ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਆਈਐੱਸਐੱਫ਼: ਯੁਵਾ ਵਿਗਿਆਨੀਆਂ ਦੀ ਕਾਨਫ਼ਰੰਸ ਨੌਜਵਾਨਾਂ ਦੇ ਦਿਮਾਗ਼ਾਂ ਨੂੰ ਵਿਗਿਆਨਕ ਖੋਜ ਵੱਲ ਰੁਚਿਤ ਕਰਨ ਲਈ ਇੱਕ ਵਿਲੱਖਣ ਸਮਾਰੋਹ ਹੈ – ਇਹ ਸਮਾਰੋਹ ਵਿਗਿਆਨ ਦੇ ਉਤਸ਼ਾਹੀਆਂ ਲਈ ਵਿਭਿੰਨ ਮੌਕੇ ਪ੍ਰਦਰਸ਼ਿਤ ਕਰਦਾ ਹੈ: ਡਾ. ਸੀ.ਐੱਮ. ਜੁਆਏ
‘ਇੰਡੀਆ ਸਾਇੰਸ’ ਚੈਨਲ ਆਈਆਈਐੱਸਐੱਫ਼ 2020 ਦੇ ਸਮਾਰੋਹ ਸਿੱਧੇ ਵਿਚਾਰ–ਵਟਾਂਦਰਿਆਂ ਦੀ ਪਹਿਲਕਦਮੀ
ਆਲ ਇੰਡੀਆ ਰੇਡੀਓ, ਗੋਰਖਪੁਰ ਯੂਨੀਵਰਸਿਟੀ ਤੇ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਵਾਲੇ ਹੋਰ ਵਿਭਿੰਨ ਸੰਗਠਨਾਂ ਵੱਲੋਂ ਆਈਆਈਐੱਸਐੱਫ਼ 2020 ਲਈ ਪਹੁੰਚ ਸਮਾਰੋਹ ਆਯੋਜਿਤ
Posted On:
20 DEC 2020 1:59PM by PIB Chandigarh
‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ’ (ਆਈਆਈਐੱਸਐੱਫ਼ (ਭਾਰਤ ਦਾ ਕੌਮਾਂਤਰੀ ਵਿਗਿਆਨ ਮੇਲਾ) – IISF-2020) ਵਰਚੁਅਲ ਮਾਹੌਲ ’ਚ ਹੋਣ ਵਾਲਾ ਹੁਣ ਤੱਕ ਸਭ ਦਾ ਤੋਂ ਵਿਸ਼ਾਲ ਵਿਗਿਆਨ ਮੇਲਾ ਹੈ। ਇਸ ਮੇਲੇ ’ਚ, ਵਿਭਿੰਨ ਵਿਸ਼ਿਆਂ ਉੱਤੇ 41 ਸਮਾਰੋਹ ਹੋਣਗੇ ਅਤੇ ਇਹ ਵਿਸ਼ੇ ਸਿੱਧੇ ਤੌਰ ਉੱਤੇ ਸਮਾਜ ਅਤੇ ਆਮ ਜਨਤਾ ਨਾਲ ਸਬੰਧਤ ਹਨ। ਨੌਜਵਾਨ ਖੋਜਕਾਰ ਤੇ ਵਿਗਿਆਨੀ ਇਸ ਵਿਗਿਆਨ ਮੇਲੇ ਨਾਲ ਮੁੱਖ ਤੌਰ ’ਤੇ ਸਬੰਧਤ ਹਨ। IISF2020 ਦੇ ਬਹੁਤੇ ਸਮਾਰੋਹ ਦੇ ਟੀਚਾਗਤ ਦਰਸ਼ਕ ਨੌਜਵਾਨ ਵਿਗਿਆਨੀ ਤੇ ਵਿਦਿਆਰਥੀ ਹਨ। ਯੁਵਾ ਵਿਗਿਆਨੀਆਂ ਦੀ ਕਾਨਫ਼ਰੰਸ ਅਜਿਹੇ ਸਮਾਰੋਹਾਂ ’ਚੋਂ ਇੱਕ ਹੈ। ਇਸ ਸਮਾਰੋਹ ’ਚ, ਭਾਗੀਦਾਰ ਕੁਝ ਹਟ ਕੇ ਸੋਚਦੇ ਹਨ ਅਤੇ ਵਿਗਿਆਨ ਤੇ ਤਕਨਾਲੋਜੀ ਆਧਾਰਤ ਆਪਣੇ ਖ਼ੁਦ ਦੇ ਵਿਚਾਰ ਸਿਰਜ ਕੇ ਉਨ੍ਹਾਂ ਦਾ ਪਾਸਾਰ ਕਰਦੇ ਹਨ, ਜੋ ਜੀਵਨ ਦੇ ਮਿਆਰ ਵਿੱਚ ਸੁਧਾਰ ਲਿਆਉਣ ਵਿੱਚ ਲਾਭਦਾਇਕ ਹੋ ਸਕਦੇ ਹਨ ਅਤੇ ਰਾਸ਼ਟਰੀ ਵਿਕਾਸ ਵਿੱਚ ਵਾਧਾ ਕਰ ਸਕਦੇ ਹਨ।
CSIR – ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਚਿਊਟ (CECRI), ਕਰਾਇਕੁੜੀ (ਤਾਮਿਲ ਨਾਡੂ) ਵੱਲੋਂ ਨੌਜਵਾਨ ਵਿਗਿਆਨੀਆਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਹੋਣ ਅਤੇ ਆਪਣੇ ਨਿਵੇਕਲੇ ਵਿਚਾਰ ਸਾਂਝੇ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਆਊਟਰੀਚ (ਪਹੁੰਚ) ਸਮਾਰੋਹ (ਆੱਨਲਾਈਨ) ਦਾ ਆਯੋਜਨ ਹਾਲ ਹੀ ਵਿੱਚ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਵਿਚਾਰ ਅਗਾਂਹਵਧੂ ਵਿਗਿਆਨਕ ਟੂਲਜ਼ ਦੇ ਬੁਨਿਆਦੀ ਤੱਤਾਂ ਅਤੇ ਰਣਨੀਤਕ ਖੇਤਰਾਂ, ਖੋਰਾ ਲੱਗਣ ਦੇ ਅਧਿਐਨਾਂ ਤੇ ਸਿਹਤ–ਸੰਭਾਲ ਨਿਦਾਨ ਨਾਲ ਸਬੰਧਤ CSIR-CECRI ਵਿਗਿਆਨੀਆਂ ਦੇ ਇਸ ਵੇਲੇ ਚੱਲ ਰਹੇ ਖੋਜ ਕਾਰਜ ਉਜਾਗਰ ਕਰਨ ਲਈ ਪ੍ਰੇਰਿਤ ਕਰਦਾ ਹੈ।
ਇਸ ਸਮਾਰੋਹ ਦੀ ਸ਼ੁਰੂਆਤ CSIR-CECRI ਦੇ ਵਿਗਿਆਨੀ ਡਾ. ਐੱਮ. ਕਾਥੀਰੇਸਨ ਦੇ ਸੁਆਗਤੀ ਭਾਸ਼ਣ ਨਾਲ ਹੋਈ। CSIR-CECRI ਦੇ ਡਾਇਰੈਕਟਰ ਡਾ. ਐੱਨ.ਕਲਾਇਸੇਲਵੀ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਬੁਨਿਆਦੀ ਵਿਗਿਆਨਾਂ ਅਤੇ ਅਗਾਂਹਵਧੂ ਵਿਸ਼ਿਆਂ ਵਿੱਚ ਨੌਜਵਾਨ ਵਿਗਿਆਨੀਆਂ ਦੇ ਯੋਗਦਾਨਾਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨ ਵਿਗਿਆਨੀਆਂ ਦੀ ਅਜਿਹੀ ਕਾਨਫ਼ਰੰਸ ਦੀ ਉਸ ਜ਼ਰੂਰੀ ਭੂਮਿਕਾ ਦਾ ਵੀ ਜ਼ਿਕਰ ਕੀਤਾ, ਜੋ ਨੌਜਵਾਨ ਵਿਗਿਆਨੀਆਂ ਤੇ ਨੌਜਵਾਨਾਂ ਨੂੰ ਆਪਣੇ ਕੰਮ ਪੇਸ਼ ਕਰਨ ਅਤੇ ਆਪਣੇ ਹਮਉਮਰਾਂ ਨਾਲ ਵਿਚਾਰ–ਵਟਾਂਦਰਾ ਕਰਨ ਦਾ ਇੱਕ ਮੰਚ ਪ੍ਰਦਾਨ ਕਰਦੀ ਹੈ। ਡਾ. ਕਲਾਇਸੇਲਵੀ ਨੇ ਮੁੱਖ ਮਹਿਮਾਨ ਤੇ ‘ਇੰਡੀਅਨ ਇੰਸਟੀਚਿਊਟ ਆੱਵ੍ ਸਾਇੰਸ’, ਬੰਗਲੌਰ ਦੇ ਪ੍ਰੋ. ਈ. ਅਰੁਣਨ ਨਾਲ ਜਾਣ–ਪਛਾਣ ਵੀ ਕਰਵਾਈ। ਪ੍ਰੋ. ਅਰੁਣਨ ਨੇ ‘ਕਮਜ਼ੋਰ ਬੌਂਡਜ਼ ਬਣਾਉਣਾ, ਮਜ਼ਬੂਤ ਬੌਂਡਜ਼ ਬਣਾਉਣਾ ਅਤੇ ਸਾਰੇ ਬੌਂਡਜ਼ ਪਰਿਭਾਸ਼ਿਤ ਕਰਨਾ: ਸੁਪਰਸੋਨਿਕ ਲਹਿਰਾਂ ਨਾਲ ਤਜਰਬੇ’ ਵਿਸ਼ੇ ਉੱਤੇ ਇੱਕ ਖ਼ਾਸ ਭਾਸ਼ਣ ਦਿੱਤਾ। ਪ੍ਰੋ. ਅਰੁਣਨ ਨੇ ਦੇਸ਼ ਵਿੱਚ ਹੀ ਬਣੀ ਆਪਣੀ ਕਿਸਮ ਦੀ ਪਹਿਲੀ ਸੁਵਿਧਾ ‘ਪਲਸਡ ਨੋਜ਼ਲ ਫ਼ੋਰੀਅਰ ਟ੍ਰਾਂਸਫ਼ਾਰਮ ਮਾਈਕ੍ਰੋਵੇ ਸਪੈਕਟ੍ਰੋਸਕੋਪੀ’ ਬਾਰੇ ਵੀ ਵਿਸਥਾਰਪੂਰਬਕ ਦੱਸਿਆ, ਜੋ ਉਨ੍ਹਾਂ ਆਪਣੇ ਖੋਜ ਸਮੂਹ ਨਾਲ ਮਿਲ ਕੇ ਕਈ ਸਾਲਾਂ ਵਿੱਚ ਵਿਕਸਤ ਕੀਤਾ ਸੀ। ਉਨ੍ਹਾਂ ਦੀ ਘਰ ਵਿੱਚ ਹੀ ਬਣੀ ਸੁਵਿਧਾ ਆਤਮ–ਨਿਰਭਰ ਭਾਰਤ ਬਾਰੇ IISF-2020 ਨਾਲ ਪੂਰੀ ਤਰ੍ਹਾਂ ਫ਼ਿੱਟ ਬੈਠਦੀ ਹੈ।
ਇਸ ਸਮਾਰੋਹ ’ਚ CSIR-CECRI ਦੇ ਨੌਜਵਾਨ ਵਿਗਿਆਨੀਆਂ ਵੱਲੋਂ ਵੀ ਤਿੰਨ ਭਾਸ਼ਣ ਦਿੱਤੇ ਗਏ ਸਨ। ਡਾ. ਜੀ. ਸ੍ਰੀਧਰ ਨੇ ‘ਰਣਨੀਤਕ ਐਪਲੀਕੇਸ਼ਨਜ਼ ਲਈ ਉੱਚ–ਤਾਪਮਾਨ ਸਮੱਗਰੀਆਂ ਤੇ ਅਗਾਂਹਵਧੂ ਬੈਰੀਅਰ ਕੋਟਿੰਗਜ਼’ ਸਿਰਲੇਖ ਵਾਲੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਥਰਮਲ ਬੈਰੀਅਰ ਕੋਟਿੰਗਜ਼ ਦੇ ਬੁਨਿਆਦੀ ਸਿਧਾਂਤ ਤੇ ਇੰਜੀਨੀਅਰਿੰਗ ਦੇ ਪੱਖ ਪੇਸ਼ ਕੀਤੇ, ਜਿਨ੍ਹਾਂ ਦੀ ਵਰਤੋਂ ਏਅਰੋਸਪੇਸ ਟੈਕਨੋਲੋਜੀਸ ਅਤੇ ਰਣਨੀਤਕ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ। ਦੂਜਾ ਭਾਸ਼ਣ ਡਾ. ਵੀ. ਸਾਰਾਨਯਨ ਨੇ ‘ਸਮਕਾਲੀ ਕੋਰੋਜ਼ਨ ਮੌਨੀਟਰਿੰਗ ਲਈ ਸਤ੍ਹਾ ਵਿਸ਼ਲੇਸ਼ਣਾਤਮਕ ਟੂਲਜ਼ ਦੀ ਵਰਤੋਂ’ ਵਿਸ਼ੇ ਉੱਤੇ ਦਿੱਤਾ, ਜਿਸ ਵਿੱਚ ਉਨ੍ਹਾਂ ਪ੍ਰਮਾਣੂ ਸ਼ਕਤੀ ਮਾਈਕ੍ਰੋਸਕੋਪੀ, ਸਕੈਨਿੰਗ ਟਨਲਿੰਗ ਮਾਈਕ੍ਰੋਸਕੋਪੀ, ਸਕੈਨਿੰਗ ਕੈਲਵਿਨ ਜਾਂਚ ਤੇ ਸਕੈਨਿੰਗ ਇਲੈਕਟ੍ਰੋਕੈਮੀਕਲ ਮਾਈਕ੍ਰੋਸਕੋਪੀ ਅਤੇ ਐਕਸ–ਰੇਅ ਫ਼ੋਟੋਇਲੈਕਟ੍ਰੌਨ ਸਪੈਕਟ੍ਰੋਸਕੋਪੀ ਜਿਹੀਆਂ ਵਿਭਿੰਨ ਪ੍ਰੋਬ ਮਾਈਕ੍ਰੋਸਕੋਪਿਕ ਤਕਨੀਕਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਬੁਨਿਆਦੀ ਕੋਰੋਜ਼ਨ ਪ੍ਰਕਿਰਿਆ ਅਤੇ ਹਾਈ ਰੈਜ਼ੋਲਿਯੂਸ਼ਨ ਇਮੇਜਿੰਗ ਸਮਝਣ ਵਿੱਚ ਅਜਿਹੀਆਂ ਸਪੈਕਟ੍ਰੋਸਕੋਪਿਕ ਤਕਨੀਕਾਂ ਦੀਆਂ ਐਪਲੀਕੇਸ਼ਨਜ਼ ਨੂੰ ਉਜਾਗਰ ਕੀਤਾ। ਆਖ਼ਰੀ ਭਾਸ਼ਣ ਡਾ. ਪੀ. ਤਮਿਲਰਾਸਨ ਵੱਲੋਂ ‘ਸਿਹਤ–ਸੰਭਾਲ ਡਾਇਓਗਨੌਸਟਿਕਸ ਵਿੱਚ ਵਿਗਿਆਨ’ ਵਿਸ਼ੇ ਉੱਤੇ ਦਿੱਤਾ ਗਿਆ ਸੀ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਵਿਸਥਾਰਪੂਰਬਕ ਦੱਸਿਆ ਕਿ ਕਿਵੇਂ ਵਿਭਿੰਨ ਮੌਲੀਕਿਊਲਰ ਸਪੈਕਟ੍ਰੋਸਕੋਪਿਕ ਤਕਨੀਕਾਂ ਤੇ ਇਲੈਕਟ੍ਰੋਕੈਮੀਕਲ ਸੈਂਸਰਜ਼ ਦੀ ਵਰਤੋਂ ਸਿਹਤ–ਸੰਭਾਲ ਡਾਇਓਗਨੋਸਿਸ ਵਿੱਚ ਵਿਭਿੰਨ ਬਾਇਓਮਾਰਕਰਜ਼ ਦਾ ਪਤਾ ਲਾਉਣ ਲਈ ਕੀਤੀ ਜਾਂਦੀ ਹੈ। ਉਨ੍ਹਾਂ CSIR-CECRI ’ਚ ਵਿਕਸਤ ਵਿਭਿੰਨ ਇਲੈਕਟ੍ਰੋਕੈਮੀਕਲ ਸੈਂਸਰਜ਼ ਅਤੇ ਸਿਹਤ–ਸੰਭਾਲ ਡਾਇਓਗਨੌਸਟਿਕਸ ਵਿੱਚ ਡਾਟਾ–ਵਿਗਿਆਨ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਇਸ ਸਮਾਰੋਹ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀਆਂ, ਅਧਿਆਪਕ–ਵਰਗ ਦੇ ਮੈਂਬਰਾਂ, ਖੋਜੀ ਵਿਦਵਾਨਾਂ ਤੇ ਵਿਗਿਆਨੀਆਂ ਨੇ ਭਾਗ ਲਿਆ।
ਫ਼ੀਲਡ ਆਊਟਰੀਚ ਬਿਊਰੋ ਏਰਨਾਕੁਲਮ, ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ ਕੇਰਲ, CSIR-NIIST ਤਿਰੂਵਨੰਥਾਪੁਰਮ, ਵਿਗਿਆਨ ਭਾਰਤੀ ਅਤੇ ਪ੍ਰਾਣੀ–ਵਿਗਿਆਨ ਵਿਭਾਗ, ਸੇਂਟ ਟੈਰੇਸਾ’ਜ਼ ਕਾਲਜ, ਏਰਨਾਕੁਲਮ ਨੇ ਸਾਂਝੇ ਤੌਰ ਉੱਤੇ ‘ਭਾਰਤ ਦੇ ਕੌਮਾਂਤਰੀ ਵਿਗਿਆਨ ਮੇਲੇ’ ਬਾਰੇ ਗ੍ਰੈਜੂਏਟ ਵਿਦਿਆਰਥੀਆਂ ਲਈ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।
ਬੁਲਾਰਿਆਂ ਨੇ ਕਿਹਾ ਕਿ ਭਾਰਤ ’ਚ ਵਿਗਿਆਨ ਦੀ ਇੱਕ ਸ਼ਾਨਦਾਰ ਪ੍ਰੰਪਰਾ ਰਹੀ ਹੈ ਅਤੇ ਜਦੋਂ ਵਿਗਿਆਨਕ ਤੇ ਤਕਨਾਲੋਜੀਕਲ ਤਰੱਕੀ ਦੀ ਗੱਲ ਆਉਂਦੀ ਹੈ, ਤਾਂ ਇਹ ਸਦਾ ਮੋਹਰੀ ਰਹਿੰਦੀ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ IISF ਜਿਹਾ ਮੰਚ ਵਿਦਿਆਰਥੀਆਂ ਲਈ ਅਥਾਹ ਮੌਕੇ ਪ੍ਰਦਾਨ ਕਰਦਾ ਹੈ ਅਤੇ ਇਹ ਉਨ੍ਹਾਂ ਨੂੰ ਪਾਠ–ਪੁਸਤਕਾਂ ਤੱਕ ਹੀ ਸੀਮਤ ਰੱਖਣ ਦਾ ਵੇਲਾ ਨਹੀਂ ਹੈ।
‘CSIR-ਨੈਸ਼ਨਲ ਇੰਸਟੀਚਿਊਟ ਫ਼ਾਰ ਇੰਟਰਡਿਸਿਲਿਨਰੀ ਸਾਇੰਸ ਐਂਡ ਟੈਕਨੋਲੋਜੀ’ (NIIST), ਤਿਰੂਵਨੰਥਾਪੁਰਮ ’ਚ ਸੀਨੀਅਰ ਪ੍ਰਿੰਸੀਪਲ ਵਿਗਿਆਨੀ ਅਤੇ ਆਰਗੈਨਿਕ ਕੈਮਿਸਟ੍ਰੀ ਵਿਭਾਗ ਦੇ ਮੁਖੀ ਡਾ. ਰਾਧਾਕ੍ਰਿਸ਼ਨਨ ਕੇ.ਵੀ. ਨੇ ‘ਸਨਾਤਨੀ ਸਿਹਤ ਰਵਾਇਤਾਂ: ਸਿਹਤ ਸੰਭਾਲ ਵਿੱਚ ਭਵਿੱਖਮੁਖੀ ਟੈਕਨੋਲੋਜੀਕਲ ਵਿਕਾਸ ਲਈ ਨੁਕਤੇ’ ਵਿਸ਼ੇ ਉੱਤੇ ‘ਸਾਇੰਸ ਟਾੱਕ’ ਪੇਸ਼ ਕੀਤੀ। ਉਨ੍ਹਾਂ ਕੇਰਲ ’ਚ, ਖ਼ਾਸ ਤੌਰ ਉੱਤੇ ਮੈਡੀਕਲ ਤੌਰ ਉੱਤੇ ਕੀਮਤੀ ਪੌਦਿਆਂ ਦੇ ਸਰੋਤਾਂ ਨਾਲ ਭਰਪੂਰ ਪੱਛਮੀ ਘਾਟਾਂ ਵਿੱਚ ਉਪਲਬਧ ਔਸ਼ਧ–ਗੁਣਾਂ ਨਾਲ ਭਰਪੂਰ ਵਿਭਿੰਨ ਪੌਦਿਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਮਰਿਆਂ ਤੋਂ ਬਾਹਰ ਆਉਣ ਅਤੇ ਭਾਰਤ ਦੀ ਅਮੀਰ ਜੈਵਿਕ–ਵਿਭਿੰਨਤਾ ਦੀ ਖੋਜ ਕਰਨ ਅਤੇ ਉਨ੍ਹਾਂ ਦਾ ਉਪਯੋਗ ਸਮਾਜ ਤੇ ਵਿਸ਼ਵ ਦੀ ਬਿਹਤਰੀ ਲਈ ਕਰਨ ਦਾ ਸੱਦਾ ਦਿੱਤਾ।
ਡਾ. ਸੀਐੱਮ. ਜੁਆਏ ਨੇ ਵਿਗਿਆਨ ਭਾਰਤੀ (ਵਿਭਾ) ਦੀ ਨੁਮਾਇੰਦਗੀ ਕਰਦਿਆਂ IISF 2020 ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ IISF 2020 ਦੇ ਟੀਚਿਆਂ ਤੇ ਉਦੇਸ਼ਾਂ, ਵਿਭਿੰਨ ਭਾਗਾਂ ਅਤੇ ਭਾਈਵਾਲਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ।
IISF 2020 ਲਈ ਇੱਕ ਹੋਰ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਐੱਸਐੱਸ ਜੈਨ ਸੁਬੋਧ ਗਰਲਜ਼ ਪੋਸਟ–ਗ੍ਰੈਜੂਏਟ ਕਾਲਜ, ਸਾਂਨੇਰ, ਜੈਪੁਰ, ਮੋਦੀ ਯੂਨੀਵਰਸਿਟੀ, ਲਕਸ਼ਮਨਗੜ੍ਹ, ਮਹਾਰਾਣੀ ਕਾਲਜ, ਜੈਪੁਰ, ਜਿਓਤੀ ਵਿਦਿਆਪੀਠ ਵੋਮੈਨ’ਜ਼ ਯੂਨੀਵਰਸਿਟੀ ਜੈਪੁਰ, ਸੇਂਟ ਵਿਲਫ਼੍ਰੈੱਡ’ਜ਼ ਪੋਸਟ–ਗ੍ਰੈਜੂਏਟ ਕਾਲਜ, ਜੈਪੁਰ ਦੇ ਤਾਲਮੇਲ ਨਾਲ ਵਿਭਾ, ਸ਼ਕਤੀ ਰਾਜਸਥਾਨ ਵੱਲੋਂ ਕੀਤਾ ਗਿਆ ਸੀ। ਵਿਭਾ, ਸ਼ਕਤੀ ਰਾਜਸਥਾਨ ਦੇ ਸਕੱਤਰ ਡਾ. ਕਵਿਤਾ ਟਾਕ ਵੱਲੋਂ ਸ਼ੁਰੂਆਤੀ ਭਾਸ਼ਣ ਦਿੱਤਾ ਗਿਆ। ਡਾ. ਮੁਕਤਾ ਅਗਰਵਾਲ ਅਤੇ ਡਾ. ਪੂਨਮ ਚੰਦਰਾ ਨੇ ਕੁੰਜੀਵਤ ਭਾਸ਼ਣ ਦਿੱਤਾ। ਡਾ. ਮੰਜੂ ਸ਼ਰਮਾ ਨੇ ਪ੍ਰਧਾਨਗੀ ਭਾਸ਼ਣ ਦਿੱਤਾ।
ਰਾਸ਼ਟਰ ਦੇ ਵਿਗਿਆਨ ਚੈਨਲ ‘ਇੰਡੀਆ ਸਾਇੰਸ’ ਨੇ ਭਾਰਤ ਦੇ ‘ਕੌਮਾਂਤਰੀ ਵਿਗਿਆਨ ਮੇਲੇ 2020’ ਨਾਲ ਸਬੰਧਤ ਮਾਹਿਰਾਂ, ਤਾਲਮੇਲ ਅਧਿਕਾਰੀਆਂ ਅਤੇ ਵਿਗਿਆਨੀਆਂ ਨਾਲ ਕਈ ਵਿਚਾਰ–ਵਟਾਂਦਰਿਆਂ ਤੇ ਗੱਲਬਾਤ ਦੀ ਪਹਿਲਕਦਮੀ ਕੀਤੀ ਹੈ। ‘ਇੰਡੀਅ ਸਾਇੰਸ’ 24 x 7 ਚੱਲਣ ਵਾਲਾ ਇੱਕ ਇੰਟਰਨੈੱਟ ਆਧਾਰਤ ਸਾਇੰਸ ਚੈਨਲ ਹੈ, ਜੋ ਭਾਰਤ ਸਰਕਾਰ ਦੇ ਖੋਜ ਤੇ ਟੈਕਨੋਲੋਜੀ ਵਿਭਾਗ ਦੀ ਪਹਿਲਕਦਮੀ ਹੈ ਅਤੇ ਜਿਸ ਨੂੰ ਵਿਗਿਆਨ ਪ੍ਰਸਾਰ (ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦਾ ਇੱਕ ਖ਼ੁਦਮੁਖਤਿਆਰ ਸੰਗਠਨ) ਵੱਲੋਂ ਲਾਗੂ ਕੀਤਾ ਜਾਂਦਾ ਹੈ। 17 ਦਸੰਬਰ, 2020 ਨੂੰ ‘ਇੰਡੀਆ ਸਾਇੰਸ’ ਨੇ IISF 2020 ਦੇ ਪ੍ਰਮੁੱਖ ਸਮਾਰੋਹਾਂ ਦੇ ਤਾਲਮੇਲ ਅਧਿਕਾਰੀਆਂ ਨਾਲ ਵਿਆਪਕ ਵਿਚਾਰ–ਵਟਾਂਦਰੇ ਦਾ ਪ੍ਰਸਾਰਣ ਕੀਤਾ। ਜਿਹੜੇ ਵਿਸ਼ਿਆਂ ਬਾਰੇ ਵਿਚਾਰ–ਵਟਾਂਦਰੇ ਕੀਤੇ ਗਏ ਸਨ, ਉਹ ਕੌਮਾਂਤਰੀ ਵਿਗਿਆਨ ਸਾਹਿਤ ਮੇਲਾ–ਵਿਗਿਆਨਿਕਾ, ਗਿੰਨੀਜ਼ ਵਰਲਡ ਰਿਕਾਰਡਜ਼, ਹੈਲਥ ਰਿਸਰਚ ਕਨਕਲੇਵ ਅਤੇ ਨਵ ਭਾਰਤ ਨਿਰਮਾਣ ਨਾਲ ਸਬੰਧਤ ਸਨ। ਇਸ ਸਿੱਧੇ (ਲਾਈਵ) ਵਿਚਾਰ–ਵਟਾਂਦਰੇ ਵਿੱਚ ਸ੍ਰੀ ਹਸਨ ਜਾਵੇਦ ਖ਼ਾਨ, ਮੁੱਖ ਵਿਗਿਆਨੀ, CSIR-NISCAIR; ਸ੍ਰੀਮਤੀ ਮਯੂਰੀ ਦੱਤਾ, ਕੋਆਰਡੀਨੇਟਰ, ਗਿੰਨੀਜ਼ ਵਰਲਡ ਰਿਕਾਰਡਜ਼; ਡਾ. ਰਜਨੀ ਕਾਂਤ, ਡਾਇਰੈਕਟਰ, ICMR-RMRC, ਗੋਰਖਪੁਰ ਅਤੇ ਡਾ. ਸੁਨੀਲ ਅਗਰਵਾਲ, ਵਿਗਿਆਨੀ–E, DST ਜਿਹੇ ਬੁਲਾਰਿਆਂ ਨੇ ਭਾਗ ਲਿਆ।
ਆੱਲ ਇੰਡੀਆ ਰੇਡੀਓ ਨੇ IISE 2020 ਬਾਰੇ ਪ੍ਰਮੁੱਖ ਮਾਹਿਰਾਂ ਨਾਲ ਗੱਲਬਾਤ ਕੀਤੀ। ਸ੍ਰੀ ਜਯੰਤ ਸਹਸਰਬੁੱਧੇ, ਰਾਸ਼ਟਰੀ ਜੱਥੇਬੰਦਕ ਸਕੱਤਰ, ਵਿਗਿਆਨ ਭਾਰਤੀ ਨੇ ਵਿਗਿਆਨ ਮੇਲੇ IISF ਦੀ ਦੂਰ–ਦ੍ਰਿਸ਼ਟੀ ਅਤੇ ਮੁੱਖ ਉਦੇਸ਼ਾਂ ਦੇ ਪ੍ਰਮੁੱਖ ਨੁਕਤਿਆਂ ਬਾਰੇ ਦੱਸਿਆ। ਡਾ. ਗੋਪਾਲ ਆਇੰਗਰ, ਵਿਗਿਆਨੀ-G, ਪ੍ਰਿਥਵੀ ਵਿਗਿਆਨ ਮੰਤਰਾਲਾ, ਭਾਰਤ ਸਰਕਾਰ ਨੇ ਕਿਹਾ ਕਿ ‘ਨੈਸ਼ਨਲ ਇੰਸਟੀਚਿਊਟ ਆੱਵ੍ ਓਸ਼ਨ ਟੈਕਨੋਲੋਜੀ’ (ਪ੍ਰਿਥਵੀ ਵਿਗਿਆਨ ਮੰਤਰਾਲੇ ਦਾ ਇੱਕ ਖ਼ੁਦਮੁਖਤਿਆਰ ਸੰਗਠਨ) IISF ਦੇ ਇੱਕ ਸਮਾਰੋਹ ‘ਸਵੱਛ ਹਵਾ’ ਦਾ ਆਯੋਜਨ ਕਰੇਗਾ। ਉਨ੍ਹਾਂ ਇਸ ਸਮਾਰੋਹ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਹਵਾ ਦੇ ਪ੍ਰਦੂਸ਼ਣ ਨਾਲ ਸਬੰਧਤ ਉੱਭਰਦੇ ਮਸਲਿਆਂ ਅਤੇ ਸਾਡੀ ਸਿਹਤ ਤੇ ਵਾਤਾਵਰਣ ਉੱਤੇ ਪੈਣ ਵਾਲੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਆਮ ਨਾਗਰਿਕ ਨੂੰ ਜਾਗਰੂਕ ਕਰਨਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ IISF 2020 ਦੇ ਪ੍ਰਮੁੱਖ ਆਯੋਜਕਾਂ ਵਿੱਚੋਂ ਇੱਕ ਹੈ।
ਇੱਕ ਹੋਰ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਵੀ ਵਰਚੁਅਲ ਮੰਚ ਉੱਤੇ ‘ਲੋਕ ਵਿਗਿਆਨ ਪ੍ਰੀਸ਼ਦ’ ਵੱਲੋਂ ਕੀਤਾ ਗਿਆ ਸੀ। ‘ਲੋਕ ਵਿਗਿਆਨ ਪ੍ਰੀਸ਼ਦ’ ਸਮਾਜ ਵਿੱਚ ਵਿਗਿਆਨ ਤੇ ਟੈਕਨੋਲੋਜੀ ਨੂੰ ਹਰਮਨਪਿਆਰੇ ਬਣਾਉਣ ਅਤੇ ਲੋਕਾਂ ਵਿੱਚ ਨਵੀਂਆਂ ਖੋਜਾਂ ਕਰਨ ਤੇ ਖੋਜ ਕਰਨ ਦੀ ਦਿਲਚਸਪੀ ਦਾ ਰੁਝਾਨ ਪੈਦਾ ਕਰਨ ਲਈ 1984 ਵਿੱਚ ਸਥਾਪਤ ਕੀਤੀ ਗਈ ਇੱਕ ਸਵੈ–ਸੇਵੀ ਸੰਗਠਨ ਹੈ। ਇਸ ਪ੍ਰੋਗਰਾਮ ਵਿੱਚ ਇਗਨੂ (IGNOU) ਦੇ ‘ਨੈਸ਼ਨਲ ਸੈਂਟਰ ਫ਼ਾਰ ਇਨੋਵੇਸ਼ਨਜ਼ ਇਨ ਡਿਸਟੈਂਸ ਐਜੂਕੇਸ਼ਨ’ ਦੇ ਡਾਇਰੈਕਟਰ ਡਾ. ਓਮ ਪ੍ਰਕਾਸ਼ ਸ਼ਰਮਾ ਪ੍ਰਮੁੱਖ ਬੁਲਾਰੇ ਸਨ। ਉਨ੍ਹਾਂ ਵਿਦਿਆਰਥੀਆਂ ਤੇ ਆਮ ਲੋਕਾਂ ਵੱਲੋਂ ਆਪਣੇ ਜੀਵਨਾਂ ’ਚ ਤਰਕਪੂਰਣ ਫ਼ੈਸਲਾ ਲੈਣ ਲਈ ਉਨ੍ਹਾਂ ਵਿੱਚ ਵਿਗਿਆਨਕ ਵਤੀਰੇ ਦੇ ਮਹੱਤਵ ਬਾਰੇ ਦੱਸਿਆ। ‘ਵਿਗਿਆਨ ਪ੍ਰਸਾਰ’ ਨਾਲ ਸਬੰਧਤ ਹੋਰ ਬੁਲਾਰੇ ਤੇ ਵਿਗਿਆਨੀ–F ਸ੍ਰੀ ਕਪਿਲ ਤ੍ਰਿਪਾਠੀ ਨੇ IISF ਦੇ ਦਰਸ਼ਨ–ਸ਼ਾਸਤਰ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ IISF ਦੇ ਸਾਰੇ ਸਮਾਰੋਹ ਸਿੱਧੇ ਤੌਰ ਉੱਤੇ ਸਮਾਜ ਅਤੇ ਆਮ ਜਨਤਾ ਨਾਲ ਜੁੜੇ ਹੋਏ ਹਨ।
ਦੀਨ ਦਿਆਲ ਉਪਾਧਿਆਇ ਗੋਰਖਪੁਰ ਯੂਨੀਵਰਸਿਟੀ, ਗੋਰਖਪੁਰ ਨੇ IISF 2020 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਰਚੁਅਲ ਪ੍ਰੋਗਰਾਮ ਵਿੱਚ ਹਰਮਨਪਿਆਰੇ ਵਿਗਿਆਨ ਭਾਸ਼ਣ ਦਿੱਤੇ ਗਏ ਸਨ। ਪ੍ਰੋ. ਸਰਦ ਮਿਸ਼ਰਾ, ਮੁਖੀ, ਬਾਇਓਟੈਕਨੋਲੋਜੀ ਵਿਭਾਗ, ਗੋਰਖਪੁਰ ਯੂਨੀਵਰਸਿਟੀ, ਸ੍ਰੀ ਦਿਲੀਪ ਕੁਮਾਰ ਝਾਅ, ਪ੍ਰੋਗਰਾਮ ਐਗਜ਼ੀਕਿਊਟਿਵ (ਵਿਗਿਆਨ ਸੈੱਲ), ਆੱਲ ਇੰਡੀਆ ਰੇਡੀਓ ਅਤੇ ਸ੍ਰੀ ਦੀਪਕ ਸ਼ਰਮਾ, ਸਕੱਤਰ, ਪ੍ਰਗਤੀ ਵਿਗਿਆਨ ਸੰਸਥਾ ਨੇ ਆਪਣੇ ਭਾਸ਼ਣ ਦਿੱਤੇ।
*****
ਐੱਨਬੀ/ਕੇਜੀਐੱਸ(CSIR-NISCAIR ਇਨਪੁਟਸ)
(Release ID: 1682274)
Visitor Counter : 236