ਗ੍ਰਹਿ ਮੰਤਰਾਲਾ

ਗ੍ਰਿਹ ਮੰਤਰਾਲੇ ਨੇ ਨਿਗਰਾਨੀ , ਕੰਟੇਨਮੈਂਟ ਤੇ ਸਾਵਧਾਨੀਆਂ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਮਿਆਦ ਅੱਗੇ ਵਧਾਈ


ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੰਟੇਨਮੈਂਟ ਉਪਾਵਾਂ , ਵੱਖ ਵੱਖ ਗਤੀਵਿਧੀਆਂ ਲਈ ਐੱਸ ਓ ਪੀਜ਼ ਅਤੇ ਕੋਵਿਡ ਉਚਿਤ ਵਿਵਹਾਰ ਅਤੇ ਸਾਵਧਾਨੀ ਰੱਖਣ ਤੇ ਨਿਗਰਾਨੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ

Posted On: 28 DEC 2020 6:37PM by PIB Chandigarh

ਗ੍ਰਿਹ ਮੰਤਰਾਲੇ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਪਹਿਲਾਂ ਤੋਂ ਨਿਗਰਾਨੀ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ 31—01—2021 ਤੱਕ ਵਧਾ ਦਿੱਤਾ ਹੈ । ਹਾਲਾਂਕਿ ਕੋਵਿਡ 19 ਦੇ ਐਕਟਿਵ ਅਤੇ ਨਵੇਂ ਕੇਸਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ ਪਰ ਵਿਸ਼ਵ ਪੱਧਰ ਤੇ ਕੇਸਾਂ ਵਿੱਚ ਉਛਾਲ ਆਉਣ ਅਤੇ ਯੂ ਕੇ ਵਿੱਚ ਵਾਇਰਸ ਦੇ ਨਵੇਂ ਵੈਰੀਏਂਟ ਦੇ ਉਭਾਰ ਦੇ ਮੱਦੇਨਜ਼ਰ ਨਿਗਰਾਨੀ ਕੰਟੇਨਮੈਂਟ ਅਤੇ ਸਾਵਧਾਨੀ ਰੱਖਣ ਦੀ ਲੋੜ ਹੈ ।
ਇਸੇ ਅਨੁਸਾਰ ਕੰਟੇਨਮੈਂਟ ਜੋ਼ਨਸ ਦੀ ਨਿਸ਼ਾਨਦੇਹੀ ਧਿਆਨਪੂਰਵਕ ਕੀਤੀ ਜਾਂਦੀ ਰਹੇਗੀ , ਇਹਨਾਂ ਜ਼ੋਨਸ ਵਿੱਚ ਨਿਰਧਾਰਿਤ ਕੰਟੇਨਮੈਂਟ ਉਪਾਅ ਸਖ਼ਤੀ ਨਾਲ ਪਾਲਣ ਕਰਨ , ਕੋਵਿਡ ਉਚਿਤ ਵਿਹਾਰ ਨੂੰ ਉਤਸ਼ਾਹਿਤ ਕਰਨ ਅਤੇ ਸਖ਼ਤੀ ਨਾਲ ਲਾਗੂ ਕਰਨ ਅਤੇ ਸਟੈਂਡਰਡ ਓਪ੍ਰੇਟਿੰਗ ਸਿਸਟਮਸ (ਐੱਸ ਪੀ ਓਜ਼) ਜੋ ਵੱਖ ਵੱਖ ਮਨਜ਼ੂਰੀ ਵਾਲੀਆਂ ਗਤੀਵਿਧੀਆਂ ਦੇ ਸੰਦਰਭ ਵਿੱਚ ਨਿਰਧਾਰਿਤ ਕੀਤੇ ਗਏ ਹਨ , ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ।
ਇਸ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐੱਮ ਐੱਚ ਏ ਵੱਲੋਂ ਜਾਰੀ ਐੱਸ ਓ ਪੀਜ਼ / ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕੰਟੇਨਮੈਂਟ ਤੇ ਨਿਗਰਾਨੀ ਲਈ ਫੋਕਸਡ ਪਹੁੰਚ ਅਪਣਾਉਣ ਜਿਵੇਂ ਕਿ 25—11—2020 ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ , ਨੂੰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ ।

 

ਐੱਨ ਡਬਲਯੂ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ



(Release ID: 1684177) Visitor Counter : 249