ਵਿਗਿਆਨਕ ਸਿਮੂਲੇਸ਼ਨਸ ਲਾਟਰੀਸ ਅਤੇ ਮੌਲਿਕ ਫਿਜ਼ੀਕਸ ਅਭਿਆਸਾਂ ਵਿੱਚ ਜ਼ਰੂਰੀ ਭੂਮਿਕਾ ਰੱਖਦੇ ਹਨ । ਜਨਰੇਸ਼ਨ ਆਫ ਜੈਨੂਅਨ ਰੈਂਡਮਨੈੱਸ ਆਮ ਤੌਰ ਤੇ ਪੁਰਾਣੇ ਢੰਗਾਂ ਨਾਲ ਅਸੰਭਵ ਹੈ । ਕੁਆਂਟਮ ਮਕੈਨਿਕਸ ਵਿੱਚ ਅਸਲੀ ਰੈਂਡਮ ਨੰਬਰਸ ਮੁਹੱਈਆ ਕਰਨ ਲਈ ਅੰਦਰੂਨੀ ਸੰਭਾਵਨਾ ਹੈ ਅਤੇ ਇਸ ਲਈ ਰੈਂਡਮਨੈੱਸ ਦੀ ਲੋੜ ਵਾਲੀਆਂ ਵਿਗਿਆਨਕ ਐਪਲੀਕੇਸ਼ਨਸ ਲਈ ਤਰਜੀਹ ਚੋਣ ਬਣ ਗਈ ਹੈ ।
ਡੀ ਆਰ ਡੀ ਓ ਯੰਗ ਸਾਇੰਟਿਸਟ ਲੈਬਾਰਟਰੀ ਫਾਰ ਕੁਆਂਟਮ ਤਕਨਾਲੋਜੀਸ (ਡੀ ਵਾਈ ਐੱਸ ਐੱਲ — ਕਿਉ ਟੀ) ਨੇ ਇੱਕ ਕੁਆਂਟਮ ਰੈਂਡਮ ਨੰਬਰ ਜਨਰੇਟਰ (ਕਿਉ ਆਰ ਐੱਨ ਜੀ) ਵਿਕਸਿਤ ਕੀਤਾ ਹੈ , ਜੋ ਰੈਂਡਮ ਕੁਆਂਟਮ ਘਟਨਾਵਾਂ ਦਾ ਪਤਾ ਲਗਾਉਂਦਾ ਹੈ ਅਤੇ ਉਹਨਾਂ ਨੂੰ ਦੋ ਅੱਖਰਾਂ ਵਿੱਚ ਬਦਲ ਦਿੰਦਾ ਹੈ । ਲੈਬਾਰਟਰੀ ਨੇ ਇੱਕ ਫਾਈਬਰ ਆਪਟਿਕ ਬਰਾਂਚ ਅਧਾਰਿਤ ਕਿਉ ਆਰ ਐੱਨ ਜੀ ਵਿਕਸਿਤ ਕੀਤਾ ਹੈ , ਬਰਾਂਚ ਪਾਥ ਅਧਾਰਿਤ ਕਿਉ ਆਰ ਐੱਨ ਜੀ ਇਸ ਸਿਧਾਂਤ ਤੇ ਅਧਾਰਿਤ ਹੈ ਕਿ ਜੇਕਰ ਇੱਕ ਸਿੰਗਲ ਫੋਟੋਨ ਇੱਕ ਸੰਤੂਲਿਤ ਬੀਮ ਸਪਲੀਟਰ ਉੱਪਰ ਹੈ ਤਾਂ ਉਹ ਬੀਮ ਸਪਲੀਟਰ ਆਊਟਪੁਟ ਪਾਸ ਤੇ ਰੈਂਡਮਲੀ ਚਲਾ ਜਾਵੇਗਾ । ਕਿਉਂਕਿ ਫੋਟੋਨ ਦੁਆਰਾ ਚੁਣਿਆ ਗਿਆ ਰਸਤਾ ਰੈਂਡਮ ਹੈ ਇਸ ਲਈ ਰੈਂਡਮਨੈੱਸ ਬਿਟਸ ਦੇ ਇੱਕ ਸਿਕੂਐਂਸ ਵਿੱਚ ਤਬਦੀਲ ਹੋ ਜਾਂਦਾ ਹੈ ।
ਲੈਬਾਰਟਰੀ ਵੱਲੋਂ ਵਿਕਸਿਤ ਕਿਉ ਆਰ ਐੱਨ ਜੀ ਸਿਸਟਮ ਨੇ ਵਿਸ਼ਵੀ ਰੈਂਡਮਨੈੱਸ ਟੈਸਟਿੰਗ ਮਾਣਕਾਂ ਨੂੰ ਪਾਸ ਕਰ ਲਿਆ ਹੈ । ਉਦਾਹਰਣ ਦੇ ਤੌਰ ਤੇ ਨਿਸਟ ਅਤੇ ਡਾਈ ਹਾਰਡਰ ਸਟੈਟਿਸਟਿਕਲ ਟੈਸਟ ਸੂਟਸ ਨੂੰ ਪ੍ਰਕਿਰਿਆ ਤੋਂ ਬਾਅਦ 150 ਕੇ ਬੀ ਪੀ ਐੱਸ ਸਪੀਡ ਨਾਲ ਪਾਸ ਕੀਤਾ ਹੈ । ਜਨਰੇਟੇਡ ਰੈਂਡਮ ਨੰਬਰਸ ਦਾ , ਡੀ ਆਰ ਡੀ ਓ ਦੀ ਸਵਦੇਸ਼ੀ ਵਿਕਸਿਤ ਰੈਂਡਮਨੈੱਸ ਟੈਸਟਿੰਗ ਸਟੈਟਿਸਟਿਕਲਸ ਟੈਸਟ ਸੂਟਸ ਆਫ ਸੈਗ (ਐੱਸ ਏ ਜੀ) ਵਰਤ ਕੇ ਮੁਲਾਂਕਣ ਅਤੇ ਪ੍ਰਮਾਣਿਤ ਕੀਤਾ ਜਾ ਸਕਦਾ ਹੈ । ਇਸ ਵਿਕਾਸ ਨਾਲ ਭਾਰਤ ਉਹਨਾਂ ਦੇਸ਼ਾਂ ਦੀ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ , ਜੋ ਕੁਆਂਟਮ ਫਿਨੋਮੇਨਲ ਤੇ ਅਧਾਰਿਤ ਜਨਰੇਸ਼ਨ ਆਫ ਰੈਂਡਮ ਨੰਬਰਸ ਨੂੰ ਪ੍ਰਾਪਤ ਕਰਨ ਵਾਲੀ ਤਕਨਾਲੋਜੀ ਰੱਖਦੇ ਹਨ ।

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਆਰ ਏ ਜੇ ਆਈ ਬੀ



(Release ID: 1684473) Visitor Counter : 212