ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐੱਸਐੱਫ 2020 ਵਿੱਚ ਗਲੋਬਲ ਇੰਡੀਅਨ ਸਾਇੰਟਿਸਟਸ ਐਂਡ ਟੈਕਨੋਕਰੈਟਸ (ਜੀਆਈਐੱਸਟੀ) ਦੀ ਬੈਠਕ ਸ਼ੁਰੂ ਹੋਈ

ਕੋਈ ਵੀ ਦੇਸ਼ ਇਕੱਲਤਾ ਵਿਚ ਗਲੋਬਲ ਹੱਲ ਪ੍ਰਾਪਤ ਨਹੀਂ ਕਰ ਸਕਦਾ; ਅਜਿਹੀਆਂ ਚੁਣੌਤੀਆਂ ਦਾ ਹੱਲ ਸਹਿਯੋਗ, ਖ਼ਾਸਕਰ ਨਿਰਵਿਘਨ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਦੁਆਰਾ ਕੀਤਾ ਜਾ ਸਕਦਾ ਹੈ: ਡਾ. ਹਰਸ਼ ਵਰਧਨ

“ਭਾਰਤੀ ਪ੍ਰਵਾਸੀ ਵਿਗਿਆਨਕਾਂ ਨਾਲ ਜੁੜਨ ਅਤੇ ਸਾਂਝ ਦੀਆਂ ਬਹੁਤ ਸਾਰੀਆਂ ਅਣਖੋਜੀਆਂ ਸੰਭਾਵਨਾਵਾਂ ਹਨ - ਨਾ ਸਿਰਫ ਸਾਡੇ ਰਾਸ਼ਟਰੀ ਵਿਕਾਸ ਦੇ ਲਾਭ ਲਈ ਬਲਕਿ ਗਲੋਬਲ ਭਲਾਈ ਲਈ ਵੀ”: ਡਾ ਹਰਸ਼ ਵਰਧਨ

Posted On: 23 DEC 2020 5:54PM by PIB Chandigarh

ਆਈਆਈਐੱਸਐੱਫ 2020


 

 ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਗਲੋਬਲ ਇੰਡੀਅਨ ਸਾਇੰਟਿਸਟਸ ਐਂਡ ਟੈਕਨੋਕਰੇਟਸ (ਜੀਆਈਐੱਸਟੀ) ਦੀ ਬੈਠਕ ਦਾ ਉਦਘਾਟਨ ਕੀਤਾ, ਜਿਸ ਨੂੰ ਇੰਡੀਅਨ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਭਾਰਤ ਨੂੰ ਦੁਨੀਆ ਭਰ ਵਿੱਚ ਫੈਲੇ ਇੱਕ ਵੱਡੇ ਐੱਸਐਂਡਟੀ ਡਾਇਸਪੋਰਾ ਦੀ ਬਖਸ਼ਿਸ਼ ਹਾਸਲ ਹੈ ਜੋ ਨਾ ਸਿਰਫ ਉਨ੍ਹਾਂ ਦੇਸ਼ਾਂ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ, ਪਰ ਢੁੱਕਵੇਂ ਮੌਕਿਆਂ ਦੀ ਵਰਤੋਂ ਕਰਦਿਆਂ ਭਾਰਤ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਆਪਣੇ ਗਿਆਨ ਅਤੇ ਤਜ਼ਰਬੇ ਸਾਂਝੇ ਕਰਨ ਲਈ ਵੀ ਉਤਸੁਕ ਹਨ।” ਉਨ੍ਹਾਂ ਅਗੇ ਕਿਹਾ “ਨਾ ਸਿਰਫ ਸਾਡੇ ਰਾਸ਼ਟਰੀ ਵਿਕਾਸ ਦੇ ਲਾਭ ਲਈ, ਬਲਕਿ ਗਲੋਬਲ ਭਲਾਈ ਲਈ ਵੀ - ਭਾਰਤੀ ਵਿਗਿਆਨਕ ਪ੍ਰਵਾਸੀਆਂ ਨਾਲ ਜੁੜਣ ਅਤੇ ਇਸ ਦਾ ਹਿੱਸਾ ਬਣਨ ਦੀਆਂ ਬਹੁਤ ਜ਼ਿਆਦਾ ਅਣਖੋਜੀਆਂ ਸੰਭਾਵਨਾਵਾਂ ਹਨ।”

 

ਡਾ. ਹਰਸ਼ ਵਰਧਨ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਜੀਆਈਐੱਸਟੀ ਬੈਠਕ ਖਾਸ ਕਰਕੇ ਦਿਹਾਤੀ ਸੈਕਟਰ ਵਿੱਚ ਟਿਕਾਊ ਵਿਕਾਸ ਲਈ ਐੱਸਐਂਡਟੀ ਸਾਧਨ ਬਣਾਉਣ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਲੰਮੇ ਸਮੇਂ ਦੇ ਸਬੰਧਾਂ ਨੂੰ ਵਿਕਸਤ ਕਰਨ ਦੇ ਯੋਗ ਬਣਾਏਗੀ। ਉਨ੍ਹਾਂ ਨੋਟ ਕੀਤਾ “ਅਸੀਂ ਸਾਰੇ ਜਾਣਦੇ ਹਾਂ ਕਿ ਵਿਗਿਆਨ ਅਤੇ ਤਕਨਾਲੋਜੀ ਇੱਕ ਸੰਪੰਨ ਦੇਸ਼ ਦੇ ਨਿਰਮਾਣ ਲਈ ਪ੍ਰਚਲਕ ਹਨ ਅਤੇ ਵੱਡੇ ਪੱਧਰ ‘ਤੇ ਰਾਸ਼ਟਰਾਂ ਅਤੇ ਮਨੁੱਖਜਾਤੀ ਦੇ ਸਸ਼ਕਤੀਕਰਨ ਦੇ ਪ੍ਰਮੁੱਖ ਚਾਲਕ ਹਨ”, ਅਤੇ ਜ਼ੋਰ ਦਿੱਤਾ ਕਿ “ਸਾਰੇ ਪਹਿਲੂਆਂ ਵਿੱਚ ਵਿਕਾਸ ਨੂੰ ਸਮਰੱਥ ਬਣਾਉਣ ਵਾਲੀਆਂ ਤਕਨਾਲੋਜੀਆਂ ਨੂੰ ਸੁਨਿਸ਼ਚਿਤ ਕਰਨ ਵਾਲੀਆਂ ਵਿਗਿਆਨਕ ਕਾਢਾਂ ਜੋ ਮਨੁੱਖੀ ਸਮਰੱਥਾ ਨੂੰ ਵਧਾਉਂਦੀਆਂ ਹਨ, ਖਾਸ ਮਹੱਤਵਪੂਰਨ ਹਨ।”

 

 ਮੰਤਰੀ ਨੇ ਦੱਸਿਆ ਕਿ ਵਿਸ਼ਵ ਅੱਜ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ- ਮੌਸਮ ਵਿੱਚ ਤਬਦੀਲੀ, ਭੋਜਨ ਸੁਰੱਖਿਆ, ਊਰਜਾ ਤੋਂ ਲੈ ਕੇ ਗਰੀਬੀ ਘਟਾਉਣ ਤੱਕ ਦੇ ਵਿਗਿਆਨਕ ਪਹਿਲੂ ਹਨ ਜਿਨ੍ਹਾਂ ਨੂੰ ਕੇਵਲ ਐੱਸਐਂਡਟੀ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਕੋਈ ਵੀ ਦੇਸ਼ ਇਕੱਲਿਆਂ ਵਿੱਚ ਇਹ ਪ੍ਰਾਪਤ ਨਹੀਂ ਕਰ ਸਕਦਾ;  ਅਜਿਹੀਆਂ ਚੁਣੌਤੀਆਂ ਦਾ ਹੱਲ, ਖਾਸ ਕਰਕੇ ਨਿਰਵਿਘਨ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਦੁਆਰਾ ਕੀਤਾ ਜਾ ਸਕਦਾ ਹੈ।”

 

ਡਾ. ਹਰਸ਼ ਵਰਧਨ ਨੇ ਭਾਰਤੀ ਐੱਸਐਂਡਟੀ ਡਾਇਸਪੋਰਾ ਨਾਲ, ਵੈਸ਼ਵਿਕ ਭਾਰਤੀ ਵਿਗਿਆਨਕ (VAIBHAV) ਸੰਮੇਲਨ, ਜੋ ਕਿ ਕਈ ਵਿਗਿਆਨਕ ਵਿਭਾਗਾਂ / ਮੰਤਰਾਲਿਆਂ / ਕੌਂਸਲਾਂ ਦੁਆਰਾ ਸਮੂਹਕ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਡਾਇਸਪੋਰਾ ਦੇ ਬਹੁਤ ਸਾਰੇ ਮਾਹਿਰ ਉਤਸ਼ਾਹ ਨਾਲ ਸਾਂਝੇ ਤੌਰ ‘ਤੇ ਕਈ ਵਿਸ਼ਿਆਂ ਅਤੇ ਤਰਜੀਹ ਵਾਲੇ ਖੇਤਰਾਂ 'ਤੇ ਵਿਚਾਰ-ਵਟਾਂਦਰੇ ਕਰਦੇ ਹਨ, ਜਹੇ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਦੁਆਰਾ ਕੀਤੀਆਂ ਵੱਖ ਵੱਖ ਪਹਿਲਾਂ ਬਾਰੇ ਚਾਨਣਾ ਪਾਇਆ। 

 

ਡਾਇਸਪੋਰਾ ਨਾਲ ਵਧੇਰੇ ਵਿਸਤਾਰ ਨਾਲ ਅਤੇ ਢਾਂਚਾਗਤ ਢੰਗ ਨਾਲ ਜੁੜਨ ਲਈ ਸੀਐੱਸਆਈਆਰ ਦੁਆਰਾ ਇੱਕ ਹੋਰ ਪਹਿਲ ਕਰਦਿਆਂ, "ਪ੍ਰਵਾਸੀ ਭਾਰਤੀ ਅਕਾਦਮਿਕ ਅਤੇ ਵਿਗਿਆਨਕ ਸੰਚਾਰ" (ਪ੍ਰਭਾਸ਼) ਨਾਮ ਦਾ ਇੱਕ ਇੰਟਰਐਕਟਿਵ ਰਾਸ਼ਟਰੀ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਗਿਆ ਹੈ।

 

ਡਾ. ਹਰਸ਼ ਵਰਧਨ ਨੇ ਕੋਵਿਡ -19 ਮਹਾਮਾਰੀ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਵਿਗਿਆਨਕ ਭਾਈਚਾਰੇ ਦੁਆਰਾ ਨਿਭਾਈ ਗਈ ਅਸਾਧਾਰਣ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਵੀ ਭਾਈਚਾਰਕ ਸਾਂਝ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਹੈ ਅਤੇ ਡਾਇਸਪੋਰਾ ਨਾਲ ਭਾਈਵਾਲੀ ਵਿਚ ਭਾਰਤੀ ਵਿਗਿਆਨਕ ਭਾਈਚਾਰਾ ਆਲਮੀ ਚੁਣੌਤੀਆਂ ਜਿਵੇਂ ਕਿ ਮੌਸਮ ਵਿੱਚ ਤਬਦੀਲੀਆਂ ਅਤੇ ਭਾਰਤ ਅਤੇ ਵਿਸ਼ਵ ਵਿੱਚ ਟਿਕਾਊ ਵਿਕਾਸ ਦੀ ਪ੍ਰਾਪਤੀ ਵਿੱਚ ਸਹਾਇਤਾ ਲਈ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

 

ਉਨ੍ਹਾਂ ਕਿਹਾ “ਖਾਸ ਸਮਾਜਿਕ ਚੁਣੌਤੀਆਂ ਦਾ ਹੱਲ ਕਰਨ ਲਈ, ਵਿਸ਼ੇਸ਼ ਕਰਕੇ ਪੇਂਡੂ ਭਾਰਤ ਦੇ ਭਲੇ ਲਈ, ਇੱਕ ਮਹੱਤਵਪੂਰਣ ਕਦਮ, ਖੋਜ ਅਤੇ ਅਕਾਦਮਿਕ ਸੰਸਥਾਵਾਂ ਨਾਲ ਭਾਈਵਾਲੀ ਦਾ ਹੋਵੇਗਾ।” ਡਾ. ਹਰਸ਼ ਵਰਧਨ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਬਿਹਤਰ ਰੁਜ਼ਗਾਰਯੋਗਤਾ ਲਈ ਸਿੱਖਿਆ ਅਤੇ ਕੌਸ਼ਲ ਦੇਣ ਲਈ ਅਡਵਾਂਸਡ ਤਕਨੀਕਾਂ ਦੀ ਵਰਤੋਂ ਇੱਕ ਹੋਰ ਖੇਤਰ ਹੈ ਜੋ ਇਸ ਮੀਟਿੰਗ ਵਿਚ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ “ਇਹ ਬਿਲਕੁਲ ਇੱਕ ਮਹੱਤਵਪੂਰਣ ਪਹਿਲੂ ਹੈ ਅਤੇ ਇੱਕ ਅਜਿਹਾ ਖੇਤਰ ਹੈ ਜਿਥੇ ਡਾਇਸਪੋਰਾ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ।”

 

 ਡਾ. ਵਿਜੇ ਭੱਟਕਰ, ਪ੍ਰਧਾਨ, ਵਿਜਨਨਾ ਭਾਰਤੀ ਨੇ ਇਸ ਮੌਕੇ ਬੋਲਦਿਆਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਚਾਨਣਾ ਪਾਇਆ ਕਿ ਵਰਚੁਅਲ ਪਲੇਟਫਾਰਮ ਨੇ ਗਲੋਬਲ ਸਹਿਯੋਗ ਨੂੰ ਅਸਾਨ ਅਤੇ ਤੇਜ਼ ਬਣਾਇਆ ਹੈ ਅਤੇ ਭਾਰਤ ਨੂੰ ਪ੍ਰਵਾਸੀਆਂ ਨਾਲ ਜੁੜੇ ਰਹਿ ਕੇ ਆਪਣੀ ਮੁਹਾਰਤ ਦੀ ਵਰਤੋਂ ਕਰਦਿਆਂ, ਵਿਭਿੰਨ ਚੁਣੌਤੀਆਂ ਦੇ ਇਨੋਵੇਟਿਵ ਹੱਲ ਲੱਭਣ ਲਈ ਇਸ ਅਵਸਰ ਦਾ ਲਾਭ ਲੈਣਾ ਚਾਹੀਦਾ ਹੈ।

 

 ਜੀਆਈਐੱਸਟੀ ਮੀਟ ਵਿੱਚ ਅਮਰੀਕਾ, ਬ੍ਰਿਟੇਨ, ਕਤਰ, ਅੰਗੋਲਾ, ਐਂਗੁਇਲਾ, ਆਸਟਰੇਲੀਆ, ਸਵਿਟਜ਼ਰਲੈਂਡ ਅਤੇ ਸਹਿਯੋਗੀ ਭਾਰਤ ਸਣੇ ਕਈ ਦੇਸ਼ਾਂ ਦੇ ਭਾਗੀਦਾਰ ਸ਼ਾਮਲ ਹੋਏ ਹਨ। ਮੀਟਿੰਗ ਵਿੱਚ ਵਿਦਿਆਰਥੀ, ਅਧਿਆਪਕ, ਪ੍ਰੋਫੈਸਰ, ਇੰਜੀਨੀਅਰ, ਫਿਜ਼ੀਸ਼ੀਅਨ, ਖੋਜਕਰਤਾ, ਵਿਗਿਆਨੀ, ਡਾਕਟਰ ਅਤੇ ਕਈ ਹੋਰ ਸ਼ਾਮਲ ਹੋਏ। ਬਿਹਤਰ ਰੋਜਗਾਰਯੋਗਤਾ ਲਈ ਖੇਤੀਬਾੜੀ, ਪਾਣੀ, ਏਆਈ ਐਪਲੀਕੇਸ਼ਨਾਂ, ਸਿਹਤ ਸੰਭਾਲ, ਸਿੱਖਿਆ ਅਤੇ ਕੌਸ਼ਲ ਦੇ ਖੇਤਰ ਵਿੱਚ ਵਿਚਾਰ ਵਟਾਂਦਰੇ ਅਤੇ ਪ੍ਰਸਤੁਤੀਆਂ ਕੁਝ ਪ੍ਰਮੁੱਖ ਵਿਸ਼ੇ ਹਨ ਜਿਨ੍ਹਾਂ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਓਪਨ ਇੰਟਰੈਕਟਿਵ ਸੈਸ਼ਨ ਵੀ ਹੋਣਗੇ, ਜਿਨ੍ਹਾਂ ਵਿੱਚ ਪ੍ਰਵਾਸੀ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਲਾਗੂਕਰਨ ਲਈ ਆਪਣੇ ਸਹਿਯੋਗੀ ਤਜ਼ਰਬੇ ਅਤੇ ਸਿਫਾਰਸ਼ਾਂ ਸਾਂਝੀਆਂ ਕਰਨਗੇ।


 

**********

 

ਐੱਨਬੀ/ਕੇਜੀਐੱਸ



(Release ID: 1683256) Visitor Counter : 135