ਵਣਜ ਤੇ ਉਦਯੋਗ ਮੰਤਰਾਲਾ

ਏਪੀਈਡੀਏ ਨੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ ਨਾਲ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੇ ਨਿਰਯਾਤ ਦੇ ਵਿਸਥਾਰ ਲਈ ਖਰੀਦਦਾਰ ਵਿਕਰੇਤਾ ਵਰਚੂਅਲ ਮੀਟਿੰਗ ਦਾ ਆਯੋਜਨ ਕੀਤਾ

ਬੈਂਕਾਕ ਵਿੱਚ ‘ਟੈਸਟ ਆਫ ਇੰਡੀਆ’ ਮੁਹਿੰਮ ਆਯੋਜਿਤ ਕੀਤੀ ਗਈ

Posted On: 22 DEC 2020 5:05PM by PIB Chandigarh

ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਬਰਾਮਦ ਦੀ ਸੰਭਾਵਨਾ ਨੂੰ ਵਧਾਉਣ ਲਈ, ਏਪੀਈਡੀਏ ਨੇ 21 ਦਸੰਬਰ 2020 ਨੂੰ, ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨਾਲ ਮਿਲ ਕੇ ਇੱਕ ਵਰਚੁਅਲ ਖਰੀਦਦਾਰ ਵਿਕਰੇਤਾ ਮੀਟ (ਬੀਐਸਐਮ) ਦਾ ਆਯੋਜਨ ਕੀਤਾ। ਇਸ ਮੀਟਿੰਗ ਵਿੱਚ ਸਬੰਧਤ ਸਰਕਾਰਾਂ ਦੇ ਪ੍ਰਮੁੱਖ ਹਿਤਧਾਰਕ ਇਕੱਠੇ ਹੋਏ ਅਤੇ ਖੇਤੀ ਖੁਰਾਕ ਸੈਕਟਰ ਵਿੱਚ ਭਾਰਤ ਅਤੇ ਥਾਈਲੈਂਡ ਵਿਚਾਲੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਇੱਕ ਸਾਂਝੇ ਮੰਚ 'ਤੇ ਆਏ। https://static.pib.gov.in/WriteReadData/userfiles/image/image001VM5J.jpg

ਏਪੀਈਡੀਏ ਦੁਆਰਾ ਥਾਈਲੈਂਡ ਦੇ ਨਾਲ ਵਰਚੁਅਲ-ਬੀਐਸਐਮ ਵੱਖ-ਵੱਖ ਦੇਸ਼ਾਂ ਨਾਲ ਆਯੋਜਿਤ ਕੀਤੇ ਗਏ ਅਜਿਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਇਹ 13ਵਾਂ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਅਜਿਹੇ ਵਰਚੁਅਲ-ਬੀਐਸਐਮ ਸੰਯੁਕਤ ਅਰਬ ਅਮੀਰਾਤ (ਯੂਏਈ), ਕੁਵੈਤ, ਇੰਡੋਨੇਸ਼ੀਆ, ਸਵਿਟਜ਼ਰਲੈਂਡ, ਬੈਲਜੀਅਮ, ਇਰਾਨ, ਦੱਖਣੀ ਅਫਰੀਕਾ, ਜਰਮਨੀ, ਸੰਯੁਕਤ ਰਾਜ, ਕਨੇਡਾ ਅਤੇ ਆਸਟਰੇਲੀਆ ਦੇ ਨਾਲ ਆਯੋਜਿਤ ਕੀਤੇ ਗਏ ਸਨ।

ਵਰਚੁਅਲ-ਬੀਐਸਐਮ ਦੇ ਦੌਰਾਨ, ਥਾਈਲੈਂਡ ਨੂੰ ਅੰਗੂਰ, ਅਨਾਰ, ਸਬਜ਼ੀ, ਡੇਅਰੀ ਉਤਪਾਦਾਂ ਅਤੇ ਖਾਣ ਪੀਣ ਵਾਲੇ ਦੂਜੇ ਉਤਪਾਦਾਂ ਦੀ ਬਰਾਮਦ ਲਈ ਸੰਭਾਵਤ ਉਤਪਾਦ ਬਾਰੇ ਭਾਰਤ ਤੋਂ ਵਪਾਰਕ ਐਸੋਸੀਏਸ਼ਨਾਂ ਵਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਥਾਈਲੈਂਡ ਦੀਆਂ ਵਪਾਰਕ ਜੱਥੇਬੰਦੀਆਂ ਅਤੇ ਦਰਾਮਦਕਾਰਾਂ ਨੇ ਭਾਰਤ ਤੋਂ ਖੇਤੀ ਉਤਪਾਦਾਂ ਦੀ ਦਰਾਮਦ ਲਈ ਉਨ੍ਹਾਂ ਦੀ ਲੋੜ ਜਾਂ ਮਾਪਦੰਡਾਂ ਬਾਰੇ ਦੱਸਿਆ।

ਵਰਚੁਅਲ ਬੀਐਸਐਮ ਵਿੱਚ ਥਾਈਲੈਂਡ ਵਿੱਚ ਭਾਰਤ ਦੇ ਰਾਜਦੂਤ ਸ਼੍ਰੀਮਤੀ ਸੁਚਿੱਤਰਾ ਦੁਰਾਈ, ਏਪੀਈਡੀਏ ਦੇ ਚੇਅਰਮੈਨ ਡਾ. ਐਮ ਅੰਗਾਮੁਥੂ, ਥਾਈਲੈਂਡ ਦੇ ਵਪਾਰ ਬੋਰਡ ਦੇ ਨਿਦੇਸ਼ਕ ਅਤੇ ਥਾਈ ਫੂਡ ਪ੍ਰੋਸੈਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਲਿਮਲੁਰਚਾ, ਇੰਸਟੀਚਿਊਟ ਆਫ ਐਗਰੋ ਬੇਸਡ ਇੰਡਸਟਰੀਜ਼ ਦੇ ਉੱਪ ਚੇਅਰਮੈਨ ਪਫਾਵੀ ਸੁਥਵੀਵਾਤ,ਫੈਡਰੇਸ਼ਨ ਆਫ ਥਾਈ ਇੰਡਸਟਰੀਜ਼ ਅਤੇ ਏਪੀਈਡੀਏ ਅਤੇ ਭਾਰਤੀ ਦੂਤਘਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਵਰਚੁਅਲ ਬੀਐਸਐਮ ਦੇ ਬਾਅਦ ਬੈਂਕਾਕ ਵਿੱਚ ਇੱਕ '' ਟੈਸਟ ਆਫ਼ ਇੰਡੀਆ '' ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿੱਚ ਭਾਰਤੀ ਅੰਗੂਰ, ਅਨਾਰ, ਅਨਾਰਦਾਣਾ, ਸਬਜ਼ੀਆਂ, ਡੇਅਰੀ ਉਤਪਾਦ ਅਤੇ ਹੋਰ ਖਾਣ ਲਈ ਤਿਆਰ ਉਤਪਾਦਾਂ ਨੂੰ ਏਪੀਈਡੀਏ ਵਲੋਂ ਭੇਜਿਆ ਗਿਆ ਅਤੇ ਪ੍ਰਦਰਸ਼ਤ ਕੀਤਾ ਗਿਆ। ਮੁਹਿੰਮ ਦੌਰਾਨ ਬਾਸਮਤੀ ਚਾਵਲ ਬਿਰਿਆਨੀ, ਤਾਜ਼ੇ ਅੰਗੂਰ ਅਤੇ ਅਨਾਰ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ। ਸੈਲਾਨੀਆਂ ਨੇ ਬਿਰਿਆਨੀ ਦੀ ਤਿਆਰੀ ਅਤੇ ਅਨਾਰ ਅਤੇ ਅੰਗੂਰਾਂ ਦਾ ਅਨੰਦ ਮਾਣਿਆ।

https://static.pib.gov.in/WriteReadData/userfiles/image/image0023JUI.jpg

ਕੋਵਿਡ-19 ਮਹਾਂਮਾਰੀ ਦੇ ਕਾਰਨ, ਨਿਰਯਾਤ ਨੂੰ ਪ੍ਰਫੁੱਲਤ ਕਰਨ ਲਈ ਪ੍ਰੋਗਰਾਮ ਨੂੰ ਸਰੀਰਕ ਤੌਰ 'ਤੇ ਆਯੋਜਿਤ ਕਰਨਾ ਸੰਭਵ ਨਹੀਂ ਸੀ। ਏਪੀਈਡੀਏ ਨੇ ਭਾਰਤ ਅਤੇ ਥਾਈਲੈਂਡ ਦੇ ਨਿਰਯਾਤਕਾਂ ਅਤੇ ਦਰਾਮਦਕਾਰਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਵਰਚੁਅਲ ਬੀਐਸਐਮ ਦੇ ਆਯੋਜਨ ਦੀ ਅਗਵਾਈ ਕੀਤੀ।

ਚੱਲ ਰਹੀ ਕੋਵਿਡ ਮਹਾਂਮਾਰੀ ਦੇ ਕਾਰਨ, ਭਾਰਤ ਵਲੋਂ ਮੱਧ ਪੂਰਬ, ਦੱਖਣ ਪੂਰਬ ਅਤੇ ਪੱਛਮੀ ਵਪਾਰਕ ਭਾਈਵਾਲਾਂ ਵੱਲ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਸੈਕਟਰ ਵਿੱਚ ਗੱਠਜੋੜ ਦੇ ਨਵੇਂ ਮੌਕੇ ਪੈਦਾ ਕਰਨ ਵੱਲ ਧਿਆਨ ਵਧਾਉਣ ਦੇ ਮੌਕਿਆਂ ਵਿੱਚ ਵਾਧਾ ਹੋਇਆ ਹੈ।

*****

ਵਾਈਬੀ / ਏਪੀ



(Release ID: 1682836) Visitor Counter : 182