ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐੱਸਐੱਫ -2020 ਵਿੱਚ ਭਾਰਤ ਦਾ ਅੰਤਰਰਾਸ਼ਟਰੀ ਵਿਗਿਆਨ ਫਿਲਮ ਉਤਸਵ ਸ਼ੁਰੂ ਹੋਇਆ ਵੱਡੀ ਗਿਣਤੀ ਵਿੱਚ ਕਈ ਕਿਸਮਾਂ ਦੀਆਂ ਵਿਗਿਆਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਵਿਗਿਆਨ ਨੂੰ ਸੰਚਾਰਿਤ ਕਰਨ ਲਈ ਫਿਲਮ ਇੱਕ ਵਧੀਆ ਮਾਧਿਅਮ ਹੈ: ਡਾ. ਹਰਸ਼ ਵਰਧਨ

Posted On: 24 DEC 2020 1:22PM by PIB Chandigarh

 

 ਆਈਆਈਐੱਸਐੱਫ -2020

G:\Surjeet Singh\December\24 December\1.jpg

 

 ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਸਐੱਫਐੱਫਆਈ) ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ 2020 ਦਾ ਇੱਕ ਵੱਡਾ ਆਕਰਸ਼ਣ ਹੈ। ਇਸ ਸਾਲ, ਆਈਐੱਸਐੱਫਐੱਫਆਈ ਵਿੱਚ 60 ਦੇਸ਼ਾਂ ਤੋਂ 634 ਵਿਗਿਆਨ ਫਿਲਮ ਐਂਟਰੀਆਂ ਪ੍ਰਾਪਤ ਹੋਈਆਂ ਹਨ। ਇਹ ਉਤਸ਼ਾਹੀ ਅਤੇ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਵਿਗਿਆਨ ਫਿਲਮ ਨਿਰਮਾਣ ਵੱਲ ਆਕਰਸ਼ਿਤ ਕਰਨ ਅਤੇ ਵਿਗਿਆਨ ਨੂੰ ਲੋਕਪ੍ਰਿਆ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਇੱਕ ਮਹੱਤਵਪੂਰਣ ਪਲੈਟਫਾਰਮ ਹੈ।

 

 ਆਈਐੱਸਐੱਫਐੱਫਆਈ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚ ਬਹੁਤ ਸਾਰੀਆਂ ਕਿਸਮਾਂ ਦੀਆਂ ਫਿਲਮਾਂ ਹਨ ਜੋ ਕਿ ਸਾਇੰਸ, ਟੈਕਨੋਲੋਜੀ, ਕੋਵਿਡ -19 ਨਾਲ ਸਬੰਧਤ ਜਾਗਰੂਕਤਾ ਅਤੇ ਭਾਰਤ ਦੇ ਸਵੈ-ਨਿਰਭਰ ਬਣਨ ਦੀਆਂ ਕੋਸ਼ਿਸ਼ਾਂ ਵਰਗੇ ਵਿਸ਼ਿਆਂ ਉੱਤੇ ਅਧਾਰਿਤ ਹਨ। ਵਿਗਿਆਨ ਨੂੰ ਸੰਚਾਰਿਤ ਕਰਨ ਲਈ ਸਾਇੰਸ ਫਿਲਮ ਇੱਕ ਚੰਗਾ ਮਾਧਿਅਮ ਹੈ।

 

 

G:\Surjeet Singh\December\24 December\2.jpg

 

ਆਈਆਈਐੱਸਐੱਫ 2020 ਵਿਖੇ ਭਾਰਤ ਦੇ ਕੌਮਾਂਤਰੀ ਵਿਗਿਆਨ ਫਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ. ਹਰਸ਼ ਵਰਧਨ

 

ਫਿਲਮ ਨਿਰਮਾਤਾ ਅਤੇ ਆਈਐੱਸਐੱਫਐੱਫਆਈ ਜਿਊਰੀ ਦੇ ਚੇਅਰਮੈਨ ਸ੍ਰੀ ਮਾਈਕ ਪਾਂਡੇ ਨੇ ਕਿਹਾ 

 “ਹਰ ਸਾਲ ਫਿਲਮ ਫੈਸਟੀਵਲ ਆਕਾਰ ਅਤੇ ਪੈਮਾਨੇ ਵਿੱਚ ਵੱਧ ਰਿਹਾ ਹੈ। ਇਹ ਈਵੈਂਟ ਹੁਣ ਉਭਰ ਰਹੇ ਸਾਇੰਸ ਫਿਲਮ ਨਿਰਮਾਤਾਵਾਂ ਦਾ ਹੱਥ ਫੜਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਬਣ ਗਿਆ ਹੈ। ਇਥੇ ਇੱਕ ਵੱਡੀ ਸੰਭਾਵਨਾ ਮੌਜੂਦ ਹੈ ਅਤੇ ਅਸੀਂ ਉਨ੍ਹਾਂ ਨੂੰ ਅਗੇ ਵਧਾਉਣ ਵਿੱਚ ਆਪਣਾ ਤਜ਼ਰਬਾ ਸਾਂਝਾ ਕਰ ਸਕਦੇ ਹਾਂ।”

G:\Surjeet Singh\December\24 December\3.jpg

 

 ਸ਼੍ਰੀ ਮਾਈਕ ਪਾਂਡੇ, ਫਿਲਮ ਨਿਰਮਾਤਾ ਅਤੇ ਆਈਐੱਸਐੱਫਐੱਫਆਈ ਜਿਊਰੀ ਦੇ ਚੇਅਰਮੈਨ ਆਈਆਈਐੱਸਐੱਫ 2020 ਮੌਕੇ ਆਈਐੱਸਐੱਫਐੱਫਆਈ ਵਿੱਚ ਬੋਲਦੇ ਹੋਏ

 

 

 ਪਬਲਿਕ ਹੈਲਥ ਫਿਲਮ ਸੁਸਾਇਟੀ, ਯੁਨਾਈਟਿਡ ਕਿੰਗਡਮ ਦੇ ਪ੍ਰਧਾਨ ਡਾ. ਯੂ ਹੋਯਾਂਗ ਨੇ ਕਿਹਾ ਕਿ ਵਿਗਿਆਨ ਸੰਚਾਰ ਲੋਕਾਂ ਨੂੰ ਇਕਜੁੱਟ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਫਿਲਮ ਨਿਰਮਾਤਾਵਾਂ ਨੇ ਇਸ ਮੁੱਦੇ ਨੂੰ ਹੱਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਪ੍ਰਾਪਤ ਕਰ ਲਿਆ ਜਾਏਗਾ।

 

 ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ਕਿਹਾ, “ਇਸ ਤੋਂ ਪਹਿਲਾਂ ਸਾਨੂੰ ਫਿਲਮ ਫੈਸਟੀਵਲ ਕਰਵਾਉਣ ਦਾ ਚੰਗਾ ਤਜ਼ੁਰਬਾ ਹਾਸਲ ਹੈ, ਅਸੀਂ ਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਦਾ 10ਵਾਂ ਸੰਸਕਰਣ ਵਰਚੁਅਲੀ ਆਯੋਜਿਤ ਕੀਤਾ ਹੈ ਅਤੇ ਇਸ ਫਿਲਮ ਫੈਸਟੀਵਲ ਲਈ ਵੀ ਅਸੀਂ ਉਨੇ ਹੀ ਉਤਸ਼ਾਹਿਤ ਹਾਂ।  

 

 ਆਈਐੱਸਐੱਫਐੱਫਆਈ-ISFFI ਦੇ ਕੋਆਰਡੀਨੇਟਰ ਸ਼੍ਰੀ ਨਿਮਿਸ਼ ਕਪੂਰ ਨੇ ਕਿਹਾ ਕਿ ਫਿਲਮਾਂ ਦੇ ਮਾਧਿਅਮ ਦੀ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਦੀ ਸੰਭਾਵਨਾ ਦਾ ਲਾਭ ਲੈਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।  “ਅਸੀਂਆਈਆਈਐੱਸਐੱਫ ਦੇ ਦੌਰਾਨ ਦੋ ਸੌ ਤੋਂ ਵੱਧ ਫਿਲਮਾਂ ਨੂੰ ਔਨਲਾਈਨ ਸਕ੍ਰੀਨ ਕਰਾਂਗੇ।” ਸ਼੍ਰੀ ਕਪੂਰ ਨੇ ਦੱਸਿਆ ਕਿ ਅਵਾਰਡ ਜੇਤੂ ਫਿਲਮਾਂ ਦੇ ਟਾਈਟਲ ਦਾ ਐਲਾਨ 25 ਦਸੰਬਰ ਨੂੰ ਕੀਤਾ ਜਾਏਗਾ।

G:\Surjeet Singh\December\24 December\5.jpg

 

 

 ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਆਫ਼ ਇੰਡੀਆ ਨਾਗਰਿਕਾਂ ਵਿੱਚ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਇਸਦਾ ਉਦੇਸ਼ ਪ੍ਰਤਿਭਾਵਾਨ ਨੌਜਵਾਨ ਵਿਗਿਆਨ ਫਿਲਮ ਨਿਰਮਾਤਾਵਾਂ ਅਤੇ ਵਿਗਿਆਨ ਪ੍ਰੇਮੀਆਂ ਨੂੰ ਆਕਰਸ਼ਿਤ ਕਰਨਾ ਹੈ। ਇਹ ਈਵੈਂਟ ਵਿਦਿਆਰਥੀਆਂ ਅਤੇ ਫਿਲਮ ਨਿਰਮਾਤਾਵਾਂ ਨੂੰ ਫਿਲਮਾਂ ਦੁਆਰਾ ਵਿਗਿਆਨ ਸੰਚਾਰ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਦੀ ਹੈ।

 

 

*********

 

 ਐੱਨਬੀ / ਕੇਜੀਐੱਸ / (ਇਨਪੁਟਸ: ਸੀਐੱਸਆਈਆਰ-ਨਿਸਟੈਡਸ)



(Release ID: 1683343) Visitor Counter : 161