ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ ਨੇ ਲੋਕਾਂ ਨੂੰ ਤਣਾਅ ਤੋਂ ਬਚਣ ਅਤੇ ਐੱਨਸੀਡੀ ਨੂੰ ਰੋਕਣ ਲਈ ਯੋਗ ਤੇ ਧਿਆਨ ਸਾਧਨਾ ਕਰਨ ਦੀ ਤਾਕੀਦ ਕੀਤੀ

ਗਤੀਹੀਣ ਨੌਕਰੀ ਅਤੇ ਗ਼ੈਰ-ਸਿਹਤਮੰਦ ਖੁਰਾਕ ਦੀਆਂ ਆਦਤਾਂ ਦੇ ਕਾਰਨ ਐੱਨਸੀਡੀ ਵਿੱਚ ਵਾਧਾ: ਉਪ-ਰਾਸ਼ਟਰਪਤੀ


ਉਪ-ਰਾਸ਼ਟਰਪਤੀ ਨੇ ਪ੍ਰਾਈਵੇਟ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਗ੍ਰਾਮੀਣ ਖੇਤਰਾਂ ਵਿੱਚ ਨਵੀਨਤਮ ਸਿਹਤ ਸੁਵਿਧਾਵਾਂ ਲਿਆਉਣ ਲਈ ਸਰਕਾਰ ਨਾਲ ਸਹਿਯੋਗ ਕਰਨ


ਭਾਰਤ ਨੇ ਮੈਡੀਕਲ ਖੇਤਰ ਨੇ ਵੱਡੀ ਪ੍ਰਗਤੀ ਕੀਤੀ ਹੈ ਅਤੇ ਇੱਕ ਮੈਡੀਕਲ ਟੂਰਿਜ਼ਮ ਟਿਕਾਣੇ ਵਜੋਂ ਉੱਭਰਿਆ ਹੈ: ਉਪ-ਰਾਸ਼ਟਰਪਤੀ


ਉਪ-ਰਾਸ਼ਟਰਪਤੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਜਲਦੀ ਸਵਦੇਸ਼ੀ ਵੈਕਸੀਨ ਲਾਂਚ ਕੀਤੀ ਜਾਵੇਗੀ


ਉਪ-ਰਾਸ਼ਟਰਪਤੀ ਨੇ ਵਰਚੁਅਲੀ ਕੋਰੋਨਰੀ ਸਰਜਨਾਂ ਲਈ ਸੁਸਾਇਟੀ ਦੀ ਸ਼ੁਰੂਆਤ ਕੀਤੀ

Posted On: 20 DEC 2020 6:41PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਅਜੋਕੀ ਜੀਵਨ ਸ਼ੈਲੀ ਦੁਆਰਾ ਪੈਦਾ ਹੋਏ ਤਣਾਅ ਨੂੰ ਮਾਤ ਦੇਣ ਅਤੇ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀਜ਼) ਨੂੰ ਰੋਕਣ ਲਈ ਨਿਯਮਿਤ ਤੌਰ 'ਤੇ ਯੋਗ ਅਤੇ ਅਭਿਆਸ ਕਰਨ ਅਤੇ ਸਾਡੀਆਂ ਰਵਾਇਤੀ ਖਾਣ ਪੀਣ ਦੀਆਂ ਆਦਤਾਂ ਵੱਲ ਮੁੜਨ ਲਈ ਕਿਹਾ।

 

ਹੈਦਰਾਬਾਦ ਵਿੱਚ ਸੁਸਾਇਟੀ ਆਵ੍ ਕੋਰੋਨਰੀ ਸਰਜਨਜ਼ ਦੀ ਸ਼ੁਰੂਆਤ ਕਰਦਿਆਂਉਨ੍ਹਾਂ ਦੱਸਿਆ ਕਿ ਵਿਗਿਆਨਕ ਕਮਿਊਨਿਟੀ ਨੇ ਇਹ ਸਿੱਟਾ ਕੱਢਿਆ ਹੈ ਕਿ ਕਾਰਡੀਓ-ਵੈਸਕੁਲਰ ਰੋਗਾਂ (ਸੀਵੀਡੀ) ਦੀਆਂ ਘਟਨਾਵਾਂ ਵਿੱਚ ਵਾਧਾ ਹੋਣਾ ਅਣਉਚਿਤ ਜੀਵਨ ਸ਼ੈਲੀ ਹੀ ਵੱਡਾ ਕਾਰਨ ਹੈ। ਯੋਗ ਤਣਾਅ ਤੋਂ ਛੁਟਕਾਰਾ ਦਿੰਦਾ ਹੈ ਅਤੇ ਬਿਮਾਰੀਆਂ ਨੂੰ ਠੱਲ ਪਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈਯੋਗ ਲਾਜ਼ਮੀ ਕਰਨਾ ਹਰ ਕਿਸੇ ਦੀ ਰੋਜ਼ਮਰ੍ਹਾ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ।

 

ਵਿਸ਼ਵ ਸਿਹਤ ਸੰਘਟਨ ਦੇ ਹਵਾਲੇ ਨਾਲਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਵਿੱਚ ਐੱਨਸੀਡੀਜ਼ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਦਿਲਭਿਆਨਕ ਸਾਹ ਦੀਆਂ ਬਿਮਾਰੀਆਂਕੈਂਸਰ ਅਤੇ ਸ਼ੂਗਰ ਨੂੰ ਸ਼ਾਮਲ ਕਰਦਾ ਹੈ ਅਤੇ ਇਹ ਵਿਸ਼ਵ ਪੱਧਰ 'ਤੇ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚ ਤਕਰੀਬਨ 41 ਮਿਲੀਅਨ (71%) ਅਤੇ ਸਾਰੀਆਂ ਮੌਤਾਂ ਦਾ 5.87 ਮਿਲੀਅਨ (60%) ਦਾ ਯੋਗਦਾਨ ਪਾਉਂਦਾ ਹੈ।

 

ਇਹ ਮਹਿਸੂਸ ਕਰਦਿਆਂ ਕਿ ਐੱਨਸੀਡੀਜ਼ ਦਾ ਵਾਧਾ ਮੁੱਖ ਤੌਰ ਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਜਿਵੇਂ ਕਿ ਗਤੀਹੀਣ ਨੌਕਰੀਆਂਗ਼ੈਰ-ਸਿਹਤਮੰਦ ਅਤੇ ਅਨਿਯਮਿਤ ਖੁਰਾਕ ਦੀਆਂ ਆਦਤਾਂਉੱਚ ਤਣਾਅਤੰਬਾਕੂਨੋਸ਼ੀ ਅਤੇ ਤੰਬਾਕੂ ਚਬਾਉਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ ਸਾਰੀਆਂ ਐੱਨਸੀਡੀ ਮੌਤਾਂ ਵਿੱਚ ਤਕਰੀਬਨ ਤਿੰਨ ਚੌਥਾਈ ਲੋਕ ਅਤੇ 16 ਮਿਲੀਅਨ ਲੋਕਾਂ ਵਿਚੋਂ 82% ਜਿਹੜੀ ਸਮੇਂ ਤੋਂ ਪਹਿਲਾਂ ਜਾਂ 70 ਸਾਲ ਦੀ ਉਮਰ ਵਿੱਚ ਪਹੁੰਚਣ ਤੋਂ ਪਹਿਲਾਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।

 

ਉਪ-ਰਾਸ਼ਟਰਪਤੀ ਨੇ ਦੱਸਿਆ ਕਿ ਐੱਨਸੀਡੀਜ਼ ਦੀ ਮਹਾਮਾਰੀ ਵਿਅਕਤੀਆਂਪਰਿਵਾਰਾਂ ਅਤੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਸਿੱਟੇ ਪੇਸ਼ ਕਰਦੀ ਹੈ। ਉਨ੍ਹਾਂ ਸੀਵੀਡੀ ਨੂੰ ਰੋਕਣ ਅਤੇ ਪ੍ਰਭਾਵਿਤ ਕਰਨ ਦੇ ਮਾਮਲੇ ਵਿੱਚ ਮਿਸ਼ਨ ਨਾਲ ਸੁਸਾਇਟੀ ਆਵ੍ ਕੋਰੋਨਰੀ ਸਰਜਨ ਬਣਾਉਣ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ।

 

ਉਪ ਰਾਸ਼ਟਰਪਤੀ ਨੇ ਐੱਸਸੀਐੱਸ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗ੍ਰਾਮੀਣ ਖੇਤਰਾਂ ਵਿੱਚ ਬਿਮਾਰੀ ਦੇ ਬੋਝ 'ਤੇ ਧਿਆਨ ਕੇਂਦਰਤ ਕਰਨ। ਉਨ੍ਹਾਂ ਕਿਹਾ ਕਿ ਬਹੁਗਿਣਤੀ ਲੋਕ ਗ੍ਰਾਮੀਣ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਕਾਰਡੀਓ-ਵੇਸਕੁਲਰ ਬਿਮਾਰੀ ਦੇ ਜੋਖਮ ਕਾਰਕਾਂ ਦੇ ਬਰਾਬਰ ਸਾਹਮਣਾ ਕਰਦੇ ਹਨ।

 

ਬਹੁਤੇ ਗ੍ਰਾਮੀਣ ਖੇਤਰਾਂ ਵਿੱਚ ਆਧੁਨਿਕ ਅਤੇ ਉੱਨਤ ਸਿਹਤ ਸੁਵਿਧਾਵਾਂ ਦੀ ਘਾਟ ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਪ੍ਰਾਈਵੇਟ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਗ੍ਰਾਮੀਣ ਖੇਤਰਾਂ ਵਿੱਚ ਸਸਤੀਆਂ ਕੀਮਤਾਂ ਤੇ ਗ੍ਰਾਮੀਣ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਦੀ ਅਦਾਇਗੀ ਅਤੇ ਇਲਾਜ ਦੀਆਂ ਸੁਵਿਧਾਵਾਂ ਲਿਆਉਣ ਲਈ ਸਰਕਾਰ ਨਾਲ ਹੱਥ ਮਿਲਾਉਣ।

 

ਭਾਰਤ ਵਿੱਚ ਡਾਕਟਰ-ਮਰੀਜ਼ ਦੇ ਅਨੁਪਾਤ ਦਾ ਹਵਾਲਾ ਦਿੰਦੇ ਹੋਏਜੋ ਇੱਕ ਹਜ਼ਾਰ ਲੋਕਾਂ ਲਈ ਇੱਕ ਡਾਕਟਰ ਦੇ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਨਾਲੋਂ ਘੱਟ ਹੈਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਿਜੀ ਖੇਤਰ ਨੂੰ ਸਸਤੀ ਡਾਕਟਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ।

 

ਜ਼ਿਆਦਾਤਰ ਲੋਕ ਜੇਬ ਵਿੱਚੋਂ ਖਰਚਿਆਂ ਰਾਹੀਂ ਡਾਕਟਰੀ ਖਰਚਿਆਂ ਨੂੰ ਪੂਰਾ ਕਰ ਰਹੇ ਹਨਉਪ ਰਾਸ਼ਟਰਪਤੀ ਨੇ ਕਿਹਾ ਕਿ ਬੀਮਾ ਕਵਰੇਜ ਵਧਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਉਨ੍ਹਾਂ ਨੇ ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਆਯੁਸ਼ਮਾਨ ਭਾਰਤ ਦੀ ਸ਼ਲਾਘਾ ਕੀਤੀਇੱਕ ਪ੍ਰਸ਼ੰਸਾਯੋਗ ਪਹਿਲ ਵਜੋਂ ਜੋ ਕਿ 10.74 ਕਰੋੜ ਤੋਂ ਵੱਧ ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਸੈਕੰਡਰੀ ਅਤੇ ਤੀਜੇ ਪੱਧਰ ਦੀ ਦੇਖਭਾਲ ਹਸਪਤਾਲ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਸਿਹਤ ਕਵਰ ਪ੍ਰਤੀ ਸਾਲ ਮੁਹੱਈਆ ਕਰਵਾਉਂਦੀ ਹੈ।

 

ਇਸ ਸਬੰਧ ਵਿੱਚਉੱਪ ਰਾਸ਼ਟਰਪਤੀ ਨੇ ਡਾਕਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਕਿਫਾਇਤੀ ਸਿਹਤ ਸੁਵਿਧਾਵਾਂ ਸਾਰਿਆਂ ਨੂੰ ਉਪਲਬਧ ਹੋਣ ਅਤੇ ਇਲਾਜ ਦੇ ਖਰਚੇ ਘੱਟ ਕੀਤੇ ਜਾਣ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਡਾਕਟਰੀ ਪੇਸ਼ੇ ਸਮੇਤ ਨੈਤਿਕਤਾ ਦੀ ਪਾਲਣ ਹਰੇਕ ਨੂੰ ਕਰਨੀ ਚਾਹੀਦੀ ਹੈ।

 

ਇਹ ਦੱਸਦੇ ਹੋਏ ਕਿ ਪਿਛਲੇ ਕੁੱਝ ਦਹਾਕਿਆਂ ਵਿੱਚ ਭਾਰਤ ਨੇ ਮੈਡੀਕਲ ਦੇ ਖੇਤਰ ਵਿੱਚ ਵੱਡੀ ਪ੍ਰਗਤੀ ਕੀਤੀ ਹੈਉਨ੍ਹਾਂ ਕਿਹਾ ਕਿ ਦੇਸ਼ ਪਿਛਲੇ ਸਾਲਾਂ ਵਿੱਚ ਇੱਕ ਮੈਡੀਕਲ ਸੈਰ-ਸਪਾਟਾ ਕੇਂਦਰ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਤੋਂ ਮਰੀਜ਼ ਇਲਾਜ ਲਈ ਵਿਦੇਸ਼ ਜਾਂਦੇ ਸਨਪਰ ਹੁਣ ਵਿਕਸਤ ਦੇਸ਼ ਸਮੇਤ ਵੱਖ-ਵੱਖ ਦੇਸ਼ਾਂ ਦੇ ਮਰੀਜ਼ ਕਿਫਾਇਤੀ ਅਤੇ ਮਿਆਰੀ ਸਿਹਤ ਸੰਭਾਲ਼ ਲਈ ਭਾਰਤ ਆ ਰਹੇ ਹਨ।

 

ਉਨ੍ਹਾਂ ਕਿਹਾ ਕਿ ਭਾਰਤ ਸੀਏਬੀਜੀ (ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫ) ਦੀ ਦੂਸਰੀ ਸਭ ਤੋਂ ਵੱਡੀ ਸੰਖਿਆ ਨਾਲ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਦੇ ਖ਼ੇਤਰ ਵਿੱਚ ਵਿਸ਼ਵ ਪੱਧਰੀ ਖਿਡਾਰੀ ਬਣ ਕੇ ਉੱਭਰਿਆ ਹੈ ।

 

ਉਨ੍ਹਾਂ ਕਿਹਾ, “ਸਿਹਤ ਸੇਵਾਵਾਂ ਵਿੱਚ ਸਾਡੀਆਂ ਸਮਰੱਥਾਵਾਂ ਕੋਵਿਡ-19 ਮਹਾਮਾਰੀ ਦੌਰਾਨ ਸਾਫ਼ ਤੌਰ 'ਤੇ ਸਥਾਪਿਤ ਕੀਤੀਆਂ ਗਈਆਂ ਸਨ ਅਤੇ ਦੁਨੀਆ ਦੇ ਕੁਝ ਉੱਨਤ ਦੇਸ਼ਾਂ ਦੀ ਤੁਲਨਾ ਵਿੱਚ ਮ੍ਰਿਤਕਾਂ ਦੀ ਗਿਣਤੀ ਬਹੁਤ ਘੱਟ ਸੀ।

 

ਮਹਾਮਾਰੀ ਦੀ ਸ਼ੁਰੂਆਤ ਤੋਂ ਮੈਡੀਕਲਪੈਰਾ-ਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਦੁਆਰਾ ਦਿੱਤੀ ਜਾ ਰਹੀ ਨਿਰਸੁਆਰਥ ਅਤੇ ਬਾ-ਕਮਾਲ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਇੱਕ ਸਵਦੇਸ਼ੀ ਵੈਕਸੀਨ ਜਲਦੀ ਹੀ ਲਾਂਚ ਕਰ ਦਿੱਤੀ ਜਾਵੇਗੀ।

 

ਸੋਸਾਇਟੀ ਆਵ੍ ਥੋਰੈਕਿਕ ਸਰਜਨਜ਼ਯੂਐੱਸਏ ਦੇ ਪ੍ਰਧਾਨ ਪ੍ਰੋਫੈਸਰ ਜੋਸਫ ਡੀਰਾਨੀਸੁਸਾਇਟੀ ਆਵ੍ ਕੋਰਨਰੀ ਸਰਜਨਜ਼ ਦੇ ਪ੍ਰਧਾਨ ਡਾ. ਲੋਕੇਸ਼ਵਰ ਰਾਓ ਸੱਜਾਸੁਸਾਇਟੀ ਆਵ੍ ਕੋਰਨਰੀ ਸਰਜਨਜ਼ ਦੇ ਪ੍ਰਧਾਨ ਇਲੈਕਟ ਡਾ. ਕੁਨਾਲ ਸਰਕਾਰਸੁਸਾਇਟੀ ਆਵ੍ ਕੋਰਨਰੀ ਸਰਜਨਜ਼ ਦੇ ਸਕੱਤਰ ਡਾ: ਗੋਪੀਚੰਦ ਮੰਨਮਸੁਸਾਇਟੀ ਆਵ੍ ਕੋਰਨਰੀ ਸਰਜਨਜ਼ ਦੇ ਸੰਯੁਕਤ ਸਕੱਤਰ ਡਾ: ਚੰਦਰਸੇਕਰ ਪਦਮਨਾਭਨ ਅਤੇ ਸੁਸਾਇਟੀ ਆਵ੍ ਕੋਰੋਨਰੀ ਸਰਜਨ ਦੇ ਕਾਰਜਕਾਰੀ ਮੈਂਬਰ ਵੀ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1682318) Visitor Counter : 125