ਰੇਲ ਮੰਤਰਾਲਾ

ਰੇਲਵੇ ਨੂੰ ਪਾਰਸਲ ਕਾਰੋਬਾਰ ਦੇ ਵਾਧੇ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਜੋ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਮਹੱਤਵਪੂਰਣ ਹੈ - ਸ਼੍ਰੀ ਪਿਯੂਸ਼ ਗੋਇਲ


ਰੇਲਵੇ ਨਵੀਨਤਾ ਨਾਲ ਪਾਰਸਲ ਕਾਰੋਬਾਰ ਦੇ ਤੇਜ਼ੀ ਨਾਲ ਵਿਕਾਸ ਲਈ ਯੋਜਨਾ ਬਣਾ ਰਿਹਾ ਹੈ
ਐਲਐਚਬੀ ਪਾਰਸਲ ਵੈਨਾਂ ਦੇ ਉਤਪਾਦਨ ਨੂੰ ਵਧਾਉਣ ਅਤੇ ਈ-ਭੁਗਤਾਨ ਅਤੇ ਡਿਜੀਟਲ ਭੁਗਤਾਨ ਸਹੂਲਤਾਂ ਨੂੰ ਸ਼ੁਰੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ

ਉੱਤਰ-ਪੂਰਬੀ ਖੇਤਰ ਅਤੇ ਪਹਾੜੀ ਰਾਜਾਂ ਤੋਂ ਆਵਾਜਾਈ ਲਈ ਸੁਵਿਧਾ ਅਤੇ ਬੰਦਰਗਾਹਾਂ ਵੱਲ ਜਾਣ ਵਾਲੇ ਨਿਰਯਾਤ ਆਵਾਜਾਈ ਨੂੰ ਆਕਰਸ਼ਤ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

Posted On: 22 DEC 2020 5:41PM by PIB Chandigarh

 

ਮਾਣਯੋਗ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਰੇਲਵੇ ਦੇ ਪਾਰਸਲ ਕਾਰੋਬਾਰ ਦੀ ਸਮੀਖਿਆ ਕੀਤੀ, ਜਿਸ ਵਿੱਚ ਬੋਰਡ ਦੇ ਮੈਂਬਰਾਂ ਅਤੇ ਰੇਲਵੇ ਬੋਰਡ ਅਤੇ ਸੀਆਰਆਈਐਸ ਦੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਪਿਛਲੇ ਕੁੱਝ ਮਹੀਨਿਆਂ ਦੌਰਾਨ, ਭਾਰਤੀ ਰੇਲਵੇ ਨੇ ਆਪਣੀਆਂ ਪਾਰਸਲ ਸੇਵਾਵਾਂ ਵੱਲ ਵਧੇਰੇ ਕਾਰੋਬਾਰ ਆਕਰਸ਼ਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਵਿਚੋਂ ਕੁੱਝ ਇਸ ਪ੍ਰਕਾਰ ਹਨ:-

a) ਖੇਤੀ ਅਤੇ ਖੇਤੀ ਉਤਪਾਦਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਿਸਾਨ ਰੇਲ ਗੱਡੀਆਂ ਚਲਾਉਣਾ;

b) ਉਨ੍ਹਾਂ ਸੈਕਟਰਾਂ 'ਨੂੰ ਛੋਟ ਦੀ ਗ੍ਰਾਂਟ ਦੇਣੀ ਜਿੱਥੋਂ ਪਾਰਸਲ ਵੈਨ ਅਤੇ ਪਾਰਸਲ ਰੇਲ ਗੱਡੀਆਂ ਖਾਲੀ ਪਰਤਦੀਆਂ ਹਨ;

c) ਇੱਕ ਰੇਲਗੱਡੀ ਵਿੱਚ 24 ਪਾਰਸਲ ਵੈਨਾਂ ਲੋਡ ਕਰਨ 'ਤੇ ਛੋਟ ਦੀ ਗ੍ਰਾਂਟ;

d) ਮਾਲ-ਸ਼ੈਡਾਂ ਨੂੰ ਖੋਲ੍ਹਣਾ,

e) ਪਾਰਸਲ ਟ੍ਰੈਫਿਕ ਲਈ ਨਿੱਜੀ ਭਾੜਾ ਟਰਮੀਨਲ ਅਤੇ ਨਾਲ ਲਗਦੀਆਂ ਪ੍ਰਾਈਵੇਟ ਲਾਈਨਾਂ;

ਅਤੇ

f) ਬੰਗਲਾਦੇਸ਼ ਵਿੱਚ ਨਿਰਯਾਤ ਟ੍ਰੈਫਿਕ ਲਈ ਪਾਰਸਲ ਰੇਲਗੱਡੀ ਦੀ ਸ਼ੁਰੂਆਤ

ਇਨ੍ਹਾਂ ਪਹਿਲਕਦਮੀਆਂ ਤੋਂ ਇਲਾਵਾ, ਭਾਰਤੀ ਰੇਲਵੇ ਵੱਖ-ਵੱਖ ਪਾਰਟੀਆਂ ਲਈ ਸਮਰਪਿਤ ਪਾਰਸਲ ਟਰਮੀਨਲਾਂ 'ਤੇ ਪਾਰਸਲਾਂ ਦੀਆਂ ਖੇਪਾਂ ਦੇ ਰੱਖ-ਰਖਾਅ ਨੂੰ ਸੁਖਾਲ਼ਾ ਕਰਨ ਲਈ ਅਤੇ ਸੰਗੋਲਾ (ਕੇਂਦਰੀ ਰੇਲਵੇ), ਕੱਚੇਗੁਡਾ (ਦੱਖਣ ਕੇਂਦਰੀ ਰੇਲਵੇ), ਕੋਇੰਬਟੂਰ (ਦੱਖਣੀ ਰੇਲਵੇ), ਅਤੇ ਕਨਕਾਰੀਆ (ਪੱਛਮੀ ਰੇਲਵੇ) ਨੂੰ ਪਾਇਲਟ ਪ੍ਰਾਜੈਕਟ ਵਜੋਂ ਵਿਕਸਤ ਕਰਨ ਲਈ ਪਹਿਲਾਂ ਹੀ ਪਛਾਣਿਆ ਜਾ ਚੁੱਕਾ ਹੈ

ਮਾਣਯੋਗ ਮੰਤਰੀ ਨੇ ਰੇਲਵੇ ਦੁਆਰਾ ਖਾਸ ਤੌਰ 'ਤੇ ਕਿਸਾਨ ਰੇਲ ਗੱਡੀਆਂ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਾਰਸਲ ਕਾਰੋਬਾਰ ਦਾ ਵਾਧਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸੇਵਾਵਾਂ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਵਲੋਂ ਵਰਤੀਆਂ ਜਾਂਦੀਆਂ ਹਨ ਅਤੇ ਪਾਰਸਲ ਸੇਵਾਵਾਂ ਦੇ ਵਧੇਰੇ ਗਾਹਕ ਅਨਕੂਲ ਬਣਨ ਨਾਲ ਇਸ ਹਿੱਸੇ ਨੂੰ ਸਿੱਧਾ ਲਾਭ ਦੇਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੇਲਵੇ ਪਾਰਸਲ ਕਾਰੋਬਾਰ ਵਿੱਚ ਤੇਜ਼ੀ ਨਾਲ ਵਿਕਾਸ ਦਾ ਟੀਚਾ ਰੱਖੇਗਾ ਅਤੇ ਲੋੜੀਂਦੇ ਵਿਕਾਸ ਲਈ ਵਧੇਰੇ ਯਤਨਾਂ ਅਤੇ ਨਵੀਨ ਵਿਚਾਰਾਂ ਦੀ ਲੋੜ ਹੈ।

ਮਾਣਯੋਗ ਮੰਤਰੀ ਨੇ ਹਦਾਇਤ ਕੀਤੀ ਕਿ ਐਲਐਚਬੀ ਪਾਰਸਲ ਵੈਨਾਂ ਦੇ ਉਤਪਾਦਨ ਨੂੰ ਵਧਾਉਣ ਅਤੇ ਈ-ਭੁਗਤਾਨ ਅਤੇ ਡਿਜੀਟਲ ਭੁਗਤਾਨ ਸਹੂਲਤਾਂ ਦੀ ਸ਼ੁਰੂਆਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਉੱਤਰ-ਪੂਰਬੀ ਖੇਤਰ ਅਤੇ ਪਹਾੜੀ ਰਾਜਾਂ ਤੋਂ ਢੋਆ-ਢੁਆਈ ਦੀ ਆਵਾਜਾਈ ਲਈ ਅਤੇ ਬੰਦਰਗਾਹਾਂ ਵੱਲ ਜਾਣ ਵਾਲੇ ਨਿਰਯਾਤ ਟ੍ਰੈਫਿਕ ਨੂੰ ਆਕਰਸ਼ਤ ਕਰਨ ਲਈ ਲੋੜੀਂਦੇ ਕਦਮ ਉਠਾਉਣੇ ਲਾਜ਼ਮੀ ਹਨ।ਮਾਣਯੋਗ ਮੰਤਰੀ ਨੇ ਕਿਹਾ ਕਿ ਪਾਰਸਲ ਵਿਸ਼ੇਸ਼ ਗੱਡੀਆਂ ਨੂੰ ਸਮੇਂ ਸਿਰ ਚਲਾਇਆ ਜਾਣਾ ਚਾਹੀਦਾ ਹੈ, ਤਾਂ ਜੋ ਗਾਹਕ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਵਿਸ਼ਵਾਸ ਹਾਸਲ ਕਰ ਸਕਣ।

 

*****

ਡੀਜੇਐਨ



(Release ID: 1682765) Visitor Counter : 127