ਇਸਪਾਤ ਮੰਤਰਾਲਾ

ਇਸਪਾਤ ਮੰਤਰੀ ਨੇ ਪੂਰਬੀ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਮਿਸ਼ਨ ਪੂਰਵੋਦਿਯਾ ਵਿੱਚ ਸੇਲ(SAIL) ਸਟੀਲ ਪਲਾਂਟਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ

Posted On: 18 DEC 2020 6:07PM by PIB Chandigarh

ਪੈਟਰੋਲੀਅਮ, ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸੇਲ(SAIL) ਦੇ ਆਈਸਕੋ(IISCO) ਸਟੀਲ ਪਲਾਂਟ (ਆਈਐਸਪੀ) ਅਤੇ ਪੱਛਮੀ ਬੰਗਾਲ ਦੇ ਬਰਨਪੁਰ ਅਤੇ ਦੁਰਗਾਪੁਰ ਵਿੱਚ ਸਥਿਤ ਦੁਰਗਾਪੁਰ ਸਟੀਲ ਪਲਾਂਟ (ਡੀਐਸਪੀ) ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ, ਸ਼੍ਰੀ ਪ੍ਰਧਾਨ ਨੇ ਦੋਵਾਂ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਸਟੀਲ ਪਲਾਂਟਾਂ ਦੀਆਂ ਆਧੁਨਿਕ ਮਿੱਲਾਂ ਦੀ ਕਾਰਜਸ਼ੀਲਤਾ ਅਤੇ ਇਨ੍ਹਾਂ ਤੋਂ ਤਿਆਰ ਉਤਪਾਦਾਂ  ਵਿੱਚ ਡੂੰਘੀ ਦਿਲਚਸਪੀ ਦਿਖਾਈ। 

ਮਿਸ਼ਨ ਪੂਰਵੋਧਿਯਾ ਵਿੱਚ ਦੇਸ਼ ਦੇ ਪੂਰਬੀ ਖੇਤਰ ਵਿੱਚ ਸਥਿਤ ਸੇਲ ਪਲਾਂਟਾਂ ਦੀ ਭੂਮਿਕਾ ਬਾਰੇ ਦੱਸਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ, “ਆਈਆਈਐਸਕੋ ਅਤੇ ਸੇਲ ਦੇ ਦੁਰਗਾਪੁਰ ਸਟੀਲ ਪਲਾਂਟ ਦੋਵਾਂ ਦੀ ਪੂਰਬੀ ਖੇਤਰ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਇਹ ਨਾ ਸਿਰਫ ਖੇਤਰ ਲਈ ਬਲਕਿ ਸਮੁੱਚੇ ਦੇਸ਼ ਲਈ ਮਹੱਤਵਪੂਰਨ ਹਨ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ, ਮਿਸ਼ਨ ‘ਪੁਰਵੋਦਿਆ’ ਦੇਸ਼ ਦੇ ਵਿਕਾਸ ਵਿੱਚ ਪੂਰਬੀ ਖੇਤਰ ਦੀ ਅਸਲ ਸੰਭਾਵਨਾ ਨੂੰ ਜਾਰੀ ਕਰਨ ਵਿੱਚ ਸਹਾਇਤਾ ਕਰੇਗਾ। ਇਹ ਏਕੀਕ੍ਰਿਤ ਅਤੇ ਆਧੁਨਿਕ ਸਟੀਲ ਪਲਾਂਟ ਲਾਜ਼ਮੀ ਤੌਰ 'ਤੇ ਇੱਕ ਟਿਕਾਊ ਉਤਪਾਦਨ ਮਾਡਲ ਬਣਾਉਣ ਲਈ ਹਨ ਜੋ ਖੇਤਰ ਅਤੇ ਆਲੇ-ਦੁਆਲੇ ਦੇ ਹੇਠਲੇ ਉਦਯੋਗਾਂ ਨੂੰ ਵਾਧੇ ਦੀ ਸਹੂਲਤ ਵੀ ਦਿੰਦੇ ਹਨ। 

ਸ਼੍ਰੀ ਪ੍ਰਧਾਨ ਨੇ ਸਟੀਲ ਸੈਕਟਰ ਵਿੱਚ ‘ਮਿਸ਼ਨ ਪੂਰਵੋਦਿਯਾ’ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਏਕੀਕ੍ਰਿਤ ਸਟੀਲ ਹੱਬ ਦੀ ਸਿਰਜਣਾ ਦੁਆਰਾ ਪੂਰਬੀ ਭਾਰਤ ਦੇ ਵਿਕਾਸ ਨੂੰ ਚਲਾਉਣ ਅਤੇ ਦੇਸ਼ ਦੀ ਸਟੀਲ ਬਣਾਉਣ ਦੀ ਸਮਰੱਥਾ ਵਿੱਚ ਮਹੱਤਵਪੂਰਣ ਵਾਧਾ ਕਰਨ ਉੱਤੇ ਜ਼ੋਰ ਦਿੱਤਾ ਸੀ।

ਮੰਤਰੀ ਨੇ ਅੱਜ ਆਈਐਸਪੀ ਵਿਖੇ ਬਲਾਸਟ ਫਰਨੈਸ, ਬਾਰ ਮਿੱਲ ਅਤੇ ਯੂਨੀਵਰਸਲ ਸਟਰਕਚਰਲ ਮਿੱਲ ਦਾ ਦੌਰਾ ਕੀਤਾ ਅਤੇ ਡੀਐਸਪੀ ਦਾ ਦੌਰਾ ਕਰਦਿਆਂ ਉਹ ਬਲੂਮ-ਕਮ-ਰਾਊਂਡ-ਕੈਸਟਰ, ਵ੍ਹੀਲ ਅਤੇ ਐਕਸਲ ਪਲਾਂਟ ਅਤੇ ਮੀਡੀਅਮ ਸਟ੍ਰਕਚਰਲ ਮਿੱਲ ਵੀ ਗਏ। ਮੰਤਰੀ ਨੇ ਆਪਣੀ ਫੇਰੀ ਦੌਰਾਨ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਲਾਂਟਾਂ ਦੀ ਕਾਰਗੁਜ਼ਾਰੀ ਨੂੰ ਅੱਗੇ ਵਧਾਉਣ ਲਈ ਠੋਸ ਉਪਰਾਲੇ ਕਰਨ ਦੀ ਅਪੀਲ ਕੀਤੀ। ਸ਼੍ਰੀ ਪ੍ਰਧਾਨ ਨੇ ਕਿਹਾ, “ਇਨ੍ਹਾਂ ਦੋਵਾਂ ਸਟੀਲ ਪਲਾਂਟਾਂ ਦੇ ਬਹੁਤ ਸਾਰੇ ਉਤਪਾਦ ਪਹਿਲਾਂ ਹੀ ਦਰਾਮਦ ਬਦਲ ਅਤੇ ‘ਆਤਮਨਿਰਭਰ ਭਾਰਤ’ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਅੱਗੇ ਵਧਣ ਲਈ ਲੋਕਲ ਲਈ ਵੋਕਲ 'ਤੇ ਜ਼ੋਰ ਦੇਣਾ ਹੋਵੇਗਾ। 

*****

ਵਾਈਬੀ/ਟੀਐੱਫਕੇ 


(Release ID: 1681877) Visitor Counter : 141