ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਫਾਸਟੈਗ ਦੁਆਰਾ ਉਪਭੋਗਤਾ ਫ਼ੀਸ ਇਕੱਠੀ ਕਰਨ ਵਿੱਚ ਇੱਕ ਦਿਨ ਵਿੱਚ ਰਿਕਾਰਡ 50 ਲੱਖ ਟ੍ਰਾਂਜੈਕਸ਼ਨਾਂ ਦੇ ਨਾਲ ਪਹਿਲੀ ਵਾਰ ਪ੍ਰਤੀ ਦਿਨ 80 ਕਰੋੜ ਰੁਪਏ ਨੂੰ ਪਾਰ ਕੀਤਾ

Posted On: 25 DEC 2020 7:17PM by PIB Chandigarh

ਫਾਸਟੈਗ ਦੁਆਰਾ 50 ਲੱਖ ਟ੍ਰਾਂਜੈਕਸ਼ਨਾਂ ਦੇ ਨਾਲ ਟੋਲ ਵਸੂਲੀ ਪਹਿਲੀ ਵਾਰ 24 ਦਸੰਬਰ 2020 ਨੂੰ ਪ੍ਰਤੀ ਦਿਨ 80 ਕਰੋੜ ਰੁਪਏ ਦਾ ਰਿਕਾਰਡ ਪਾਰ ਕਰ ਗਈ, ਜੋ ਕਿ ਇੱਕ ਇਤਿਹਾਸਕ ਮੀਲ ਪੱਥਰ ਹੈ| ਹੁਣ ਤੱਕ 2.20 ਕਰੋੜ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾਣ ਨਾਲ, ਹਾਈਵੇ ਉਪਭੋਗਤਾਵਾਂ ਦੁਆਰਾ ਫਾਸਟੈਗ ਨੂੰ ਅਪਣਾਉਣ ਵਿੱਚ ਬੇਮਿਸਾਲ ਵਾਧਾ ਹੋਇਆ ਹੈ| 01 ਜਨਵਰੀ 2021 ਤੋਂ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਣ ਦੇ ਨਾਲ, ਐੱਨਐੱਚਏਆਈ ਨੇ ਫ਼ੀਸ ਪਲਾਜ਼ਿਆਂ ’ਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ| ਫਾਸਟੈਗ ਨੂੰ ਅਪਣਾਉਣ ਨਾਲ ਹਾਈਵੇ ਉਪਭੋਗਤਾਵਾਂ ਨੂੰ ਟੋਲ ਪਲਾਜ਼ਿਆਂ ’ਤੇ ਸਮਾਂ ਅਤੇ ਬਾਲਣ ਬਚਾਉਣ ਵਿੱਚ ਸਹਾਇਤਾ ਮਿਲੀ ਹੈ| ਕੇਂਦਰੀ ਮੋਟਰ ਵਾਹਨ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੀ ਗਈ ਸੋਧ ਦੁਆਰਾ ਡਿਜੀਟਲ ਲੈਣ-ਦੇਣ ਨੂੰ ਲੋੜੀਂਦਾ ਹੁਲਾਰਾ ਮਿਲਿਆ ਹੈ|

ਫਾਸਟੈਗ ਪੂਰੇ ਦੇਸ਼ ਵਿੱਚ 30,000 ਤੋਂ ਵੱਧ ਪੋਆਇੰਟ ਆਫ਼ ਸੇਲ (ਪੀਓਐੱਸ) ’ਤੇ ਅਸਾਨੀ ਨਾਲ ਉਪਲਬਧ ਹੈ ਅਤੇ ਐੱਨਐੱਚਏਆਈ ਟੌਲ ਪਲਾਜ਼ਿਆਂ ਵਿੱਚ ਲਾਜ਼ਮੀ ਤੌਰ ’ਤੇ ਉਪਲਬਧ ਹੈ| ਇਹ ਏਮਾਜ਼ਨ, ਫਲਿੱਪ ਕਾਰਟ ਅਤੇ ਸਨੈਪਡੀਲ ਦੁਆਰਾ ਆਨਲਾਈਨ ਵੀ ਉਪਲਬਧ ਹੈ| ਪ੍ਰੋਗਰਾਮ ਨੇ 27 ਜਾਰੀਕਰਤਾ ਬੈਂਕਾਂ ਨਾਲ ਸਾਂਝੇਦਾਰੀ ਕੀਤੀ ਹੈ ਅਤੇ, ਇਸਦੀ ਰੀਚਾਰਜ ਸਹੂਲਤ ਨੂੰ ਸੌਖਾ ਬਣਾਉਣ ਲਈ ਕਈ ਵਿਕਲਪ ਸ਼ਾਮਲ ਕੀਤੇ ਗਏ ਹਨ ਜਿਵੇਂ ਕਿ ਭਾਰਤ ਬਿਲ ਭੁਗਤਾਨ ਪ੍ਰਣਾਲੀ (ਬੀਬੀਪੀਐੱਸ), ਯੂਪੀਆਈ, ਆਨਲਾਈਨ ਭੁਗਤਾਨ, ਮਾਈ ਫਾਸਟੈਗ ਮੋਬਾਈਲ ਐਪ, ਪੇਅਟੀਐੱਮ, ਗੂਗਲ ਪੇਅ ਅਤੇ ਹੋਰ| ਇਸ ਤੋਂ ਇਲਾਵਾ, ਉਪਭੋਗਤਾਵਾਂ ਦੀ ਸਹੂਲਤ ਲਈ ਟੋਲ ਪਲਾਜ਼ਿਆਂ ’ਤੇ ਪੁਆਇੰਟ ਆਫ਼ ਸੇਲਜ਼ (ਪੀਓਐੱਸ) ਵਿਖੇ ਨਕਦ ਰੀਚਾਰਜ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ|

ਫਾਸਟੈਗ ਰੇਡੀਓ – ਫ੍ਰੀਕੁਇੰਸੀ ਆਈਡੈਂਟੀਫ਼ੀਕੇਸ਼ਨ (ਆਰਐੱਫ਼ਆਈਡੀ) ਤਕਨਾਲੋਜੀ ਦੀ ਵਰਤੋਂ ਕਰਦਾ ਹੈ ਜੋ ਉਪਭੋਗਤਾਵਾਂ ਨੂੰ ਟੋਲ ਪਲਾਜ਼ਿਆਂ ਵਿੱਚ ਬਿਨਾਂ ਉਡੀਕ ਕੀਤੇ/ ਰੁਕੇ ਬਿਨਾਂ ਇੱਕ ਨਿਰਵਿਘਨ ਅਤੇ ਅਸਾਨੀ ਨਾਲ ਕਰਾਸ ਓਵਰ ਪ੍ਰਦਾਨ ਕਰਦਾ ਹੈ| ਭੁਗਤਾਨ ਡਿਜੀਟਲੀ ਤੌਰ ’ਤੇ ਬੈਂਕ ਵਾਲੇਟ ਨਾਲ ਜੁੜੇ ਫਾਸਟੈਗ ਦੁਆਰਾ ਕੀਤਾ ਜਾਂਦਾ ਹੈ| ਜਿਵੇਂ ਕਿ ਸਮਾਜਕ ਦੂਰੀ ਇੱਕ ਨਵਾਂ ਨਿਯਮ ਬਣ ਗਿਆ ਹੈ, ਯਾਤਰੀਆਂ ਨੇ ਫਾਸਟੈਗ ਨੂੰ ਟੋਲ ਅਦਾਇਗੀ ਵਿਕਲਪ ਵਜੋਂ ਵੇਖਿਆ ਹੈ ਕਿਉਂਕਿ ਇਹ ਡਰਾਈਵਰਾਂ ਅਤੇ ਟੋਲ ਓਪਰੇਟਰਾਂ ਵਿਚਕਾਰ ਕਿਸੇ ਵੀ ਮਨੁੱਖੀ ਸੰਪਰਕ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੰਦਾ ਹੈ| ਰਾਜਮਾਰਗਾਂ ’ਤੇ ਟੋਲ ਇਕੱਠਾ ਕਰਨ ਲਈ ਇੱਕ ਸੰਮਲਤ ਤਕਨੀਕੀ ਉਪਕਰਣ ਹੋਣ ਦੇ ਕਾਰਨ, ਫਾਸਟੈਗ ਇੱਕ ਵਧੇਰੇ ਵਿਹਾਰਕ ਅਤੇ ਲਾਭਕਾਰੀ ਵਿਕਲਪ ਹੈ|

ਫਾਸਟੈਗ ਨੂੰ ਲਾਗੂ ਕਰਨਾ ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰੀਆਂ ਨੂੰ ਸੁਰੱਖਿਅਤ, ਨਿਰਵਿਘਨ ਅਤੇ ਸਹਿਜ ਯਾਤਰਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ|

***

ਆਰਸੀਜੇ/ ਐੱਮਐੱਸ/ ਜੇਕੇ(Release ID: 1683723) Visitor Counter : 114